ETV Bharat / bharat

ਤੂਫ਼ਾਨ ਤੌਕਤੇ ਹਰਿਆਣਾ ਸਮੇਤ ਪੰਜਾਬ ਨੂੰ ਵੀ ਕਰ ਸਕਦਾ ਹੈ ਪ੍ਰਭਾਵਿਤ

author img

By

Published : May 16, 2021, 10:09 AM IST

Updated : May 16, 2021, 12:06 PM IST

ਚੱਕਰਵਾਤੀ ਤੂਫ਼ਾਨ ਤੌਕਾਤੇ ਦੇ ਚੱਲਦਿਆਂ ਦੇਸ਼ ਦੇ 5 ਸੂਬਿਆਂ ’ਚ ਅਲਰੱਟ ਜਾਰੀ ਕਰ ਦਿੱਤਾ ਗਿਆ ਹੈ। ਉੱਥੇ ਹੀ ਹਰਿਆਣਾ ’ਚ ਵੀ ਇਸ ਤੂਫ਼ਾਨ ਦਾ ਥੋੜ੍ਹਾ ਬਹੁਤ ਪ੍ਰਭਾਵ ਵੇਖਿਆ ਜਾ ਸਕਦਾ ਹੈ। ਜਿਸਦੇ ਚੱਲਦਿਆਂ ਹਰਿਆਣਾ ’ਚ 18 ਮਈ ਰਾਤ ਨੂੰ ਮੌਸਮ ਦੇ ਬਦਲਾਓ ਦੀ ਅਸ਼ੰਕਾ ਜਤਾਈ ਜਾ ਰਹੀ ਹੈ।

ਤੂਫ਼ਾਨ ਤੌਕਾਤੇ ਦੇ ਪ੍ਰਭਾਵ ਵਾਲਾ ਖੇਤਰ
ਤੂਫ਼ਾਨ ਤੌਕਾਤੇ ਦੇ ਪ੍ਰਭਾਵ ਵਾਲਾ ਖੇਤਰ

ਹਿਸਾਰ: ਹਰਿਆਣਾ ’ਚ ਮੌਸਮ ਦੇ ਬਦਲਣ ਦੀ ਚੇਤਾਵਨੀ ਦਿੱਤੀ ਗਈ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ ਪੱਛਮੀ ਦਿਸ਼ਾ ਅਤੇ ਅਰਬ ਸਾਗਰ ’ਚ ਬਣਨ ਜਾ ਰਹੇ ਚੱਕਰਵਾਤੀ ਤੂਫ਼ਾਨ ਦੇ ਅਸ਼ਿੰਕ ਪ੍ਰਭਾਵ ਕਾਰਨ ਹਰਿਆਣਾ ’ਚ 18 ਮਈ ਰਾਤ ਨੂੰ ਮੌਸਮ ਦੇ ਬਦਲਾਓ ਦੀ ਅਸ਼ੰਕਾ ਜਤਾਈ ਜਾ ਰਹੀ ਹੈ।

ਦੱਸ ਦੇਈਏ ਕਿ 13 ਮਈ ਨੂੰ ਐੱਚਏਯੂ ਹਿਸਾਰ ਦੇ ਖੇਤੀ ਮੌਸਮ ਵਿਗਿਆਨ ਵਿਭਾਗ ਨੇ ਅਰਬ ਸਾਗਰ ਦੇ ਦੱਖਣ ਪੂਰਬ ’ਚ ਇੱਕ ਘੱਟ ਦਬਾਓ ਦਾ ਖੇਤਰ ਬਣਨ ਅਤੇ ਆਉਣ ਵਾਲੇ ਦਿਨਾਂ ’ਚ ਸਾਇਕਲੋਨ ਬਣਨ ਦੀ ਸੰਭਾਵਨਾ ਪ੍ਰਗਟਾਈ ਸੀ। ਉਸੀ ਦੇ ਅਨੁਸਾਰ ਅੱਜ ਡਿਪ੍ਰੈਸ਼ਨ ਨੇ ਸਾਇਕਲੋਨ ਦਾ ਰੂਪ ਧਾਰਣ ਕਰ ਲਿਆ ਹੈ। ਇਸ ਚੱਕਰਵਾਤ ਦਾ ਨਾਮ ਮਯਨਮਾਰ ਨੇ ਤੌਕਾਤੇ ਰੱਖਿਆ ਹੈ।

ਤੂਫ਼ਾਨ ਤੌਕਾਤੇ ਦੇ ਆਉਣ ਦੀ ਸੰਭਾਵਨਾ
ਤੂਫ਼ਾਨ ਤੌਕਾਤੇ ਦੇ ਆਉਣ ਦੀ ਸੰਭਾਵਨਾ

18 ਮਈ ਤੋਂ ਬਾਅਦ ਮੀਂਹ ਦੀ ਸੰਭਾਵਨਾ

ਇਸ ਸਾਈਕਲੋਨ ਦੇ ਅਗਲੇ ਦੋ ਦਿਨਾਂ ’ਚ ਉੱਤਰ-ਪੱਛਮ ਦਿਸ਼ਾ ਵੱਲ ਵੱਧਣ ਦੇ ਪੂਰੇ ਆਸਾਰ ਨਜ਼ਰ ਆ ਰਹੇ ਹਨ। ਮੌਜੂਦਾ ਸਥਿਤੀ ਅਨੁਸਾਰ ਗੁਜਰਾਨ ਦੇ ਤੱਟਾਂ ਦੇ ਆਸ-ਪਾਸ 17 ਮਈ ਦੀ ਰਾਤ ਜਾ 18 ਮਈ ਤੱਕ ਪਹੁੰਚਣ ਦੀ ਪੂਰੀ ਪੂਰੀ ਸੰਭਾਵਨਾ ਹੈ। ਇਸ ਨਾਲ ਨਮੀ ਵਾਲੀਆਂ ਹਵਾਵਾਂ ਅਰਬ ਸਾਗਰ ਤੋਂ ਗੁਜਰਾਤ, ਰਾਜਸਥਾਨ ਹੁੰਦੇ ਹੋਏ ਹਰਿਆਣਾ ਸੂਬੇ ਵੱਲ 18 ਮਈ ਦੀ ਰਾਤ ਤੱਕ ਪਹੁੰਚ ਸਕਦੀਆਂ ਹਨ। ਇਸ ਪਾਸੇ ਪੱਛਮੀ ਵਿਕਸ਼ੋਭ 18 ਮਈ ਤੱਕ ਉੱਤਰ ਪੱਛਮੀ ਖੇਤਰ ’ਚ ਆਉਣ ਦੇ ਪੂਰੇ ਆਸਾਰ ਹਨ।

ਮੌਸਮ ਵਿਗਿਆਨਕ ਡਾ. ਮਦਨ ਖੀਚੜ ਦੇ ਅਨੁਸਾਰ ਇਨ੍ਹਾਂ ਦੋਹਾਂ ਵੇਦਰ ਸਿਸਟਮ ਪੱਛਮੀ ਵਿਕਸ਼ੋਭ ਅਤੇ ਸਾਈਕਲੋਨ ਦੀ ਨਮੀ ਵਾਲੀਆਂ ਹਵਾਵਾਂ ਦੇ ਆਪਸ ’ਚ ਮਿਲਣ ਨਾਲ ਹਰਿਆਣਾ ’ਚ 18 ਮਈ ਦੀ ਰਾਤ ਮੌਸਮ ਦਾ ਬਦਲਣਾ ਲਾਜ਼ਮੀ ਹੈ। ਡਾ. ਮਦਨ ਖੀਚੜ ਨੇ ਦੱਸਿਆ ਕਿ ਸੂਬੇ ਦੇ ਵਿਸ਼ੇਸ਼ਕਰ ਉੱਤਰ ਅਤੇ ਦੱਖਣ-ਪੱਛਮੀ ਖੇਤਰਾਂ ’ਚ ਜ਼ਿਆਦਾਤਰ ਥਾਵਾਂ ’ਤੇ 19 ਮਈ ਤੋਂ 21 ਮਈ ਤੱਕ ਤੇਜ਼ ਹਵਾਵਾਂ ਅਤੇ ਗਰਜ ਨਾਲ ਹੱਲਕਾ ਅਤੇ ਮਧੱਮ ਮੀਂਹ ਪੈ ਸਕਦਾ ਹੈ। ਉਨ੍ਹਾਂ ਦੇ ਅਨੁਸਾਰ 21 ਮਈ ਤੋਂ ਬਾਅਦ ਹੀ ਮੌਸਮ ਦੇ ਖੁਸ਼ਕ ਹੋਣ ਦੇ ਆਸਾਰ ਹਨ।

ਇਹ ਵੀ ਪੜ੍ਹੋ: ਜ਼ਿਲ੍ਹਾ ਮਲੇਰਕੋਟਲਾ ’ਤੇ ਸਵਾਲ ਚੁੱਕਣ ’ਤੇ ਕਾਂਗਰਸੀ ਤੇ ਅਕਾਲੀਆਂ ਨੇ ਰਲਕੇ ਘੇਰਿਆ ਯੋਗੀ

Last Updated : May 16, 2021, 12:06 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.