ETV Bharat / bharat

ਲਖੀਮਪੁਰ ਘਟਨਾ ’ਤੇ ਬੋਲੇ ਅਜੇ ਮਿਸ਼ਰਾ, ਭਾਜਪਾ ਵਰਕਰਾਂ ਨੂੰ ਕੁੱਟ-ਕੁੱਟ ਕੇ ਮਾਰਿਆ, ਘਟਨਾਸਥਾਨ ’ਤੇ ਮੌਜੂਦ ਨਹੀਂ ਸੀ ਮੇਰਾ ਬੇਟਾ

author img

By

Published : Oct 4, 2021, 5:02 PM IST

ਲਖੀਮਪੁਰ ਘਟਨਾ ’ਤੇ ਬੋਲੇ ਅਜੇ ਮਿਸ਼ਰਾ
ਲਖੀਮਪੁਰ ਘਟਨਾ ’ਤੇ ਬੋਲੇ ਅਜੇ ਮਿਸ਼ਰਾ

ਲਖੀਮਪੁਰ ਖੀਰੀ ਵਿੱਚ ਹੰਗਾਮੇ (Lakhimpur Kheri violence) ਵਿੱਚ ਚਾਰ ਕਿਸਾਨਾਂ ਦੀ ਮੌਤ ਹੋ ਗਈ। ਮੰਤਰੀ ਅਜੇ ਮਿਸ਼ਰਾ ਨੇ ਕਿਹਾ ਕਿ ਭਾਜਪਾ ਵਰਕਰਾਂ (BJP WORKERS) ਨੂੰ ਮਾਰ ਦਿੱਤਾ ਗਿਆ। ਘਟਨਾ ਸਥਾਨ ’ਤੇ ਉਨ੍ਹਾਂ ਦਾ ਬੇਟਾ ਮੌਜੂਦ ਨਹੀਂ ਸੀ। ਉਨ੍ਹਾਂ ਕਿਹਾ ਕਿ ਮੇਰਾ ਬੇਟਾ ਲਖੀਮਪੁਰ ਖੀਰੀ ਵਿੱਚ ਘਟਨਾ ਸਥਾਨ ਦੇ ਨੇੜੇ ਮੌਜੂਦ ਨਹੀਂ ਸੀ, ਇਸ ਦੇ ਵੀਡੀਓ ਸਬੂਤ ਹਨ।

ਲਖੀਮਪੁਰ ਖੀਰੀ: ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ (Union minister Ajay Mishra) ਨੇ ਲਖੀਮਪੁਰ ਵਿੱਚ ਹੋਏ ਹੰਗਾਮੇ ਬਾਰੇ ਕਿਹਾ ਹੈ ਕਿ ਘਟਨਾ ਦੇ ਸਮੇਂ ਮੇਰਾ ਬੇਟਾ ਉੱਥੇ ਮੌਜੂਦ ਨਹੀਂ ਸੀ। ਜਾਂਚ ਤੋਂ ਬਾਅਦ ਸੱਚਾਈ ਸਾਹਮਣੇ ਆਵੇਗੀ।

ਲਖੀਮਪੁਰ ਖੀਰੀ ਵਿੱਚ ਹੰਗਾਮੇ (Lakhimpur Kheri violence) ਵਿੱਚ ਚਾਰ ਕਿਸਾਨਾਂ ਦੀ ਮੌਤ ਹੋ ਗਈ। ਮੰਤਰੀ ਅਜੇ ਮਿਸ਼ਰਾ ਨੇ ਕਿਹਾ ਕਿ ਭਾਜਪਾ ਵਰਕਰਾਂ ਨੂੰ ਮਾਰ ਦਿੱਤਾ ਗਿਆ। ਘਟਨਾ ਸਥਾਨ ’ਤੇ ਉਨ੍ਹਾਂ ਦਾ ਬੇਟਾ ਮੌਜੂਦ ਨਹੀਂ ਸੀ। ਉਨ੍ਹਾਂ ਕਿਹਾ ਕਿ ਮੇਰਾ ਬੇਟਾ ਲਖੀਮਪੁਰ ਖੀਰੀ (Lakhimpur Kheri) ਵਿੱਚ ਘਟਨਾ ਸਥਾਨ ਦੇ ਨੇੜੇ ਮੌਜੂਦ ਨਹੀਂ ਸੀ, ਇਸ ਦੇ ਵੀਡੀਓ ਸਬੂਤ ਹਨ।

ਇਸ ਪੂਰੇ ਮਾਮਲੇ ਬਾਰੇ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਨੇ ਕਿਹਾ ਹੈ ਕਿ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ (Lakhimpur Kheri) ਵਿੱਚ, "ਕਿਸਾਨਾਂ ਦੇ ਪ੍ਰਦਰਸ਼ਨ ਵਿੱਚ ਸ਼ਾਮਲ ਕੁਝ ਬਦਮਾਸ਼ਾਂ ਨੇ ਤਿੰਨ ਭਾਜਪਾ ਵਰਕਰਾਂ, ਇੱਕ ਡਰਾਈਵਰ ਨਾਲ ਕੁੱਟਮਾਰ ਕਰਕੇ ਉਨ੍ਹਾਂ ਨੂੰ ਮਾਰ ਦਿੱਤਾ। ਉਨ੍ਹਾਂ ਕਿਹਾ ਕਿ ਮੇਰਾ ਬੇਟਾ ਲਖੀਮਪੁਰ ਖੀਰੀ (Lakhimpur Kheri) ਵਿੱਚ ਘਟਨਾ ਸਥਾਨ ਦੇ ਨੇੜੇ ਮੌਜੂਦ ਨਹੀਂ ਸੀ, ਇਸ ਦੇ ਵੀਡੀਓ ਸਬੂਤ ਹਨ। ਗ੍ਰਹਿ ਰਾਜ ਮੰਤਰੀ ਨੇ ਕਿਹਾ ਕਿ ਭਾਜਪਾ ਵਰਕਰਾਂ ਦੀ ਕਾਰ 'ਤੇ ਪਥਰਾਅ ਕੀਤਾ ਗਿਆ, ਜਿਸ ਕਾਰਨ ਗੱਡੀ ਪਲਟ ਗਈ, 2 ਲੋਕਾਂ ਦੀ ਇਸ ਹੇਠ ਦਬ ਕੇ ਮੌਤ ਹੋ ਗਈ। ਇਸ ਤੋਂ ਬਾਅਦ ਭਾਜਪਾ ਵਰਕਰਾਂ ਦੀ ਕੁੱਟ -ਕੁੱਟ ਕੇ ਹੱਤਿਆ ਕਰ ਦਿੱਤੀ ਗਈ।

ਕੇਂਦਰੀ ਗ੍ਰਹਿ ਰਾਜ ਮੰਤਰੀ ਨੇ ਕਿਹਾ ਕਿ ਘਟਨਾ ਦੇ ਸਮੇਂ ਨਾ ਤਾਂ ਉਨ੍ਹਾਂ ਦਾ ਪੁੱਤਰ ਅਤੇ ਨਾ ਹੀ ਉਹ ਮੌਜੂਦ ਸਨ। ਉਨ੍ਹਾਂ ਕਿਹਾ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਕੁਝ ਭਾਜਪਾ ਵਰਕਰ ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰੀਆ ਨੂੰ ਲੈਣ ਲਈ ਜਾ ਰਹੇ ਸਨ, ਜੋ ਲਖੀਮਪੁਰ ਖੇੜੀ ਵਿੱਚ ਇੱਕ ਸਮਾਗਮ ਵਿੱਚ ਸ਼ਾਮਲ ਹੋਣ ਆਏ ਸਨ। ਉਨ੍ਹਾਂ ਕਿਹਾ, “ਵਿਰੋਧ ਕਰ ਰਹੇ ਕਿਸਾਨਾਂ ਵਿੱਚ ਸ਼ਾਮਲ ਕੁਝ ਤੱਤਾਂ ਨੇ ਕਾਲੇ ਝੰਡੇ ਦਿਖਾਏ ਅਤੇ ਕਾਰ ਉੱਤੇ ਪਥਰਾਅ ਕੀਤਾ, ਜੋ ਉਲਟ ਗਿਆ। 2 ਕਿਸਾਨਾਂ ਦੀ ਕਾਰ ਦੇ ਹੇਠਾਂ ਆ ਕੇ ਮੌਤ ਹੋ ਗਈ।

ਉਨ੍ਹਾਂ ਕਿਹਾ ਕਿ ਸਾਡੇ ਵਰਕਰ ਦੀ ਉੱਥੇ ਕੁੱਟਮਾਰ ਕੀਤੀ ਗਈ ਹੈ। ਉਸ ਕੋਲ ਇੱਕ ਵੀਡੀਓ ਵੀ ਹੈ। ਪ੍ਰੋਗਰਾਮ ਦੇ ਸਥਾਨ ’ਤੇ ਨਾ ਤਾਂ ਕੋਈ ਕਿਸਾਨ ਸੀ ਅਤੇ ਨਾ ਹੀ ਕੋਈ ਮਜ਼ਦੂਰ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਸਿਆਸਤ ਕੀਤੀ ਜਾ ਰਹੀ ਹੈ। ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਨੇ ਰਾਕੇਸ਼ ਟਿਕੈਤ ਬਾਰੇ ਕਿਹਾ ਕਿ ਰਾਕੇਸ਼ ਟਿਕੈਤ ਅਰਾਜਕਤਾ ਫੈਲਾਉਣ ਦਾ ਕੰਮ ਕਰ ਰਹੇ ਹਨ। ਮਾਮਲੇ ਦੀ ਜਾਂਚ ਵਿੱਚ ਸੱਚਾਈ ਸਾਹਮਣੇ ਆਵੇਗੀ। ਮੇਰਾ ਅਤੇ ਮੇਰੇ ਬੇਟੇ ਦਾ ਇਸ ਘਟਨਾ ਨਾਲ ਕੋਈ ਲੈਣਾ -ਦੇਣਾ ਨਹੀਂ ਹੈ। ਮੇਰਾ ਬੇਟਾ ਘਟਨਾ ਵਾਲੀ ਥਾਂ ’ਤੇ ਨਹੀਂ ਸੀ ਅਤੇ ਮੈਂ ਵੀ ਉੱਥੇ ਨਹੀਂ ਸੀ।

ਇਹ ਵੀ ਪੜੋ: ਜਾਣੋ, ਕਿੰਨੇ ਮੁਆਵਜ਼ੇ 'ਤੇ ਮੰਨ੍ਹੇ ਕਿਸਾਨ ਤੇ ਕੀ ਮਿਲਿਆ ਯੂਪੀ ਸਰਕਾਰ ਤੋਂ ਭਰੋਸਾ ?

ETV Bharat Logo

Copyright © 2024 Ushodaya Enterprises Pvt. Ltd., All Rights Reserved.