ETV Bharat / bharat

ਕਰਨਾਟਕ ਦੇ ਚਿਤਰਦੁਰਗਾ ਵਿੱਚ ਇੱਕ ਸੇਵਾਮੁਕਤ ਇੰਜੀਨੀਅਰ ਦੇ ਘਰੋਂ ਪੁਲਿਸ ਨੂੰ ਮਿਲੇ ਪੰਜ ਕੰਕਾਲ

author img

By ETV Bharat Punjabi Team

Published : Dec 29, 2023, 1:13 PM IST

Chitradurga Skeleton Found: ਕਰਨਾਟਕ ਦੇ ਚਿਤਰਦੁਰਗਾ ਸ਼ਹਿਰ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਪਿਛਲੇ ਕੁਝ ਸਾਲਾਂ ਤੋਂ ਸੁੰਨਸਾਨ ਪਏ ਇੱਕ ਘਰ ਵਿੱਚੋਂ ਪੰਜ ਵਿਅਕਤੀਆਂ ਦੇ ਪਿੰਜਰ (ਕੰਕਾਲ) ਮਿਲੇ ਹਨ ਜਿਸ ਤੋਂ ਬਾਅਦ ਸ਼ਹਿਰ 'ਚ ਸਨਸਨੀ ਫੈਲ ਗਈ ਹੈ।

Chitradurga Skeleton Found
Chitradurga Skeleton Found

ਬੈਂਗਲੁਰੂ/ਕਰਨਾਟਕ : ਚਿਤਰਦੁਰਗਾ ਦੇ ਜੇਲ੍ਹ ਰੋਡ 'ਤੇ ਇਕ ਘਰ 'ਚੋਂ ਪੁਲਿਸ ਨੂੰ ਪੰਜ ਲੋਕਾਂ ਦੇ ਪਿੰਜਰ ਮਿਲੇ ਹਨ। ਸੂਚਨਾ ਮਿਲਦੇ ਹੀ, ਡੀਐਸਪੀ ਅਨਿਲ ਕੁਮਾਰ ਨੇ ਮੌਕੇ ’ਤੇ ਜਾ ਕੇ ਮੁਆਇਨਾ ਕੀਤਾ। ਫੋਰੈਂਸਿਕ ਟੀਮ ਅਤੇ ਹੋਰ ਅਧਿਕਾਰੀਆਂ ਨੇ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਅਤੇ ਨਮੂਨੇ ਇਕੱਠੇ ਕੀਤੇ। ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਪੁਲਿਸ ਨੂੰ ਇਕ ਘਰ ਦੇ ਸਾਹਮਣੇ ਖੋਪੜੀ ਦੇਖੀ ਜਾਣ ਦੀ ਸੂਚਨਾ ਮਿਲੀ। ਇਹ ਸਪੱਸ਼ਟ ਨਹੀਂ ਹੈ ਕਿ ਇਹ ਘਟਨਾ ਕਦੋਂ ਹੋਈ ਅਤੇ ਮੌਤ ਕਿਸ ਕਾਰਨ ਹੋਈ।

ਘਰ 'ਚ ਸੇਵਾਮੁਕਤ ਇੰਜੀਨੀਅਰ ਦਾ ਪਰਿਵਾਰ ਰਹਿੰਦਾ ਸੀ: ਇਹ ਘਰ ਪੀਡਬਲਯੂਡੀ ਵਿਭਾਗ ਦੇ ਸੇਵਾਮੁਕਤ ਕਾਰਜਕਾਰੀ ਇੰਜੀਨੀਅਰ ਜਗਨਨਾਥ ਰੈਡੀ ਦਾ ਸੀ। ਉਹ ਆਪਣੀ ਪਤਨੀ ਪ੍ਰੇਮੱਕਾ ਅਤੇ ਬੇਟੀ ਤ੍ਰਿਵੇਣੀ ਅਤੇ ਪੁੱਤਰ ਕ੍ਰਿਸ਼ਨਾ ਰੈੱਡੀ ਅਤੇ ਨਰਿੰਦਰ ਰੈੱਡੀ ਨਾਲ ਰਹਿੰਦੇ ਸੀ। ਇਲਾਕਾ ਨਿਵਾਸੀਆਂ ਅਨੁਸਾਰ ਜਗਨਨਾਥ ਰੈਡੀ ਦੀ ਉਮਰ ਕਰੀਬ 80 ਸਾਲ ਸੀ ਅਤੇ ਉਸ ਦੇ ਕਿਸੇ ਵੀ ਬੱਚੇ ਦਾ ਵਿਆਹ ਨਹੀਂ ਹੋਇਆ ਸੀ। ਗੁਆਂਢੀਆਂ ਨੇ ਦਾਅਵਾ ਕੀਤਾ ਕਿ ਪਰਿਵਾਰ ਨੇ ਮੁਸ਼ਕਿਲ ਨਾਲ ਹੀ ਕਿਸੇ ਨਾਲ ਗੱਲਬਾਤ ਕਰਦਾ ਸੀ ਅਤੇ ਆਪਣੇ ਤੱਕ ਹੀ ਸੀਮਿਤ ਰਹਿੰਦੇ ਸੀ। ਉਨ੍ਹਾਂ ਦਾ ਦਾਅਵਾ ਹੈ ਕਿ ਉਸ ਨੇ ਪਿਛਲੇ ਤਿੰਨ ਸਾਲਾਂ ਤੋਂ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਨਹੀਂ ਦੇਖਿਆ ਗਿਆ।

ਕੁੱਤਿਆਂ ਨੇ ਘਰ 'ਚੋਂ ਖੋਪੜੀ ਕੱਢ ਕੇ ਲਿਆਂਦੀ: ਘਟਨਾ ਦਾ ਉਦੋਂ ਪਤਾ ਲੱਗਾ ਜਦੋਂ ਕੁਝ ਲੋਕਾਂ ਨੇ ਘਰ ਦੇ ਦਰਵਾਜ਼ੇ 'ਤੇ ਇਕ ਖੋਪੜੀ ਦੇਖੀ, ਜੋ ਕੁਝ ਹੱਦ ਤੱਕ ਖੁੱਲ੍ਹੀ ਹੋਈ ਸੀ। ਇਲਾਕਾ ਨਿਵਾਸੀਆਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਘਰ ਦੇ ਅੰਦਰ ਦਾਖਲ ਹੋਣ ਤੋਂ ਬਾਅਦ ਪੁਲਿਸ ਨੂੰ 5 ਲਾਸ਼ਾਂ ਮਿਲੀਆਂ, ਜੋ ਕਿ ਸੜੀਆਂ ਹੋਈਆਂ ਸਨ। ਪੁਲਿਸ ਨੂੰ ਸ਼ੱਕ ਹੈ ਕਿ ਦਰਵਾਜ਼ਾ ਚੋਰਾਂ ਨੇ ਖੋਲ੍ਹਿਆ ਹੋ ਸਕਦਾ ਹੈ ਅਤੇ ਗਲੀ ਦੇ ਕੁੱਤੇ ਇਸ ਰਾਹੀਂ ਅੰਦਰ ਵੜ ਕੇ ਖੋਪੜੀ ਨੂੰ ਘਰੋਂ ਬਾਹਰ ਲੈ ਆਏ ਹੋਣਗੇ।

ਘਰ 'ਚੋਂ ਮਿਲਿਆ 2019 ਦਾ ਕੈਲੰਡਰ: ਪੁਲਿਸ ਨੇ ਪਵਨ ਕੁਮਾਰ, ਜੋ ਕਿ ਜਗਨਨਾਥ ਰੈਡੀ ਦਾ ਰਿਸ਼ਤੇਦਾਰ ਦੱਸਿਆ ਗਿਆ ਹੈ, ਦੀ ਸ਼ਿਕਾਇਤ ਦਰਜ ਕੀਤੀ ਹੈ। ਸ਼ਿਕਾਇਤਕਰਤਾ ਨੇ ਦਾਅਵਾ ਕੀਤਾ ਕਿ ਉਹ ਕਈ ਸਾਲਾਂ ਤੋਂ ਜਗਨਨਾਥ ਰੈਡੀ ਦੇ ਸੰਪਰਕ ਵਿੱਚ ਨਹੀਂ ਸੀ। ਉਨ੍ਹਾਂ ਨੂੰ ਸ਼ੱਕ ਹੈ ਕਿ ਇਹ ਪਿੰਜਰ ਜਗਨਨਾਥ ਅਤੇ ਉਸ ਦੇ ਪਰਿਵਾਰ ਦੇ ਹੋ ਸਕਦੇ ਹਨ। ਸ਼ਿਕਾਇਤਕਰਤਾ ਨੇ ਮੌਤ ਦੇ ਕਾਰਨਾਂ 'ਤੇ ਵੀ ਸ਼ੱਕ ਪ੍ਰਗਟ ਕੀਤਾ ਹੈ ਅਤੇ ਪੁਲਿਸ ਤੋਂ ਘਟਨਾ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ। ਪਿੰਜਰ ਨੂੰ ਹਸਪਤਾਲ ਲਿਜਾਇਆ ਗਿਆ ਹੈ, ਜਿੱਥੇ ਫੋਰੈਂਸਿਕ ਜਾਂਚ ਕਰਵਾਈ ਜਾਵੇਗੀ। ਪੁਲਿਸ ਨੂੰ 2019 ਦਾ ਕੈਲੰਡਰ ਮਿਲਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.