ETV Bharat / bharat

Solar Eclipse 2022: ਅੱਜ ਲੱਗੇਗਾ ਸੂਰਜ ਗ੍ਰਹਿਣ, ਜਾਣੋ ਸ਼ਹਿਰਾਂ ਦੇ ਅਨੁਸਾਰ ਸੂਰਜ ਗ੍ਰਹਿਣ ਦਾ ਸਹੀ ਸਮਾਂ

author img

By

Published : Oct 25, 2022, 12:37 AM IST

Updated : Oct 25, 2022, 6:11 AM IST

ਇਸ ਵਾਰ ਸੂਰਜ ਗ੍ਰਹਿਣ 25 ਅਕਤੂਬਰ ਯਾਨਿ ਕਿ ਵਿਸ਼ਕਰਮਾ ਵਾਲੇ ਦਿਨ ਲੱਗੇਗਾ। ਇਹ ਸਾਲ 2022 ਦਾ ਆਖ਼ਰੀ ਸੂਰਜ ਗ੍ਰਹਿਣ ਹੋਵੇਗਾ। ਕਈ ਧਾਰਮਿਕ ਮਾਨਤਾਵਾਂ ਵਿੱਚ ਮੰਨਿਆ ਜਾਂਦਾ ਹੈ ਕਿ ਰਾਹੂ ਤੇ ਕੇਤੂ ਗ੍ਰਹਿ ਦੇ ਸੂਰਜ ਅੱਗੇ ਆਉਂਣ ਨਾਲ ਸੂਰਜ ਗ੍ਰਹਿਣ ਲੱਗਦਾ ਹੈ।

Solar Eclipse 2022
Solar Eclipse 2022

ਹੈਦਰਾਬਦਾ ਡੈਸਕ: ਇਸ ਵਾਰ ਸੂਰਜ ਗ੍ਰਹਿਣ 25 ਅਕਤੂਬਰ ਯਾਨਿ ਕਿ ਵਿਸ਼ਕਰਮਾ ਵਾਲੇ ਦਿਨ ਲੱਗੇਗਾ। ਇਹ ਸਾਲ 2022 ਦਾ ਆਖ਼ਰੀ ਸੂਰਜ ਗ੍ਰਹਿਣ ਹੋਵੇਗਾ। ਕਈ ਧਾਰਮਿਕ ਮਾਨਤਾਵਾਂ ਵਿੱਚ ਮੰਨਿਆ ਜਾਂਦਾ ਹੈ ਕਿ ਰਾਹੂ ਤੇ ਕੇਤੂ ਗ੍ਰਹਿ ਦੇ ਸੂਰਜ ਅੱਗੇ ਆਉਂਣ ਨਾਲ ਸੂਰਜ ਗ੍ਰਹਿਣ ਲੱਗਦਾ ਹੈ। ਕਈ ਲੋਕ ਮਾਨਤਾਵਾਂ ਵਿੱਚ ਸੂਰਜ ਗ੍ਰਹਿਣ ਨੂੰ ਚੰਗਾ ਨਹੀਂ ਸਮਝਿਆ ਜਾਂਦਾ। ਸੂਰਜ ਗ੍ਰਹਿਣ ਦੌਰਾਨ ਲੋਕ ਕਈ ਤਰ੍ਹਾਂ ਦੇ ਪ੍ਰਹੇਜ਼ ਕਰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੇ ਸ਼ੁਭ ਕੰਮ ਦੀ ਸ਼ੁਰੂਆਤ ਨਹੀਂ ਕਰਦੇ। 25 ਅਕਤੂਬਰ ਦਾ ਸੂਰਜ ਗ੍ਰਹਿਣ ਦੇਸ਼ ਦੇ ਕਈ ਹਿੱਸਿਆ ਵਿੱਚ ਦਿਖਾਈ ਦੇਵੇਗਾ। ਤਾਂ ਆਓ ਜਾਣਦੇ ਹਾਂ ਸੂਰਜ ਗ੍ਰਹਿਣ ਲੱਗਣ ਦਾ ਸਮਾਂ ਅਤੇ ਇਸ ਦੌਰਾਨ ਤੁਹਾਨੂੰ ਕੀ ਕੁਝ ਕਰਨਾ ਚਾਹੀਦਾ ਹੈ ਅਤੇ ਕੁਝ ਨਹੀਂ...

ਸੂਰਜ ਗ੍ਰਹਿਣ ਲੱਗਣ ਦਾ ਸਮਾਂ

25 ਅਕਤੂਬਰ ਨੂੰ ਦਿਖਾਈ ਦੇਣ ਵਾਲਾ ਇਹ ਸੂਰਜ ਗ੍ਰਹਿਣ ਕੱਤਕ ਮੱਸਿਆ ਦੇ ਸੂਤਕ ਮਹੂਰਤ ਵਿੱਚ ਹੀ ਸ਼ੁਰੂ ਹੋ ਜਾਵੇਗਾ। ਕੱਤਕ ਮੱਸਿਆ ਦੀ ਸ਼ੁਰੂਆਰ 24 ਅਕਤੂਬਰ ਸ਼ਾਮ 05:27 ਤੋਂ 25 ਅਕਤੂਬਰ ਸ਼ਾਮ 04:18 ਵਜੇ ਤੱਕ ਹੈ। ਇਸ ਦੇ ਨਾਲ ਹੀ ਸੂਤਕ ਦਾ ਮਹੂਰਤ 25 ਅਕਤੂਬਰ ਸਵੇਰ 03:17 ਵਜੇ ਤੋਂ ਸ਼ਾਮ 05:42 ਵਜੇ ਤੱਕ ਰਹੇਗਾ। 25 ਅਕਤੂਬਰ ਨੂੰ ਲੱਗਣ ਵਾਲਾ ਸੂਰਜ ਗ੍ਰਹਿਣ ਸ਼ਾਮ 4.28 ਵਜੇ ਤੋਂ ਸ਼ੁਰੂ ਹੈ ਕੇ ਸ਼ਾਮ 05:30 ਵਜੇ ਤੱਕ ਰਹੇਗਾ। ਇਸ ਹਿਸਾਬ ਨਾਲ ਇਹ ਸੂਰਜ ਗ੍ਰਹਿਣ 1 ਘੰਟਾ 13 ਮਿੰਟ ਰਹੇਗਾ।

ਸੂਰਜ ਗ੍ਰਹਿਣ ਸੰਬੰਧੀ ਉਪਾਅ

ਜਿਸ ਤਰ੍ਹਾਂ ਸਭ ਨੂੰ ਪਤਾ ਹੈ ਕਿ ਸਾਡੀਆਂ ਮਾਨਤਾਵਾਂ ਵਿੱਚ ਸੂਰਜ ਗ੍ਰਹਿਣ ਨੂੰ ਚੰਗਾ ਨਹੀਂ ਸਮਝਿਆਂ ਜਾਂਦਾ। ਇਸ ਲਈ ਸੂਰਜ ਗ੍ਰਹਿਣ ਦੌਰਾਨ ਕਿਸੇ ਵੀ ਤਰ੍ਹਾਂ ਦਾ ਸ਼ੁਭ ਮਹੂਰਤ ਕਰਨ ਦੀ ਮਨਾਹੀ ਹੈ। ਸੂਰਜ ਗ੍ਰਹਿਣ ਵਾਲੇ ਦਿਨ ਤੁਸੀਂ ਕੋਈ ਪੂਜਾ ਵੀ ਨਹੀਂ ਕਰ ਸਕਦੇ। ਸੂਰਜ ਗ੍ਰਹਿਣ ਦੌਰਾਨ ਗਰਭਵਤੀ ਔਰਤਾਂ ਨੂੰ ਵਿਸ਼ੇਸ਼ ਉਪਾਅ ਕਰਨੇ ਚਾਹੀਦੇ ਹਨ। ਇਸ ਤੋਂ ਇਲਾਵਾ ਬੱਚਿਆਂ ਤੇ ਬਜੁਰਗਾਂ ਨੂੰ ਵੀ ਆਪਣਾ ਖ਼ਾਸ ਖ਼ਿਆਲ ਰੱਖਣਾ ਚਾਹੀਦਾ ਹੈ। ਸੂਰਜ ਗ੍ਰਹਿਣ ਦੌਰਾਨ ਤੁਹਾਨੂੰ ਪ੍ਰਾਮਾਤਮਾ ਦਾ ਨਾਮ ਜਪਣਾ ਲੈਣਾ ਚਾਹੀਦਾ ਹੈ। ਸੂਰਜ ਗ੍ਰਹਿਣ ਹਟਣ ਤੋਂ ਬਾਅਦ ਤੁਹਾਨੂੰ ਇਸ਼ਨਾਨ ਕਰਕੇ ਪੂਜਾ ਕਰਨੀ ਚਾਹੀਦੀ ਹੈ। ਇਸ ਦਿਨ ਲੋਕ ਘਰ ਤੋਂ ਬਾਹਰ ਨਿਕਲਣ ਤੋਂ ਵੀ ਡਰਦੇ ਹਨ। ਸੂਰਜ ਗ੍ਰਹਿਣ ਮੌਕੇ ਸੂਰਜ ਦੀ ਰੌਸ਼ਨੀ ਤੋਂ ਵੀ ਡਰਦੇ ਹਨ।

ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਸੂਰਜ ਗ੍ਰਹਿਣ ਦਾ ਸਮਾਂ

ਚੰਡੀਗੜ੍ਹ- ਸ਼ਾਮ 04:23 ਵਜੇ ਤੋਂ 05:41 ਵਜੇ

ਨਵੀਂ ਦਿੱਲੀ- 04:28 pm ਤੇਂ 05:42 pm

ਪਟਨਾ- ਸ਼ਾਮ 04:42 ਵਜੇ ਤੋਂ ਸ਼ਾਮ 05:14 ਵਜੇ

ਜੈਪੁਰ- ਸ਼ਾਮ 04:31 ਵਜੇ ਤੋਂ ਸ਼ਾਮ 05:50 ਵਜੇ

ਕੋਲਕਾਤਾ- 04:51 PM ਤੋਂ 05:04 PM

ਮੁੰਬਈ- ਸ਼ਾਮ 04:49 ਵਜੇ ਤੋਂ ਸ਼ਾਮ 06:09 ਵਜੇ

ਚੇਨਈ- ਸ਼ਾਮ 05:13 ਵਜੇ ਤੋਂ ਸ਼ਾਮ 05:45 ਵਜੇ

ਲਖਨਊ- ਸ਼ਾਮ 04:36 ਵਜੇ ਤੋਂ ਸ਼ਾਮ 05:29 ਵਜੇ

ਭੋਪਾਲ- ਸ਼ਾਮ 04:42 ਵਜੇ ਤੋਂ ਸ਼ਾਮ 05:47 ਵਜੇ

ਪੁਣੇ- ਸ਼ਾਮ 04:51 ਵਜੇ ਤੋਂ ਸ਼ਾਮ 06:06 ਵਜੇ

ਹੈਦਰਾਬਾਦ- 04:58 ਸ਼ਾਮ ਤੋਂ 05:48 ਸ਼ਾਮ

ਬੈਂਗਲੁਰੂ- ਸ਼ਾਮ 05:12 ਵਜੇ ਤੋਂ ਸ਼ਾਮ 05:56 ਵਜੇ

ਅਹਿਮਦਾਬਾਦ- ਸ਼ਾਮ 04:38 ਵਜੇ ਤੋਂ ਸ਼ਾਮ 06:06 ਵਜੇ

ਨਾਗਪੁਰ- ਸ਼ਾਮ 04:49 ਵਜੇ ਤੋਂ 05:42 ਵਜੇ

ਮਥੁਰਾ-.ਸ਼ਾਮ 04:31 ਵਜੇ ਤੋਂ ਸ਼ਾਮ 05:41 ਵਜੇ

Last Updated :Oct 25, 2022, 6:11 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.