ETV Bharat / bharat

ਜੰਮੂ ਕਸ਼ਮੀਰ : ਸ਼ੋਪੀਆ ਵਿਖੇ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁਠਭੇੜ,1 ਅੱਤਵਾਦੀ ਢੇਰ

author img

By

Published : Oct 1, 2021, 6:51 AM IST

Updated : Oct 1, 2021, 12:41 PM IST

ਜੰਮੂ ਕਸ਼ਮੀਰ ਦੇ ਸ਼ੋਪੀਆ 'ਚ ਮੁਠਭੇੜ
ਜੰਮੂ ਕਸ਼ਮੀਰ ਦੇ ਸ਼ੋਪੀਆ 'ਚ ਮੁਠਭੇੜ

ਜੰਮੂ -ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਨਾਲ ਮੁਠਭੇੜ ਵਿੱਚ ਇੱਕ ਸ਼ੱਕੀ ਅੱਤਵਾਦੀ ਨੂੰ ਮਾਰ ਮੁਕਾਇਆ। ਪੁਲਿਸ ਮੁਤਾਬਕ ਸ਼ੋਪੀਆਂ ਦੇ ਰਖਾਮਾ ਇਲਾਕੇ ਵਿੱਚ ਸੁਰੱਖਿਆ ਬਲਾਂ ਵੱਲੋਂ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਸੀ। ਮੁਠਭੇੜ ਵਿੱਚ ਮਾਰੇ ਗਏ ਅੱਤਵਾਦੀ ਦੀ ਪਛਾਣ ਮੁਜੀਬ ਅਮੀਨ ਲੋਨ ਵਜੋਂ ਹੋਈ ਹੈ।

ਸ਼੍ਰੀਨਗਰ: ਜੰਮੂ -ਕਸ਼ਮੀਰ ਦੇ ਸ਼ੋਪੀਆਂ ਜ਼ਿਲੇ 'ਚ ਬੀਤੀ ਰਾਤ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਹੋਈ। ਇਸ ਮੁਠਭੇੜ ਦੌਰਾਨ ਇੱਕ ਅੱਤਵਾਦੀ ਮਾਰਿਆ ਗਿਆ। ਮਾਰੇ ਗਏ ਅੱਤਵਾਦੀ ਦੀ ਪਛਾਣ ਮੁਜੀਬ ਅਮੀਨ ਲੋਨ ਵਜੋਂ ਹੋਈ ਹੈ।

ਇਹ ਜਾਣਕਾਰੀ ਜੰਮੂ -ਕਸ਼ਮੀਰ ਪੁਲਿਸ ਵੱਲੋਂ ਦਿੱਤੀ ਗਈ ਹੈ। ਪੁਲਿਸ ਮੁਤਾਬਕ ਸ਼ੋਪੀਆਂ ਦੇ ਰਖਾਮਾ ਇਲਾਕੇ ਵਿੱਚ ਸੁਰੱਖਿਆ ਬਲਾਂ ਦਾ ਸਰਚ ਆਪਰੇਸ਼ਨ ਹੁਣ ਖ਼ਤਮ ਹੋ ਚੁੱਕਾ ਹੈ। ਇਸ ਦੌਰਾਨ ਫੌਜ ਨੂੰ ਮੌਕੇ ਏ ਵਾਰਦਾਤ ਤੋਂ ਹਥਿਆਰ ਵੀ ਬਰਾਮਦ ਹੋਇਆ ਹੈ।

ਜੰਮੂ ਕਸ਼ਮੀਰ ਦੇ ਸ਼ੋਪੀਆ 'ਚ ਮੁਠਭੇੜ

ਅੱਤਵਾਦੀਆਂ ਦੇ ਖਿਲਾਫ ਇਸ ਆਪਰੇਸ਼ਨ ਵਿੱਚ ਜੰਮੂ -ਕਸ਼ਮੀਰ ਪੁਲਿਸ ਦੀਆਂ 34 RR, CRPF ਅਤੇ 14 ਬਟਾਲੀਅਨ ਸ਼ਾਮਲ ਸਨ।

ਜਾਣਕਾਰੀ ਮੁਤਾਬਕ ਫੌਜ ਨੂੰ ਰਖਾਮਾ ਇਲਾਕੇ ਵਿੱਚ ਅੱਤਵਾਦੀਆਂ ਦੇ ਹੋਣ ਦੀ ਸੂਚਨਾ ਤੋਂ ਬਾਅਦ ਸੁਰੱਖਿਆ ਬਲਾਂ ਨੇ ਇਲਾਕੇ ਦੀ ਘੇਰਾਬੰਦੀ ਕਰਕੇ ਸਰਚ ਆਪਰੇਸ਼ਨ ਚਲਾਇਆ।

  • An encounter breaks out at the Rakhama area of Shopian. Police & Security Forces are undertaking the operation. Details awaited: Jammu & Kashmir Police

    — ANI (@ANI) September 30, 2021 " class="align-text-top noRightClick twitterSection" data=" ">

ਇਸ ਦੌਰਾਨ ਅੱਤਵਾਦੀ ਨੇ ਫੌਜ ਦੇ ਜਵਾਨਾਂ ਉੱਤੇ ਫਾਈਰਿੰਗ ਸ਼ੁਰੂ ਕਰ ਦਿੱਤੀ। ਇਸ ਦੌਰਾਨ ਸੁਰੱਖਿਆ ਬਲਾਂ ਵੀ ਜਵਾਈ ਕਾਰਵਾਈ ਕਰਦੇ ਹੋਏ ਫਾਈਰਿੰਗ ਕੀਤੀ। ਇਸ ਦੌਰਾਨ ਦੋਹਾਂ ਪਾਸਿਓ ਫਾਈਰਿੰਗ ਸ਼ੁਰੂ ਹੋ ਗਏ। ਮੁਠਭੇੜ ਦੌਰਾਨ ਇੱਕ ਅੱਤਵਾਦੀ ਮਾਰਿਆ ਗਿਆ। ਅੱਤਵਾਦੀ ਦਾ ਨਾਂਅ ਮੁਜੀਬ ਅਮੀਨ ਲੋਨ ਵਜੋਂ ਹੋਈ ਹੈ। ਉਹ ਲਗਭਗ 1 ਮਹੀਨੇ ਤੋਂ ਲਾਪਤਾ ਸੀ, ਫੌਜ ਨੇ ਉਸ ਕੋਲੋ ਹਥਿਆਰ ਵੀ ਬਰਾਮਦ ਕੀਤੇ ਹਨ।

ਇਹ ਵੀ ਪੜ੍ਹੋ : ਹੇਮਕੁੰਟ ਸਾਹਿਬ ਦੇ ਕਪਾਟ 10 ਅਕਤੂਬਰ ਨੂੰ ਹੋਣਗੇ ਬੰਦ

Last Updated :Oct 1, 2021, 12:41 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.