ETV Bharat / bharat

ਪੁਲਿਸ ਨੂੰ ਮਾਫੀਆ ਅਤੀਕ ਅਹਿਮਦ ਦੀ ਪਤਨੀ ਸ਼ਾਇਸਤਾ ਪਰਵੀਨ ਦੀ ਮਿਲੀ ਲੋਕੇਸ਼ਨ, ਇਸ ਪਿੰਡ 'ਚ ਹੋ ਰਹੀ ਛਾਪੇਮਾਰੀ

author img

By

Published : Apr 18, 2023, 5:39 PM IST

ਪ੍ਰਯਾਗਰਾਜ ਪੁਲਿਸ ਨੂੰ ਸੂਚਨਾ ਮਿਲੀ ਹੈ ਕਿ ਮਾਫੀਆ ਅਤੀਕ ਅਹਿਮਦ ਦੀ ਪਤਨੀ ਸ਼ਾਇਸਤਾ ਪਰਵੀਨ ਮਰਿਆਡੀਹ ਦੇ ਭਰੇਠਾ ਪਿੰਡ 'ਚ ਲੁਕੀ ਹੋਈ ਹੈ। ਇਸ ’ਤੇ ਪੁਲਿਸ ਨੇ ਪਿੰਡ ਵਿੱਚ ਤਲਾਸ਼ੀ ਸ਼ੁਰੂ ਕਰ ਦਿੱਤੀ ਹੈ।

Mafia Atiq Ahmed wife Shaista Parveen Location
Mafia Atiq Ahmed wife Shaista Parveen Location

Mafia Atiq Ahmed wife Shaista Parveen Location

ਉਤਰ ਪ੍ਰਦੇਸ਼/ ਪ੍ਰਯਾਗਰਾਜ : ਪੁਲਿਸ ਨੂੰ ਮਾਫੀਆ ਅਤੀਕ ਅਹਿਮਦ ਦੀ ਪਤਨੀ ਦਾ ਟਿਕਾਣਾ ਮਿਲ ਗਿਆ ਹੈ। ਪੁਲਿਸ ਨੂੰ ਸੂਚਨਾ ਮਿਲੀ ਹੈ ਕਿ ਸ਼ਾਇਸਤਾ ਪ੍ਰਯਾਗਰਾਜ ਦੇ ਮਰਿਆਡੀਹ ਦੇ ਭਰੇਠਾ ਪਿੰਡ ਵਿੱਚ ਲੁਕੀ ਹੋਈ ਹੈ। ਇਸ ’ਤੇ ਪੁਲਿਸ ਨੇ ਸ਼ਹਿਸਤਾ ਪਰਵੀਨ ਨੂੰ ਗ੍ਰਿਫ਼ਤਾਰ ਕਰਨ ਲਈ ਪਿੰਡ ਵਿੱਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਪੁਲਿਸ ਸੂਤਰਾਂ ਅਨੁਸਾਰ ਸ਼ਾਇਸਤਾ ਪਰਵੀਨ ਦੇ ਇਸ ਪਿੰਡ 'ਚ ਲੁਕੇ ਹੋਣ ਦੀ ਸੂਚਨਾ 'ਤੇ ਪੁਲਿਸ ਪਹੁੰਚੀ ਹੈ। ਇੰਨਾ ਹੀ ਨਹੀਂ ਪੁਲਿਸ ਸਵੇਰ ਤੋਂ ਹੀ ਆਸਪਾਸ ਦੇ ਇਲਾਕਿਆਂ 'ਚ ਤਲਾਸ਼ੀ ਮੁਹਿੰਮ ਚਲਾ ਰਹੀ ਸੀ।

ਉਮੇਸ਼ ਪਾਲ ਕਤਲ ਕਾਂਡ 'ਚ ਮੁਲਜ਼ਮ ਅਤੀਕ ਦੀ ਪਤਨੀ ਸ਼ਹਿਸਤਾ ਪਰਵੀਨ 'ਤੇ 50 ਹਜ਼ਾਰ ਰੁਪਏ ਦਾ ਇਨਾਮ ਹੈ। ਉਮੇਸ਼ ਪਾਲ ਕਤਲ ਕਾਂਡ ਤੋਂ ਬਾਅਦ ਉਹ ਫਰਾਰ ਹੈ। ਇਸ ਦੌਰਾਨ ਸ਼ਹਿਸਤਾ ਪਰਵੀਨ ਦੇ ਮਾਤਾ-ਪਿਤਾ ਵੀ ਘਰ ਛੱਡ ਕੇ ਭੱਜ ਗਏ ਹਨ। ਪੁਲਿਸ ਨੂੰ ਉਥੇ ਜੋ ਵੀ ਵਿਅਕਤੀ ਮਿਲ ਰਿਹਾ ਹੈ ਉਸ ਤੋਂ ਪੁੱਛ ਪੜਤਾਲ ਕਰ ਰਹੀ ਹੈ। ਪੁਲਿਸ ਸੂਤਰ ਨੇ ਸ਼ਾਇਸਤਾ ਪਰਵੀਨ ਦੇ ਇੱਥੇ ਲੁਕੇ ਹੋਣ ਦੇ ਪੂਰੇ ਸੰਕੇਤ ਦਿੱਤੇ ਸਨ।

ਅਪਰਾਧ ਦੀ ਦੁਨੀਆ ਤੋਂ ਰਾਜਨੀਤੀ 'ਚ ਆਏ ਅਤੀਕ ਅਹਿਮਦ, ਉਸ ਦੇ ਬੇਟੇ ਅਸਦ ਅਤੇ ਭਰਾ ਅਸ਼ਰਫ ਤੋਂ ਬਾਅਦ ਹੁਣ ਸ਼ਾਇਸਤਾ ਪਰਵੀਨ ਉਨ੍ਹਾਂ ਲੋਕਾਂ 'ਚੋਂ ਇਕ ਹੈ ਜੋ ਯੂਪੀ ਪੁਲਿਸ ਦੇ ਰਾਡਾਰ 'ਤੇ ਹਨ। ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਸ਼ਾਇਸਤਾ ਅਤੀਕ ਅਹਿਮਦ ਦੇ ਹਰ ਜੁਰਮ ਵਿੱਚ ਬਰਾਬਰ ਦੀ ਭਾਈਵਾਲ ਰਹੀ ਹੈ। ਮੰਨਿਆ ਜਾਂਦਾ ਹੈ ਕਿ ਅਤੀਕ ਸ਼ਾਇਸਤਾ ਦੇ ਦਿਮਾਗ ਤੋਂ ਆਪਣਾ ਕਾਲਾ ਸਾਮਰਾਜ ਚਲਾਉਂਦਾ ਸੀ। ਐਵੇ ਹੀ ਨਹੀਂ ਸ਼ਾਇਸਤਾ ਨੂੰ ਅਪਰਾਧ ਦੀ ਦੁਨੀਆ ਵਿੱਚ ਗੌਡਮਦਰ ਜਾਂ ਲੇਡੀ ਡੌਨ ਕਿਹਾ ਜਾਂਦਾ ਹੈ। ਫਰਾਰ ਹੋਈ ਸ਼ਾਇਸਤਾ ਨਾ ਤਾਂ ਆਪਣੇ ਬੇਟੇ ਦੇ ਅੰਤਿਮ ਦਰਸ਼ਨਾਂ ਲਈ ਅੱਗੇ ਆਈ ਅਤੇ ਨਾ ਹੀ ਆਪਣੇ ਪਤੀ ਅਤੀਕ ਦੇ ਸਪੁਰਦ-ਏ-ਖਾਕ ਵਿੱਚ ਕਬਰਸਤਾਨ ਪੁੱਜੀ। ਮੰਨਿਆ ਜਾ ਰਿਹਾ ਹੈ ਕਿ ਉਹ ਨੂੰ ਵੀ ਆਪਣੀ ਗ੍ਰਿਫਤਾਰੀ ਦਾ ਸ਼ੱਕ ਹੈ।

ਇਹ ਵੀ ਪੜ੍ਹੋ:- Mukul Roy MISSING: TMC ਆਗੂ ਮੁਕੁਲ ਰਾਏ ਲਾਪਤਾ, ਪੁੱਤਰ ਦਾ ਦਾਅਵਾ

ETV Bharat Logo

Copyright © 2024 Ushodaya Enterprises Pvt. Ltd., All Rights Reserved.