ETV Bharat / bharat

ਰਾਹੁਲ ਗਾਂਧੀ ਨੂੰ ਲੱਗਿਆ ਵੱਡਾ ਝਟਕਾ, ਲੋਕ ਸਭਾ ਮੈਂਬਰਸ਼ਿਪ ਹੋਈ ਰੱਦ

author img

By

Published : Mar 24, 2023, 2:27 PM IST

Updated : Mar 24, 2023, 2:41 PM IST

ਕਾਂਗਰਸੀ ਆਗੂ ਰਾਹੁਲ ਗਾਂਧੀ ਨੂੰ ‘ਮੋਦੀ ਸਰਨੇਮ’ ਕੇਸ ਵਿੱਚ ਦੋਸ਼ੀ ਕਰਾਰ ਦਿੱਤੇ ਜਾਣ ਮਗਰੋਂ ਲੋਕ ਸਭਾ ਮੈਂਬਰ ਵਜੋਂ ਅਯੋਗ ਕਰਾਰ ਦੇ ਦਿੱਤਾ ਗਿਆ ਸੀ।

RAHUL GANDHI DISQUALIFIED AS A MEMBER OF LOK SABHA
RAHUL GANDHI DISQUALIFIED AS A MEMBER OF LOK SABHA

ਨਵੀਂ ਦਿੱਲੀ: ਕੇਰਲ ਦੇ ਵਾਇਨਾਡ ਤੋਂ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ ਹੈ। ਕਾਂਗਰਸ ਅਤੇ ਰਾਹੁਲ ਗਾਂਧੀ ਨੂੰ ਵੱਡਾ ਝਟਕਾ ਜਾਣਕਾਰੀ ਅਨੁਸਾਰ ਅੱਜ ਮੈਂਬਰਸ਼ਿਪ ਰੱਦ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਵੀਰਵਾਰ ਨੂੰ ਸੂਰਤ ਦੀ ਸੈਸ਼ਨ ਕੋਰਟ ਨੇ ਮਾਨਹਾਨੀ ਦੇ ਇਕ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ 2 ਸਾਲ ਦੀ ਕੈਦ ਅਤੇ 15,000 ਰੁਪਏ ਜੁਰਮਾਨਾ ਲਗਾਇਆ ਸੀ।

  • Congress party's Rahul Gandhi disqualified as a Member of Lok Sabha from the date of his conviction in the criminal defamation case over his 'Modi surname' remark, March 23. pic.twitter.com/qmr9pRTtTh

    — ANI (@ANI) March 24, 2023 " class="align-text-top noRightClick twitterSection" data=" ">

ਸੂਰਤ ਦੀ ਅਦਾਲਤ ਨੇ ਕੀ ਕਿਹਾ ?: ਅਦਾਲਤ ਨੇ ਆਪਣੇ ਫੈਸਲੇ 'ਚ ਕਿਹਾ ਸੀ ਕਿ ਜੇਕਰ ਰਾਹੁਲ ਗਾਂਧੀ ਨੂੰ ਘੱਟ ਸਜ਼ਾ ਦਿੱਤੀ ਜਾਂਦੀ ਹੈ ਤਾਂ ਜਨਤਾ 'ਚ ਗਲਤ ਸੰਦੇਸ਼ ਜਾਵੇਗਾ। ਅਦਾਲਤ ਨੇ ਆਪਣੇ ਫੈਸਲੇ ਵਿੱਚ ਸੁਪਰੀਮ ਕੋਰਟ ਦੀ ਉਸ ਚੇਤਾਵਨੀ ਨੂੰ ਵੀ ਦੁਹਰਾਇਆ, ਜਿਸ ਵਿੱਚ ਸੁਪਰੀਮ ਕੋਰਟ ਨੇ ਰਾਹੁਲ ਗਾਂਧੀ ਨੂੰ ਚੇਤਾਵਨੀ ਦਿੱਤੀ ਸੀ। 2018 ਵਿੱਚ, ਸੁਪਰੀਮ ਕੋਰਟ ਨੇ 'ਚੌਕੀਦਾਰ ਚੋਰ ਹੈ' ਮਾਮਲੇ 'ਤੇ ਰਾਹੁਲ ਗਾਂਧੀ ਨੂੰ ਚੇਤਾਵਨੀ ਦਿੱਤੀ ਸੀ। ਰਾਹੁਲ ਨੇ ਇਸ ਮਾਮਲੇ 'ਚ ਮੁਆਫੀ ਮੰਗ ਲਈ ਸੀ।

ਦਰਅਸਲ, ਜਿਸ ਭਾਸ਼ਣ ਵਿੱਚ ਰਾਹੁਲ ਗਾਂਧੀ ਨੂੰ ਦੋਸ਼ੀ ਠਹਿਰਾਇਆ ਗਿਆ ਹੈ, ਉਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਸਾਰੇ ਚੋਰਾਂ ਦਾ ਸਰਨੇਮ ਮੋਦੀ ਕਿਉਂ ਹੈ। ਟੀਵੀ ਚੈਨਲ 'ਤੇ ਬਹਿਸ ਦੌਰਾਨ ਸੀਨੀਅਰ ਵਕੀਲ ਆਰਿਆਮਨ ਸੁੰਦਰਮ ਨੇ ਕਿਹਾ ਕਿ ਸਾਰੇ ਚੋਰਾਂ ਦਾ ਸਰਨੇਮ ਮੋਦੀ ਕਿਉਂ ਹੈ, ਇਸ ਦਾ ਮਤਲਬ ਹੈ ਕਿ ਜਿਹੜਾ ਵੀ ਚੋਰੀ ਕਰਦਾ ਹੈ, ਉਹ ਮੋਦੀ ਸਰਨੇਮ ਵਾਲੇ ਹੀ ਹਨ, ਬਾਕੀ ਚੋਰੀ ਨਹੀਂ ਕਰਦੇ। ਯਾਨੀ ਉਨ੍ਹਾਂ ਦੇ ਬਿਆਨ ਨਾਲ ਸਿੱਧੇ ਤੌਰ 'ਤੇ ਅਪਮਾਨ ਦਾ ਕੰਮ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਿਸ ਵੀ ਵਿਅਕਤੀ ਦਾ ਸਰਨੇਮ ਮੋਦੀ ਹੈ, ਉਸ ਦਾ ਅਪਮਾਨ ਹੋਇਆ ਹੈ, ਇਸ ਲਈ ਇਸ ਵਿਚ ਬਦਨਾਮ ਹੋਏ ਵਿਅਕਤੀਗਤ ਲੋਕ ਵੀ ਸ਼ਾਮਲ ਹਨ।

ਇਹ ਵੀ ਪੜੋ:- Rahul Gandhi Convict: ਭੂਪੇਂਦਰ ਯਾਦਵ ਨੇ ਕਿਹਾ- ਰਾਹੁਲ ਗਾਂਧੀ ਨੇ ਸੰਸਦ, ਓਬੀਸੀ ਭਾਈਚਾਰੇ ਅਤੇ ਨਿਆਂਪਾਲਿਕਾ ਨੂੰ ਕੀਤਾ ਬਦਨਾਮ

Last Updated :Mar 24, 2023, 2:41 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.