ETV Bharat / bharat

DSGMC ਚੋਣਾਂ 'ਚ ਇਸ ਵਾਰ ਤਿਕੋਣਾ ਮੁਕਾਬਲਾ, ਕਿਸ ਦੇ ਹੱਥ ਜਾਵੇਗੀ ਸੇਵਾ ?

author img

By

Published : Apr 2, 2021, 4:11 PM IST

Updated : Apr 2, 2021, 9:02 PM IST

ਦਿੱਲੀ ਸਿੱਖ ਗੁਰਦਵਾਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਦੈ ਐਲਾਨ ਹੁੰਦਿਆਂ ਹੀ ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ ਭਰਨ ਦਤਾ ਦੌਰ ਸ਼ੁਰੂ ਹੋ ਗਿਆ ਹੈ। 25 ਅਪ੍ਰੈਲ ਨੂੰ ਦਿੱਲੀ ਦੇ 46 ਵਾਰਡਾਂ 'ਚ ਵੋਟਾਂ ਪੈਣਗੀਆਂ। ਕਮੇਟੀ ਨਾਲ ਸਬੰਧਤ ਅਜਿਹੇ ਕਈ ਨੇਤਾ ਹਨ ਜੋ ਬੀਤੇ ਕਈ ਸਾਲਾਂ ਤੋਂ ਚਰਚਾ ਵਿੱਚ ਰਹੇ ਅਤੇ ਉਨ੍ਹਾਂ ਦੀ ਪਛਾਣ ਵੀ ਕਮੇਟੀ ਦੇ ਨਾਲ ਹੀ ਹੈ। ਇਨ੍ਹਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਮਨਜਿੰਦਰ ਸਿੰਘ ਸਿਰਸਾ ਅਤੇ ਹਰਮੀਤ ਸਿੰਘ ਕਾਲਕਾ, ਜਾਗੋ ਪਾਰਟੀ ਦੇ ਪ੍ਰਧਾਨ ਅਤੇ DSGMC ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ, ਪਰਮਿੰਦਰ ਪਾਲ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਰਨਾ ਭਰਾ ਸ਼ਾਮਲ ਹਨ।

DSGMC ਚੋਣਾਂ 'ਚ ਇਸ ਵਾਰ ਤਿਕੋਣਾ ਮੁਕਾਬਲਾ
DSGMC ਚੋਣਾਂ 'ਚ ਇਸ ਵਾਰ ਤਿਕੋਣਾ ਮੁਕਾਬਲਾ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦਵਾਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਦੈ ਐਲਾਨ ਹੁੰਦਿਆਂ ਹੀ ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ ਭਰਨ ਦਤਾ ਦੌਰ ਸ਼ੁਰੂ ਹੋ ਗਿਆ ਹੈ। 25 ਅਪ੍ਰੈਲ ਨੂੰ ਦਿੱਲੀ ਦੇ 46 ਵਾਰਡਾਂ 'ਚ ਵੋਟਾਂ ਪੈਣਗੀਆਂ। ਕਮੇਟੀ ਨਾਲ ਸਬੰਧਤ ਅਜਿਹੇ ਕਈ ਨੇਤਾ ਹਨ ਜੋ ਬੀਤੇ ਕਈ ਸਾਲਾਂ ਤੋਂ ਚਰਚਾ ਵਿੱਚ ਰਹੇ ਅਤੇ ਉਨ੍ਹਾਂ ਦੀ ਪਛਾਣ ਵੀ ਕਮੇਟੀ ਦੇ ਨਾਲ ਹੀ ਹੈ। ਇਨ੍ਹਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਮਨਜਿੰਦਰ ਸਿੰਘ ਸਿਰਸਾ ਅਤੇ ਹਰਮੀਤ ਸਿੰਘ ਕਾਲਕਾ, ਜਾਗੋ ਪਾਰਟੀ ਦੇ ਪ੍ਰਧਾਨ ਅਤੇ DSGMC ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ, ਪਰਮਿੰਦਰ ਪਾਲ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਯਲ ਦਿੱਲੀ ਦੇ ਸਰਨਾ ਭਰਾ ਸ਼ਾਮਲ ਹਨ।

ਇਸ ਵਾਰ ਚੋਣਾਂ ਵਿੱਚ ਤਿਕੋਣਾ ਮੁਕਾਬਲਾ !
ਸਾਲ 2017 ਅਤੇ 2013 ਵਿੱਚ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਖੇਮੇ ਨੇ ਜਿੱਤ ਹਾਸਲ ਕੀਤੀ ਸੀਖ ਇਸ ਦੇ ਪਿੱਛੇ ਮਨਜੀਤ ਸਿਘ ਜੀਕੇ ਦੀ ਸਖ਼ਤ ਮਿਹਨਤ ਮੰਨਿਆ ਜਾ ਰਿਹਾ ਹੈ। ਹਾਲਾਂਕਿ ਮਨਜੀਤ ਸਿੰਘ ਜੀਕੇ ਨੇ ਹੁਣ ਬਾਦਲ ਦਲ ਤੋਂ ਵੱਖਰੇ ਹੋ ਕੇ ਆਪਣੀ ਵੱਖਰੀ ਪਾਰਟੀ ਬਣਾ ਲਈ ਹੈ। ਇਸ ਦੇ ਬਾਵਜੂਦ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਵਿੱਚ ਅਕਾਲੀ ਦਲ ਕਮਜ਼ੋਰ ਨਹੀਂ। ਲੰਬੇ ਸਮੇਂ ਤਕ ਦਿੱਲੀ ਕਮੇਟੀ ਤੇ ਰਾਜ ਕਰਨ ਵਾਲੀ ਅਕਾਲੀ ਦਲ ਦਿੱਲੀ ਗੁਰਦਵਾਰਾ ਚੋਣਾਂ ਵਿੱਚ 2 ਵਾਰ ਹਾਰ ਦਾ ਸਾਹਮਣਾ ਕਰ ਚੁੱਕਾ ਹੈ ਜਿਸ ਤੋਂ ਜ਼ਾਹਰ ਹੈ ਕਿ ਉਹ ਜਿੱਤ ਲਈ ਕੋਈ ਕਸਰ ਬਾਕੀ ਛੱਡਣ ਵਾਲਾ ਨਹੀਂ। ਸ਼ਾਹਿਦ ਇਹੀ ਕਾਰਨ ਹੈ ਕਿ ਇਸ ਵਾਰ ਦਿੱਲੀ ਸਿੱਖ ਗੁਰਦਵਾਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਦਿਲਚਸਪ ਹੋਣਗੀਆਂ ਕਿਉਂਕਿ ਮੁਕਾਬਲਾ ਤਿਕੋਣਾ ਹੋ ਗਿਆ ਹੈ।
ਕੌਣ ਕਿੱਥੋਂ ਲੜੇਗਾ ਚੋਣ ?

ਮੌਜੂਦਾ ਸਮੇਂ ਵਿੱਚ ਜਾਗੋ ਪਾਰਟੀ ਤੋ ਇਲਾਵਾ ਕਿਸੇ ਵੀ ਪਾਰਟੀ ਨੇ ਉਮੀਦਵਾਰਾਂ ਦੇ ਐਲਾਨ ਨਹੀਂ ਕੀਤਾ ਸਿਰਫ ਜਾਗੋ ਨੇ ਹੀ 46 ਵਿੱਚੋਂ 30- ਉਮੀਦਵਾਰਾਂ ਦੇ ਐਲਾਨ ਕਰ ਦਿੱਤਾ ਹੈ। ਜਿਥੋਂ ਤਕ ਦਿੱਗਜਾਂ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਦੇ ਇਲਾਕਿਆਂ ਵਿੱਚ ਫੇਰਬਦਲ ਹੋਣ ਦੀ ਸੰਭਾਵਨਾ ਨਹੀਂ ਹੈ। ਉਮੀਦ ਹੈ ਕਿ ਸ਼੍ਰੋਮਣੀ ਅਕਾਲ ਦਲ ਦਿੱਲੀ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਮਾਮਲੇ ਵਿੱਚ ਵੱਡੇ ਨੇਤਾ ਆਪਣੇ ਪੁਰਾਣੇ ਹਲਕਿਆਂ ਤੋਂ ਹੀ ਚੋਣ ਲੜਣਗੇ। ਜਾਗੋ ਦੇ ਪ੍ਰਧਾਨ ਮਨਜੀਤ ਸਿੰਘ ਗ੍ਰੇਟਰ ਕੈਲਾਸ਼, ਪਰਮਿੰਦਰ ਸਿੰਘ ਟੈਗੋਰ ਗਾਰਡਨ, ਸ਼੍ਰੋਮਣੀ ਅਕਾਲੀ ਦਲ ਦੇ ਹਰਮੀਤ ਸਿੰਘ ਕਾਲਕਾ ਕਾਲਕਾ ਜੀ, ਮਨਜਿੰਦਰ ਸਿੰਘ ਸਿਰਾ ਪੰਜਾਬੀ ਬਾਗ ਤੋਂ ਅਤੇ ਪਰਮਜੀਤ ਸਿੰਘ ਸਰਨਾ ਪੰਜਾਬੀ ਬਾਗ ਤੋਂ ਲੜਣ ਦੀ ਸੰਭਾਵਨਾ ਹੈ।

Last Updated : Apr 2, 2021, 9:02 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.