ETV Bharat / bharat

Rahul Ghandhi On Scooter: ਸਕੂਟਰੀ ਉੱਤੇ ਸਵਾਰੀ ਕਰਦੇ ਹੋਏ ਮਿਜੋਰਮ ਦੇ ਸਾਬਕਾ ਸੀਐਮ ਨੂੰ ਮਿਲਣ ਪਹੁੰਚੇ ਰਾਹੁਲ ਗਾਂਧੀ

author img

By ETV Bharat Punjabi Team

Published : Oct 17, 2023, 1:48 PM IST

Rahul Ghandhi On Scooter
Rahul Ghandhi Pillion On Scooter

Mizoram Assembly Elections: ਕਾਂਗਰਸ ਨੇਤਾ ਰਾਹੁਲ ਗਾਂਧੀ ਮਿਜੋਰਮ ਦੇ ਦੋ ਦਿਨਾਂ ਦੌਰੇ ਉੱਤੇ ਹਨ। ਮੰਗਲਵਾਰ ਨੂੰ ਉਨ੍ਹਾਂ ਨੇ ਦੌਰੇ ਦੇ ਸ਼ੁਰੂਆਤ ਸਕੂਟਰ ਦੀ ਸਵਾਰੀ ਤੋਂ ਕੀਤੀ। ਮਿਜੋਰਮ ਦੇ ਸਾਬਕਾ ਮੁੱਖ ਮੰਤਰੀ ਨਾਲ ਮਿਲਣ ਲਈ ਰਾਹੁਲ ਗਾਂਧੀ ਸਕੂਟਰ ਉੱਤੇ ਬੈਠ ਕੇ ਉਨ੍ਹਾਂ ਦੀ ਰਿਹਾਇਸ਼ ਵਿੱਚ ਪਹੁੰਚੇ।

ਆਈਜੋਲ/ਮਿਜੋਰਮ: ਮਿਜੋਰਮ ਵਿੱਚ 7 ਨਵੰਬਰ ਤੋਂ ਵਿਧਾਨ ਸਭਾ ਚੋਣ ਹੋਵੇਗੀ। ਇਸ ਤੋਂ ਪਹਿਲਾਂ ਕਾਂਗਰਸ ਨੇਤਾ ਰਾਹੁਲ ਗਾਂਧੀ ਪਾਰਟੀ ਦੇ ਪ੍ਰਚਾਰ ਲਈ ਆਈਜੋਲ ਵਿੱਚ ਦੋ ਦਿਨਾਂ ਦੌਰੇ ਉੱਤੇ ਹਨ। ਮਿਜੋਰਮ ਦੀ ਆਪਣੀ ਯਾਤਰਾ ਦੇ ਦੂਜੇ ਦਿਨ ਦੀ ਸ਼ੁਰੂਆਤ ਰਾਹੁਲ ਨੇ ਦੋ ਪਹੀਆ ਵਾਹਨ ਨਾਲ (Rahul Ghandhi On Scooter) ਕੀਤੀ। ਦਰਅਸਲ, ਰਾਹੁਲ ਮੰਗਲਵਾਰ ਨੂੰ ਮਿਜੋਰਮ ਦੇ ਸਾਬਕਾ ਮੁੱਖ ਮੰਤਰੀ ਲਾਲ ਥਨਹਵਲਾ ਨਾਲ ਮੁਲਾਕਾਤ ਕਰਨ ਲਈ ਨਿਕਲੇ। ਉਨ੍ਹਾਂ ਨੇ ਆਪਣੀ ਲਗ਼ਜ਼ਰੀ ਕਾਰ ਵਿੱਚ ਬੈਠਣ ਦੀ ਬਜਾਏ ਦੋਪਹੀਆ ਵਾਹਨ ਦੀ ਸਵਾਰੀ ਦਾ ਆਨੰਦ ਮਾਣਿਆ।

39 ਉਮੀਦਵਾਰਾਂ ਦੀ ਸੂਚੀ ਜਾਰੀ: ਇਸ ਤੋਂ ਪਹਿਲਾਂ ਵੀ ਕਾਂਗਰਸ ਸਾਂਸਦ ਰਾਹੁਲ ਨੇ ਸੂਬੇ ਦੀ ਰਾਜਧਾਨੀ ਦੇ ਚਾਨਮਾਰੀ ਖੇਤਰ ਤੋਂ ਰਾਜਭਵਨ ਤੱਕ ਪੈਦਲ ਯਾਤਰਾ ਵਿੱਚ ਹਿੱਸਾ ਲਿਆ ਜਿਸ ਤੋਂ ਬਾਅਦ ਉਨ੍ਹਾਂ ਨੇ ਇਕ ਸਭਾ ਨੂੰ ਸੰਬੋਧਨ ਕੀਤਾ। ਰਾਹੁਲ ਗਾਂਧੀ ਦੇ ਮਿਜੋਰਮ ਆਗਮਨ ਤੋਂ ਬਾਅਦ ਕਾਂਗਰਸ ਪਾਰਟੀ ਨੇ ਆਗਾਮੀ ਮਿਜੋਰਮ ਵਿਧਾਨਸਭਾ ਚੋਣਾਂ ਲਈ 39 ਉਮੀਦਵਾਰਾਂ ਦੀ ਸੂਚੀ ਵੀ ਜਾਰੀ ਕੀਤੀ ਹੈ।

ਟਿਕਟਾਂ ਦੀ ਵੰਡ : ਕਾਂਗਰਸ ਨੇ ਆਈਜ਼ੌਲ ਈਸਟ-1 ਹਲਕੇ ਤੋਂ ਲਾਲਸਾਂਗਲੁਰਾ ਰਾਲਤੇ ਨੂੰ ਉਮੀਦਵਾਰ ਬਣਾਇਆ ਹੈ, ਜੋ ਇਸ ਸਮੇਂ ਮਿਜ਼ੋ ਨੈਸ਼ਨਲ ਫਰੰਟ (MNF) ਦਾ ਪ੍ਰਧਾਨ ਅਤੇ ਮੁੱਖਮੰਤਰੀ ਜ਼ੋਰਮਥਾਂਗਾ ਕੋਲ ਹੈ। ਮਿਜੋਰਮ ਕਾਂਗਰਸ ਕਮੇਟੀ ਦੇ ਮੁੱਖੀ ਲਾਲਸਾਵਤਾ ਨੂੰ ਆਈਜੋਲ ਪੱਛਮੀ-III (ਐਸਟੀ) ਤੋਂ ਮੈਦਾਨ ਵਿੱਚ ਉਤਾਰਿਆ ਗਿਆ ਹੈ। ਉੱਥੇ ਹੀ, ਲਾਲਨੁਨਮਾਵਿਆ ਚੁਆਂਗੋ ਨੂੰ ਆਈਜੋਲ ਉੱਤਰ-I (ਐਸਟੀ) ਤੋਂ ਪਾਰਟੀ ਦੀ ਟਿਕਟ ਦਿੱਤੀ ਗਈ ਹੈ। ਇਸ ਤੋਂ ਇਲਾਵਾ, ਲਾਲਰਿੰਡਿਕਾ ਰਾਲਤੇ ਹਾਚੇਤ (ਐਸਟੀ) ਤੋਂ, ਲਾਲਮਿੰਗਥਾਂਗਾ ਸੇਲੋ ਡੰਪਾ (ਐਸਟੀ) ਤੋਂ ਅਤੇ ਲਾਲਰਿਨਮਾਵਿਆ ਆਈਜੋਲ ਉੱਤਰ-ਨਾਰਥ-2 ਤੋਂ ਚੋਣ ਲੜਨਗੇ। 40 ਮੈਂਬਰੀ ਮਿਜੋਰਮ ਵਿਧਾਨਸਭਾ ਵਿੱਚ, ਮਿਜੋ ਨੈਸ਼ਨਲ ਫਰੰਟ ਨੇ 2018 ਦੀਆਂ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਲਈ 37.8 ਫੀਸਦੀ ਵੋਟ ਸ਼ੇਅਰ ਨਾਲ 26 ਸੀਟਾਂ (congress candidates in mizoram) ਹਾਸਿਲ ਕੀਤੀਆਂ ਸੀ। ਕਾਂਗਰਸ ਨੂੰ 5 ਅਤੇ ਭਾਜਪਾ ਨੂੰ ਇੱਕ ਹੀ ਸੀਟ ਉੱਤੇ ਜਿੱਤ ਹਾਸਿਲ ਹੋਈ ਸੀ।

ਐਮਐਸਏ ਤੇ ਜ਼ੈਡਐਨਪੀ ਦੀ ਗਠਜੋੜ: ਕਾਂਗਰਸ ਨੇ ਹਾਲ ਹੀ ਵਿੱਚ, ਦੋ ਸਥਾਨਕ ਪਾਰਟੀਆਂ- ਪੀਪਲਜ਼ ਕਾਨਫਰੰਸ (ਪੀਸੀ) ਅਤੇ ਜ਼ੋਰਮ ਨੈਸ਼ਨਲਿਸਟ ਪਾਰਟੀ (ZNP) ਨਾਲ ਮਿਜੋਰਮ ਸੈਕੂਲਰ ਅਲਾਇੰਸ (ਐਮਐਸਏ) ਦਾ ਗਠਜੋੜ ਕੀਤਾ। ਪ੍ਰਦੇਸ਼ ਕਾਂਗਰਸ ਪ੍ਰਧਾਨ ਲਾਲਸਾਵਤਾ ਨੇ ਕਿਹਾ ਕਿ ਐਮਐਸਏ ਦਾ ਗਠਜੋੜ ਭਾਜਪਾ ਖਿਲਾਫ ਇੱਕਜੁੱਟ ਹੋ ਕੇ ਲੜਨ ਲਈ ਤਿਆ ਹੈ। ਐਮਐਸਏ ਸੰਕਲਪ ਵਿੱਚ ਕਿਹਾ ਗਿਆ ਹੈ ਕਿ, "ਇਹ ਇਲਜ਼ਾਮ ਹੈ ਕਿ ਜਦੋਂ ਤੋਂ ਭਗਵਾ ਪਾਰਟੀ ਅਤੇ ਉਨ੍ਹਾਂ ਦੇ ਸਹਿਯੋਗੀ 20214 ਵਿੱਚ ਕੇਂਦਰ ਵਿੱਚ ਸੱਤਾ 'ਚ ਆਏ ਹਨ, ਉਦੋਂ ਤੋਂ ਘੱਟ ਗਿਣਤੀ ਭਾਈਚਾਰੇ, ਖਾਸਕਰ ਆਦਿਵਾਸੀਆਂ ਨੂੰ ਖ਼ਤਮ ਕਰਨ ਅਤੇ ਕਈ ਕਾਨੂੰਨਾਂ ਜ਼ਰੀਏ ਹਿੰਦੂ ਰਾਜ ਸਥਾਪਿਤ ਕਰਨ ਦੀਆਂ ਸਖ਼ਤ ਕੋਸ਼ਿਸ਼ਾਂ ਕੀਤੀ ਗਈਆਂ ਹਨ ਜਿਸ ਉੱਤੇ ਐਮਐਸਏ ਮੂਕ ਦਰਸ਼ਕ ਨਹੀਂ ਬਣਨਾ ਚਾਹੁੰਦਾ। ਭਾਰਤ ਉਨ੍ਹਾਂ ਸਿਖਰਲੇ ਦੇਸ਼ਾਂ ਚੋਂ ਇੱਕ ਹੈ, ਜਿੱਥੇ ਈਸਾਈ ਸੁੱਰਖਿਅਤ ਨਹੀਂ ਹਨ।"

ETV Bharat Logo

Copyright © 2024 Ushodaya Enterprises Pvt. Ltd., All Rights Reserved.