Dussehra will be celebrated in Beas: 4 ਸਾਲਾਂ ਬਾਅਦ ਬਿਆਸ ਵਿੱਚ ਲੱਗੇਗਾ ਦੁਸਹਿਰਾ, ਰਾਵਣ ਦਹਿਨ ਦੀਆਂ ਤਿਆਰੀਆਂ ਮੁਕੰਮਲ

By ETV Bharat Punjabi Team

Published : Oct 23, 2023, 10:30 PM IST

thumbnail

ਬਦੀ ਉੱਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ ਨੂੰ ਲੈਕੇ ਅੰਮ੍ਰਿਤਸਰ ਦੇ ਕਸਬਾ ਬਿਆਸ ਅਤੇ ਰਈਆ ਸਮੇਤ ਨੇੜਲੇ ਇਲਾਕਿਆਂ ਦੇ ਵਿੱਚ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਦੌਰਾਨ ਬਿਆਸ ਵਿੱਚ ਰੇਲਵੇ ਰਾਮ ਲੀਲਾ ਕਲੱਬ ਬਿਆਸ ਵਲੋਂ ਗ੍ਰਾਮ ਪੰਚਾਇਤ ਘਰ ਬਿਆਸ ਨੇੜੇ ਗਰਾਊਂਡ ਵਿੱਚ ਰਾਵਣ ਦੇ ਬੁੱਤ ਨੂੰ ਤਿਆਰ (The statue of Ravana is ready in the ground) ਕਰਨ ਦਾ ਕੰਮ ਤੇਜੀ ਨਾਲ ਕੀਤਾ ਜਾ ਰਿਹਾ ਹੈ। ਬਿਆਸ ਪੰਚਾਇਤ (Beas Panchayat) ਦੇ ਮੁੱਖ ਗੇਟ ਦੇ ਰਾਸਤੇ ਉੱਤੇ ਸਫ਼ਾਈ ਅਤੇ ਰੰਗ-ਰੋਗਨ ਸਮੇਤ ਸਜਾਵਟੀ ਤਿਆਰੀਆਂ ਜ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ।। ਇਸ ਤੋਂ ਇਲਾਵਾ ਥਾਣਾ ਬਿਆਸ ਪੁਲਿਸ ਵੱਲੋਂ ਦੁਸਹਿਰੇ ਦੇ ਤਿਉਹਾਰ ਦੇ ਮੱਦੇਨਜ਼ਰ ਪੂਰੇ ਇਲਾਕੇ ਵਿੱਚ ਪੁਖਤਾ ਸੁਰੱਖਿਆ ਪ੍ਰਬੰਧ (Adequate security arrangements) ਕੀਤੇ ਗਏ ਹਨ। ਪੁਲਿਸ ਮੁਤਾਬਿਕ ਕੋਰੋਨਾ ਕਾਲ ਤੋਂ ਬੰਦ ਹੋਇਆ ਦੁਸਹਿਰੇ ਦਾ ਪ੍ਰੋਗਰਾਮ ਹੁਣ 4 ਸਾਲ ਬਾਅਦ ਇੱਥੇ ਮਨਾਇਆ ਜਾ ਰਿਹਾ ਹੈ।

 

ABOUT THE AUTHOR

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.