ETV Bharat / bharat

Underage Loving Couple Commits Suicide: ਮਹਾਰਾਸ਼ਟਰ 'ਚ ਨਾਬਾਲਗ ਪ੍ਰੇਮੀ-ਪ੍ਰੇਮਿਕਾ ਨੇ ਦਿੱਤੀ ਜਾਨ, ਦੇਖੋ ਸੋਸ਼ਲ ਮੀਡੀਆ 'ਤੇ ਲਿਖ ਗਏ...

author img

By

Published : Sep 2, 2023, 7:34 PM IST

ਮਹਾਰਾਸ਼ਟਰ 'ਚ ਪ੍ਰੇਮੀ ਜੋੜੇ ਨੇ ਖੁਦਕੁਸ਼ੀ ਕਰ ਲਈ। ਦੋਵਾਂ ਦੇ ਪਰਿਵਾਰ ਵਾਲੇ ਉਨ੍ਹਾਂ ਦੇ ਰਿਸ਼ਤੇ ਦਾ ਵਿਰੋਧ ਕਰ ਰਹੇ ਸਨ, ਜਿਸ ਕਾਰਨ ਉਨ੍ਹਾਂ ਨੇ ਇਹ ਕਦਮ ਚੁੱਕਿਆ। ਦੋਵੇਂ ਨਾਬਾਲਿਗ ਸਨ (Underage Loving Couple Commits Suicide).

Underage Loving Couple Commits Suicide
Underage Loving Couple Commits Suicide

ਮਹਾਂਰਾਸ਼ਟਰ/ ਕੋਲਹਾਪੁਰ: ਇੱਕ ਨਾਬਾਲਿਗ ਜੋੜੇ ਨੇ ਸੋਸ਼ਲ ਮੀਡੀਆ 'ਤੇ ਸਟੇਟਸ ਪਾ ਕੇ ਖੁਦਕੁਸ਼ੀ ਕਰ ਲਈ (Underage Loving Couple Commits Suicide)। ਇਹ ਘਟਨਾ ਕੋਲਹਾਪੁਰ ਜ਼ਿਲ੍ਹੇ ਦੇ ਸ਼ਿਰੋਲੀ ਪੁਲਾਚੀ ਦੀ ਹੈ। ਸੂਤਰਾਂ ਨੇ ਜਾਣਕਾਰੀ ਦਿੱਤੀ ਕਿ ਦੋਵੇਂ ਨਾਬਾਲਿਗ ਸਨ। ਪਰਿਵਾਰ ਵਾਲੇ ਉਨ੍ਹਾਂ ਦਾ ਰਿਸ਼ਤੇ ਦਾ ਵਿਰੋਧ ਕਰ ਰਹੇ ਸਨ। ਆਤਮਹੱਤਿਆ ਕਰਨ ਤੋਂ ਪਹਿਲਾਂ ਦੋਵਾਂ ਨੇ 'ਪਿਆਰ ਕਰਨ ਟਾਇਮ ਜਾਤੀ ਧਰਮ ਨਾ ਦੇਖੋ, ਜਿਸ ਨਾਲ ਪਿਆਰ ਕਰੋ ਉਸ ਨਾਲ ਮਰਨ ਲਈ ਤਿਆਰ ਰਹੋ, ਪਿਆਰ ਕਰਦੇ ਸਮੇਂ ਜਾਤ-ਧਰਮ ਨੂੰ ਨਾ ਦੇਖੋ' ਦਾ ਸਟੇਟਸ ਪਾ ਰੱਖਿਆ ਸੀ।

ਹਟਕਣੰਗਲੇ ਤਾਲੁਕ ਦੇ ਸ਼ਿਰੋਲੀ ਪੁਲਾਚੀ ਵਿੱਚ ਰਹਿਣ ਵਾਲੇ ਇੱਕ ਨੌਜਵਾਨ ਨੂੰ ਉਸੇ ਇਲਾਕੇ ਦੀ ਇੱਕ ਲੜਕੀ ਨਾਲ ਪਿਆਰ ਸੀ। ਪਰ ਦੋਵਾਂ ਦੇ ਪਰਿਵਾਰਾਂ ਵੱਲੋਂ ਇਸ ਰਿਸ਼ਤੇ ਦਾ ਵਿਰੋਧ ਕੀਤਾ ਗਿਆ। ਇਸ ਵਿਰੋਧ ਤੋਂ ਦੁਖੀ ਹੋ ਕੇ ਉਨ੍ਹਾਂ ਨੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਫੈਸਲਾ ਕਰ ਲਿਆ। ਸ਼ਨੀਵਾਰ ਸਵੇਰੇ ਕਰੀਬ 7:30 ਵਜੇ ਨੌਜਵਾਨ ਦੇ ਰਿਸ਼ਤੇਦਾਰਾਂ ਨੇ ਦੇਖਿਆ ਕਿ ਦੋਵਾਂ ਨੇ ਘਰ 'ਚ ਹੀ ਖੁਦਕੁਸ਼ੀ ਕਰ ਲਈ ਹੈ। ਦੋਵਾਂ ਨੂੰ ਤੁਰੰਤ ਸੀਪੀਆਰ ਵਿੱਚ ਦਾਖ਼ਲ ਕਰਵਾਇਆ ਗਿਆ ਪਰ ਡਾਕਟਰ ਨੇ ਦੱਸਿਆ ਕਿ ਦੋਵਾਂ ਦੀ ਇਲਾਜ ਤੋਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ।

ਸੋਸ਼ਲ ਮੀਡੀਆ 'ਤੇ ਸਟੇਟਸ ਪਾ ਕੇ ਕੀਤੀ ਖੁਦਕੁਸ਼ੀ: ਰਿਸ਼ਤੇਦਾਰਾਂ ਨੇ ਦੱਸਿਆ ਕਿ ਦੋਵਾਂ ਨੇ ਨੌਜਵਾਨ ਦੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਟੇਟਸ ਪਾ ਕੇ ਖੁਦਕੁਸ਼ੀ ਕੀਤੀ ਹੈ। ਉਨ੍ਹਾਂ ਨੇ ਸਟੇਟਸ ਪਾ ਦਿੱਤਾ ਕਿ 'ਜਿਸ ਨਾਲ ਪਿਆਰ ਕਰਦੇ ਹੋ ਉਸ ਨਾਲ ਮਰਨ ਲਈ ਤਿਆਰ ਰਹੋ, ਪਿਆਰ ਕਰਦੇ ਹੋਏ ਜਾਤ, ਧਰਮ ਨਾ ਦੇਖੋ'।

ਦੋਵਾਂ ਦੇ ਪਿਤਾ ਹਨ ਚੰਗੇ ਦੋਸਤ: ਕੋਲਹਾਪੁਰ ਜ਼ਿਲ੍ਹੇ ਦੇ ਸ਼ਿਰੋਲੀ ਪੁਲਾਚੀ ਵਿੱਚ ਪ੍ਰੇਮੀ ਅਤੇ ਪ੍ਰੇਮਿਕਾ ਵੱਲੋਂ ਖੁਦਕੁਸ਼ੀ ਕਰਨ ਦੀ ਖ਼ਬਰ ਇਲਾਕੇ ਵਿੱਚ ਤੇਜ਼ੀ ਨਾਲ ਫੈਲ ਗਈ। ਇਸ ਲਈ ਦੋਵਾਂ ਧਿਰਾਂ ਵਿਚਾਲੇ ਤਣਾਅਪੂਰਨ ਸ਼ਾਂਤੀ ਬਣੀ ਹੋਈ ਹੈ। ਇਸ ਵਿੱਚ ਬੁਆਏਫ੍ਰੈਂਡ ਦੇ ਪਿਤਾ ਅਤੇ ਪ੍ਰੇਮਿਕਾ ਦੇ ਪਿਤਾ ਦੋਵੇਂ ਇੱਕ ਦੂਜੇ ਦੇ ਚੰਗੇ ਦੋਸਤ ਹਨ। ਦੋ ਵੱਖ-ਵੱਖ ਪਿਛੋਕੜਾਂ ਤੋਂ ਹੋਣ ਦੇ ਬਾਵਜੂਦ, ਉਨ੍ਹਾਂ ਦਾ ਇੱਕ ਦੂਜੇ ਦੇ ਘਰ ਆਉਣਾ ਜਾਣਾ ਸੀ।

ਪਿੰਡ ਵਿੱਚ ਚਰਚਾ ਹੈ ਕਿ ਇਨ੍ਹਾਂ ਦੋਵਾਂ ਦਾ ਪ੍ਰੇਮ ਸਬੰਧ ਇਸੇ ਪਰਿਵਾਰਕ ਰਿਸ਼ਤੇ ਤੋਂ ਸ਼ੁਰੂ ਹੋਇਆ ਸੀ। ਪਰ ਜਦੋਂ ਦੋਹਾਂ ਦਾ ਪਿਆਰ ਵਧਣ ਲੱਗਾ ਤਾਂ ਪਰਿਵਾਰ ਵਾਲਿਆਂ ਨੇ ਇਸ ਰਿਸ਼ਤੇ ਦਾ ਵਿਰੋਧ ਕੀਤਾ। ਫਿਲਹਾਲ ਚਰਚਾ ਹੈ ਕਿ ਉਸ ਨੇ ਡਿਪ੍ਰੈਸ਼ਨ 'ਚ ਆ ਕੇ ਇੰਨਾ ਵੱਡਾ ਕਦਮ ਚੁੱਕਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.