ETV Bharat / bharat

Super Chor Bunty: ਭਾਰਤ ਦਾ 'ਸੁਪਰ ਚੋਰ ਬੰਟੀ', 500 ਤੋਂ ਵੱਧ ਚੋਰੀਆਂ ਦੇ ਇਲਜ਼ਾਮ 'ਚ ਗ੍ਰਿਫਤਾਰ

author img

By

Published : Apr 14, 2023, 7:27 PM IST

ਦਿੱਲੀ ਪੁਲਸ ਨੇ ਇਕ ਵਾਰ ਫਿਰ ਸੁਪਰ ਚੋਰ ਬੰਟੀ ਉਰਫ ਦੇਵੇਂਦਰ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਕਰੀਬ 500 ਕਿਲੋਮੀਟਰ ਤੱਕ ਉਸਦਾ ਪਿੱਛਾ ਕੀਤਾ ਅਤੇ ਕਾਨਪੁਰ ਤੋਂ ਉਸਨੂੰ ਹਿਰਾਸਤ ਵਿੱਚ ਲੈ ਲਿਆ। ਪੁਲਿਸ ਮੁਤਾਬਿਕ ਮੁਲਜ਼ਮ ਬੰਟੀ ਹਮੇਸ਼ਾ ਮਹਿੰਗੀਆਂ ਗੱਡੀਆਂ, ਮਹਿੰਗੀਆਂ ਘੜੀਆਂ, ਸੋਨੇ ਤੇ ਹੀਰਿਆਂ ਦੇ ਗਹਿਣੇ ਅਤੇ ਲਗਜ਼ਰੀ ਕਾਰਾਂ ਚੋਰੀ ਕਰਦਾ ਸੀ।

SUPER THIEF BUNTY ARRESTED BY DELHI POLICE
Super Chor Bunty: ਭਾਰਤ ਦਾ 'ਸੁਪਰ ਚੋਰ ਬੰਟੀ', 500 ਤੋਂ ਵੱਧ ਚੋਰੀਆਂ ਦੇ ਇਲਜ਼ਾਮ 'ਚ ਗ੍ਰਿਫਤਾਰ

ਨਵੀਂ ਦਿੱਲੀ: ਦਿੱਲੀ ਪੁਲਸ ਨੇ ਇਕ ਵਾਰ ਫਿਰ ਭਾਰਤ ਦੇ ਸੁਪਰ ਚੋਰ ਬੰਟੀ ਉਰਫ ਦੇਵੇਂਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਦਿੱਲੀ ਪੁਲਸ ਦੀ ਟੀਮ ਨੇ 500 ਕਿਲੋਮੀਟਰ ਤੱਕ ਉਸ ਦਾ ਪਿੱਛਾ ਕੀਤਾ ਅਤੇ ਕਾਨਪੁਰ ਤੋਂ ਉਸ ਨੂੰ ਗ੍ਰਿਫਤਾਰ ਕਰ ਲਿਆ। ਮੁਲਜ਼ਮ ਬੰਟੀ ਨੇ ਹਾਲ ਹੀ 'ਚ ਦੱਖਣੀ ਦਿੱਲੀ ਦੇ ਗ੍ਰੇਟਰ ਕੈਲਾਸ਼ 'ਚ ਸਥਿਤ ਘਰਾਂ 'ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਬਾਲੀਵੁੱਡ 'ਚ ਬੰਟੀ ਚੋਰ 'ਤੇ ਫਿਲਮ ਵੀ ਬਣੀ ਹੈ। ਬੰਟੀ ਚੋਰ ਦੇ ਕਾਰਨਾਮੇ ਸੁਪਰਹਿੱਟ ਫਿਲਮ ''ਓਏ ਲੱਕੀ ਲੱਕੀ ਓਏ'' ''ਚ ਵੀ ਦਿਖਾਏ ਗਏ ਸਨ, ਉਹ ਬਿੱਗ ਬੌਸ ਫੇਮ ਵੀ ਰਹਿ ਚੁੱਕਾ ਹੈ। ਪੁਲਿਸ ਟੀਮ ਨੇ ਮੁਲਜ਼ਮ ਬੰਟੀ ਚੋਰ ਕੋਲੋਂ ਵੱਡੀ ਮਾਤਰਾ ਵਿੱਚ ਚੋਰੀ ਦਾ ਸਾਮਾਨ ਅਤੇ ਨਕਦੀ ਵੀ ਬਰਾਮਦ ਕੀਤੀ ਹੈ।

ਸੁਪਰ ਚੋਰ ਬੰਟੀ ਦੀ ਕਹਾਣੀ: ਸੁਪਰ ਚੋਰ ਬੰਟੀ ਮੂਲ ਰੂਪ ਵਿੱਚ ਵਿਕਾਸਪੁਰੀ, ਦਿੱਲੀ ਦਾ ਰਹਿਣ ਵਾਲਾ ਹੈ। ਉਸ ਦੇ ਪਿਤਾ ਨੇ ਉਸ ਨੂੰ ਬਹੁਤ ਕੁੱਟਿਆ ਜਦੋਂ ਉਹ 9ਵੀਂ ਜਮਾਤ ਵਿੱਚ ਫੇਲ੍ਹ ਹੋ ਗਿਆ। ਜਿਸ ਕਾਰਨ ਉਹ ਗੁੱਸੇ 'ਚ ਆ ਕੇ ਘਰ ਛੱਡ ਕੇ ਚਲਾ ਗਿਆ ਅਤੇ ਉਸ ਤੋਂ ਬਾਅਦ ਕਦੇ ਘਰ ਵਾਪਸ ਨਹੀਂ ਗਿਆ। ਸਾਲ 1993 ਵਿੱਚ ਬੰਟੀ ਨੇ ਪਹਿਲੀ ਵਾਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ, ਉਦੋਂ ਉਹ ਸਿਰਫ਼ 14 ਸਾਲਾਂ ਦਾ ਸੀ। ਫਿਰ ਦਿੱਲੀ ਪੁਲਿਸ ਨੇ ਉਸ ਨੂੰ ਫੜ ਲਿਆ, ਪਰ ਉਹ ਪੁਲਿਸ ਵਾਲਿਆਂ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਇਸ ਤੋਂ ਬਾਅਦ ਬੰਟੀ ਨੇ ਦਿੱਲੀ, ਜਲੰਧਰ, ਚੰਡੀਗੜ੍ਹ, ਬੈਂਗਲੁਰੂ, ਹੈਦਰਾਬਾਦ, ਕੇਰਲਾ ਅਤੇ ਚੇਨਈ ਵਿੱਚ ਸੈਂਕੜੇ ਚੋਰੀਆਂ ਕੀਤੀਆਂ ਹਨ। ਉਹ ਦੇਸ਼ ਭਰ 'ਚ ''ਸੁਪਰ ਚੋਰ ਬੰਟੀ'' ਦੇ ਨਾਂ ਨਾਲ ਮਸ਼ਹੂਰ ਹੈ।

'ਸੁਪਰ ਚੋਰ' ਇਕੱਲੇ ਹੀ ਵਾਰਦਾਤ ਨੂੰ ਅੰਜਾਮ ਦਿੰਦਾ ਸੀ: ਬੰਟੀ ਆਪਣੇ ਅਜੀਬ ਹਰਕਤਾਂ ਲਈ ਵੀ ਮਸ਼ਹੂਰ ਹੈ। ਉਹ ਹਮੇਸ਼ਾ ਰਾਤ ਨੂੰ 2:00 ਵਜੇ ਤੋਂ ਸਵੇਰੇ 6:00 ਵਜੇ ਤੱਕ ਚੋਰੀ ਕਰਦਾ ਹੈ। ਬੰਟੀ ਚੋਰ ਨੇ ਆਪਣੀ ਪੂਰੀ ਜ਼ਿੰਦਗੀ ਵਿੱਚ ਕਦੇ ਵੀ ਚੋਰੀ ਦੌਰਾਨ ਕਿਸੇ ਸਾਥੀ ਦੀ ਮਦਦ ਨਹੀਂ ਲਈ। ਉਹ ਹਮੇਸ਼ਾ ਇਕੱਲਾ ਚੋਰੀ ਕਰਨ ਜਾਂਦਾ ਸੀ। ਦੱਸਿਆ ਜਾਂਦਾ ਹੈ ਕਿ ਜਦੋਂ ਬੰਟੀ ਨੂੰ ਚੋਰੀ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਫਿਰ ਜ਼ਮਾਨਤ ਮਿਲਣ ਤੋਂ ਬਾਅਦ ਉਹ ਇਕ ਵਾਰ ਆਪਣੇ ਘਰ ਗਿਆ ਪਰ ਪਰਿਵਾਰ ਵਾਲਿਆਂ ਨੇ ਉਸ ਨੂੰ ਘਰ ਵਿੱਚ ਦਾਖਿਲ ਨਹੀਂ ਹੋਣ ਦਿੱਤਾ । ਇਸ ਤੋਂ ਬਾਅਦ ਉਹ ਕਦੇ ਆਪਣੇ ਘਰ ਨਹੀਂ ਗਿਆ। ਬੰਟੀ ਹਮੇਸ਼ਾ ਮਹਿੰਗੀਆਂ ਗੱਡੀਆਂ, ਮਹਿੰਗੀਆਂ ਘੜੀਆਂ, ਸੋਨੇ ਤੇ ਹੀਰਿਆਂ ਦੇ ਗਹਿਣੇ ਅਤੇ ਲਗਜ਼ਰੀ ਕਾਰਾਂ ਚੋਰੀ ਕਰਦਾ ਸੀ। ਚੋਰੀ ਤੋਂ ਬਾਅਦ ਉਹ ਪੰਜ ਤਾਰਾ ਹੋਟਲਾਂ ਅਤੇ ਰਿਜ਼ੋਰਟ ਵਿੱਚ ਰਹਿ ਕੇ ਇਹ ਪੈਸਾ ਖਰਚ ਕਰਦਾ ਸੀ। ਜਦੋਂ ਉਸ ਦੇ ਪੈਸੇ ਖਤਮ ਹੋਣ ਲੱਗਦੇ ਤਾਂ ਉਹ ਫਿਰ ਚੋਰੀ ਕਰਦਾ ਸੀ।

ਇਹ ਵੀ ਪੜ੍ਹੋ: Crime Against Women In Assam: ਅਸਾਮ 'ਚ ਔਰਤਾਂ ਵਿਰੁੱਧ ਅਪਰਾਧ ਸਿਖਰ 'ਤੇ, ਇਕ ਲੱਖ ਤੋਂ ਵੱਧ ਮਾਮਲੇ ਦਰਜ

ETV Bharat Logo

Copyright © 2024 Ushodaya Enterprises Pvt. Ltd., All Rights Reserved.