ETV Bharat / bharat

ਜਗਨਨਾਥ ਮੰਦਰ ਦਾ ਸੇਵਾਦਾਰ ਬੱਚੇ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ 'ਚ ਗ੍ਰਿਫਤਾਰ

author img

By

Published : Dec 11, 2021, 5:03 PM IST

ਪੀੜਤ ਦਾ ਮੰਦਰ ਪਰਿਸਰ 'ਚ ਜਿਨਸੀ ਸ਼ੋਸ਼ਣ ਕੀਤਾ
ਪੀੜਤ ਦਾ ਮੰਦਰ ਪਰਿਸਰ 'ਚ ਜਿਨਸੀ ਸ਼ੋਸ਼ਣ ਕੀਤਾ

ਓਡੀਸ਼ਾ ਦੇ ਪੁਰੀ ਵਿੱਚ ਸਥਿਤ ਮਸ਼ਹੂਰ ਜਗਨਨਾਥ ਮੰਦਰ (Famous Jagannath Temple at Puri, Odisha ) ਦੇ ਇੱਕ ਸੀਨੀਅਰ ਸੇਵਾਦਾਰ ਨੂੰ ਇੱਕ ਬੱਚੇ ਦੇ ਜਿਨਸੀ ਸ਼ੋਸ਼ਣ (sexual harassment ) ਦੇ ਇਲਜ਼ਾਮ ਵਿੱਚ ਗ੍ਰਿਫਤਾਰ (Arrested ) ਕੀਤਾ ਗਿਆ ਸੀ। ਪੀੜਤ ਦੂਜੇ ਸੇਵਾਦਾਰ ਦਾ ਪੁੱਤਰ ਹੈ ਜੋ ਨੇਤਰਹੀਣ (visually impaired) ਹੈ।

ਪੁਰੀ: ਓਡੀਸ਼ਾ ਦੇ ਪੁਰੀ ਵਿੱਚ ਸਥਿਤ ਮਸ਼ਹੂਰ ਜਗਨਨਾਥ ਮੰਦਰ (Famous Jagannath Temple at Puri, Odisha ) ਦੇ ਇੱਕ ਸੀਨੀਅਰ ਸੇਵਾਦਾਰ ਨੂੰ ਸ਼ੁੱਕਰਵਾਰ ਨੂੰ ਇੱਕ ਬੱਚੇ ਦੇ ਜਿਨਸੀ ਸ਼ੋਸ਼ਣ (child sexual abuse ) ਦੇ ਦੋਸ਼ ਵਿੱਚ ਗ੍ਰਿਫਤਾਰ (Arrested ) ਕੀਤਾ ਗਿਆ ਹੈ। ਇਹ ਜਾਣਕਾਰੀ ਪੁਲਿਸ ਨੇ ਦਿੱਤੀ ਹੈ। ਸ਼ਿਕਾਇਤ ਅਨੁਸਾਰ ਪੀੜਤ ਇੱਕ ਹੋਰ ਸੇਵਾਦਾਰ ਦਾ ਪੁੱਤਰ ਹੈ। ਜੋ ਨੇਤਰਹੀਣ (visually impaired) ਹੈ।

ਸ਼ਿਕਾਇਤ ਦੇ ਮੁਤਾਬਕ ਪੀੜਤ ਦਾ ਮੰਦਰ ਪਰਿਸਰ 'ਚ ਜਿਨਸੀ ਸ਼ੋਸ਼ਣ ਕੀਤਾ ਗਿਆ। ਥਾਣਾ ਸਿੰਘਦੁਆਰ ਦੇ (Inspector-in-Charge of Police Station ) ਇੰਚਾਰਜ ਇੰਸਪੈਕਟਰ ਸੁਨੀਲ ਕੁਮਾਰ ਪ੍ਰਧਾਨ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਭਾਰਤੀ ਦੰਡਾਵਲੀ (Indian Penal Code ) ਦੀਆਂ ਸਬੰਧਤ ਧਾਰਾਵਾਂ ਅਤੇ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦਾ ਲੜਕਾ ਉਸ ਨੂੰ ਹਰ ਰੋਜ਼ ਮੰਦਰ ਲੈ ਕੇ ਜਾਂਦਾ ਸੀ। ਸ਼ਿਕਾਇਤ ਅਨੁਸਾਰ ਕਰੀਬ ਦੋ ਮਹੀਨੇ ਪਹਿਲਾਂ ਜਦੋਂ ਉਸ ਦਾ ਪਿਤਾ ਅਹਾਤੇ ਵਿੱਚ ਸਥਿਤ ਇੱਕ ਹੋਰ ਮੰਦਰ ਵਿੱਚ ਦਰਸ਼ਨ ਕਰ ਰਿਹਾ ਸੀ ਤਾਂ ਮੁਲਜ਼ਮ ਸੇਵਾਦਾਰ ਨੇ ਬੱਚੇ ਨਾਲ ਕਥਿਤ ਤੌਰ ’ਤੇ ਜਿਨਸੀ ਸ਼ੋਸ਼ਣ ਕੀਤਾ।

ਇਸ ਵਿਚ ਕਿਹਾ ਗਿਆ ਹੈ ਕਿ 63 ਸਾਲਾ ਦੋਸ਼ੀ ਸੇਵਾਦਾਰ ਨੇ ਬੱਚੇ ਨੂੰ ਕਥਿਤ ਤੌਰ 'ਤੇ ਧਮਕੀਆਂ ਵੀ ਦਿੱਤੀਆਂ ਸਨ। ਪੁਲਿਸ ਨੇ ਕਿਹਾ ਕਿ ਵੀਰਵਾਰ ਨੂੰ ਇੱਕ ਹੋਰ ਸੇਵਾਦਾਰ ਨੂੰ 12ਵੀਂ ਸਦੀ ਦੇ ਮੰਦਰ ਪਰਿਸਰ ਵਿੱਚ ਇੱਕ ਲੜਕੀ ਨਾਲ ਛੇੜਛਾੜ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ।

ਇਹ ਵੀ ਪੜੋ: ਨਕਾਬਪੋਸ਼ਾਂ ਨੇ ਪਿਸਤੌਲ ਦੀ ਨੋਕ 'ਤੇ ਕੀਤੀ ਲੱਖਾਂ ਦੀ ਲੁੱਟ

ETV Bharat Logo

Copyright © 2024 Ushodaya Enterprises Pvt. Ltd., All Rights Reserved.