ETV Bharat / bharat

Modi Burn Ravana In Dwarka: ਅੱਜ ਪੀਐਮ ਮੋਦੀ ਦਵਾਰਕਾ ਵਿੱਚ ਕਰਨਗੇ ਰਾਵਣ ਦਹਿਨ

author img

By ETV Bharat Punjabi Team

Published : Oct 24, 2023, 10:52 AM IST

PM Modi will burn Ravana in Dwarka: ਚਾਰ ਸਾਲ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਇੱਕ ਵਾਰ ਫਿਰ ਰਾਵਣ ਦਹਿਨ ਕਰਨਗੇ। ਉਹ ਸ਼ਾਮ 5 ਵਜੇ ਦਵਾਰਕਾ ਸਬਸਿਟੀ ਦੇ ਸੈਕਟਰ 10 ਸਥਿਤ ਰਾਮਲੀਲਾ ਗਰਾਊਂਡ ਵਿੱਚ ਪਹੁੰਚਣਗੇ।

Modi Burn Ravana In Dwarka
Modi Burn Ravana In Dwarka

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਦਵਾਰਕਾ ਸਬਸਿਟੀ ਦੇ ਸੈਕਟਰ 10 ਸਥਿਤ ਰਾਮਲੀਲਾ ਮੈਦਾਨ 'ਚ ਰਾਵਣ ਸਾੜਨ ਲਈ ਜਾਣਗੇ। ਇਹ ਜਾਣਕਾਰੀ ਰਾਮਲੀਲਾ ਕਮੇਟੀ ਦੇ ਕਨਵੀਨਰ ਰਾਜੇਸ਼ ਗਹਿਲੋਤ ਨੇ ਮੀਡੀਆ ਨੂੰ ਦਿੱਤੀ। ਇਸ ਤੋਂ ਪਹਿਲਾਂ 2019 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਥੇ ਰਾਵਣ ਦਹਨ ਕੀਤਾ ਸੀ। ਦੱਸਿਆ ਜਾ ਰਿਹਾ ਹੈ ਕਿ ਪੀਐਮ ਮੰਗਲਵਾਰ ਸ਼ਾਮ 5 ਵਜੇ ਦਵਾਰਕਾ ਆਉਣਗੇ।

11ਵੀਂ ਵਿਸ਼ਾਲ ਰਾਮਲੀਲਾ: ਦਵਾਰਕਾ ਸੈਕਟਰ 10 'ਚ ਆਯੋਜਿਤ 11ਵੀਂ ਵਿਸ਼ਾਲ ਰਾਮਲੀਲਾ 'ਚ ਪ੍ਰਧਾਨ ਮੰਤਰੀ ਦੇ ਆਉਣ ਨੂੰ ਲੈ ਕੇ ਅਟਕਲਾਂ ਲਗਾਈਆਂ ਜਾ ਰਹੀਆਂ ਸਨ, ਪਰ ਅੰਤ ਤੱਕ ਇਸ ਦੀ ਪੁਸ਼ਟੀ ਨਹੀਂ ਹੋ ਸਕੀ। ਇਹ ਜਾਣਕਾਰੀ ਸੋਮਵਾਰ ਦੇਰ ਸ਼ਾਮ ਦਿੱਤੀ ਗਈ।

ਜਦੋਂ 15 ਅਕਤੂਬਰ ਤੋਂ ਰਾਮਲੀਲਾ ਸ਼ੁਰੂ ਹੋਈ ਸੀ, ਤਾਂ ਬਜਰੰਗ ਦਲ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਦਿੱਲੀ ਪ੍ਰਦੇਸ਼ ਨੇ ਸ਼ੌਰਿਆ ਜਾਗਰਣ ਯਾਤਰਾ ਕੱਢੀ ਸੀ। ਇਸ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਦੇ ਹਜ਼ਾਰਾਂ ਵਰਕਰਾਂ ਨੇ ਸ਼ਮੂਲੀਅਤ ਕੀਤੀ। ਰਾਮਲੀਲਾ ਵਿੱਚ 10,000 ਲੋਕਾਂ ਦੇ ਬੈਠਣ ਦੀ ਸਮਰੱਥਾ ਹੈ। ਰਾਮਲੀਲਾ ਦੇਖਣ ਲਈ ਲੋਕ ਦੂਰ-ਦੂਰ ਤੋਂ ਇੱਥੇ ਆਉਂਦੇ ਹਨ।

ਇੱਕ ਮਹੀਨੇ ਦੇ ਅੰਦਰ ਪ੍ਰਧਾਨ ਮੰਤਰੀ ਦੀ ਦਵਾਰਕਾ ਦੀ ਦੂਜੀ ਫੇਰੀ: ਦਵਾਰਕਾ ਖੇਤਰ ਵਿੱਚ ਹਾਲ ਹੀ, ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਇਹ ਦੂਜੀ ਫੇਰੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਇੱਥੇ ਇੱਕ ਵੱਡੇ ਕਨਵੈਨਸ਼ਨ ਸੈਂਟਰ ਦਾ ਉਦਘਾਟਨ ਕੀਤਾ ਸੀ। ਇਸ ਤੋਂ ਇਲਾਵਾ ਦਵਾਰਕਾ ਸੈਕਟਰ 23 ਦੇ ਨਵੇਂ ਬਣੇ ਮੈਟਰੋ ਸਟੇਸ਼ਨ ਦਾ ਵੀ ਉਦਘਾਟਨ ਕੀਤਾ ਗਿਆ। ਪ੍ਰਧਾਨ ਮੰਤਰੀ ਦੀ ਆਮਦ ਦੇ ਐਲਾਨ ਨਾਲ ਇਲਾਕੇ ਵਿੱਚ ਸਵੇਰ ਤੋਂ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਜਾਣਗੇ ਅਤੇ ਸੁਰੱਖਿਆ ਦੇ ਨਜ਼ਰੀਏ ਤੋਂ ਕਈ ਰੂਟਾਂ ਨੂੰ ਮੋੜਿਆ ਜਾ ਸਕਦਾ ਹੈ। ਪੁਲਿਸ ਚੌਕਸੀ ਵਧਾਈ ਜਾਵੇਗੀ, ਕਿਉਂਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਐਨਐਸਜੀ ਕਮਾਂਡੋਜ਼ ਤੋਂ ਇਲਾਵਾ ਐਸਪੀਜੀ ਦੀ ਟੀਮ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.