ETV Bharat / bharat

PM ਨਰਿੰਦਰ ਮੋਦੀ ਬਣੇ ਦੁਨੀਆ ਦੇ ਸਭ ਤੋਂ ਲੋਕਪ੍ਰਿਯ ਲੀਡਰ, ਛੇਵੇਂ ਨੰਬਰ 'ਤੇ ਜੋ ਬਾਈਡਨ: ਏਜੰਸੀ

author img

By

Published : Nov 7, 2021, 9:35 AM IST

ਪੀਐਮ ਮੋਦੀ ਨੂੰ ਗਲੋਬਲ ਲੀਡਰ ਟਰੈਕਰ ਵਿੱਚ ਸਭ ਤੋਂ ਵੱਧ 70 ਫੀਸਦ ਰੇਟਿੰਗ ਮਿਲੀ ਹੈ। ਸਰਵੇ 'ਚ ਮੈਕਸੀਕੋ ਦੇ ਰਾਸ਼ਟਰਪਤੀ ਲੋਪੇਜ਼ ਓਬਰਾਡੋਰ (66%) ਦੂਜੇ ਨੰਬਰ 'ਤੇ ਅਤੇ ਇਟਲੀ ਦੇ ਪ੍ਰਧਾਨ ਮੰਤਰੀ ਮਾਰੀਓ ਡਰਾਗੀ (58%) ਤੀਜੇ ਨੰਬਰ 'ਤੇ ਹਨ।

PM MODI REMAINS
PM MODI REMAINS

ਨਵੀਂ ਦਿੱਲੀ: ਦੇਸ਼ ਦੀ ਸੱਤਾ ਸੰਭਾਲਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੋਕਪ੍ਰਿਅਤਾ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਸਾਲ ਵੀ ਉਨ੍ਹਾਂ ਦੀ ਲੋਕਪ੍ਰਿਅਤਾ ਨੂੰ ਚਾਰ ਚੰਨ ਲੱਗ ਗਏ ਹਨ। ਇੱਕ ਸਲਾਹਕਾਰ ਏਜੰਸੀ ਨੇ ਉਨ੍ਹਾਂ ਨੂੰ ਦੁਨੀਆ ਦਾ ਸਭ ਤੋਂ ਮਸ਼ਹੂਰ ਲੀਡਰ ਮੰਨਿਆ ਹੈ।

ਇਹ ਗੱਲ ਅਪਰੂਵਲ ਰੇਟਿੰਗ ਏਜੰਸੀ ਦੇ ਇੱਕ ਸਰਵੇਖਣ ਵਿੱਚ ਸਾਹਮਣੇ ਆਈ ਹੈ। ਤੁਹਾਨੂੰ ਦੱਸ ਦਈਏ ਕਿ ਪੀਐਮ ਮੋਦੀ ਨੇ ਦੁਨੀਆ ਦੇ ਕਈ ਲੀਡਰਾਂ ਨੂੰ ਪਿੱਛੇ ਛੱਡ ਦਿੱਤਾ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ, ਬ੍ਰਿਟੇਨ ਦੇ ਪੀਐਮ ਬੋਰਿਸ ਜਾਨਸਨ ਸਮੇਤ ਕਈ ਲੀਡਰ ਪੀਐਮ ਮੋਦੀ ਤੋਂ ਕਾਫੀ ਪਿੱਛੇ ਹਨ।

ਮਿਲੀ ਜਾਣਕਾਰੀ ਮੁਤਾਬਕ ਗਲੋਬਲ ਲੀਡਰ ਟ੍ਰੈਕਰ 'ਚ ਪੀਐੱਮ ਮੋਦੀ ਨੂੰ ਸਭ ਤੋਂ ਜ਼ਿਆਦਾ 70 ਫੀਸਦੀ ਰੇਟਿੰਗ ਮਿਲੀ ਹੈ। ਸਰਵੇ 'ਚ ਮੈਕਸੀਕੋ ਦੇ ਰਾਸ਼ਟਰਪਤੀ ਲੋਪੇਜ਼ ਓਬਰਾਡੋਰ (66%) ਦੂਜੇ ਨੰਬਰ 'ਤੇ ਅਤੇ ਇਟਲੀ ਦੇ ਪ੍ਰਧਾਨ ਮੰਤਰੀ ਮਾਰੀਓ ਡਰਾਗੀ (58%) ਤੀਜੇ ਨੰਬਰ 'ਤੇ ਹਨ। ਜਰਮਨੀ ਦੀ ਚਾਂਸਲਰ ਐਂਜੇਲਾ ਮਾਰਕੇਲ (54%) ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ (44%) ਛੇਵੇਂ ਸਥਾਨ 'ਤੇ ਹਨ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ 43 ਫੀਸਦੀ ਦੀ ਰੇਟਿੰਗ ਨਾਲ 7ਵੇਂ ਨੰਬਰ 'ਤੇ ਹਨ। ਦੱਖਣੀ ਕੋਰੀਆ ਦੇ ਲੀਡਰ ਮੂਨ ਜੇ-ਇਨ 9ਵੇਂ ਸਥਾਨ 'ਤੇ ਹਨ।

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਇਸ ਸੂਚੀ 'ਚ ਆਖਰੀ ਸਥਾਨ 'ਤੇ ਭਾਵ 10ਵੇਂ ਨੰਬਰ 'ਤੇ ਹਨ। ਵਣਜ ਮੰਤਰੀ ਅਤੇ ਖੁਰਾਕ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਕੂ ਐਪ 'ਤੇ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਇਹ ਰੇਟਿੰਗ ਮੌਰਨਿੰਗ ਕੰਸਲਟ ਪੋਲੀਟੀਕਲ ਇੰਟੈਲੀਜੈਂਸ ਵੱਲੋਂ ਕਰਵਾਏ ਗਏ ਸਰਵੇਖਣ ਵਿੱਚ ਸਾਹਮਣੇ ਆਈ ਹੈ। ਹਰ ਸਾਲ ਵਿਸ਼ਵ ਦੇ 13 ਲੀਡਰਾਂ ਦੀ ਮਾਰਨਿੰਗ ਕੰਸਲਟ ਦੁਆਰਾ ਰੇਟਿੰਗ ਕੀਤੀ ਜਾਂਦੀ ਹੈ। ਇਨ੍ਹਾਂ ਵਿੱਚ ਆਸਟ੍ਰੇਲੀਆ, ਭਾਰਤ, ਬ੍ਰਾਜ਼ੀਲ, ਅਮਰੀਕਾ, ਯੂਕੇ, ਜਾਪਾਨ, ਇਟਲੀ, ਮੈਕਸੀਕੋ, ਸਪੇਨ, ਜਰਮਨੀ, ਫਰਾਂਸ ਅਤੇ ਕੈਨੇਡਾ ਸ਼ਾਮਲ ਹਨ।

ਸਰਵੇਖਣ ਦੇ ਤਹਿਤ ਏਜੰਸੀ ਹਰੇਕ ਦੇਸ਼ ਦੇ ਬਾਲਗਾਂ ਵਿੱਚ ਇੱਕ ਸਰਵੇਖਣ ਕਰਦੀ ਹੈ, ਜਿਸ ਦੇ ਅਧਾਰ 'ਤੇ ਸਬੰਧਤ ਲੀਡਰਾਂ ਦੀ ਪ੍ਰਸਿੱਧੀ ਰੇਟਿੰਗ ਜਾਰੀ ਕੀਤੀ ਜਾਂਦੀ ਹੈ। ਇਸ ਰੇਟਿੰਗ ਤੋਂ ਪਤਾ ਚੱਲਦੀ ਹੈ ਕਿ ਦੁਨੀਆ ਭਰ ਵਿੱਚ ਕਿਹੜੇ-ਕਿਹੜੇ ਲੀਡਰਾਂ ਦੀ ਲੋਕਪ੍ਰਿਅਤਾ ਕਿੰਨੀ ਹੈ। ਪਿਛਲੇ ਸਾਲ ਵੀ ਪੀਐਮ ਨਰਿੰਦਰ ਮੋਦੀ ਨੂੰ ਰੇਟਿੰਗ ਵਿੱਚ ਪਹਿਲਾ ਸਥਾਨ ਮਿਲਿਆ ਸੀ।

ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੇ ਸ਼ਨੀਵਾਰ ਨੂੰ ਕੂ ਐਪ 'ਤੇ ਲਿਖਿਆ, 'ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਜੇ ਵੀ ਦੁਨੀਆ ਦੇ ਸਭ ਤੋਂ ਮਸ਼ਹੂਰ ਲੀਡਰ ਬਣੇ ਹੋਏ ਹਨ। ਉਨ੍ਹਾਂ ਨੇ ਇਕ ਵਾਰ ਫਿਰ 70 ਫੀਸਦੀ ਰੇਟਿੰਗ ਨਾਲ ਇਹ ਮੁਕਾਮ ਹਾਸਲ ਕੀਤਾ ਹੈ। ਆਪਣੀ ਪੋਸਟ ਦੇ ਨਾਲ ਹੀ ਪੀਯੂਸ਼ ਗੋਇਲ ਨੇ ਮਾਰਨਿੰਗ ਕੰਸਲਟਿੰਗ ਏਜੰਸੀ ਦੁਆਰਾ ਜਾਰੀ ਕੀਤੀ ਗਈ ਰੇਟਿੰਗ ਦਾ ਲਿੰਕ ਵੀ ਸਾਂਝਾ ਕੀਤਾ ਹੈ।

ਰੇਟਿੰਗ 'ਤੇ ਇੱਕ ਨਜ਼ਰ ਮਾਰੋ

  1. ਨਰਿੰਦਰ ਮੋਦੀ: 70 ਫੀਸਦੀ
  2. ਲੋਪੇਜ਼ ਓਬਰਾਡੋਰ: 66 ਫੀਸਦੀ
  3. ਮਾਰੀਓ ਡਰਾਗੀ: 58 ਫੀਸਦੀ
  4. ਐਂਜੇਲਾ ਮਾਰਕੇਲ: 54 ਫੀਸਦੀ
  5. ਸਕਾਟ ਮੌਰੀਸਨ: 47 ਫੀਸਦੀ
  6. ਜੋ ਬਾਈਡਨ: 44 ਫੀਸਦੀ
  7. ਜਸਟਿਨ ਟਰੂਡੋ: 43 ਫੀਸਦੀ
  8. ਫੂਮੀਓ ਕਿਸ਼ਿਦਾ: 42 ਫੀਸਦੀ
  9. ਮੂਨ ਜੇ-ਇਨ: 41 ਫੀਸਦੀ
  10. ਬੋਰਿਸ ਜਾਨਸਨ: 40 ਫੀਸਦੀ
  11. ਪੇਡਰੋ ਸਾਂਚੇਜ਼: 37 ਫੀਸਦੀ
  12. ਇਮੈਨੁਅਲ ਮੈਕਰੋਨ: 36 ਫੀਸਦੀ
  13. ਜੈਅਰ ਬੋਲਸੋਨਾਰੋ: 35 ਫੀਸਦੀ

ਇੰਟਰਵਿਊ ਦੇ ਆਧਾਰ 'ਤੇ ਤੈਅ ਕੀਤੀ ਜਾਂਦੀ ਹੈ ਰੇਟਿੰਗ

ਰੇਟਿੰਗਾਂ ਨੂੰ ਹਰ ਦੇਸ਼ ਦੇ ਬਾਲਗਾਂ ਨਾਲ ਇੰਟਰਵਿਊ ਦੇ ਆਧਾਰ 'ਤੇ ਮਾਰਨਿੰਗ ਕੰਸਲਟ ਦੁਆਰਾ ਨਿਰਧਾਰਤ ਕੀਤਾ ਜਾਂਦਾ ਹੈ। ਇਸ ਅੰਕੜੇ ਨੂੰ ਤਿਆਰ ਕਰਨ ਲਈ ਮਾਰਨਿੰਗ ਕੰਸਲਟ ਨੇ ਭਾਰਤ ਵਿੱਚ 2,126 ਲੋਕਾਂ ਦੀ ਆਨਲਾਈਨ ਇੰਟਰਵਿਊ ਕੀਤੀ। ਅਮਰੀਕੀ ਡਾਟਾ ਇੰਟੈਲੀਜੈਂਸ ਫਰਮ ਮਾਰਨਿੰਗ ਕੰਸਲਟ ਨੇ ਆਸਟ੍ਰੇਲੀਆ, ਬ੍ਰਾਜ਼ੀਲ, ਕੈਨੇਡਾ, ਫਰਾਂਸ, ਜਰਮਨੀ, ਭਾਰਤ, ਇਟਲੀ, ਜਾਪਾਨ, ਮੈਕਸੀਕੋ, ਦੱਖਣੀ ਕੋਰੀਆ, ਸਪੇਨ, ਯੂਨਾਈਟਿਡ ਕਿੰਗਡਮ ਅਤੇ ਸੰਯੁਕਤ ਰਾਜ ਵਿੱਚ ਚੋਟੀ ਦੇ ਲੀਡਰਾਂ ਲਈ ਪ੍ਰਵਾਨਗੀ ਰੇਟਿੰਗਾਂ ਨੂੰ ਟਰੈਕ ਕੀਤਾ ਹੈ।

ਇਹ ਵੀ ਪੜ੍ਹੋ:ਹਿਸਾਰ ਲਾਠੀਚਾਰਜ: ਕਿਸਾਨ ਮਹਾਪੰਚਾਇਤ 'ਚ ਲਏ ਗਏ ਕਈ ਵੱਡੇ ਫੈਸਲੇ, 8 ਨਵੰਬਰ ਨੂੰ...

ETV Bharat Logo

Copyright © 2024 Ushodaya Enterprises Pvt. Ltd., All Rights Reserved.