ETV Bharat / bharat

Sanjay Singh Statement on Governor: ਰਾਜਪਾਲ ਅਤੇ ਐੱਲਜੀ 'ਤੇ ਲੋਕਾਂ ਦਾ ਪੈਸਾ ਹੁੰਦੈ ਖ਼ਰਾਬ: ਸੰਜੇ ਸਿੰਘ

author img

By

Published : Feb 15, 2023, 1:54 PM IST

Updated : Feb 15, 2023, 2:06 PM IST

ਆਮ ਆਦਮੀ ਪਾਰਟੀ ਅਤੇ ਰਾਜਪਾਲ ਦੇ ਵਿਚਾਲੇ ਤਲਖ਼ੀ ਲਗਾਤਾਰ ਵੱਧਦੀ ਜਾ ਰਹੀ ਹੈ। ਇਸੇ ਤਲਖ਼ੀ ਦੌਰਾਨ 'ਆਪ' ਦੇ ਸਾਂਸਦ ਸੰਜੇ ਸਿੰਘ ਦਾ ਰਾਜਪਾਲ ਅਤੇ ਦਿੱਲੀ ਦੇ ਐੱਲ.ਜੀ. 'ਤੇ ਵੱਡਾ ਬਿਆਨ ਆਇਆ।
ਰਾਜਪਾਲ ਅਤੇ ਐੱਲਜੀ 'ਤੇ ਲੋਕਾਂ ਦਾ ਪੈਸਾ ਹੁੰਦੈ ਖ਼ਰਾਬ: ਸੰਜੇ ਸਿੰਘ
ਰਾਜਪਾਲ ਅਤੇ ਐੱਲਜੀ 'ਤੇ ਲੋਕਾਂ ਦਾ ਪੈਸਾ ਹੁੰਦਾ ਹੈ ਖ਼ਰਾਬ: ਸੰਜੇ ਸਿੰਘ

ਰਾਜਪਾਲ ਅਤੇ ਐੱਲਜੀ 'ਤੇ ਲੋਕਾਂ ਦਾ ਪੈਸਾ ਹੁੰਦੈ ਖ਼ਰਾਬ: ਸੰਜੇ ਸਿੰਘ





ਚੰਡੀਗੜ੍ਹ:
ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾਂ ਵੱਲੋਂ ਪਹਿਲੀ ਵਾਰ ਬਣੇ ਵਿਧਾਇਕਾਂ ਲਈ ਟ੍ਰੇਨਿੰਗ ਸੈਸ਼ਨ ਬੁਲਾਇਆ ਗਿਆ ਸੀ। ਇਸੇ ਸੈਸ਼ਨ 'ਚ 'ਆਪ' ਸਾਂਸਦ ਸੰਜੇ ਸਿੰਘ ਨੇ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਇਸ ਸੈਸ਼ਨ ਨੂੰ ਕਾਫ਼ੀ ਕਾਰਗਾਰ ਦੱਸਿਆ ਅਤੇ ਕਿਹਾ ਕਿ ਵਿਧਾਇਕਾਂ ਨੂੰ ਵਿਧਾਨ ਸਭਾ ਦੇ ਵਿੱਚ ਵਿਚਰਣ ਦੀ ਖ਼ਾਸ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਇਹ ਟ੍ਰੇਨਿੰਗ ਉਨ੍ਹਾਂ ਲੋਕਾਂ ਵੱਲੋਂ ਦਿੱਤੀ ਜਾ ਰਹੀ ਹੈ, ਜੋ ਖੁਦ ਵਿਧਾਨ ਸਭਾ ਜਾਂ ਸਾਂਸਦ ਦੀ ਕਾਰਵਾਈ ਨੂੰ ਚੰਗੀ ਤਰਾਂ ਸਮਝਦੇ ਹਨ।



ਸੰਜੇ ਸਿੰਘ ਦਾ ਵੱਡਾ ਬਿਆਨ: ਇਸ ਮੌਕੇ ਸੰਜੇ ਸਿੰਘ ਨੇ ਰਾਜਪਾਲ 'ਤੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਸਾਫ਼ ਸ਼ਬਦਾਂ 'ਚ ਕਿਹਾ ਕਿ ਰਾਜਪਾਲ ਅਤੇ ਐੱਲ.ਜੀ. ਦਾ ਅਹੁਦਾ ਹੀ ਨਹੀਂ ਹੋਣਾ ਚਾਹੀਦਾ। ਇਸ ਨੂੰ ਖ਼ਤਮ ਕਰ ਦੇਣਾ ਚਾਹੀਦਾ ਹੈ, ਕਿਉਂਕਿ ਇਸ ਅਹਦੇ ਦੀ ਜ਼ਰੂਰਤ ਹੀ ਨਹੀਂ ਹੈ। ਇਸ ਨਾਲ ਸਿਰਫ਼ ਤੇ ਸਿਰਫ਼ ਆਮ ਲੋਕਾਂ ਦੇ ਪੈਸੇ ਦੀ ਬਰਬਾਦੀ ਹੋ ਰਹੀ ਹੈ। ਲੋਕਾਂ ਦੇ ਟੈਕਸ ਦੇ ਕੋਰੜਾਂ ਰੁਪਏ ਇਨ੍ਹਾਂ ਦੋ ਅਹੁਦਿਆਂ ਉੱਪਰ ਖ਼ਰਾਬ ਹੋ ਰਹੇ ਹਨ।



ਰਾਜਪਾਲ ਨੂੰ ਸਵਾਲ ਕਰਨ ਦਾ ਨਹੀਂ ਹੱਕ: ਸੰਜੇ ਸਿੰਘ ਨੇ ਰਾਜਪਾਲ ਨੂੂੰ ਦੋ-ਟੁੱਕ ਜਵਾਬ ਦਿੰਦੇ ਕਿਹਾ ਕਿ ਰਾਜਪਾਲ ਕੋਲ ਮੁੱਖ ਮੰਤਰੀ ਨੂੰ ਸਵਾਲ-ਜਾਵਬ ਕਰਨ ਦਾ ਕੋਈ ਅਧਿਕਾਰੀ ਹੀ ਨਹੀਂ ਹੈ। ਉਹ ਮੁੱਖ ਮੰਤਰੀ ਨੂੰ ਸਵਾਲ ਜਵਾਬ ਨਹੀਂ ਕਰ ਸਕਦੇ ਕਿਉਂਕਿ ਭਗਵੰਤ ਮਾਨ ਲੋਕਾਂ ਨੂੰ ਜਵਾਬ ਦੇਣ ਦੇ ਹੱਕਦਾਰ ਹਨ। 3 ਕਰੋੜ ਲੋਕਾਂ ਨੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾਇਆ, 92 ਵਿਧਾਇਕ ਚੁਣੇ ਹਨ। ਇਸ ਲਈ ਲੋਕ ਸਵਾਲ-ਜਾਵਬ ਕਰ ਸਕਦੇ ਹਨ ਪਰ ਰਾਜਪਾਲ ਨਹੀ। ਇਹ ਲੋਕਾਂ ਦੀਆਂ ਵੋਟਾਂ ਨਾਲ ਅਹੁਦੇ 'ਤੇ ਨਹੀਂ ਬੈਠਦੇ ਅਤੇ ਨਾ ਹੀ ਲੋਕਾਂ ਵੱਲੋਂ ਇਹਨਾਂ ਨੂੰ ਚੁਣਿਆ ਜਾਂਦਾ ਹੈ। ਜਨਤਾ ਲਈ ਵੀ ਰਾਜਪਾਲ ਅਤੇ ਐੱਲ.ਜੀ. ਜਵਾਬਦੇਹ ਨਹੀਂ ਹਨ।


ਰਾਜ ਭਵਨ ਬਣਿਆ ਰਾਜਾ ਭਵਨ: ਰਾਜਪਾਲ 'ਤੇ ਬੋਲਦੇ ਸੰਜੇ ਸਿੰਘ ਨੇ ਆਖਿਆ ਕਿ ਰਾਜ ਭਵਨ ਭਾਰਤ ਵਿੱਚ ਰਾਜਾ ਭਵਨ ਦੀ ਤਰ੍ਹਾਂ ਤਬਦੀਲ ਹੋ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਰਾਜਪਾਲ ਨੂੰ ਆਪਣੇ ਅਧਿਕਾਰ ਅਤੇ ਸੀਮਾ ਤੱਕ ਰਹਿਣ ਦੀ ਸਲਾਹ ਦਿੰਦੇ ਕਿਹਾ ਕਿ ਰਾਜਪਾਲ ਨੂੰ ਆਪਣੀ ਸੀਮਾ ਨੂੰ ਪਾਰ ਨਹੀਂ ਕਰਨਾ ਚਾਹੀਦਾ ਅਤੇ ਨਾ ਹੀ ਕੇਂਦਰ ਦੇ ਇਸ਼ਾਰੇ 'ਤੇ ਕੋਈ ਕੰਮ ਕਰਨਾ ਚਾਹੀਦਾ।



ਮੁੱਖ ਮੰਤਰੀ ਸਿਰਫ਼ ਲੋਕਾਂ ਨੂੰ ਜਵਾਬ ਦੇਣਗੇ: ਇਸ ਮੌਕੇ ਸੰਜੇ ਸਿੰਘ ਨੇ ਇੱਕ ਗੱਲ ਨੂੰ ਹੋਰ ਸਾਫ਼ ਕਰ ਦਿੱਤਾ ਹੈ ਕਿ ਮੁੱਖ ਮੰਤਰੀ ਕਿਸੇ ਨੂੰ ਕੋਈ ਵੀ ਜਵਾਬ ਨਹੀਂ ਦੇਣਗੇ ਕਿਉਂਕਿ ਉਹ ਸਿਰਫ਼ ਪੰਜਾਬ ਦੀ ਅਵਾਮ ਨਹੀਂ ਪੰਜਾਬ ਦੇਣਗੇ। ਇਹ ਸਵਾਲ ਜਵਾਬ ਕਰਨਾ ਲੋਕਾਂ ਦਾ ਹੱਕ ਹੈ।

ਇਹ ਵੀ ਪੜ੍ਹੋ: Punjab BJP: ਭਾਜਪਾ ਵਿੱਚ ਸ਼ਾਮਿਲ ਹੋਣਗੇ ਅਮਰਪਾਲ ਸਿੰਘ ਬੋਨੀ ਅਜਨਾਲਾ ਅਤੇ ਗਾਇਕਾ ਸਤਵਿੰਦਰ ਬਿੱਟੀ

Last Updated :Feb 15, 2023, 2:06 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.