ETV Bharat / bharat

Delhi Rainfall: ਯਮੁਨਾ ਨਦੀ 'ਚ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ, ਪੁਰਾਣਾ ਰੇਲਵੇ ਪੁਲ ਬੰਦ

author img

By

Published : Jul 11, 2023, 12:35 PM IST

ਦਿੱਲੀ ਵਿੱਚ ਯਮੁਨਾ ਨਦੀ ਵਿੱਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਿਹਾ ਹੈ। ਯਮੁਨਾ 'ਚ ਪਾਣੀ ਦਾ ਪੱਧਰ ਵਧਣ ਕਾਰਨ ਰੇਲਵੇ ਨੇ ਐਡਵਾਈਜ਼ਰੀ ਜਾਰੀ ਕਰਕੇ ਪੁਰਾਣੀ ਦਿੱਲੀ 'ਚ ਰੇਲਵੇ ਪੁਲ ਨੂੰ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਹੈ।

YAMUNA RIVER WATER LEVEL ABOVE DANGER MARK AMID HEAVY RAINS IN DELHI OLD RAILWAY BRIDGE CLOSED
Delhi Rainfall: ਯਮੁਨਾ ਨਦੀ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ, ਪੁਰਾਣਾ ਰੇਲਵੇ ਪੁਲ ਬੰਦ

ਨਵੀਂ ਦਿੱਲੀ: ਰਾਜਧਾਨੀ ਦਿੱਲੀ ਸਮੇਤ ਦੇਸ਼ ਦੇ ਹੋਰ ਸੂਬਿਆਂ 'ਚ ਭਾਰੀ ਮੀਂਹ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ। ਦਿੱਲੀ-ਐਨਸੀਆਰ ਖੇਤਰ ਵਿੱਚ ਮੀਂਹ ਕਾਰਨ ਕਈ ਸੜਕਾਂ ਪਾਣੀ ਨਾਲ ਭਰ ਗਈਆਂ ਹਨ। ਇਸ ਦੇ ਨਾਲ ਹੀ ਮੰਗਲਵਾਰ ਸਵੇਰੇ 6 ਵਜੇ ਤੋਂ ਦਿੱਲੀ ਦੇ ਪੁਰਾਣੇ ਯਮੁਨਾ ਪੁਲ 'ਤੇ ਰੇਲ ਆਵਾਜਾਈ ਨੂੰ ਅਸਥਾਈ ਤੌਰ 'ਤੇ ਰੋਕ ਦਿੱਤਾ ਗਿਆ ਹੈ। ਇਸ ਸਬੰਧੀ ਉੱਤਰੀ ਰੇਲਵੇ ਵੱਲੋਂ ਹੁਕਮ ਜਾਰੀ ਕੀਤਾ ਗਿਆ ਹੈ।

ਪਾਣੀ ਦਾ ਪੱਧਰ ਵਧਣ ਨਾਲ ਦਿੱਲੀ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕ ਆਪਣੇ ਘਰ ਛੱਡ ਕੇ ਚਲੇ ਗਏ। ਮਯੂਰ ਵਿਹਾਰ ਐਕਸਟੈਂਸ਼ਨ ਇਲਾਕੇ ਦੇ ਲੋਕ ਸੜਕਾਂ 'ਤੇ ਆ ਗਏ ਹਨ। ਦਿੱਲੀ ਸਰਕਾਰ ਵਿੱਚ ਜਲ ਮੰਤਰੀ ਸੌਰਭ ਭਾਰਦਵਾਜ ਨੇ ਪਾਣੀ ਦੇ ਵਧਦੇ ਪੱਧਰ ਦੇ ਮਾਮਲੇ ਵਿੱਚ ਸਰਕਾਰ ਦੀ ਚੌਕਸੀ ਦੀ ਗੱਲ ਕਰਦਿਆਂ ਦੱਸਿਆ ਕਿ ਸਰਕਾਰ ਇਸ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ।


ਪੁਰਾਣੇ ਰੇਲਵੇ ਪੁਲ ਦੇ ਪਾਣੀ ਦਾ ਪੱਧਰ: ਯਮੁਨਾ ਵਿੱਚ ਹੜ੍ਹ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਗਈ ਹੈ। ਹੜ੍ਹ ਕੰਟਰੋਲ ਦੇ ਰੋਜ਼ਾਨਾ ਬੁਲੇਟਿਨ ਅਨੁਸਾਰ 10 ਜੁਲਾਈ ਨੂੰ ਰਾਤ 11:00 ਵਜੇ ਹੜ੍ਹਾਂ ਦੀ ਸਥਿਤੀ ਇਸ ਤਰ੍ਹਾਂ ਵਧੀ ਹੈ।

  1. ਚਿਤਾਵਨੀ ਪੱਧਰ - 204.50 ਮੀਟਰ
  2. ਖ਼ਤਰੇ ਦਾ ਪੱਧਰ - 205.33 ਮੀਟਰ
  3. ਕਲੀਅਰੈਂਸ ਪੱਧਰ - 206 ਮੀਟਰ
  4. ਹਥਨੀ ਕੁੰਡ ਬੈਰਾਜ ਦਾ ਮੌਜੂਦਾ ਡਿਸਚਾਰਜ: ਰਾਤ 11:00 ਵਜੇ 2,20,363 ਕਿਊਸਿਕ ਪਾਣੀ ਛੱਡਿਆ ਗਿਆ।
  5. ਪੁਰਾਣੇ ਰੇਲਵੇ ਪੁਲ ਦਾ ਮੌਜੂਦਾ ਪੱਧਰ - 11:00 ਵਜੇ ਤੱਕ 206.04 ਮੀਟਰ
  6. ਪੁਰਾਣੇ ਰੇਲਵੇ ਪੁਲ ਦਾ ਸੰਭਾਵਿਤ ਪੱਧਰ ਪੂਰਵ ਅਨੁਮਾਨ ਨੰਬਰ 2 (ਆਰ) ਅਨੁਸਾਰ 11/07/22 ਨੂੰ ਸਵੇਰੇ 03:00 ਵਜੇ ਪੁਰਾਣੇ ਰੇਲਵੇ ਪੁਲ ਦੇ ਪਾਣੀ ਦਾ ਪੱਧਰ 206.40 ਮੀਟਰ ਵਧੇਗਾ ਅਤੇ ਇਸ ਤੋਂ ਬਾਅਦ ਇਹ ਹੋਰ ਵਧੇਗਾ।

ਦੱਸ ਦਈਏ ਕਿ ਹਰਿਆਣਾ ਦੇ ਹਥਿਨੀਕੁੰਡ ਬੈਰਾਜ ਤੋਂ ਪਾਣੀ ਛੱਡੇ ਜਾਣ ਤੋਂ ਬਾਅਦ ਯਮੁਨਾ ਨਦੀ ਦੇ ਪਾਣੀ ਦਾ ਪੱਧਰ ਤੇਜ਼ੀ ਨਾਲ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਹੈ। ਸੋਮਵਾਰ ਰਾਤ 11 ਵਜੇ ਪਾਣੀ ਦੇ ਪੱਧਰ ਦਾ ਅੰਕੜਾ 206.04 ਮਿਲੀਮੀਟਰ ਦਰਜ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਯਮੁਨਾ 'ਚ ਪਾਣੀ ਦਾ ਪੱਧਰ ਵਧਣ ਕਾਰਨ ਰੇਲਵੇ ਨੇ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.