ETV Bharat / bharat

Young Man Was Crushed To Death by Tractor: ਜ਼ਮੀਨੀ ਵਿਵਾਦ ਨੂੰ ਲੈ ਕੇ ਟਰੈਕਟਰ ਹੇਠਾਂ ਦਰੜ ਕੇ ਨੌਜਵਾਨ ਦਾ ਕੀਤਾ ਕਤਲ

author img

By ETV Bharat Punjabi Team

Published : Oct 25, 2023, 11:31 AM IST

Updated : Oct 25, 2023, 11:43 AM IST

Rajasthan News: ਰਾਜਸਥਾਨ ਦੇ ਜ਼ਿਲ੍ਹਾ ਭਰਤਪੁਰ ਦੇ ਬਿਆਨਾ ਖੇਤਰ ਵਿੱਚ ਜ਼ਮੀਨੀ ਵਿਵਾਦ ਕਾਰਨ ਟਰੈਕਟਰ ਨਾਲ ਦਰੜ ਕੇ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਇਸ ਮਾਮਲੇ ਸਬੰਧੀ ਪੁਲਿਸ ਜਾਂਚ ਕਰ ਰਹੀ ਹੈ।

Young Man Was Crushed To Death by Tractor
Young Man Was Crushed To Death by Tractor

ਟਰੈਕਟਰ ਨਾਲ ਦਰੜਨ ਦੀ ਵਾਇਰਲ ਵੀਡੀਓ

ਭਰਤਪੁਰ: ਜ਼ਿਲ੍ਹੇ ਦੇ ਬਿਆਨਾ ਖੇਤਰ ਦੇ ਅੱਡਾ ਪਿੰਡ 'ਚ ਬੁੱਧਵਾਰ ਸਵੇਰੇ ਜ਼ਮੀਨੀ ਵਿਵਾਦ ਨੂੰ ਲੈ ਕੇ ਇਕ ਧਿਰ ਨੇ ਦੂਜੀ ਧਿਰ ਦੇ ਨੌਜਵਾਨ ਦਾ ਟਰੈਕਟਰ ਨਾਲ ਦਰੜ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਸ ਵੀ ਸਾਹਮਣੇ ਆਈ ਹੈ, ਜਿਸ ਵਿਚ ਇਕ ਨੌਜਵਾਨ ਨੂੰ ਟਰੈਕਟਰ ਨਾਲ ਦਰੜ ਕੇ ਮਾਰਿਆ ਜਾ ਰਿਹਾ ਹੈ, ਜਿਸ ਵਿੱਚ ਟਰੈਕਟਰ ਚਾਲਕ ਨੇ ਨੌਜਵਾਨ ਨੂੰ ਕਰੀਬ 6 ਵਾਰ ਟਰੈਕਟਰ ਨਾਲ ਦਰੜਦਾ ਹੈ।

ਇਸ ਘਟਨਾ ਤੋਂ ਬਾਅਦ ਥਾਣਾ ਸਦਰ ਦੇ ਇੰਚਾਰਜ ਸਮੇਤ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ। ਬਿਆਨਾ ਦੇ ਸਦਰ ਥਾਣਾ ਖੇਤਰ ਦੇ ਪਿੰਡ ਅੱਡਾ ਵਿੱਚ ਬਹਾਦਰ ਅਤੇ ਅਤਰ ਸਿੰਘ ਗੁਰਜਰ ਧਿਰਾਂ ਵਿੱਚ ਲੰਮੇ ਸਮੇਂ ਤੋਂ ਜ਼ਮੀਨੀ ਵਿਵਾਦ ਚੱਲ ਰਿਹਾ ਸੀ। ਕਰੀਬ 4 ਦਿਨ ਪਹਿਲਾਂ ਦੋਵਾਂ ਧਿਰਾਂ ਨੇ ਥਾਣਾ ਸਦਰ ਵਿੱਚ ਇੱਕ ਦੂਜੇ ਖ਼ਿਲਾਫ਼ ਕੇਸ ਦਰਜ ਕਰਵਾਇਆ ਸੀ। ਪਰ ਬੁੱਧਵਾਰ ਸਵੇਰੇ ਜ਼ਮੀਨੀ ਵਿਵਾਦ ਨੂੰ ਲੈ ਕੇ ਦੋਵੇਂ ਧਿਰਾਂ ਫਿਰ ਆਹਮੋ-ਸਾਹਮਣੇ ਹੋ ਗਈਆਂ।

ਦੱਸ ਦਈਏ ਕਿ ਝਗੜੇ ਦੌਰਾਨ ਬਹਾਦਰਪੁਰ ਦਾ ਇੱਕ ਵਿਅਕਤੀ ਟਰੈਕਟਰ ਲੈ ਕੇ ਵਿਵਾਦਿਤ ਜ਼ਮੀਨ 'ਤੇ ਪਹੁੰਚ ਗਿਆ। ਅਤਰ ਸਿੰਘ ਵਾਲੇ ਪਾਸੇ ਤੋਂ ਮਰਦ ਅਤੇ ਔਰਤਾਂ ਵੀ ਮੌਕੇ ’ਤੇ ਪਹੁੰਚ ਗਏ। ਅਤਰ ਸਿੰਘ ਵਾਲੇ ਪਾਸੇ ਦਾ ਨੌਜਵਾਨ ਨਿਰਪਤ ਟਰੈਕਟਰ ਨੂੰ ਰੋਕਣ ਲਈ ਜ਼ਮੀਨ 'ਤੇ ਲੇਟ ਗਿਆ। ਪਰ ਆਰੋਪੀ ਨੌਜਵਾਨ, ਜੋ ਕਿ ਟਰੈਕਟਰ ਚਲਾ ਰਿਹਾ ਸੀ, ਜਿਸ ਨੇ ਨਿਰਪਤ 'ਤੇ ਟਰੈਕਟਰ ਚੜ੍ਹਾ ਦਿੱਤਾ। ਮੁਲਜ਼ਮ ਨੌਜਵਾਨ ਦੇ ਉਪਰ ਵਾਰ-ਵਾਰ ਟਰੈਕਟਰ ਚਲਾਉਂਦਾ ਰਿਹਾ, ਜਦੋਂ ਤੱਕ ਉਸ ਦੀ ਮੌਤ ਨਹੀਂ ਹੋ ਗਈ।

ਇਸ ਦੌਰਾਨ ਹੀ ਸਦਰ ਥਾਣਾ ਇੰਚਾਰਜ ਜੈ ਪ੍ਰਕਾਸ਼ ਨੇ ਦੱਸਿਆ ਕਿ ਪਿੰਡ ਅੱਡਾ ਵਿਖੇ ਇੱਕ ਨੌਜਵਾਨ ਨੂੰ ਟਰੈਕਟਰ ਨਾਲ ਕੁਚਲਣ ਦੀ ਸੂਚਨਾ ਮਿਲੀ ਸੀ। ਸੂਚਨਾ ਮਿਲਦੇ ਹੀ ਥਾਣਾ ਸਦਰ ਦੇ ਇੰਚਾਰਜ ਤੇ ਉੱਚ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ, ਫਿਲਹਾਲ ਲਾਸ਼ ਨੂੰ ਮੌਕੇ 'ਤੇ ਰੱਖਿਆ ਗਿਆ ਹੈ, ਪੁਲਿਸ ਪੂਰੀ ਘਟਨਾ ਦੀ ਜਾਂਚ ਕਰ ਰਹੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਘਟਨਾ ਸਮੇਂ ਆਰੋਪੀ ਧਿਰ ਨੇ ਮੌਕੇ ਤੋਂ ਲੋਕਾਂ ਦੀ ਭੀੜ ਨੂੰ ਭਜਾਉਣ ਲਈ ਹਵਾ 'ਚ ਗੋਲੀਆਂ ਵੀ ਚਲਾਈਆਂ ਸਨ। ਬਹਾਦਰ ਅਤੇ ਅਤਰ ਸਿੰਘ ਗੁਰਜਰ ਵੱਲੋਂ 4 ਦਿਨ ਪਹਿਲਾਂ ਜ਼ਮੀਨੀ ਝਗੜੇ ਸਬੰਧੀ ਕੇਸ ਵੀ ਦਰਜ ਕਰਵਾਇਆ ਗਿਆ ਸੀ।

Last Updated :Oct 25, 2023, 11:43 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.