ETV Bharat / bharat

Instagram Honey Trap: ਕੀ ਹੈ ਹਨੀਟ੍ਰੈਪ, ਕਿਵੇਂ ਚੱਲਦੈ ਹੁਸਨ ਦਾ ਤਲਿੱਸਮ, ਜਾਣੋ ਇਸ ਖ਼ਬਰ ਰਾਹੀਂ

author img

By

Published : Apr 7, 2023, 2:25 PM IST

Updated : Apr 7, 2023, 4:06 PM IST

What is a honeytrap, how do naive youth get caught in this trap
ਕੀ ਹੈ ਹਨੀਟ੍ਰੈਪ, ਕਿਵੇਂ ਚੱਲਦੈ ਹੁਸਨ ਦਾ ਤਲਿੱਸਮ, ਜਾਣੋ ਇਸ ਖ਼ਬਰ ਰਾਹੀਂ

ਹਨੀਟ੍ਰੈਪ ਇਕ ਅਜਿਹਾ ਮਿੱਠਾ ਜਾਲ ਹੈ, ਜਿਸ ਵਿੱਚ ਵਿਅਕਤੀ ਫਸ ਤਾਂ ਜਾਂਦਾ ਹੈ ਪਰ ਉਸ ਨੂੰ ਪਤਾ ਨਹੀਂ ਲੱਗਦਾ ਕਦੋਂ ਉਸ ਦਾ ਨੁਕਸਾਨ ਹੋ ਗਿਆ ਤੇ ਕਦੋਂ ਉਹ ਠੱਗਿਆ ਗਿਆ। ਪੰਜਾਬ ਤੋਂ ਵੀ ਸੋਸ਼ਲ ਮੀਡੀਆ ਇਨਫਲੁਐਂਸਰ ਜਸਨੀਤ ਕੌਰ ਵੱਲੋਂ ਵੀ ਇਸੇ ਤਰ੍ਹਾਂ ਦਾ ਹੀ ਮਿੱਠਾ ਜਾਲ ਵਿਛਾ ਕੇ ਕਈ ਕਾਰੋਬਾਰੀ ਫਸਾਏ ਗਏ। ਇਸ ਖ਼ਬਰ ਰਾਹੀਂ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਲੋਕ ਇਸ ਦਾ ਸ਼ਿਕਾਰ ਹੋ ਜਾਂਦੇ ਨੇ ਤੇ ਹੁਣ ਤਕ ਕੌਣ-ਕੌਣ ਇਸ ਜਾਲ ਵਿੱਚ ਫਸਿਆ।

ਚੰਡੀਗੜ੍ਹ : ਹਨੀਟ੍ਰੈਪ (ਮਿਠਾ ਜਾਲ) ਅਜਿਹਾ ਮਿੱਠਾ ਜਾਲ ਜਿਸ ਵਿੱਚ ਫਸਣ ਵਾਲੇ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਉਹ ਕਿੱਥੇ ਫਸਿਆ ਹੈ ਅਤੇ ਕਿਸਦਾ ਸ਼ਿਕਾਰ ਬਣ ਗਿਆ ਹੈ। ਸੁੰਦਰ ਮਹਿਲਾ ਏਜੰਟ ਆਪਣੇ ਹੁਸਨ ਨਾਲ ਫੌਜ ਦੇ ਅਫਸਰਾਂ ਤੇ ਕਾਰੋਬਾਰੀਆਂ ਨੂੰ ਲੁਭਾਉਂਦੀਆਂ ਹਨ ਅਤੇ ਉਨ੍ਹਾਂ ਤੋਂ ਮਹੱਤਵਪੂਰਣ ਜਾਣਕਾਰੀ ਕੱਢਵਾਉਂਦੀਆਂ ਹਨ। ਕਾਰੋਬਾਰੀਆਂ ਕੋਲੋਂ ਕਰੋੜਾਂ ਦੀ ਮੰਗ ਕੀਤੀ ਜਾਂਦੀ ਹੈ। ਜੇਕਰ ਕੋਈ ਇਨ੍ਹਾਂ ਦੀ ਗੱਲ ਨਾ ਮੰਨੇ ਤਾਂ ਉਨ੍ਹਾਂ ਨੂੰ ਫਿਰ ਧਮਕੀਆਂ ਮਿਲਣ ਦਾ ਦੌਰ ਸ਼ੁਰੂ ਹੋ ਜਾਂਦਾ ਹੈ।


ਹਨੀ ਟ੍ਰੈਪ ਮਾਮਲਾ : ਹਨੀਟ੍ਰੈਪ ਦਾ ਮਾਮਲਾ ਪੰਜਾਬ ਤੋਂ ਵੀ ਸਾਹਮਣੇ ਆਇਆ ਹੈ। ਪੰਜਾਬ ਵਿੱਚ ਹੁਣ ਜਸਨੀਤ ਕੌਰ ਦਾ ਮਾਮਲਾ ਕਾਫੀ ਚਰਚਾ 'ਚ ਹੈ, ਜਿਸ ਕਾਰਨ ਇੱਕ ਵਾਰ ਫਿਰ ਹਨੀ ਟ੍ਰੈਪ ਨੂੰ ਲੈ ਕੇ ਬਹਿਸ ਸ਼ੁਰੂ ਹੋ ਗਈ ਹੈ। ਇੰਸਟਾਗ੍ਰਾਮ 'ਤੇ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਨ ਵਾਲੀ ਜਸਨੀਤ ਦੇ ਦੋ ਲੱਖ ਤੋਂ ਜ਼ਿਆਦਾ ਫਾਲੋਅਰਜ਼ ਹਨ। ਉਸ ਨੂੰ ਹਾਲ ਹੀ ਵਿਚ ਪੰਜਾਬ ਪੁਲਿਸ ਨੇ ਫਿਰੌਤੀ ਰੈਕੇਟ ਚਲਾਉਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਹੈ। ਸੰਗਰੂਰ ਦੀ ਰਹਿਣ ਵਾਲੀ ਜਸਨੀਤ ਆਪਣੇ ਪੈਰੋਕਾਰਾਂ ਅਤੇ ਵਿਚਾਰਾਂ ਲਈ ਕਿਸੇ ਵੀ ਹੱਦ ਤੱਕ ਜਾਂਦੀ ਸੀ। ਹਾਲਾਂਕਿ ਲੋਕਾਂ ਨੂੰ ਲੁੱਟਣ ਵਾਲੀ ਉਹ ਇਕੱਲੀ ਨਹੀਂ ਹੈ, ਇਸ ਤੋਂ ਪਹਿਲਾਂ ਵੀ ਭਾਰਤ 'ਚ ਅਜਿਹੀਆਂ ਕਈ ਔਰਤਾਂ ਹੋ ਚੁੱਕੀਆਂ ਹਨ। ਉਸ ਨੇ ਆਪਣੀ ਖੂਬਸੂਰਤੀ ਨਾਲ ਕਈ ਲੋਕਾਂ ਨੂੰ ਆਪਣੇ ਜਾਲ 'ਚ ਫਸਾ ਲਿਆ ਹੈ।

ਰਾਜਸਥਾਨ ਵਿੱਚ ਵੀ ਟ੍ਰੈਪ ਮਾਮਲਾ: ਅਕਸਰ ਹੀ ਫੌਜ ਦੇ ਜਵਾਨਾਂ ਦੇ ਹਨੀਟ੍ਰੈਪ 'ਚ ਫਸਣ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਤਾਜ਼ਾ ਮਾਮਲਾ ਰਾਜਸਥਾਨ ਤੋਂ ਸਾਹਮਣੇ ਆਇਆ ਸੀ, ਜਿੱਥੇ ਫੌਜ ਦਾ ਇਕ ਜਵਾਨ ਹਨੀਟ੍ਰੈਪ 'ਚ ਫਸ ਕੇ ਪਾਕਿਸਤਾਨੀ ਏਜੰਟਾਂ ਨੂੰ ਖੁਫੀਆ ਜਾਣਕਾਰੀ ਦਿੰਦਾ ਸੀ, ਪਰ ਲੋਕਾਂ ਦੇ ਦਿਮਾਗ 'ਚ ਸਵਾਲ ਆਉਂਦਾ ਹੈ ਕਿ ਇਹ ਹਨੀਟ੍ਰੈਪ ਕੀ ਹੈ, ਤਾਂ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਹਨੀਟ੍ਰੈਪ ਕੀ ਹੈ ਅਤੇ ਕਿਸ ਤਰ੍ਹਾਂ ਲੋਕ ਇਸ 'ਚ ਫਸਦੇ ਹਨ ਅਤੇ ਉਨ੍ਹਾਂ ਤੋਂ ਰਾਜ਼ ਕੱਢੇ ਜਾਂਦੇ ਹਨ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੇ ਕਾਂਗਰਸ ਦੇ ਕੌਮੀ ਪ੍ਰਧਾਨ ਨਾਲ ਕੀਤੀ ਮੁਲਾਕਾਤ, ਕਿਹਾ- ਖੜ੍ਹਗੇ ਦਿੰਦੇ ਨੇ ਪਾਰਟੀ ਨੂੰ ਨਵੀਂ ਊਰਜਾ

ਹਨੀਟ੍ਰੈਪ ਕੀ ਹੈ? : ਹਨੀਟ੍ਰੈਪ ਅਸਲ ਵਿੱਚ ਜਾਸੂਸੀ ਦਾ ਇੱਕ ਤਰੀਕਾ ਹੈ। ਖੁਫ਼ੀਆ ਜਾਣਕਾਰੀਆਂ ਕਢਵਾਉਣ ਲਈ ਹਨੀਟ੍ਰੈਪ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਵਿੱਚ, ਆਮ ਤੌਰ 'ਤੇ ਕਿਸੇ ਵਿਅਕਤੀ ਤੋਂ ਰਾਜ਼ ਕਢਵਾਉਣ ਲਈ ਸੁੰਦਰ ਕੁੜੀਆਂ ਦੀ ਵਰਤੋਂ ਕੀਤੀ ਜਾਂਦੀ ਹੈ। ਫੋਟੋ, ਵੀਡੀਓ ਜਾਂ ਮੈਸੇਜ ਰਾਹੀਂ ਬਲੈਕਮੇਲ ਕੀਤਾ ਜਾਂਦਾ ਹੈ। ਇਸ 'ਚ ਲੜਕੀਆਂ ਅਕਸਰ ਟਾਰਗੇਟ ਸ਼ਖਸ ਨੂੰ ਆਪਣੀ ਖੂਬਸੂਰਤੀ ਦੇ ਜਾਲ 'ਚ ਫਸਾ ਲੈਂਦੀਆਂ ਹਨ ਅਤੇ ਕਿਸੇ ਖਾਸ ਮੁੱਦੇ 'ਤੇ ਉਨ੍ਹਾਂ ਤੋਂ ਜਾਣਕਾਰੀਆਂ ਹਾਸਲ ਕਰ ਲੈਂਦੀਆਂ ਹਨ।

ਇਹ ਵੀ ਪੜ੍ਹੋ : Good Friday 2023: ਲੰਬੇ ਵੀਕਐਂਡ ਲਈ OYO ਦੀ ਬੁਕਿੰਗ ਵਿੱਚ 167 ਫੀਸਦੀ ਵਾਧਾ

ਭਰੋਸਾ ਦਿਵਾਉਣ ਲਈ ਨੰਬਰਾਂ ਦੀ ਅਦਲਾ-ਬਦਲੀ : ਹਨੀ ਟ੍ਰੈਪ ਵਿੱਚ ਟਾਰਗੇਟ ਨੂੰ ਫਸਾਉਣ ਲਈ ਉਸ ਦਾ ਭਰੋਸਾ ਪੱਕਾ ਕੀਤਾ ਜਾਂਦਾ ਹੈ। ਭਰੋਸਾ ਦਿਵਾਉਣ ਲਈ ਮੋਬਾਈਲ ਨੰਬਰਾਂ ਦਾ ਆਦਾਨ-ਪ੍ਰਦਾਨ ਵੀ ਕੀਤਾ ਜਾਂਦਾ ਹੈ ਅਤੇ ਫੌਜ ਨਾਲ ਜੁੜੇ ਲੋਕਾਂ ਜਾਂ ਹਨੀਟ੍ਰੈਪ ਕੀਤੇ ਵਿਅਕਤੀ ਦਾ ਵਿਸ਼ਵਾਸ ਹਾਸਲ ਕਰਨ ਲਈ ਵਟਸਐਪ ਵਰਗੇ ਸਾਧਨਾਂ ਨਾਲ ਚੈਟਿੰਗ ਵੀ ਕੀਤੀ ਜਾਂਦੀ ਹੈ। ਇਸ ਚੈਟਿੰਗ ਵਿੱਚ ਪਹਿਲਾਂ ਤਾਂ ਮਿੱਠੀਆਂ ਗੱਲਾਂ ਕਰ ਕੇ ਆਪਣੇ ਵੱਲ ਆਕਰਸ਼ਿ ਕਰਦੀਆਂ ਹਨ ਤੇ ਫਿਰ ਮੁੜਕੇ ਖੁਫੀਆ ਜਾਣਕਾਰੀਆਂ ਕਢਵਾਉਣ ਤੇ ਫਿਰੌਤੀਆਂ ਮੰਗਣ ਦਾ ਦੌਰ ਸ਼ੁਰੂ ਹੁੰਦਾ ਹੈ।

Last Updated :Apr 7, 2023, 4:06 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.