ETV Bharat / bharat

12,270 ਫੁੱਟ ਉਚਾਈ 'ਤੇ ਵਿਦਿਆਰਥੀਆਂ ਨੇ ਗਾਇਆ ਰਾਸ਼ਟਰੀ ਗੀਤ, ਦੇਖੋ ਵੀਡੀਓ

author img

By

Published : Aug 14, 2021, 2:00 PM IST

ਸਪਿਤੀ ਪ੍ਰਸ਼ਾਸਨ ਨੇ ਦੇਸ਼ ਭਰ ਵਿੱਚ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਦੇ ਤਹਿਤ ਰਾਸ਼ਟਰੀ ਗੀਤ ਮੁਕਾਬਲੇ ਵਿੱਚ ਹਿੱਸਾ ਲਿਆ। ਅਜਿਹੀ ਹੀ ਇੱਕ ਵਿਲੱਖਣ ਪਹਿਲ ਕੇਂਦਰੀ ਸੱਭਿਆਚਾਰ ਮੰਤਰਾਲੇ ਵੱਲੋਂ ਸ਼ੁਰੂ ਕੀਤੀ ਗਈ ਹੈ, ਤਾਂ ਜੋ ਸਾਰੇ ਭਾਰਤੀਆਂ ਵਿੱਚ ਮਾਣ ਤੇ ਏਕਤਾ ਦੀ ਭਾਵਨਾ ਪੈਦਾ ਹੋਵੇ।

12,270 ਫੁੱਟ ਉਚਾਈ 'ਤੇ ਵਿਦਿਆਰਥੀਆਂ ਨੇ ਗਾਇਆ ਰਾਸ਼ਟਰੀ ਗੀਤ
12,270 ਫੁੱਟ ਉਚਾਈ 'ਤੇ ਵਿਦਿਆਰਥੀਆਂ ਨੇ ਗਾਇਆ ਰਾਸ਼ਟਰੀ ਗੀਤ

ਕੁੱਲੂ/ਕਾਜਾ: ਆਜ਼ਾਦੀ ਦੀ 75 ਵੀਂ ਵਰ੍ਹੇਗੰਠ ਮਨਾਉਣ ਲਈ ਸਪਿਤੀ ਪ੍ਰਸ਼ਾਸਨ ਨੇ ਦੇਸ਼ ਭਰ ਵਿੱਚ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਦੇ ਤਹਿਤ ਰਾਸ਼ਟਰੀ ਗੀਤ ਮੁਕਾਬਲੇ ਵਿੱਚ ਹਿੱਸਾ ਲਿਆ। ਕਾਜਾ ਦੀ ਆਈਸ ਸਕੇਟਿੰਗ ਰਿੰਕ ਜੋ ਕਿ 12,270 ਫੁੱਟ ਦੀ ਉਚਾਈ 'ਤੇ ਹੈ। ਇਸ ਵਿੱਚ 100 ਸਕੂਲੀ ਵਿਦਿਆਰਥੀਆਂ ਤੇ ਸਟਾਫ ਕਰਮਚਾਰੀਆਂ ਨੇ ਆਜਾਦੀ ਦੇ ਅੰਮ੍ਰਿਤ ਮਹੋਤਸਵ ਦੇ ਤਹਿਤ ਹਿੱਸਾ ਲਿਆ।

ਆਈਸ ਹਾਕੀ ਖਿਡਾਰੀ ਮੱਠ ਦੇ ਛੋਟਾ ਲਾਮਾ ਅਤੇ ਮੁਸਲਿੰਗ ਸਕੂਲ ਦੇ ਬੱਚਿਆਂ ਨੇ ਇਸ ਵਿੱਚ ਖ਼ਾਸ ਤੌਰ 'ਤੇ ਹਿੱਸਾ ਲਿਆ। ਏਡੀਐਮ ਮੋਹਨ ਦੱਤ ਸ਼ਰਮਾ ਦੀ ਅਗਵਾਈ ਵਿੱਚ ਹੋਏ ਮੁਕਾਬਲਿਆਂ ਵਿੱਚ ਖਿਡਾਰੀਆਂਅਤੇ ਸਕੂਲੀ ਵਿਦਿਆਰਥੀਆਂ ਨੇ ਹਿੱਸਾ ਲਿਆ।

ਅਜਿਹੀ ਹੀ ਇੱਕ ਵਿਲੱਖਣ ਪਹਿਲ ਕੇਂਦਰੀ ਸੱਭਿਆਚਾਰ ਮੰਤਰਾਲੇ ਵੱਲੋਂ ਸ਼ੁਰੂ ਕੀਤੀ ਗਈ ਹੈ ਤਾਂ ਜੋ ਸਾਰੇ ਭਾਰਤੀਆਂ ਵਿੱਚ ਮਾਣ ਤੇ ਏਕਤਾ ਦੀ ਭਾਵਨਾ ਪੈਦਾ ਹੋਵੇ। ਇਸ ਪਹਿਲ ਦੇ ਤਹਿਤ ਲੋਕਾਂ ਨੂੰ ਸੁਤੰਤਰਤਾ ਦਿਵਸ ਤੋਂ ਪਹਿਲਾਂ ਵੈਬਸਾਈਟ www.RASHTRAGAAN.IN 'ਤੇ ਰਾਸ਼ਟਰੀ ਗੀਤ ਗਾਉਣ ਤੇ ਵੀਡੀਓ ਅਪਲੋਡ ਕਰਨ ਦਾ ਸੱਦਾ ਦਿੱਤਾ ਗਿਆ ਹੈ।

12,270 ਫੁੱਟ ਉਚਾਈ 'ਤੇ ਵਿਦਿਆਰਥੀਆਂ ਨੇ ਗਾਇਆ ਰਾਸ਼ਟਰੀ ਗੀਤ

ਅਪਲੋਡ ਕੀਤੇ ਗਏ ਰਾਸ਼ਟਰੀ ਗੀਤ 15 ਅਗਸਤ ਨੂੰ ਕੰਪਾਇਲ ਕਰਕੇ ਲਾਈਵ ਦਿਖਾਇਆ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 25 ਜੁਲਾਈ ਨੂੰ 'ਮਨ ਕੀ ਬਾਤ' ਪ੍ਰੋਗਰਾਮ ਵਿੱਚ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਹਿੱਸੇ ਵਜੋਂ ਇਸ ਪਹਿਲ ਦਾ ਐਲਾਨ ਕੀਤਾ ਸੀ।

ਏਡੀਐਮ ਮੋਹਨ ਦੱਤ ਸ਼ਰਮਾ ਨੇ ਦੱਸਿਆ ਕਿ ਸਾਡੇ ਸਕੂਲ ਦੇ ਬੱਚਿਆਂ ਅਤੇ ਖਿਡਾਰੀਆਂ ਨੇ ਵਿਸ਼ੇਸ਼ ਤੌਰ 'ਤੇ ਹਿੱਸਾ ਲਿਆ। ਮੈਂ ਸਾਰੇ ਬੱਚਿਆਂ ਅਤੇ ਸਟਾਫ ਕਰਮਚਾਰੀਆਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ। ਇਸ ਮੌਕੇ ਐਸਡੀਐਮ ਕਾਜਾ ਮਹਿੰਦਰ ਸਿੰਘ ਪ੍ਰਤਾਪ ਸਣੇ ਹੋਰਨਾਂ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।

ਇਹ ਵੀ ਪੜ੍ਹੋ : ‘14 ਅਗਸਤ ਨੂੰ ਮਨਾਇਆ ਜਾਵੇਗਾ ‘ਵੰਡ ਯਾਦਗਾਰ ਦਿਵਸ’

ETV Bharat Logo

Copyright © 2024 Ushodaya Enterprises Pvt. Ltd., All Rights Reserved.