ETV Bharat / bharat

What is The Budget ? ਜਾਣੋ ਕੀ ਹੁੰਦਾ ਹੈ ਬਜਟ, ਵਿਦਿਆਰਥੀਆਂ ਨੂੰ ਬਜਟ ਬਾਰੇ ਪਤਾ ਹੋਣੀਆਂ ਚਾਹੀਦੀਆਂ ਨੇ ਇਹ ਗੱਲਾਂ...

author img

By

Published : Mar 4, 2023, 10:01 AM IST

Updated : Mar 10, 2023, 11:12 AM IST

ਸ਼ੁੱਕਰਵਾਰ ਨੂੰ ਪੰਜਾਬ ਵਿਧਾਨ ਸਭਾ ਵਿੱਚ ਬਜਟ ਸੈਸ਼ਨ ਦੀ ਸ਼ੁਰੂਆਤ ਹੋਈ। ਪਰ ਬਜਟ ਸੈਸ਼ਨ ਸੁਰੂ ਹੋਣ ਤੋਂ ਪਹਿਲਾ ਇਹ ਜਾਣਨਾ ਜਰੂਰੀ ਹੈ ਕਿ ਆਖਿਰ ਬਜਟ ਕੀ ਹੈ ? ਵਿਦਿਆਰਥੀਆਂ ਨੂੰ ਬਜਟ ਸੈਸ਼ਨ ਬਾਰੇ ਕਿਹੜੀਆਂ ਗੱਲਾਂ ਦੀ ਜਾਣਕਾਰੀ ਹੋਣੀ ਜਰੂਰੀ ਹੈ। ਇਹਨਾਂ ਸਵਾਲਾਂ ਦੇ ਜਵਾਬ ਜਾਣਨ ਲਈ ਹੇਠ ਦਿੱਤੀ ਜਾਣਕਾਰੀ ਪੜ੍ਹਣੀ ਬਹੁਤ ਜਰੂਰੀ ਹੈ।
What is The Budget
What is The Budget

ਹੈਦਰਾਬਾਦ ਡੈਸਕ: ਪੰਜਾਬ ਸਰਕਾਰ ਤੇ ਰਾਜਪਾਲ ਵਿਚਕਾਰ ਚੱਲ ਰਹੀ ਆਪਸੀ ਤਕਰਾਰ ਪਿੱਛੋਂ ਪੰਜਾਬ ਵਿਧਾਨ ਸਭਾ ਵਿੱਚ ਬਜਟ ਪੇਸ਼ ਕੀਤਾ ਜਾ ਰਿਹਾ ਹੈ। ਪਰ ਬਜਟ ਸੈਸ਼ਨ ਸੁਰੂ ਹੋਣ ਤੋਂ ਪਹਿਲਾ ਇਹ ਜਾਣਨਾ ਜਰੂਰੀ ਹੈ ਕਿ ਆਖਿਰ ਬਜਟ ਕੀ ਹੈ ? ਵਿਦਿਆਰਥੀਆਂ ਨੂੰ ਬਜਟ ਸੈਸ਼ਨ ਬਾਰੇ ਕਿਹੜੀਆਂ ਗੱਲਾਂ ਦੀ ਜਾਣਕਾਰੀ ਹੋਣੀ ਜਰੂਰੀ ਹੈ। ਇਹਨਾਂ ਸਵਾਲਾਂ ਦੇ ਜਵਾਬ ਜਾਣਨ ਲਈ ਹੇਠ ਦਿੱਤੀ ਜਾਣਕਾਰੀ ਪੜ੍ਹਣੀ ਬਹੁਤ ਜਰੂਰੀ ਹੈ।

ਬਜਟ ਕੀ ਹੁੰਦਾ ਹੈ:- ਬਜਟ ਬਾਰੇ ਜਾਣਨ ਤੋਂ ਪਹਿਲਾ ਬਜਟ ਦੇ ਸ਼ਬਦ ਤੇ ਅਰਥਾਂ ਬਾਰੇ ਜਾਣਨਾ ਬਹੁਤ ਜਰੂਰੀ ਹੈ। ਬਜਟ ਸ਼ਬਦੀ ਅੰਗਰੇਜ਼ੀ ਸ਼ਬਦ "bowgette" ਤੋਂ ਲਿਆ ਹੈ। ਇਹ ਸ਼ਬਦ ਫਰਾਂਸੀਸੀ ਸ਼ਬਦ "bougette" ਤੋਂ ਲਿਆ ਗਿਆ ਹੈ। ਇਸ ਲਈ "bowgette" ਸ਼ਬਦ “Bouge” ਤੋਂ ਵੀ ਲਿਆ ਗਿਆ ਹੈ। ਜਿਸਦਾ ਅਰਥ ਚਮੜੇ ਦਾ ਬੈਗ ਹੈ।

ਬਜਟ ਇੱਕ ਵਿੱਤੀ ਦਸਤਾਵੇਜ਼ ਹੈ:- ਇਸ ਤੋਂ ਇਲਾਵਾ ਜਾਣਕਾਰੀ ਅਨੁਸਾਰ ਦੱਸ ਦਈਏ ਕਿ ਬਜਟ ਇੱਕ ਵਿੱਤੀ ਦਸਤਾਵੇਜ਼ ਹੁੰਦਾ ਹੈ। ਜਿਸ ਦੀ ਵਰਤੋਂ ਸਰਕਾਰਾਂ ਵੱਲੋਂ ਭਵਿੱਖ ਵਿੱਚ ਆਮਦਨ ਤੇ ਖਰਚੇ ਪੇਸ ਲਈ ਕੀਤੀ ਜਾਂਦੀ ਹੈ। ਸਿੱਧੇ ਤੌਰ ਉੱਤੇ ਬਜਟ ਨੂੰ ਖਰਚਿਆਂ ਦੇ ਨਾਲ-ਨਾਲ ਭਵਿੱਖ ਵਿੱਚ ਬੱਚਤਾਂ ਤੇ ਖਰਚ ਲਈ ਯੋਜਨਾ ਬਣਾਉਂਦਾ ਹੈ। ਦੱਸ ਦਈਏ ਕਿ ਸਰਕਾਰਾਂ ਵੱਲੋਂ ਇਹ ਬਜਟ ਦੇਸ਼ ਅਤੇ ਰਾਜਾਂ ਵਿੱਚ ਸਹੂਲਤਾਂ,ਖਰਚਿਆਂ,ਆਮਦਨ ਨੂੰ ਕਿਵੇਂ ਅੱਗੇ ਵਧਾ ਸਕਦੇ ਹਾਂ।

ਸਰਪਲੱਸ ਬਜਟ ਕੀ ਹੈ ? ਜਾਣਕਾਰੀ ਅਨੁਸਾਰ ਦੱਸ ਦਈਏ ਕਿ ਸਾਲ ਲਈ ਇੱਕ ਅਨੁਮਾਨ ਅਨੁਸਾਰ ਮਾਲੀਆਂ ਅਨੁਮਾਨਤ ਖਰਚਿਆਂ ਤੋਂ ਵੱਧ ਜਾਂਦਾ ਹੈ। ਉਸ ਨੂੰ ਸਰਪਲੱਸ ਬਜਟ ਦਾ ਨਾਂ ਦਿੱਤਾ ਜਾਂਦਾ ਹੈ। ਵਾਧੂ ਬਜਟ ਕਿਸੇ ਵੀ ਸਰਕਾਰ ਦੀ ਵਿੱਤੀ ਸਥਿਰਤਾ ਨੂੰ ਦਰਸਾਉਂਦਾ ਹੈ। ਇਸ ਤੋਂ ਇਲਾਵਾ ਕੋਈ ਵੀ ਸਰਕਾਰ ਵੱਧ ਰਹੀ ਮਹਿੰਗਾਈ ਦੇ ਦੌਰ ਵਿੱਚ ਇੱਕ ਵਾਧੂ ਬਜਟ ਯੋਜਨਾ ਦੀ ਵਰਤੋਂ ਕਰ ਸਕਦੀ ਹੈ, ਜੋ ਕੁੱਲ ਮੰਗ ਨੂੰ ਘਟਾਉਂਦੀ ਹੈ।

ਇਸ ਲਈ ਸਰਪਲੱਸ ਬਜਟ ਇੱਕ ਦੇਸ਼ ਅਤੇ ਰਾਜ ਦੀ ਵਿੱਤੀ ਉੱਨਤੀ ਨੂੰ ਬਿਆਨ ਕਰਦਾ ਹੈ। ਇਸ ਤੋਂ ਇਲਾਵਾ ਵਾਧੂ ਪੈਸੇ ਦੀ ਵਰਤੋਂ ਬਕਾਇਆ ਅਦਾਇਗੀ ਕਰਨ ਲਈ ਕੀਤੀ ਜਾ ਸਕਦੀ ਹੈ, ਜੋ ਕਿ ਦੇਣ ਯੋਗ ਵਿਆਜ਼ ਨੂੰ ਘਟਾਉਂਦਾ ਹੈ ਤੇ ਅਰਥਿਕਤਾ ਲਈ ਲਾਹੇਵੰਦ ਸਾਬਿਤ ਹੁੰਦਾ ਹੈ। ਆਰਥਿਕ ਮੰਦੀ ਮਾਮਲਿਆਂ ਦੌਰਾਨ ਵਾਧੂ ਬਜਟ ਨੂੰ ਸਰਕਾਰਾਂ ਲਈ ਇੱਕ ਮੁੱਖ ਸਾਧਨ ਨਹੀਂ ਮੰਨਿਆ ਜਾਂਦਾ ਹੈ।

ਸੰਤੁਲਿਤ ਬਜਟ ਕੀ ਹੈ ? ਬਜਟ ਬਾਰੇ ਜਾਣਨ ਤੋਂ ਪਹਿਲਾ ਸਾਨੂੰ ਸੰਤੁਲਿਤ ਬਜਟ ਬਾਰੇ ਵੀ ਜਾਣਨਾ ਜਰੂਰੀ ਹੈ। ਸੰਤੁਲਿਤ ਬਜਟ ਵਿੱਚ ਅਨੁਮਾਨ ਲਗਾਇਆ ਖਰਚਾ ਕਿਸੇ ਵਿੱਤੀ ਸਾਲ ਵਿੱਚ ਅਨੁਮਾਨ ਅਨੁਸਾਰ ਆਮਦਨ ਦੇ ਬਰਾਬਰ ਹੋਣਾ ਚਾਹੀਦਾ ਹੈ। ਦੱਸ ਦਈਏ ਕਿ ਇੱਕ ਆਰਥਿਕ ਮੰਦੀ ਜਾਂ ਗਿਰਾਵਟ ਦੇ ਸਮੇਂ ਸੰਤੁਲਿਤ ਬਜਟ ਵਿੱਤੀ ਸਥਿਰਤਾ ਦੀ ਗਰੰਟੀ ਨਹੀਂ ਦਿੰਦਾ। ਸੰਤੁਲਿਤ ਬਜਟ ਦਾ ਫਾਇਦਾ ਵਾਧੂ ਖਰਚੇ ਨੂੰ ਰੋਕਦਾ ਹੈ। ਸੰਤੁਲਿਤ ਬਜਟ ਵਿੱਚ ਸਭ ਤੋਂ ਵੱਡੀ ਘਾਟ ਇਹ ਹੈ ਕਿ ਇਹ ਆਰਥਿਕ ਵਿਕਾਸ ਦੀ ਪ੍ਰਕਿਰਿਆ ਵਿੱਚ ਰੁਕਾਵਟ ਪਾ ਸਕਦਾ ਹੈ ਅਤੇ ਇਸਦੇ ਨਾਲ ਹੀ ਸਰਕਾਰਾਂ ਦੇ ਭਲਾਈ ਵਾਲੇ ਕੰਮਾਂ ਦੇ ਖੇਤਰ ਨੂੰ ਸੀਮਤ ਕਰ ਸਕਦਾ ਹੈ।

ਘਾਟੇ ਵਾਲਾ ਬਜਟ ਕੀ ਹੈ ? ਬਜਟ ਨੂੰ ਘਾਟੇ ਵਿੱਚ ਉਸ ਸਮੇਂ ਕਿਹਾ ਜਾਂਦਾ ਹੈ, ਜਦ ਕਿਸੇ ਵਿਸ਼ੇਸ਼ ਵਿੱਤੀ ਸਾਲ ਵਿੱਚ ਅੰਦਾਜ਼ੇ ਖਰਚੇ ਅਤੇ ਅੰਦਾਜਨ ਆਦਮਨ ਤੋਂ ਵੱਧ ਹੁੰਦੇ ਹਨ। ਘਾਟੇ ਵਾਲੇ ਬਜਟ ਦਾ ਮਤਲਬ ਹੈ ਕਿ ਸਰਕਾਰ ਦੀ ਆਮਦਨ ਖਰਚਿਆਂ ਨਾਲੋਂ ਘੱਟ ਹੈ। ਮਾਹਿਰਾਂ ਮੁਤਾਬਿਕ ਘਾਟੇ ਵਾਲਾ ਬਜਟ ਭਾਰਤ ਵਰਗੀਆਂ ਵਿਕਾਸਸ਼ੀਲ ਅਰਥਵਿਵਸਥਾਵਾਂ ਲਈ ਸਹੀ ਹੁੰਦਾ ਹੈ। ਇਸ ਤੋਂ ਇਲਾਵਾ ਖਾਸ ਤੌਰ ਉੱਤੇ ਘਾਟੇ ਸਮੇਂ, ਘਾਟੇ ਵਾਲਾ ਬਜਟ ਵਾਧੂ ਮੰਗ ਪੈਦਾ ਕਰਨ ਅਤੇ ਆਰਥਿਕ ਵਿਕਾਸ ਦੀ ਦਰ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ।

ਇਹ ਵੀ ਪੜੋ:- Punjab Budget Session: ਵਿਧਾਨ ਸਭਾ ਸੈਸ਼ਨ 'ਚ ਸਰਕਾਰ ਨੂੰ ਘੇਰਨ ਦੀ ਤਿਆਰੀ 'ਚ ਵਿਰੋਧੀ

Last Updated :Mar 10, 2023, 11:12 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.