ETV Bharat / bharat

ਦਿੱਲੀ 'ਚ ਵੀਕੈਂਡ ਕਰਫਿਊ ਖਤਮ, ਜਾਣੋ ਬੈਠਕ 'ਚ ਕੀ ਲਏ ਗਏ ਹੋਰ ਫੈਸਲੇ

author img

By

Published : Jan 27, 2022, 3:26 PM IST

ਵੀਰਵਾਰ ਨੂੰ ਡੀਡੀਐਮਏ ਦੀ ਮੀਟਿੰਗ ਵਿੱਚ ਕਈ ਫੈਸਲੇ ਲਏ ਗਏ। ਇਸ 'ਚ ਦਿੱਲੀ 'ਚ ਵੀਕੈਂਡ ਕਰਫਿਊ ਖਤਮ ਹੋਣ ਤੋਂ ਲੈ ਕੇ ਬਾਜ਼ਾਰਾਂ 'ਚੋਂ ਔਡ-ਈਵਨ ਪਾਬੰਦੀਆਂ ਹਟਾਉਣ ਤੱਕ ਦੇ ਫੈਸਲੇ ਲਏ ਗਏ। ਜਦਕਿ ਰਾਤ ਦਾ ਕਰਫਿਊ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਸਕੂਲ ਖੋਲ੍ਹਣ ਬਾਰੇ ਫੈਸਲਾ ਅਗਲੀ ਮੀਟਿੰਗ ਵਿੱਚ ਲਿਆ ਜਾਵੇਗਾ।

ਦਿੱਲੀ 'ਚ ਵੀਕੈਂਡ ਕਰਫਿਊ ਖਤਮ
ਦਿੱਲੀ 'ਚ ਵੀਕੈਂਡ ਕਰਫਿਊ ਖਤਮ

ਨਵੀਂ ਦਿੱਲੀ: ਕੋਰੋਨਾ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਦਿੱਲੀ ਵਿੱਚ ਵੀਕੈਂਡ ਕਰਫਿਊ ਅਤੇ ਔਡ-ਈਵਨ ਵਰਗੇ ਕਈ ਫੈਸਲੇ ਲਏ ਗਏ ਹਨ। ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ (DDMA) ਦੀ ਵੀਰਵਾਰ ਨੂੰ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਪਾਬੰਦੀਆਂ ਨੂੰ ਢਿੱਲ ਕਰਨ ਦਾ ਫੈਸਲਾ ਲਿਆ ਗਿਆ।

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਦਿੱਲੀ ਤੋਂ ਵੀਕੈਂਡ ਕਰਫਿਊ, ਔਡ-ਈਵਨ ਦੀ ਤਰਜ਼ 'ਤੇ ਦੁਕਾਨਾਂ ਖੋਲ੍ਹਣ 'ਤੇ ਪਾਬੰਦੀ ਹਟਾ ਦਿੱਤੀ ਗਈ ਹੈ ਪਰ ਇਸ ਦੌਰਾਨ ਰਾਤ ਦਾ ਕਰਫਿਊ ਪਹਿਲਾਂ ਵਾਂਗ ਹੀ ਜਾਰੀ ਰਹੇਗਾ। ਇਸ ਦੇ ਨਾਲ ਹੀ ਵਿਆਹ ਸਮਾਗਮ ਵਿੱਚ 200 ਲੋਕਾਂ ਨੂੰ ਸ਼ਾਮਲ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ। ਇਸ ਤੋਂ ਇਲਾਵਾ 50 ਫੀਸਦੀ ਸਮਰੱਥਾ ਨਾਲ ਸਿਨੇਮਾ ਹਾਲ ਖੋਲ੍ਹੇ ਜਾ ਸਕਣਗੇ। ਇਸ ਦੇ ਨਾਲ ਹੀ ਦਿੱਲੀ 'ਚ ਸਰਕਾਰੀ ਦਫਤਰ 50 ਫੀਸਦੀ ਸਮਰੱਥਾ ਨਾਲ ਖੁੱਲ੍ਹਣਗੇ। ਵਿਦਿਅਕ ਅਦਾਰੇ ਅਤੇ ਸਕੂਲ ਫਿਲਹਾਲ ਬੰਦ ਰਹਿਣਗੇ।

DDMA ਦੇ ਫੈਸਲਿਆਂ ’ਤੇ ਇੱਕ ਨਜ਼ਰ

  • ਦਿੱਲੀ ਵਿੱਚ ਵੀਕੈਂਡ ਕਰਫਿਊ ਖਤਮ ਹੋ ਗਿਆ ਹੈ।
  • ਔਡ-ਈਵਨ ਦੀ ਤਰਜ਼ 'ਤੇ ਦੁਕਾਨਾਂ ਖੋਲ੍ਹਣ 'ਤੇ ਲੱਗੀ ਪਾਬੰਦੀ ਹਟਾਈ ਗਈ ਹੈ।
  • ਰਾਤ ਦਾ ਕਰਫਿਊ ਪਹਿਲਾਂ ਵਾਂਗ ਹੀ ਜਾਰੀ ਰਹੇਗਾ।
  • ਵਿਆਹ ਸਮਾਗਮ ਵਿੱਚ 200 ਲੋਕਾਂ ਨੂੰ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਗਈ ਹੈ।
  • ਸਿਨੇਮਾ ਹਾਲ 50 ਫੀਸਦੀ ਸਮਰੱਥਾ ਨਾਲ ਖੋਲ੍ਹੇ ਜਾ ਸਕਣਗੇ।
  • ਦਿੱਲੀ 'ਚ ਸਰਕਾਰੀ ਦਫਤਰ 50 ਫੀਸਦੀ ਸਮਰੱਥਾ ਨਾਲ ਖੁੱਲ੍ਹਣਗੇ।
  • ਵਿਦਿਅਕ ਅਦਾਰੇ ਅਤੇ ਸਕੂਲ ਫਿਲਹਾਲ ਬੰਦ ਰਹਿਣਗੇ।

ਇਹ ਵੀ ਪੜੋ: 275 ਰੁਪਏ ਤੱਕ ਸੀਮਤ ਹੋ ਸਕਦੀ ਹੈ ਕੋਰੋਨਾ ਟੀਕਿਆਂ ਦੀ ਕੀਮਤ, ਜਲਦੀ ਹੀ ਆ ਸਕਦੈ ਬਾਜ਼ਾਰ

ETV Bharat Logo

Copyright © 2024 Ushodaya Enterprises Pvt. Ltd., All Rights Reserved.