ETV Bharat / bharat

ਸੁਖਬੀਰ ਬਾਦਲ ਨੇ CM ਯੋਗੀ ਨਾਲ ਮੁਲਾਕਾਤ ਕਰਕੇ ਸਿੱਖ ਮਸਲਿਆਂ 'ਤੇ ਕੀਤੀ ਗੱਲਬਾਤ

author img

By

Published : Dec 17, 2022, 7:43 PM IST

ਸੁਖਬੀਰ ਸਿੰਘ ਬਾਦਲ ਨੇ ਅੱਜ ਸ਼ਨੀਵਾਰ ਨੂੰ ਯੂਪੀ ਦੇ ਮੁੱਖ ਮੰਤਰੀ ਯੋਗੀ ਨਾਲ ਮੁਲਾਕਾਤ ਕੀਤੀ। ਜਿਸ ਦੌਰਾਨ ਉਨ੍ਹਾਂ ਪੀਲੀਭੀਤ ਝੂਠੇ ਐਨਕਾਊਂਟਰ ਮਾਮਲੇ (1991 Pilibhit False Encounter Case) 'ਚ ਇਲਾਹਾਬਾਦ ਹਾਈਕੋਰਟ ਦੀ ਲਖਨਊ ਬੈਂਚ ਨੇ ਸੀਬੀਆਈ ਕੋਰਟ ਦੇ ਫ਼ੈਸਲੇ ਨੂੰ (The decision of the CBI court was overturned) ਰੱਦ ਕਰਨ ਦੀ ਮੰਗੀ ਕੀਤੀ ਹੈ। Sukhbir Badal met Chief Minister Yogi Adityanath

Sukhbir Badal met Chief Minister Yogi Adityanath
Sukhbir Badal met Chief Minister Yogi Adityanath

  • CM @myogioffice also agreed to look into SAD plea to file appeal in SC against Allahabad high court order overturning life sentence given to 43 cops for killing 10Sikhs in false encounters in Pilibhit in 1991. Delegation called for exemplary punishment to killers of innocents.3/3 pic.twitter.com/orGbcgkfWB

    — Sukhbir Singh Badal (@officeofssbadal) December 17, 2022 " class="align-text-top noRightClick twitterSection" data=" ">

ਲਖਨਊ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਬੀਰ ਸਿੰਘ ਬਾਦਲ ਨੇ ਅੱਜ ਸ਼ਨੀਵਾਰ ਨੂੰ ਯੂਪੀ ਦੇ ਮੁੱਖ ਮੰਤਰੀ ਯੋਗੀ ਨਾਲ ਮੁਲਾਕਾਤ ਕੀਤੀ। ਇਸ ਮੁਲਕਾਤ ਵਿੱਚ ਸੁਖਬੀਰ ਬਾਦਲ ਨੇ ਪੀਲੀਭੀਤ ਝੂਠੇ ਐਨਕਾਊਂਟਰ ਮਾਮਲੇ (1991 Pilibhit False Encounter Case) 'ਚ ਇਲਾਹਾਬਾਦ ਹਾਈਕੋਰਟ ਦੀ ਲਖਨਊ ਬੈਂਚ ਨੇ ਸੀਬੀਆਈ ਕੋਰਟ ਦੇ ਫ਼ੈਸਲੇ ਨੂੰ (The decision of the CBI court was overturned) ਰੱਦ ਕਰਨ ਦੀ ਮੰਗੀ ਕੀਤੀ ਹੈ। ਜਿਸ ਉੱਤੇ ਯੂਪੀ ਸਰਕਾਰ ਨੂੰ ਮੁੜ ਤੋਂ ਵਿਚਾਰ ਕਰਨ ਦੀ ਗੱਲ ਕਹੀ ਗਈ ਹੈ। Sukhbir Badal met Chief Minister Yogi Adityanath

ਪੀਲੀਭੀਤ ਦੇ ਦੋਸ਼ੀਆਂ ਦੀ ਸਜ਼ਾ ਵੱਧ ਕਰਨ ਦੀ ਮੰਗ:- ਇਸ ਮੀਟਿੰਗ ਤੋਂ ਬਾਅਦ ਲਖਨਊ ਵਿੱਚ ਪੈਸ ਕਾਨਫਰੰਸ ਕਰਦਿਆ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨਾਲ ਮੁਲਾਕਾਤ ਕਰਕੇ ਪੰਜਾਬ ਤੋਂ ਆਏ ਉੱਤਰ ਪ੍ਰਦੇਸ਼ ਦੇ ਸਿੱਖਾਂ ਦੀ ਜ਼ਮੀਨ ਅਤੇ ਇੱਜ਼ਤ ਬਚਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨਾ ਸਿਰਫ਼ ਸਿੱਖਾਂ ਲਈ ਸਖ਼ਤ ਨੋਟਿਸ ਰੱਦ ਕਰਨ ਦੀ ਮੰਗ ਕੀਤੀ। ਸਗੋਂ ਉਨ੍ਹਾਂ ਕਿਹਾ ਕਿ ਪੀਲੀਭੀਤ ਮੁਕਾਬਲੇ 'ਚ ਪੁਲਿਸ ਵਾਲਿਆਂ ਨੂੰ ਦਿੱਤੀ ਗਈ 7 ਸਾਲ ਦੀ ਸਜ਼ਾ ਘੱਟ ਹੈ, ਜਿਸ 'ਤੇ ਸਰਕਾਰ ਨੂੰ ਮੁੜ ਤੋਂ ਅਮਲ ਕਰਨਾ ਚਾਹੀਦਾ ਹੈ। ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਹਾਂ-ਪੱਖੀ ਭਰੋਸਾ ਦਿੱਤਾ ਹੈ।

ਪੰਜਾਬੀਆਂ ਦੀ ਜ਼ਮੀਨਾਂ ਸਬੰਧੀ ਯੂ.ਪੀ ਸਰਕਾਰ ਨੂੰ ਨੋਟਿਸ ਵਾਪਸ ਲੈਣ ਦੀ ਮੰਗ:- ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਦੱਸਿਆ ਕਿ 50-60 ਸਾਲ ਪਹਿਲਾਂ ਕਈ ਪੰਜਾਬੀ ਕਿਸਾਨ ਕਮਿਸ਼ਨਰੇਟ, ਮੁਰਾਦਾਬਾਦ, ਬਰੇਲੀ ਅਤੇ ਲਖਨਊ ਡਿਵੀਜ਼ਨਾਂ ਵਿੱਚ ਆਏ ਸਨ, ਯੂਪੀ ਸਰਕਾਰ ਨੇ ਕਿਹਾ ਸੀ ਕਿ ਉਹ 70 ਸਾਲਾਂ ਤੋਂ ਆਪਣੇ ਆਪ ਨੂੰ ਢਾਲ ਚੁੱਕੇ ਹਾਂ, ਪਰ ਕੁਝ ਸਾਲ ਪਹਿਲਾਂ ਯੂ.ਪੀ ਸਰਕਾਰ ਵੱਲੋਂ ਨੋਟਿਸ ਦਿੱਤਾ ਗਿਆ ਸੀ ਕਿ ਇਹ ਜ਼ਮੀਨ ਯੂ.ਪੀ ਸਰਕਾਰ ਦੀ ਹੈ ਅਤੇ ਇਸ ਨੂੰ ਵਾਪਸ ਕਰਨਾ ਹੋਵੇਗਾ। ਮੈਂ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦਾ ਧੰਨਵਾਦ ਕਰਦਾ ਹਾਂ ਕਿ ਇੱਥੋਂ ਕਿਸੇ ਵੀ ਪੰਜਾਬੀ ਨੂੰ ਉਖਾੜਿਆ ਨਹੀਂ ਜਾਵੇਗਾ, ਜਿਨ੍ਹਾਂ ਲੋਕਾਂ ਨੇ ਉਸ ਇਲਾਕੇ ਦੀ ਅਬਾਦੀ ਕੀਤੀ ਹੈ, ਉਨ੍ਹਾਂ ਨੂੰ ਕਿਸੇ ਵੀ ਹਾਲਤ ਵਿੱਚ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ।

ਪੂਰਾ ਮਾਮਲਾ ਕੀ ਸੀ ? ਦਰਅਸਲ ਜੁਲਾਈ 1991 'ਚ ਤੀਰਥ ਯਾਤਰਾ 'ਤੇ ਜਾ ਰਹੇ 10 ਸਿੱਖਾਂ ਨੂੰ ਅੱਤਵਾਦੀ ਕਹਿ ਕੇ ਬੱਸ 'ਚੋਂ ਉਤਰ ਕੇ ਮਾਰ ਦਿੱਤਾ ਗਿਆ ਸੀ ਅਤੇ ਵੱਖ-ਵੱਖ ਥਾਵਾਂ ਤੇ ਜਾ ਕੇ ਉਹਨਾਂ ਦਾ ਐਨਕਾਊਂਟਰ ਕੀਤਾ ਗਿਆ ਸੀ। 1991 ਦੇ ਇਸ ਮਾਮਲੇ ਦੀ ਸਜ਼ਾ 2016 ਵਿਚ ਦੋਸ਼ੀਆਂ ਨੂੰ ਸੁਣਾਈ ਗਈ ਅਤੇ ਹੁਣ ਇਲਾਹਾਬਾਦ ਹਾਈਕੋਰਟ ਨੇ ਇਹ ਫ਼ੈਸਲਾ ਬਦਲ ਕੇ ਸਜ਼ਾ ਘੱਟ ਕਰ ਦਿੱਤੀ। ਇਸ ਮਾਮਲੇ 'ਚ 43 ਪੁਲਿਸ ਮੁਲਾਜ਼ਮਾਂ ਉੱਤੇ (Case against 43 policemen) ਕੇਸ ਚੱਲ ਰਿਹਾ ਸੀ। ਅਦਾਲਤ ਦੀ ਇਸ ਕਾਰਵਾਈ ਤੇ ਸਿੱਖ ਭਾਈਚਾਰੇ ਅੰਦਰ ਰੋਸ ਪਾਇਆ ਜਾ ਰਿਹਾ ਹੈ।ਸਵਾਲ ਇਹ ਵੀ ਹੈ ਕਿ ਘੱਟ ਗਿਣਤੀਆਂ ਨਾਲ ਹਮੇਸ਼ਾ ਵਿਤਕਰਾ ਹੀ ਹੁੰਦਾ ਆਇਆ, ਅਜਿਹੇ ਵਿਚ ਪੰਜਾਬ ਅੰਦਰ ਝੂਠੇ ਚੱਲ ਰਹੇ ਫਰਜ਼ੀ ਐਨਕਾਊਂਟਰਾਂ ਦੀ ਜਾਂਚ ਤੇ ਕੀ ਅਸਰ ਪਵੇਗਾ ?

ਇਹ ਵੀ ਪੜੋ:- ਲਾੜੇ ਨੂੰ ਸਹੁਰੇ ਵੱਲੋਂ ਵਿਆਹ 'ਚ ਤੋਹਫੇ ਵਜੋਂ ਮਿਲਿਆ ਬੁਲਡੋਜ਼ਰ !

ETV Bharat Logo

Copyright © 2024 Ushodaya Enterprises Pvt. Ltd., All Rights Reserved.