ETV Bharat / bharat

ਜੰਮੂ ਕਸ਼ਮੀਰ: ਸ਼ੱਕੀ ਅੱਤਵਾਦੀਆਂ ਨੇ ਮਾਰਿਆ ਪੁਲਿਸ ਮੁਲਾਜ਼ਮ, ਅੰਤਿਮ ਸੰਸਕਾਰ 'ਚ ਸ਼ਾਮਲ ਹੋਏ ਡੀ.ਜੀ.ਪੀ

author img

By

Published : May 14, 2022, 7:46 AM IST

ਪੁਲਵਾਮਾ 'ਚ ਸ਼ੱਕੀ ਅੱਤਵਾਦੀਆਂ ਨੇ ਪੁਲਿਸ ਕਾਂਸਟੇਬਲ ਰਿਆਜ਼ ਅਹਿਮਦ ਠੋਕਰ ਦੀ ਹੱਤਿਆ ਕਰ ਦਿੱਤੀ, ਜਿਸ ਤੋਂ ਬਾਅਦ ਇਲਾਕੇ 'ਚ ਸੋਗ ਦੀ ਲਹਿਰ ਹੈ। ਕਾਂਸਟੇਬਲ ਦੇ ਅੰਤਿਮ ਸੰਸਕਾਰ ਵਿੱਚ ਡੀਜੀਪੀ ਸਮੇਤ ਹੋਰ ਅਧਿਕਾਰੀ ਵੀ ਸ਼ਾਮਲ ਹੋਏ।

ਸ਼ੱਕੀ ਅੱਤਵਾਦੀਆਂ ਨੇ ਮਾਰਿਆ ਪੁਲਿਸ ਮੁਲਾਜ਼ਮ
ਸ਼ੱਕੀ ਅੱਤਵਾਦੀਆਂ ਨੇ ਮਾਰਿਆ ਪੁਲਿਸ ਮੁਲਾਜ਼ਮ

ਪੁਲਵਾਮਾ: ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਸ਼ੁੱਕਰਵਾਰ ਨੂੰ ਸ਼ੱਕੀ ਅੱਤਵਾਦੀਆਂ ਵਲੋਂ ਇਕ ਪੁਲਿਸ ਕਾਂਸਟੇਬਲ ਦੀ ਹੱਤਿਆ ਕਰ ਦਿੱਤੀ ਗਈ, ਜਿਸ ਤੋਂ ਬਾਅਦ ਕਾਂਸਟੇਬਲ ਦੀ ਲਾਸ਼ ਨੂੰ ਜ਼ਿਲ੍ਹਾ ਪੁਲਿਸ ਲਾਈਨ 'ਚ ਸ਼ਰਧਾਂਜਲੀ ਦਿੱਤੀ ਗਈ। ਇਸ ਦੌਰਾਨ ਦੱਖਣੀ ਕਸ਼ਮੀਰ ਦੇ ਡੀਆਈਜੀ ਅਬਦੁਲ ਜੱਬਾਰ, ਐਸਐਸਪੀ ਅਨੰਤਨਾਗ, ਐਸਐਸਪੀ ਪੁਲਵਾਮਾ ਅਤੇ ਡੀਸੀ ਪੁਲਵਾਮਾ ਮੌਜੂਦ ਸਨ।

ਇਸ ਤੋਂ ਬਾਅਦ ਕਾਂਸਟੇਬਲ ਰਿਆਜ਼ ਅਹਿਮਦ ਠੋਕਰ ਦੀ ਲਾਸ਼ ਨੂੰ ਉਸ ਦੇ ਜੱਦੀ ਇਲਾਕੇ ਗੋਦਾਰਾ ਲਿਆਂਦਾ ਗਿਆ, ਜਿਸ ਤੋਂ ਬਾਅਦ ਇਲਾਕੇ 'ਚ ਸੋਗ ਫੈਲ ਗਿਆ। ਕਾਂਸਟੇਬਲ ਦੇ ਅੰਤਿਮ ਸੰਸਕਾਰ ਵਿੱਚ ਵੱਡੀ ਗਿਣਤੀ ਵਿੱਚ ਸਥਾਨਕ ਲੋਕ ਅਤੇ ਪੁਲਿਸ ਅਧਿਕਾਰੀ ਸ਼ਾਮਲ ਹੋਏ। ਸ਼ੱਕੀ ਅੱਤਵਾਦੀ ਹਮਲੇ ਵਿਚ ਮਾਰੇ ਗਏ ਰਿਆਜ਼ ਅਹਿਮਦ ਠੋਕਰ ਨੂੰ ਜੰਮੂ-ਕਸ਼ਮੀਰ ਪੁਲਿਸ ਵਿਚ ਐਸਪੀਓ ਵਜੋਂ ਭਰਤੀ ਕੀਤਾ ਗਿਆ ਸੀ ਅਤੇ ਲਗਭਗ ਪੰਜ ਸਾਲ ਪਹਿਲਾਂ ਉਸ ਨੂੰ ਕਾਂਸਟੇਬਲ ਵਜੋਂ ਤਰੱਕੀ ਦਿੱਤੀ ਗਈ ਸੀ।

ਰਿਆਜ਼ ਅਹਿਮਦ ਦੇ ਪਿੱਛੇ ਉਸਦੀ ਗਰਭਵਤੀ ਪਤਨੀ ਸਮੇਤ 4 ਸਾਲ ਦਾ ਬੇਟਾ ਹੈ। ਦੱਸਿਆ ਗਿਆ ਕਿ ਬੇਟੇ ਨੂੰ ਸਕੂਲ ਲਿਜਾਂਦੇ ਸਮੇਂ ਸ਼ੱਕੀ ਅੱਤਵਾਦੀਆਂ ਨੇ ਉਸ 'ਤੇ ਹਮਲਾ ਕਰ ਦਿੱਤਾ। ਮੀਡੀਆ ਨਾਲ ਗੱਲਬਾਤ ਕਰਦਿਆਂ ਦੱਖਣੀ ਕਸ਼ਮੀਰ ਦੇ ਡੀਆਈਜੀ ਅਬਦੁਲ ਜੱਬਾਰ ਨੇ ਕਿਹਾ ਕਿ ਜੰਮੂ-ਕਸ਼ਮੀਰ ਪੁਲਿਸ ਹਰ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਹੈ। ਰਿਆਜ਼ ਦੀ ਮੌਤ ਦਾ ਜਲਦੀ ਹੀ ਬਦਲਾ ਲਿਆ ਜਾਵੇਗਾ।

ਇਹ ਵੀ ਪੜ੍ਹੋ: ਮੁੰਡਕਾ ਅੱਗ 'ਚ 27 ਦੀ ਮੌਤ, 12 ਜ਼ਖਮੀ, ਬਚਾਅ ਕਾਰਜ ਅਤੇ ਅੱਗ ਬੁਝਾਉਣ ਦਾ ਕੰਮ ਜਾਰੀ

ETV Bharat Logo

Copyright © 2024 Ushodaya Enterprises Pvt. Ltd., All Rights Reserved.