ETV Bharat / bharat

ਚੋਣਾਂ ਤੋਂ ਪਹਿਲਾਂ ਕਿਸਾਨਾਂ ਨੂੰ ਮਨਾਉਣ ਲਈ ਮੋਦੀ ਸਰਕਾਰ ਨੇ ਕੱਢਿਆ ਇਹ ਤਰੀਕਾ

author img

By

Published : Aug 3, 2021, 4:30 PM IST

ਪੰਜਾਬ-ਯੂਪੀ ਸਣੇ 5 ਸੂਬਿਆਂ ਦੀਆਂ ਚੋਣਾਂ ਤੋਂ ਪਹਿਲਾਂ ਮੋਦੀ ਸਰਕਾਰ ਰੁੱਸੇ ਕਿਸਾਨਾਂ ਨੂੰ ਮਨਾਉਣ ਚ ਕੋਈ ਕਸਰ ਨਹੀਂ ਛੱਡਣਾ ਚਾਹੁੰਦੀ ਹੈ।

ਚੋਣਾਂ ਤੋਂ ਪਹਿਲਾਂ ਕਿਸਾਨਾਂ
ਚੋਣਾਂ ਤੋਂ ਪਹਿਲਾਂ ਕਿਸਾਨਾਂ

ਚੰਡੀਗੜ੍ਹ:ਪੰਜਾਬ-ਯੂਪੀ ਸਣੇ 5 ਸੂਬਿਆਂ ਦੀਆਂ ਚੋਣਾਂ ਤੋਂ ਪਹਿਲਾਂ ਮੋਦੀ ਸਰਕਾਰ ਰੁੱਸੇ ਕਿਸਾਨਾਂ ਨੂੰ ਮਨਾਉਣ ਚ ਕੋਈ ਕਸਰ ਨਹੀਂ ਛੱਡਣਾ ਚਾਹੁੰਦੀ ਹੈ। ਇਸ ਲਈ ਹੁਣ ਮੋਦੀ ਸਰਕਾਰ ਨੇ ਕਿਸਾਨਾਂ ਮਨਾਉਣ ਲਈ ਕਿਸਾਨ ਸਨਮਾਨ ਨਿਧੀ ਯੋਜਾਨਾ ਦੀ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਸਰਕਾਰ 9 ਅਗਸਤ ਤੱਕ ਕਿਸਾਨ ਸਨਮਾਨ ਨਿਧੀ ਯੋਜਾਨਾ ਤਹਿਤ 19000 ਕਰੋੜ ਰੁਪਏ ਕਿਸਾਨਾਂ ਦੇ ਖਾਤਿਆਂ ਚ ਪਾਉਣ ਜਾ ਰਹੀ ਹੈ।

ਦੱਸਦੀਏ ਕਿ 3 ਖੇਤੀ ਕਾਨੂੰਨਾਂ ਨੂੰ ਲੈ ਕੇ ਦੇਸ਼ ਦੇ ਹਜਾਰਾਂ ਹੀ ਕਿਸਾਨਾ ਦਿੱਲ਼ੀ ਦੀਆਂ ਸਰਹੱਦਾਂ ਉਤੇ ਡਟੇ ਹੋਏ ਨੇ ਜੋ 5 ਸੂਬਿਆਂ ਦੀਆਂ ਚੋਣਾੰ ਦੇ ਮੱਦੇਨਜ਼ਰ ਬੀਜੇਪੀ ਦੀਆਂ ਮੁਸ਼ਕਲਾਂ ਚ ਵਾਧਾ ਕਰ ਸਕਦੇ ਨੇ। ਖਾਸ ਕਰ ਪੰਜਾਬ ਸਮੇਤ ਯੂਪੀ ਚੋਣਾਂ ਚ ਕਿਸਾਨੀ ਅੰਦੋਲਨ ਦਾ ਅਸਰ ਸਾਫ ਨਜ਼ਰ ਆਵੇਗਾ। ਇਸ ਲਈ ਕੇਂਦਰ ਸਰਕਾਰ ਚੋਣਾਂ ਤੋਂ ਪਹਿਲਾਂ ਕਿਸਾਨਾਂ ਨੂੰ ਖਾਸ ਕਰ ਯੂਪੀ ਦੇ ਕਿਸਾਨਾਂ ਨੂੰ ਲਭਾਉਣ ਦੀ ਕੋਸ਼ਿਸ਼ ਚ ਜੁਟ ਗਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.