ETV Bharat / bharat

ਪੰਜਾਬ ਪੁਲਿਸ ਨੇ ਦਿੱਲੀ ਪੁਲਿਸ ਦੀ ਮਦਦ ਨਾਲ ਹਥਿਆਰਾਂ ਸਮੇਤ ਚਾਰ ਦਹਿਸ਼ਤਗਰਦ ਕੀਤੇ ਕਾਬੂ

author img

By

Published : Aug 14, 2022, 2:32 PM IST

ਪੰਜਾਬ ਪੁਲਿਸ ਨੇ ਦਿੱਲੀ ਪੁਲਿਸ ਦੀ ਮਦਦ ਨਾਲ ਹਥਿਆਰਾਂ ਸਮੇਤ ਚਾਰ ਦਹਿਸ਼ਤਗਰਦ ਕੀਤੇ ਕਾਬੂ
ਪੰਜਾਬ ਪੁਲਿਸ ਨੇ ਦਿੱਲੀ ਪੁਲਿਸ ਦੀ ਮਦਦ ਨਾਲ ਹਥਿਆਰਾਂ ਸਮੇਤ ਚਾਰ ਦਹਿਸ਼ਤਗਰਦ ਕੀਤੇ ਕਾਬੂ

ਪੰਜਾਬ ਪੁਲਿਸ ਵਲੋਂ ਹਥਿਆਰਾਂ ਸਮੇਤ ਚਾਰ ਦਹਿਸ਼ਤਗਰਦਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ. ਇਸ ਮਾਮਲੇ ਵਿੱਚ ਦਿੱਲੀ ਪੁਲਿਸ ਵਲੋਂ ਵੀ ਮਦਦ ਕੀਤੀ ਗਈ ਹੈ.ਇੰਨ੍ਹਾਂ ਦਹਿਸ਼ਤਗਰਦਾਂ ਦਾ ਪਾਕਿਸਤਾਨ ਆਈਐਸਆਈ ਸਮਰਥਿਤ ਅੱਤਵਾਦੀ ਮਾਡਿਊਲ ਨਾਲ ਸਬੰਧ ਸੀ.

ਚੰਡੀਗੜ੍ਹ: ਆਜ਼ਾਦੀ ਦਿਹਾੜੇ ਤੋਂ ਪਹਿਲਾਂ, ਪੰਜਾਬ ਪੁਲਿਸ ਨੇ ਦਿੱਲੀ ਪੁਲਿਸ ਦੀ ਮਦਦ ਨਾਲ ਪਾਕਿ-ਆਈਐਸਆਈ ਸਮਰਥਿਤ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਪੰਜਾਬ ਪੁਲਿਸ ਨੇ ਕੈਨੇਡਾ ਅਧਾਰਤ ਅਰਸ਼ ਡੱਲਾ ਅਤੇ ਆਸਟ੍ਰੇਲੀਆ ਅਧਾਰਤ ਗੁਰਜੰਟ ਸਿੰਘ ਨਾਲ ਜੁੜੇ ਚਾਰ ਮਾਡਿਊਲ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ।

  • Ahead of #IndependenceDay, Punjab Police foils major terror threat and busts Pak-ISI backed terror module,with help of Delhi Police. 4 module members associated with Canada-based Arsh Dalla & Australia-based Gurjant Singh arrested . (1/2)

    — Punjab Police India (@PunjabPoliceInd) August 14, 2022 " class="align-text-top noRightClick twitterSection" data=" ">

ਡੀਜੀਪੀ ਪੰਜਾਬ ਨੇ ਦੱਸਿਆ ਕਿ ਪੰਜਾਬ ਪੁਲਿਸ ਨੇ ਕੈਨੇਡਾ ਸਥਿਤ ਅਰਸ਼ ਡੱਲਾ ਅਤੇ ਆਸਟ੍ਰੇਲੀਆ ਸਥਿਤ ਗੁਰਜੰਟ ਸਿੰਘ ਨਾਲ ਜੁੜੇ ਚਾਰ ਮਾਡਿਊਲ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ 3 ਗ੍ਰਨੇਡ, 1 ਆਈਈਡੀ, ਦੋ 9 ਐਮਐਮ ਪਿਸਤੌਲ ਅਤੇ 40 ਜਿੰਦਾ ਕਾਰਤੂਸ ਬਰਾਮਦ ਹੋਏ ਹਨ।

ਇਸ ਤੋਂ ਪਹਿਲਾਂ ਅਪ੍ਰੈਲ ਵਿੱਚ, ਪੰਜਾਬ ਪੁਲਿਸ ਦੇ ਇੰਟੈਲੀਜੈਂਸ ਵਿੰਗ ਨੇ ਭਗੌੜੇ ਗੈਂਗਸਟਰ ਤੋਂ ਅੱਤਵਾਦੀ ਬਣੇ ਅਰਸ਼ਦੀਪ ਸਿੰਘ ਉਰਫ਼ ਅਰਸ਼ ਡੱਲਾ ਦੇ ਦੋ ਨਜ਼ਦੀਕੀ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਸੀ। ਹਰਸ਼ ਕੁਮਾਰ ਅਤੇ ਉਸ ਦਾ ਸਾਥੀ ਰਾਘਵ ਦੋਵੇਂ ਵਾਸੀ ਕੋਟ ਈਸੇ ਖਾਂ ਜ਼ਿਲ੍ਹਾ ਮੋਗਾ ਨਿਾਲ ਸਬੰਧਿਤ ਸਨ। ਪੁਲੀਸ ਨੇ ਇਨ੍ਹਾਂ ਕੋਲੋਂ 44 ਕਾਰਤੂਸਾਂ ਸਮੇਤ ਵਿਦੇਸ਼ੀ ਐਮਪੀ-5 ਬੰਦੂਕ ਬਰਾਮਦ ਕੀਤੀ ਸੀ।

ਕੌਣ ਹੈ ਅਰਸ਼ ਡੱਲਾ: ਅਰਸ਼ ਡੱਲਾ ਇੱਕ ਸਰਗਰਮ ਗੈਂਗਸਟਰ ਤੋਂ ਅੱਤਵਾਦੀ ਬਣਿਆ ਮੋਗਾ ਦਾ ਵਸਨੀਕ ਹੈ ਅਤੇ ਹੁਣ ਕੈਨੇਡਾ ਵਿੱਚ ਰਹਿੰਦਾ ਹੈ। ਉਹ ਲੰਬੇ ਸਮੇਂ ਤੋਂ ਗੈਂਗਸਟਰ ਅਤੇ ਅੱਤਵਾਦੀ ਗਤੀਵਿਧੀਆਂ 'ਚ ਸ਼ਾਮਲ ਸੀ। ਪੰਜਾਬ ਪੁਲਿਸ ਪਹਿਲਾਂ ਹੀ ਅਰਸ਼ ਡੱਲਾ ਦੇ ਕਈ ਮਾਡਿਊਲਾਂ ਦਾ ਪਰਦਾਫਾਸ਼ ਕਰ ਚੁੱਕੀ ਹੈ ਅਤੇ ਉਸਦੇ ਨਜ਼ਦੀਕੀ ਸਾਥੀਆਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ ਅਤੇ ਉਨ੍ਹਾਂ ਕੋਲੋਂ ਆਈਈਡੀ, ਗ੍ਰਨੇਡ ਅਤੇ ਹੋਰ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਹੈ।

ਇਹ ਵੀ ਪੜ੍ਹੋ: ਇੰਦੌਰ ਵਿੱਚ ਗੁਰਦੁਆਰਾ ਇਮਲੀ ਸਾਹਿਬ ਉੱਤੇ ਤਿਰੰਗਾ ਝੰਡਾ ਲਹਿਰਾਉਣ ਦੀ SGPC ਨੇ ਕੀਤੀ ਨਿਖੇਧੀ

ETV Bharat Logo

Copyright © 2024 Ushodaya Enterprises Pvt. Ltd., All Rights Reserved.