ETV Bharat / bharat

ਤੇਲੰਗਾਨਾ ਤੇ ਆਂਧਰਾ ਪ੍ਰਦੇਸ਼ ਨੂੰ ਜੋੜਨ ਵਾਲੀ ਵੰਦੇ ਭਾਰਤ ਰੇਲ ਗੱਡੀ ਨੂੰ PM ਮੋਦੀ ਨੇ ਕੀਤਾ ਰਵਾਨਾ

author img

By

Published : Jan 15, 2023, 3:42 PM IST

Updated : Jan 15, 2023, 5:40 PM IST

PM Modi inaugurates Secunderabad Vishakhapatnam Vande Bharat Express
ਤੇਲੰਗਾਨਾ ਤੇ ਆਂਧਰਾ ਪ੍ਰਦੇਸ਼ ਨੂੰ ਜੋੜਨ ਵਾਲੀ ਵੰਦੇ ਭਾਰਤ ਰੇਲ ਗੱਡੀ ਨੂੰ PM ਮੋਦੀ ਨੇ ਕੀਤਾ ਰਵਾਨਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਿਕੰਦਰਾਬਾਦ ਨੂੰ ਵਿਸ਼ਾਖਾਪੱਟਨਮ ਨਾਲ ਜੋੜਨ ਵਾਲੀ ਵੰਦੇ ਭਾਰਤ ਐਕਸਪ੍ਰੈर ਟ੍ਰੇਨਾਂ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਹੈ। ਇਸਨੂੰ ਵਰਚੁਅਲੀ ਤਰੀਕੇ ਨਾਲ ਰਵਾਨਾ ਕਰਨ ਤੋਂ ਬਾਅਦ ਪੀਐੱਮ ਨੇ ਕਿਹਾ ਕਿ ਇਸ ਨਾਲ ਦੋ ਸੂਬਿਆਂ ਦੇ ਸੱਭਿਆਚਾਰ ਤੇ ਆਪਸੀ ਭਾਈਚਾਰੇ ਨੂੰ ਮਿਲਣ ਦਾ ਮੌਕਾ ਮਿਲੇਗਾ।

ਹੈਦਰਾਬਾਦ : ਪੀਐੱਮ ਨਰਿੰਦਰ ਮੋਦੀ ਨੇ ਅੱਜ ਵਿਸ਼ਾਖਾਪੱਟਨਮ ਤੇ ਸਿਕੰਦਰਾਬਾਦ ਵਿਚਾਲੇ ਚੱਲਣ ਵਾਲੀ ਵੰਦੇ ਭਾਰਤ ਐਕਸਪ੍ਰੈਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਹੈ। ਪੀਐਮ ਮੋਦੀ ਨੇ ਕਿਹਾ ਕਿ ਇਸ ਟ੍ਰੇਨ ਨੂੰ ਸੇਵਾ ਦੀ ਪ੍ਰਤੀਕ ਕਿਹਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਮਹਾਉਤਸਵਾਂ ਦੇ ਇਸ ਮਹੌਲ ਵਿੱਚ ਅੱਜ ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਦੀ ਇੱਕ ਸ਼ਾਨਦਾਰ ਕੜੀ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਮੈਂ ਦੋਹਾਂ ਰਾਜਾਂ ਦੇ ਲੋਕਾਂ ਨੂੰ ਬਹੁਤ ਵਧਾਈ ਦਿੰਦਾ ਹਾਂ। ਉਨ੍ਹਾਂ ਕਿਹਾ ਕਿ ਅੱਜ ਸੈਨਾ ਦਿਵਸ ਵੀ ਹੈ। ਇਸ ਸਮੇਂ ਪੋਂਗਲ, ਮਾਘ ਬੀਹੂ, ਮਕਰ ਸੰਕਰਾਂਤੀ ਵੀ ਮਨਾਈ ਜਾ ਰਹੀ ਹੈ।

ਉਨ੍ਹਾਂ ਨੇ ਕਿਹਾ ਕਿ ਇਸ ਟ੍ਰੇਨ ਨਾਲ ਸ਼ਰਧਾਲੂਆਂ ਨੂੰ ਵੱਡਾ ਲਾਭ ਹੋਵੇਗਾ। ਇਸ ਰੇਲਗੱਡੀ ਤੋਂ ਸਿਕੰਦਰਾਬਾਦ ਅਤੇ ਵਿਸ਼ਾਖਾਪੱਟਨਮ ਦੇ ਵਿਚਕਾਰ ਲੱਗਣ ਵਾਲਾ ਸਮਾਂ ਵੀ ਹੁਣ ਘਟੇਗਾ। ਇਸ ਟ੍ਰੇਨ ਨਾਲ ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਦਾ ਸਾਂਝਾ ਸੱਭਿਆਚਾਰ ਅਤੇ ਸਾਂਝੀ ਵਿਰਾਸਤ ਵੀ ਜੁੜੇਗੀ। ਵੰਦੇ ਭਾਰਤ ਟ੍ਰੇਨ ਦੀ ਇੱਕ ਅਤੇ ਵਿਸ਼ੇਸ਼ਤਾ ਇਹ ਹੈ ਕਿ ਇਹ ਰੇਲਗੱਡੀ ਨਵੇਂ ਭਾਰਤ ਦੇ ਸੰਕਲਪ ਅਤੇ ਸਾਰਥਕਤਾ ਦਾ ਪ੍ਰਤੀਕ ਹੈ।

ਇਹ ਵੀ ਪੜ੍ਹੋ: Coronavirus Update: ਭਾਰਤ ਵਿੱਚ ਕੋਰੋਨਾ ਦੇ 178 ਨਵੇਂ ਮਾਮਲੇ, ਜਦਕਿ ਪੰਜਾਬ 'ਚ 09 ਨਵੇਂ ਮਾਮਲੇ ਦਰਜ

700 ਕਿਲੋਮੀਟਰ ਦਾ ਕਰੇਗੀ ਸਫਰ ਤੈਅ: ਇਹ ਵੀ ਜਿਕਰਯੋਗ ਹੈ ਕਿ ਇਹ ਟ੍ਰੇਨ ਭਾਰਤੀ ਰੇਲਵੇ ਦੁਆਰਾ ਸ਼ੁਰੂ ਕੀਤੀ ਜਾਣ ਵਾਲੀ ਅੱਠਵੀਂ ਵੰਦੇ ਭਾਰਤ ਐਕਸਪ੍ਰੈਸ ਹੈ। ਪੀਐਮ ਦਫ਼ਤਰ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ ਸੀ। ਇਹ ਟ੍ਰੇਨ ਲਗਭਗ 700 ਕਿਲੋਮੀਟਰ ਦੀ ਦੂਰੀ ਤੈਅ ਕਰਦੀ ਹੋਈ ਦੋ ਸੂਬਿਆਂ ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਨੂੰ ਜੋੜੇਗੀ। ਇਹ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪੱਟਨਮ, ਰਾਜਮੁੰਦਰੀ ਅਤੇ ਜਿੱਤਵਾੜਾ ਸਟੇਸ਼ਨਾਂ ਅਤੇ ਤੇਲੰਗਾਨਾ ਦੇ ਖੰਮਮ, ਵਾਰੰਗਲ ਅਤੇ ਸਿਕੰਦਰਾਬਾਦ ਸਟੇਸ਼ਨਾਂ ਉੱਤੇ ਰੁਕੇਗੀ।

ਯਾਤਰੀ ਸਹੂਲਤਾਂ ਨਾਲ ਹੈ ਲੈਸ: ਸਵਦੇਸ਼ੀ ਰੂਪ ਨਾਲ ਤਿਆਰ ਕੀਤੀ ਗਈ ਇਹ ਰੇਲਗੱਡੀ ਯਾਤਰੀ ਸਹੂਲਤਾਂ ਨਾਲ ਲੈਸ ਹੈ। ਇਹ ਵੀ ਧਿਆਨ ਵਿੱਚ ਰਹੇ ਕਿ ਪਹਿਲਾਂ ਵੰਦੇਭਾਰਤ ਐਕਸਪ੍ਰੈਸ ਨੂੰ 15 ਫਰਵਰੀ 2019 ਨੂੰ ਦਿੱਲੀ-ਕਾਨਪੁਰ-ਇਲਾਹਾਬਾਦ-ਵਾਰਾਣਾਸੀ ਮਾਰਗਾਂ ਉੱਤੇ ਚਲਾਇਆ ਗਿਆ ਸੀ। ਪਿਛਲੇ ਸਾਲ ਦਸੰਬਰ ਮਹੀਨੇ ਦੀ ਸ਼ਾਮ ਨੂੰ ਪ੍ਰਧਾਨਮੰਤਰੀ ਨੇ ਪੱਛਮੀ ਬੰਗਾਲ ਵਿੱਚ ਹਾਵੜਾ ਤੋਂ ਨਿਊ ਜਲਪਾਈਗੁੜੀ ਤੱਕ ਚੱਲਣ ਵਾਲੀ ਨਵੀਂ ਵੰਦੇ ਭਾਰਤ ਐਕਸਪ੍ਰੈਸ ਰੇਲਗੱਡੀ ਨੂੰ ਹਰੀ ਝੰਡੀ ਦਿੱਤੀ ਸੀ। ਇਸ ਨਾਲ ਕਈ ਯਾਤਰੀਆਂ ਨੂੰ ਵੱਡੀ ਸਹੂਲਤ ਹਾਸਿਲ ਹੋਈ ਹੈ।

Last Updated :Jan 15, 2023, 5:40 PM IST

TAGGED:

ETV Bharat Logo

Copyright © 2024 Ushodaya Enterprises Pvt. Ltd., All Rights Reserved.