ETV Bharat / bharat

ਰਿਸ਼ਭ ਪੰਤ ਦੇ ਪੈਸੇ ਚੋਰੀ ਕਰਨ ਦੀਆਂ ਖ਼ਬਰਾਂ ਨੂੰ ਪੁਲਿਸ ਨੇ ਨਕਾਰਿਆ, ਕਿਹਾ ਨਹੀਂ ਹੋਇਆ ਕੁਝ ਚੋਰੀ, ਪੰਤ ਨੂੰ ਵਾਪਿਸ ਕੀਤਾ ਗਿਆ ਬਰਾਮਦ ਸਮਾਨ

author img

By

Published : Dec 30, 2022, 7:10 PM IST

ਮੀਡੀਆ ਰਿਪੋਰਟਾਂ ਮੁਤਾਬਿਕ ਭਾਰਤ ਦੇ ਸਟਾਰ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ (Indias star wicketkeeper batsman Rishabh Pant) ਦੀ ਗੱਡੀ ਦੇ ਹਾਦਸਾ ਗ੍ਰਸਤ ਹੋਣ ਤੋਂ ਬਾਅਦ ਕੁੱਝ ਲੋਕ ਉਨ੍ਹਾਂ ਦੀ ਮਦਦ ਕਰਨ ਦੀ ਬਜਾਏ ਪੈਸੇ ਲੈਕੇ ਫਰਾਰ ਹੋ ਗਏ। ਪਰ ਹੁਣ ਤਾਜ਼ਾ ਮੀਡੀਆ ਰਿਪੋਰਟਾਂ ਮੁਤਾਬਿਕ ਹਰਿਦੁਆਰ ਪੁਲਿਸ ਨੇ ਪੰਤ ਦੇ ਪੈਸੇ ਜਾਂ ਸਮਾਨ ਚੋਰੀ ਹੋਣ ਦੀਆਂ ਖ਼ਬਰਾਂ ਦਾ ਖੰਡਨ ਕੀਤਾ (police denied Rishabh Pants money stolen) ਹੈ। ਉਨ੍ਹਾਂ ਕਿਹਾ ਕਿ ਹਾਦਸੇ ਮਗਰੋਂ ਪੁਲਿਸ ਨਾਲ ਦੀ ਨਾਲ ਮੌਕੇ ਉੱਤੇ ਪਹੁੰਚ ਗਈ ਸੀ ਅਤੇ ਰਿਸ਼ਭ ਪੰਤ ਦਾ ਜ਼ਿਆਦਾਤਰ ਸਮਾਨ ਸੜ੍ਹ ਕੇ ਸੁਆਹ ਹੋ ਗਿਆ ਅਤੇ ਜੋ ਵੀ ਸਮਾਨ ਬਰਾਮਦ ਹੋਇਆ ਪੰਤ ਦੇ ਹਵਾਲੇ ਕਰ ਦਿੱਤਾ ਗਿਆ ਸੀ।

The Haridwar police denied that Rishabh Pants money was stolen
ਰਿਸ਼ਭ ਪੰਤ ਦੇ ਪੈਸੇ ਚੋਰੀ ਕਰਨ ਦੀਆਂ ਖ਼ਬਰਾਂ ਨੂੰ ਪੁਲਿਸ ਨੇ ਨਕਾਰਿਆ, ਕਿਹਾ ਨਹੀਂ ਹੋਇਆ ਰਿਸ਼ਭ ਪੰਤ ਦਾ ਕੁੱਝ ਚੋਰੀ, ਪੰਤ ਨੂੰ ਵਾਪਿਸ ਕੀਤਾ ਗਿਆ ਬਰਾਮਦ ਸਮਾਨ

ਚੰਡੀਗੜ੍ਹ: ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਰਿਸ਼ਭ ਪੰਤ(Indias star wicketkeeper batsman Rishabh Pant) ਦੀ ਮਰਸਡੀਜ਼ ਕਾਰ ਦਿੱਲੀ ਤੋਂ ਰੁੜਕੀ ਆਉਂਦੇ ਸਮੇਂ ਵੱਡੇ ਹਾਦਸੇ ( major accident while coming from Delhi to Roorkee) ਦਾ ਸ਼ਿਕਾਰ ਹੋ ਗਈ। ਰੁੜਕੀ ਦੇ ਨਰਸਾਨ ਬਾਰਡਰ 'ਤੇ ਹਮਾਦਪੁਰ ਝਾਲ ਨੇੜੇ ਉਸ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਅੱਗ ਲੱਗ ਗਈ। ਮੀਡੀਆ ਰਿਪੋਰਟਾਂ ਮੁਤਾਬਿਕ ਹਾਦਸੇ ਤੋਂ ਬਾਅਦ ਕਿਹਾ ਗਿਆ ਕਿ ਕੁਝ ਲੜਕੇ ਪੰਤ ਦਾ ਸਮਾਨ ਲੁੱਟ ਕੇ ਭੱਜ ਗਏ। ਹਾਲਾਂਕਿ ਹੁਣ ਇਸ ਮਾਮਲੇ 'ਚ ਉਤਰਾਖੰਡ ਹਰਿਦੁਆਰ ਪੁਲਿਸ (Statement of Uttarakhand Haridwar Police) ਦਾ ਬਿਆਨ ਸਾਹਮਣੇ ਆਇਆ ਹੈ।

ਪੁਲਿਸ ਨੇ ਦੱਸੀ ਸਚਾਈ: ਮੀਡੀਆ ਰਿਪੋਰਟਾਂ ਮੁਤਾਬਿਕ ਹਰਿਦੁਆਰ ਪੁਲਿਸ ਨੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਦਿੱਤੀ ਕਿ ਕੁਝ ਸੋਸ਼ਲ ਮੀਡੀਆ ਉਪਭੋਗਤਾਵਾਂ ਦੁਆਰਾ ਇੱਕ ਗੁੰਮਰਾਹਕੁੰਨ ਸੰਦੇਸ਼ ਫੈਲਾਇਆ ਜਾ ਰਿਹਾ ਹੈ ਕਿ ਅੱਜ ਸਵੇਰੇ ਵਾਪਰੇ ਸੜਕ ਹਾਦਸੇ ਤੋਂ ਬਾਅਦ ਅਣਪਛਾਤੇ ਵਿਅਕਤੀਆਂ ਵੱਲੋਂ ਕ੍ਰਿਕਟਰ ਰਿਸ਼ਭ ਪੰਤ ਦਾ ਸਾਰਾ ਸਮਾਨ ਲੁੱਟ ਲਿਆ (All belongings of Rishabh Pant were looted) ਗਿਆ ਹੈ।

ਘਟਨਾ ਤੋਂ ਕੁਝ ਦੇਰ ਬਾਅਦ ਮੌਕੇ 'ਤੇ ਪਹੁੰਚੇ ਐਸਪੀ ਦੇਹਤ ਨੇ ਚਸ਼ਮਦੀਦਾਂ ਅਤੇ ਆਲੇ-ਦੁਆਲੇ ਤੋਂ ਪੂਰੀ ਜਾਣਕਾਰੀ ਲੈਣ ਤੋਂ ਬਾਅਦ ਦੱਸਿਆ ਕਿ ਅਜਿਹੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ, ਜਦਕਿ ਹਸਪਤਾਲ 'ਚ ਮੁੱਢਲੇ ਇਲਾਜ ਦੌਰਾਨ ਰਿਸ਼ਭ ਨੇ ਖੁਦ ਹੀ ਉਸ ਨੂੰ ਇਕ ਬੈਗ ਤੋਂ ਇਲਾਵਾ ਸਭ ਕੁਝ ਦੇ ਦਿੱਤਾ। ਹਰਿਦੁਆਰ ਪੁਲਿਸ ਨੇ ਉਕਤ ਸੂਟਕੇਸ ਅਤੇ ਮੌਕੇ ਤੋਂ ਮਿਲੀ ਨਗਦੀ, ਬਰੇਸਲੇਟ ਅਤੇ ਚੇਨ ਰਿਸ਼ਭ ਪੰਤ ਦੀ ਮਾਂ ਨੂੰ ਰਿਸ਼ਭ ਦੇ ਸਾਹਮਣੇ ਹੀ ਹਸਪਤਾਲ ਵਿੱਚ ਸੌਂਪ (Pants mother was handed over to the hospital) ਦਿੱਤੀ।

ਇਹ ਵੀ ਪੜ੍ਹੋ: ਰਿਸ਼ਭ ਪੰਤ ਦੀ ਕਾਰ ਸੜਨ ਦਾ ਵੀਡੀਓ, ਅੱਗ ਦੇ ਗੋਲੇ 'ਚ ਬਦਲੀ ਮਰਸਡੀਜ਼ ਬੈਂਜ਼

ਮਿੱਟੀ ਦੇ ਢੇਰ ਦੀ ਲਪੇਟ 'ਚ ਆਈ ਕਾਰ: ਨਰਸਾਨ ਬਾਰਡਰ 'ਤੇ ਜਿਸ ਸਥਾਨ 'ਤੇ ਇਹ ਹਾਦਸਾ ਹੋਇਆ ਹੈ। ਉੱਥੇ ਮਿੱਟੀ ਦਾ ਢੇਰ ਲੱਗਾ ਹੋਇਆ ਸੀ। ਰਿਸ਼ਭ ਦੀ ਕਾਰ ਇਸ ਢੇਰ ਦੀ ਲਪੇਟ 'ਚ ਆ ਗਈ ਅਤੇ ਬੇਕਾਬੂ ਹੋ ਕੇ ਹਾਦਸੇ ਦਾ ਸ਼ਿਕਾਰ ਹੋ ਗਈ। ਚਸ਼ਮਦੀਦ ਕੁਸ਼ਲ ਵੀਰ ਨੇ ਦੱਸਿਆ ਕਿ ਜਦੋਂ ਰਿਸ਼ਭ ਪੰਤ (Rishabh Pant accident victim) ਦਿੱਲੀ ਤੋਂ ਰੁੜਕੀ ਵੱਲ ਆ ਰਹੇ ਸਨ ਤਾਂ ਅਚਾਨਕ ਉਨ੍ਹਾਂ ਦੀ ਕਾਰ ਮਿੱਟੀ ਦੇ ਵੱਡੇ ਢੇਰ ਨਾਲ ਟਕਰਾ ਗਈ।

ETV Bharat Logo

Copyright © 2024 Ushodaya Enterprises Pvt. Ltd., All Rights Reserved.