ETV Bharat / bharat

ਦਿੱਲੀ ਤੇ ਉੱਤਰ ਪੱਛਮੀ ਭਾਰਤ ਵਿੱਚ ਕੜਾਕੇ ਦੀ ਠੰਡ, ਕੋਹਰਾ ਰਹੇਗਾ ਜਾਰੀ

author img

By

Published : Jan 8, 2023, 3:24 PM IST

Severe cold, fog will continue in Delhi and North West India
ਦਿੱਲੀ ਤੇ ਉੱਤਰ ਪੱਛਮੀ ਭਾਰਤ ਵਿੱਚ ਕੜਾਕੇ ਦੀ ਠੰਡ, ਕੋਹਰੇ ਰਹੇਗਾ ਜਾਰੀ

ਮੌਸਮ ਵਿਭਾਗ ਅਨੁਸਾਰ ਅਗਲੇ 24 ਘੰਟਾਂ ਦੌਰਾਨ ਭਾਰਤ-ਗੰਗਾ ਦੇ ਮੈਦਾਨੀ ਇਲਾਕਿਆਂ ਵਿੱਚ ਸੰਘਣਾ ਕੋਹਰਾ ਜਾਰੀ ਰਹਿਣ ਦੇ ਆਸਾਰ ਹਨ। ਹਾਲਾਂਕਿ ਪੱਛਮੀ ਉੱਤਰ ਪ੍ਰਦੇਸ਼, ਦਿੱਲੀ ਅਤੇ (Severe cold, fog will continue in Delhi and North West India) ਹਰਿਆਣਾ ਵਿੱਚ ਇਹ ਘੱਟ ਰਹੇਗਾ।ਇਸੇ ਤਰ੍ਹਾਂ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਕਈ ਹਿਸਿਆਂ ਵਿੱਚ ਕੋਲਡ-ਡੇ ਦੀ ਸਥਿਤੀ ਦੀ ਸੰਭਾਵਨਾ ਹੈ।ਉੱਤਰੀ ਭਾਰਤ ਵਿੱਚ ਸ਼ੀਤ ਲਹਿਰ ਜਾਰੀ ਰਹੇਗੀ।

ਨਵੀਂ ਦਿੱਲੀ: ਕੌਮੀ ਰਾਜਧਾਨੀ ਵਿੱਚ ਐਤਵਾਰ ਸਵੇਰੇ ਸੰਘਣਾ ਕੋਹਰਾ ਦੇਖਣ ਨੂੰ ਮਿਲਿਆ ਹੈ। ਰਾਜਧਾਨੀ ਅਤੇ ਆਲੇ ਦੁਆਲੇ ਦੇ ਸੂਬਿਆਂ ਵਿੱਚ ਕੜਾਕੇ ਦੀ ਠੰਡ ਅਤੇ ਸੰਘਣੀ ਧੁੰਦ ਵਾਲੀ ਸਥਿਤੀ ਹੈ। ਸ਼ਨੀਵਾਰ ਨੂੰ ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ ਦੌਰਾਨ (Severe cold, fog will continue in Delhi and North West India) ਉੱਤਰ ਪੱਛਮੀ ਭਾਰਤ ਵਿੱਚ ਸ਼ੀਤ ਲਹਿਰ ਅਤੇ ਠੰਡੇ ਦਿਨ ਰਹਿਣ ਦੀ ਸੰਭਾਵਨਾ ਦੱਸੀ ਹੈ। ਵਿਭਾਗ ਨੇ ਸ਼ਨੀਵਾਰ ਨੂੰ ਕਿਹਾ ਕਿ ਅਗਲੇ 48 ਘੰਟਿਆਂ ਦਰਮਿਆਨ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ (Dense fog in Punjab Haryana) ਦੇ ਕਈ ਹਿਸਿਆਂ ਵਿੱਚ ਸੰਘਣਾ ਕੋਹਰਾ ਰਹੇਗਾ।

ਮੌਸਮ ਵਿਭਾਗ ਨੇ ਜਤਾਈ ਸੰਭਾਵਨਾ: ਮੌਸਮ ਵਿਭਾਗ ਦੇ ਅਨੁਸਾਰ, ਦੋ ਦਿਨਾਂ ਦੇ ਬਾਅਦ ਉੱਤਰ ਪੱਛਮੀ ਭਾਰਤ ਦੇ ਮੈਦਾਨੀ ਇਲਾਕਿਆਂ ਦੇ ਕਈ ਹਿਸਿਆਂ ਵਿੱਚ ਆਮ ਤੌਰ 'ਤੇ ਲਗਭਗ 2 ਡਿਗਰੀ ਸੈਲਸੀਅਸ ਤਾਪਮਾਨ ਵਾਧੇ ਦੀ ਸੰਭਾਵਨਾ ਵੀ ਹੈ। ਅਗਲੇ ਤਿੰਨ ਦਿਨਾਂ ਦੌਰਾਨ ਭਾਰਤ ਵਿੱਚ ਆਮ ਤਾਪਮਾਨ ਵਿੱਚ ਕੋਈ ਮਹੱਤਵਪੂਰਨ ਤਬਦੀਲੀ ਅਤੇ ਉਸਦੇ ਬਾਅਦ ਲਗਭਗ 2-3 ਡਿਗਰੀ ਸੈਲਸੀਅਸ ਵਿੱਚ ਵਾਧਾ ਹੋਣ ਦੀ ਸੰਭਾਵਨਾ ਨਹੀਂ ਹੈ। ਅਗਲੇ ਦੋ ਦਿਨਾਂ ਦੇ ਦਰਮਿਆਨ ਪ੍ਰਦੇਸ਼ ਵਿੱਚ ਆਮ ਤਾਪਮਾਨ ਵਿੱਚ 2-3 ਡਿਗਰੀ ਸੈਲਸੀਅਸ ਦੀ ਕਮੀ ਆਉਣ ਦੀ ਸੰਭਾਵਨਾ ਹੈ। ਹਾਲਾਂਕਿ ਬਾਅਦ ਵਿੱਚ ਤਿੰਨ ਦਿਨਾਂ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ।

ਇਨ੍ਹਾਂ ਸੂਬਿਆਂ 'ਚ ਰਹੇਗੀ ਇਹ ਸਥਿਤੀ: ਮੌਸਮ ਵਿਭਾਗ ਅਨੁਸਾਰ ਅਗਲੇ ਦੋ ਦਿਨਾਂ ਵਿੱਚ ਪੰਜਾਬ, ਹਰਿਆਣਾ, ਚੰਡੀਗੜ ਅਤੇ ਦਿੱਲੀ ਅਤੇ ਉੱਤਰ ਪ੍ਰਦੇਸ਼ ਦੇ ਕਈ ਹਿੱਸੀਆਂ ਵਿੱਚ ਕਾਫੀ ਠੰਡ ਰਹਿਣ ਦੀ ਸੰਭਾਵਨਾ ਹੈ। ਇਸੇ ਤਰ੍ਹਾਂ ਬਿਹਾਰ, ਰਾਜਸਥਾਨ ਦੇ ਵੱਖ-ਵੱਖ (Cold wave will continue in North India) ਇਲਾਕਾਂ ਵਿੱਚ, ਮੱਧ ਪ੍ਰਦੇਸ਼, ਉਪਹਿਮਾਲੀ ਪੱਛਮੀ ਬੰਗਾਲ ਅਤੇ ਸਿਕਿੱਮ ਵਿੱਚ ਵੱਖ-ਵੱਖ ਇਲਾਕਿਆਂ ਵਿੱਚ ਸ਼ੀਤ ਲਹਿਰ ਰਹੇਗੀ।

ਹਾਲਾਂਕਿ 8 ਅਤੇ 9 ਜਨਵਰੀ ਨੂੰ ਬਿਹਾਰ ਵਿੱਚ, 8 ਜਨਵਰੀ, 2023 ਨੂੰ ਰਾਜਸਥਾਨ, 8-9 ਜਨਵਰੀ ਨੂੰ ਉੱਤਰੀ ਰਾਜਸਥਾਨ, ਮੱਧ ਪ੍ਰਦੇਸ਼ ਦੇ ਵੱਖ-ਵੱਖ ਕਸ਼ਮੀਰ ਵਿੱਚ ਅਤੇ 8 ਜਨਵਰੀ ਨੂੰ ਹਰਿਆਣਾ, ਚੰਡੀਗੜ ਅਤੇ ਦਿੱਲੀ, ਉੱਤਰਾਖੰਡ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿੱਚ (Cold wave will continue in North India) ਬਹੁਤ ਘੱਟ ਪਾਲੇ ਦੀ ਸਥਿਤੀ ਹੋਵੇਗੀ ਤੇ ਇਸ ਤੋਂ ਬਾਅਦ ਇਹ ਘੱਟ ਹੋਵੇਗਾ।

ਇਹ ਵੀ ਪੜ੍ਹੋ : ਧੁੰਦ ਦਾ ਕਾਰਨ ਨਹਿਰ 'ਚ ਡਿੱਗੀ ਕਿਸਾਨਾਂ ਦੀ ਕਾਰ, ਤਿੰਨ ਮੌਤਾਂ, ਇੱਕ ਪੰਜਾਬ ਨਾਲ ਸਬੰਧਤ

ਪੰਜਾਬ ਦੇ ਮੌਸਮ ਦੀ ਹਾਲਬਿਆਨੀ: ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਪਿਛਲੇ ਇਕ ਹਫਤੇ ਤੋਂ ਕੋਹਰੇ ਅਤੇ ਸ਼ੀਤ ਲਹਿਰ ਦੀ ਲਪੇਟ ਵਿਚ ਹੈ। ਸ਼ਨੀਵਾਰ ਨੂੰ ਜ਼ਿਆਦਾਤਰ ਜ਼ਿਲ੍ਹਿਆਂ ਵਿਚ ਸੰਘਣੀ ਧੁੰਦ ਰਹੀ ਅਤੇ ਕਈ ਜਗ੍ਹਾ ਜ਼ੀਰੋ ਤੋਂ 50 ਮੀਟਰ ਤੱਕ (50 meters visibility remained at many places) ਵਿਜ਼ੀਬਿਲਟੀ ਰਹੀ। ਮੌਸਮ ਵਿਭਾਗ ਮੁਤਾਬਕ ਪੰਜਾਬ ਵਿਚ ਦਿਨ ਸਮੇਂ ਨਵਾਂ ਸ਼ਹਿਰ ਸਭ ਤੋਂ ਠੰਡਾ ਰਿਹਾ ਜਦਕਿ ਰਾਤ ਸਮੇਂ ਬਠਿੰਡਾ ਅਤੇ ਗੁਰਦਾਸਪੁਰ ਸਭ ਤੋਂ ਠੰਡੇ ਰਹੇ।

ਇਸੇ ਤਰ੍ਹਾਂ ਨਵਾਂ ਸ਼ਹਿਰ ਵਿਚ ਦਿਨ ਸਮੇਂ ਵੱਧ ਤੋਂ ਵੱਧ ਤਾਪਮਾਨ 10.8 ਡਿਗਰੀ ਅਤੇ ਬਠਿੰਡਾ ਤੇ ਗੁਰਦਾਸਪਰ ਵਿਚ ਘੱਟ ਤੋਂ ਘੱਟ ਤਾਪਮਾਨ 4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਪੰਜਾਬ ਵਿਚ 11 ਜਨਵਰੀ ਤੱਕ ਧੁੰਦ ਤੇ ਸੀਤ ਲਹਿਰ ਦਾ ਦੌਰ ਜਾਰੀ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ 10 ਜਨਵਰੀ ਨੂੰ ਹਿਮਾਚਲ ਵਿਚ ਮੀਂਹ ਪੈਣ ਦੀ ਸੰਭਾਵਨਾ ਹੈ ਅਤੇ ਇਸ ਦਾ ਅਸਰ ਪੰਜਾਬ ਤੇ ਹਰਿਆਣਾ ਵਿਚ ਵੀ ਦੇਖਣ ਨੂੰ ਮਿਲੇਗਾ।

ਹਾਲਾਂਕਿ ਅਜੇ ਪੰਜਾਬ ਵਿਚ ਮੀਂਹ ਪੈਣ ਦੀ ਕੋਈ ਸੰਭਾਵਨਾ ਦਿਖਾਈ ਨਹੀਂ ਦੇ ਰਹੀ ਹੈ। ਮੌਸਮ ਵਿਭਾਗ ਅਨੁਸਾਰ ਅੱਜ ਦਾ ਦਿਨ ਰਾਜਧਾਨੀ ਚੰਡੀਗੜ੍ਹ ਵਿਚ ਇਸ ਸਾਲ ਦਾ ਸਭ ਤੋਂ ਠੰਡਾ ਦਿਨ ਰਿਹਾ ਜਿੱਥੇ ਵੱਧ ਤੋਂ ਵੱਧ ਤਾਪਮਾਨ 11.1 ਡਿਗਰੀ ਸੈਲਸੀਅਸ ਦਰਜ ਕੀਤਾ ਹੈ। ਇਸੇ ਤਰ੍ਹਾਂ ਅੰਮ੍ਰਿਤਸਰ ਵਿਚ ਵੱਧ ਤੋਂ ਵੱਧ ਤਾਪਮਾਨ 13.5 ਡਿਗਰੀ, ਲੁਧਿਆਣਾ ਤੇ ਪਟਿਆਲਾ ਵਿਚ 14.6, ਪਠਾਨਕੋਟ ਵਿੱਚ 12.9, ਬਠਿੰਡਾ ’ਚ 14, ਗੁਰਦਾਸਪੁਰ ਵਿਚ 12 ਅਤੇ ਮੋਗਾ ਵਿਚ 13.4 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.