ETV Bharat / business

ਸਰਕਾਰ ਨੇ 200 ਮਿ.ਲੀ ਹੈਂਡ ਸੈਨਿਟਾਇਜ਼ਰ ਦੀ ਕੀਮਤ ਕੀਤੀ 100 ਰੁਪਏ ਤੈਅ

author img

By

Published : Mar 21, 2020, 8:32 PM IST

ਸਰਕਾਰ ਨੇ ਇਸ ਸਾਲ 30 ਜੂਨ ਤੱਕ ਹੈਂਡ ਸੈਨਿਟਾਇਜ਼ਰ ਦੀ 200 ਮਿਲੀਲੀਟਰ ਦੀ ਬੋਤਲ ਦੀ ਜ਼ਿਆਦਾਤਰ ਖ਼ੁਦਰਾ ਕੀਮਤ 100 ਰੁਪਏ ਤੱਕ ਤੈਅ ਕੀਤੀ ਹੈ।

govt caps maximum retail price of 200ml hand sanitizer at rs 100 till june
ਸਰਕਾਰ ਨੇ 200 ਮਿ.ਲੀ ਹੈਂਡ ਸੈਨਿਟਾਈਜ਼ਰ ਦੀ ਕੀਮਤ ਕੀਤੀ 100 ਰੁਪਏ ਤੈਅ

ਨਵੀਂ ਦਿੱਲੀ : ਸਰਕਾਰ ਨੇ ਇਸ ਸਾਲ 30 ਜੂਨ ਤੱਕ ਹੈਂਡ ਸੈਨਿਟਾਇਜ਼ਰ ਦੀ 200 ਮਿਲੀਲੀਟਰ ਦੀ ਬੋਤਲ ਦੀ ਖ਼ੁਦਰਾ ਕੀਮਤ 100 ਰੁਪਏ ਤੱਕ ਤੈਅ ਕੀਤੀ ਹੈ। ਇਸ ਫ਼ੈਸਲੇ ਦਾ ਮਕਸਦ ਕੋਰੋਨਾ ਵਾਇਰਸ ਮਹਾਂਮਾਰੀ ਨੂੰ ਕੰਟਰੋਲ ਕਰਨ ਦੌਰਾਨ ਕੀਮਤਾਂ ਨੂੰ ਕਾਬੂ ਵਿੱਚ ਰੱਖਣਾ ਹੈ।

ਉਪਭੋਗਤਾ ਮਾਮਲਿਆਂ ਦੇ ਮੰਤਰੀ ਰਾਮਵਿਲਾਸ ਪਾਸਵਾਨ ਨੇ ਇੱਕ ਬਿਆਨ ਵਿੱਚ ਕਿਹਾ ਕਿ 2 ਪਰਤਾਂ ਵਾਲੇ (ਸਰਜੀਕਲ) ਮਾਸਕ ਦੀ ਕੀਮਤ 8 ਰੁਪਏ ਅਤੇ 3 ਪਰਤਾਂ ਵਾਲੇ (ਸਰਜੀਕਲ) ਮਾਸਕ ਦੀ ਕੀਮਤ 10 ਰੁਪਏ ਤੈਅ ਕੀਤੀ ਗਈ ਹੈ।

govt caps maximum retail price of 200ml hand sanitizer at rs 100 till june
ਟਵੀਟ।

ਪਾਸਵਾਨ ਨੇ ਕਿਹਾ ਕਿ ਫ਼ੇਸ ਮਾਸਕ ਅਤੇ ਹੈਂਡ ਸੈਨਿਟਾਇਜ਼ਰ ਬਣਾਉਣ ਵਿੱਚ ਵਰਤੋਂ ਹੋਣ ਵਾਲੇ ਕੱਚੇ ਮਾਲ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲੇ ਵਾਧੇ ਨੂੰ ਦੇਖਦੇ ਹੋਏ ਕੀਮਤਾਂ ਦੀ ਇਹ ਜ਼ਿਆਦਾਤਰ ਸੀਮਾ ਲਾਗੂ ਕੀਤੀ ਗਈ ਹੈ।

govt caps maximum retail price of 200ml hand sanitizer at rs 100 till june
ਟਵੀਟ।

ਇਸ ਮਹੀਨੇ ਦੀ ਸ਼ੁਰੂਆਤ ਵਿੱਚ ਸਰਾਕਰ ਨੇ ਅਜਿਹੇ ਸਮਾਨਾਂ ਦੀ ਜ਼ਮਾਖ਼ੋਰੀ ਅਤੇ ਮੁਨਾਫ਼ਾਖੋਰੀ ਰੋਕਣ ਦੇ ਲਈ ਸੈਨਿਟਾਇਜ਼ਰ ਅਤੇ ਮਾਸਕਾਂ ਨੂੰ ਜ਼ਰੂਰੀ ਵਸਤੂਆਂ ਐਲਾਨਿਆ ਹੈ। ਸਰਕਾਰ ਨੇ 19 ਮਾਰਚ ਨੂੰ ਐਲਕੋਹਲ ਦੀ ਕੀਮਤ ਉੱਤੇ ਵੀ ਸੀਮਾ ਤੈਅ ਕਰ ਦਿੱਤੀ ਸੀ, ਜਿਸ ਦੀ ਵਰਤੋਂ ਹੈਂਡ ਸੈਨਿਟਾਇਜ਼ਰ ਬਣਾਉਣ ਵਿੱਚ ਕੀਤਾ ਜਾ ਰਿਹਾ ਹੈ।

(ਪੀਟੀਆਈ-ਭਾਸ਼ਾ)

ETV Bharat Logo

Copyright © 2024 Ushodaya Enterprises Pvt. Ltd., All Rights Reserved.