ETV Bharat / business

ਟਰੰਪ ਸਮੇਤ APEC ਦੇ ਨੇਤਾਵਾਂ ਨੇ ਮੁਫਤ ਵਪਾਰ 'ਤੇ ਦਿਖਾਈ ਸਹਿਮਤ

author img

By

Published : Nov 21, 2020, 8:24 PM IST

ਏਪੇਕ ਦੇ ਨੇਤਾਵਾਂ ਨੇ ਸਾਲ 2017 ਤੋਂ ਬਾਅਦ ਸ਼ੁੱਕਰਵਾਰ ਨੂੰ ਆਪਣਾ ਪਹਿਲਾ ਸਾਂਝਾ ਬਿਆਨ ਜਾਰੀ ਕਰਨ ਲਈ ਮਤਭੇਦਾਂ ਨੂੰ ਇੱਕ ਪਾਸੇ ਕਰ ਦਿੱਤਾ ਅਤੇ 21 ਏਪੇਕ ਅਰਥਚਾਰਿਆਂ ਵਿੱਚ ਵੱਡੇ ਪੱਧਰ ‘ਤੇ ਮੁਫਤ ਵਪਾਰ ਸਮਝੌਤੇ ਨੂੰ ਮਜ਼ਬੂਤ ਕਰਨ ਲਈ ਸਹਿਮਤ ਬਣਾਈ ਹੈ।

ਫ਼ੋਟੋ
ਫ਼ੋਟੋ

ਕੁਆਲਾਲੰਪੁਰ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਸਣੇ ਏਸ਼ੀਆ- ਪ੍ਰਸ਼ਾਂਤ ਆਰਥਿਕ ਸਹਿਯੋਗ ਫੋਰਮ (ਏਪੀਈਸੀ) ਦੇ ਆਗੂ ਕੋਰੋਨਾ ਵਾਇਰਸ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰ ਰਹੀਆਂ ਆਰਥਿਕਤਾਵਾਂ ਨੂੰ ਵਾਪਸ ਲਿਆਉਣ ਲਈ ਆਜ਼ਾਦ, ਖੁੱਲੇ ਅਤੇ ਗੈਰ-ਪੱਖਪਾਤੀ ਵਪਾਰ ਅਤੇ ਨਿਵੇਸ਼ ਦੇ ਰਾਹ ਉੱਤੇ ਚੱਲ ਕੰਮ ਕਰਨ ਦਾ ਸੰਕਲਪ ਕੀਤਾ ਹੈ।

ਏਪੇਕ ਦੇ ਨੇਤਾਵਾਂ ਨੇ ਸਾਲ 2017 ਤੋਂ ਬਾਅਦ ਸ਼ੁੱਕਰਵਾਰ ਨੂੰ ਆਪਣਾ ਪਹਿਲਾ ਸਾਂਝਾ ਬਿਆਨ ਜਾਰੀ ਕਰਨ ਲਈ ਮਤਭੇਦਾਂ ਨੂੰ ਇੱਕ ਪਾਸੇ ਕਰ ਦਿੱਤਾ ਅਤੇ 21 ਏਪੇਕ ਅਰਥਚਾਰਿਆਂ ਵਿੱਚ ਵੱਡੇ ਪੱਧਰ ‘ਤੇ ਮੁਫਤ ਵਪਾਰ ਸਮਝੌਤੇ ਨੂੰ ਮਜ਼ਬੂਤ ​​ਕਰਨ ਲਈ ਸਹਿਮਤ ਜਤਾਈ ਹੈ।

ਇਸ ਸਾਲ ਦੀ ਬੈਠਕ ਦੇ ਮੇਜ਼ਬਾਨ ਦੇਸ਼ ਮਲੇਸ਼ੀਆ ਦੇ ਪ੍ਰਧਾਨਮੰਤਰੀ ਮੋਹਿਉਦੀਨ ਯਾਸੀਨ ਨੇ ਇੱਕ ਪ੍ਰੈਸ ਵਾਰਤਾ ਵਿੱਚ ਕਿਹਾ ਕਿ ਅਮਰੀਕਾ-ਚੀਨ ਵਪਾਰ ਯੁੱਧ ਵਿੱਚ ਗੱਲਬਾਤ ਵਿੱਚ ਵਿਘਨ ਪਿਆ ਜੋ ਕਿ ਕੋਵਿਡ-19 ਮਹਾਂਮਾਰੀ ਦੇ ਕਾਰਨ ‘ਖ਼ਤਮ’ ਹੋ ਗਈ ਹੈ।

ਏਸ਼ੀਆ-ਪ੍ਰਸ਼ਾਂਤ ਖੇਤਰ ਵਿੱਚ ਇਸ ਸਾਲ 2.7 ਫੀਸਦ ਦੀ ਗਿਰਾਵਟ ਆਉਣ ਦੀ ਉਮੀਦ ਹੈ, ਜੋ ਕਿ 2019 ਵਿੱਚ 3.6 ਫੀਸਦ ਦੀ ਦਰ ਨਾਲ ਵਧਿਆ। ਉਨ੍ਹਾਂ ਕਿਹਾ ਕਿ ਏਪੇਕ ਦਾ ਜ਼ੋਰ ਆਰਥਿਕ ਰਿਕਵਰੀ ਵਿੱਚ ਤੇਜ਼ੀ ਲਿਆਉਣ ਅਤੇ ਇੱਕ ਕਿਫਾਇਤੀ ਟੀਕਾ ਵਿਕਸਤ ਕਰਨ ਉੱਤੇ ਹੈ।

(ਪੀਟੀਆਈ-ਭਾਸ਼ਾ)

ETV Bharat Logo

Copyright © 2024 Ushodaya Enterprises Pvt. Ltd., All Rights Reserved.