ETV Bharat / bharat

PDP chief Mehbooba Mufti: ਮਹਿਬੂਬਾ ਮੁਫਤੀ ਨੇ ਨਵਗ੍ਰਹਿ ਮੰਦਰ 'ਚ ਭਗਵਾਨ ਸ਼ਿਵ ਨੂੰ ਚੜ੍ਹਾਇਆ ਜਲ

author img

By

Published : Mar 16, 2023, 9:55 PM IST

ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਪੁੰਛ ਜ਼ਿਲ੍ਹੇ ਦੇ ਨਵਗ੍ਰਹਿ ਮੰਦਰ 'ਚ ਪੂਜਾ ਕੀਤੀ ਅਤੇ ਮਹਾਦੇਵ ਨੂੰ ਜਲ ਚੜ੍ਹਾਇਆ। ਜਿਸ ਤੋਂ ਬਾਅਦ ਸੂਬੇ ਦੀ ਸਿਆਸਤ ਗਰਮਾ ਗਈ ਹੈ। ਦੱਸ ਦਈਏ ਕਿ ਇਸ ਸਾਲ ਜੰਮੂ-ਕਸ਼ਮੀਰ 'ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਸਾਰੀਆਂ ਸਿਆਸੀ ਪਾਰਟੀਆਂ ਚੋਣਾਂ ਦੀਆਂ ਤਿਆਰੀਆਂ ਵਿੱਚ ਜੁਟੀਆਂ ਹੋਈਆਂ ਹਨ।

PDP chief Mehbooba Mufti visited Navagraha temple in the Pooch district and offered prayers
PDP chief Mehbooba Mufti: ਮਹਿਬੂਬਾ ਮੁਫਤੀ ਨੇ ਨਵਗ੍ਰਹਿ ਮੰਦਰ 'ਚ ਭਗਵਾਨ ਸ਼ਿਵ ਨੂੰ ਚੜ੍ਹਾਇਆ ਜਲ

PDP chief Mehbooba Mufti: ਮਹਿਬੂਬਾ ਮੁਫਤੀ ਨੇ ਨਵਗ੍ਰਹਿ ਮੰਦਰ 'ਚ ਭਗਵਾਨ ਸ਼ਿਵ ਨੂੰ ਚੜ੍ਹਾਇਆ ਜਲ

ਜੰਮੂ: ਕਿਹਾ ਜਾਂਦਾ ਹੈ ਕਿ ਰਾਜਨੀਤੀ ਦਾ ਕੋਈ ਧਰਮ ਨਹੀਂ ਹੁੰਦਾ। ਅਸੀਂ ਅਜਿਹਾ ਇਸ ਲਈ ਕਹਿ ਰਹੇ ਹਾਂ ਕਿਉਂਕਿ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਅਤੇ ਪੀਡੀਪੀ ਮੁਖੀ ਮਹਿਬੂਬਾ ਮੁਫਤੀ ਨੇ ਪੁਣਛ ਜ਼ਿਲ੍ਹੇ ਦੇ ਨਵਗ੍ਰਹਿ ਮੰਦਰ 'ਚ ਪੂਜਾ ਕੀਤੀ ਅਤੇ ਮਹਾਦੇਵ ਨੂੰ ਜਲ ਚੜ੍ਹਾਇਆ। ਮਹਿਬੂਬਾ ਮੁਫ਼ਤੀ ਦੇ ਇਸ ਕਦਮ ਨੇ ਉਸ ਦੀਆਂ ਵਿਰੋਧੀ ਪਾਰਟੀਆਂ ਵਿੱਚ ਹਲਚਲ ਮਚਾ ਦਿੱਤੀ ਹੈ। ਖਾਸ ਕਰਕੇ ਭਾਜਪਾ ਨੂੰ ਹੈਰਾਨੀ ਹੋਈ ਹੈ।

ਇਸ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ: ਦਰਅਸਲ, ਜੰਮੂ-ਕਸ਼ਮੀਰ ਵਿੱਚ ਇਸ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਸਾਰੀਆਂ ਸਿਆਸੀ ਪਾਰਟੀਆਂ ਚੋਣਾਂ ਦੀਆਂ ਤਿਆਰੀਆਂ ਵਿੱਚ ਜੁਟੀਆਂ ਹੋਈਆਂ ਹਨ। ਇਸ ਦੌਰਾਨ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਜਦੋਂ ਪੁਣਛ ਜ਼ਿਲ੍ਹੇ ਦੇ ਦੌਰੇ 'ਤੇ ਸੀ ਤਾਂ ਉਹ ਨਵਗ੍ਰਹਿ ਮੰਦਰ ਪਹੁੰਚੀ ਅਤੇ ਪੂਜਾ ਕੀਤੀ। ਦੋ ਦਿਨਾਂ ਦੌਰੇ 'ਤੇ ਪੁੰਛ ਪਹੁੰਚੀ ਮਹਿਬੂਬਾ ਮੁਫਤੀ ਨੇ ਸ਼ਿਵਲਿੰਗ 'ਤੇ ਜਲਾਭਿਸ਼ੇਕ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ। ਇਸ ਦੌਰਾਨ ਮੰਦਰ ਪਰਿਸਰ ਵਿੱਚ ਬਣੀ ਯਸ਼ਪਾਲ ਸ਼ਰਮਾ ਦੀ ਮੂਰਤੀ ’ਤੇ ਫੁੱਲ ਵੀ ਚੜ੍ਹਾਏ ਗਏ।

ਅਮਿਤ ਸ਼ਾਹ ਨੇ ਚੋਣਾਂ ਨੂੰ ਲੈ ਕੇ ਜੰਮੂ-ਕਸ਼ਮੀਰ ਦੇ ਨੇਤਾਵਾਂ ਨਾਲ ਬੈਠਕ ਕੀਤੀ: ਮਹਿਬੂਬਾ ਮੁਫਤੀ ਦੇ ਮੰਦਰ 'ਚ ਪੂਜਾ ਨੂੰ ਲੈ ਕੇ ਸੂਬੇ ਦੀ ਸਿਆਸਤ ਗਰਮਾ ਗਈ ਹੈ। ਜੰਮੂ-ਕਸ਼ਮੀਰ ਦੇ ਭਾਜਪਾ ਖੇਮੇ ਨੂੰ ਮੁਫਤੀ ਦੀ ਇਹ ਚਾਲ ਪਸੰਦ ਨਹੀਂ ਆਈ ਹੈ। ਭਾਜਪਾ ਦਾ ਕਹਿਣਾ ਹੈ ਕਿ ਮੁਫ਼ਤੀ ਦਾ ਪੁੰਛ ਦੌਰਾ ਸਿਰਫ਼ ਸਿਆਸੀ ਡਰਾਮਾ ਹੈ, ਜਿਸ ਦਾ ਕੋਈ ਨਤੀਜਾ ਨਹੀਂ ਨਿਕਲੇਗਾ। ਭਾਜਪਾ ਦਾ ਕਹਿਣਾ ਹੈ ਕਿ ਜੇਕਰ ਪੀਡੀਪੀ ਦੀ ਇਹ ਬਾਜ਼ੀ ਕੰਮ ਕਰਦੀ ਤਾਂ ਸ਼ਾਇਦ ਅੱਜ ਜੰਮੂ-ਕਸ਼ਮੀਰ ਮੁਕੰਮਲ ਹੋ ਜਾਂਦਾ। ਦੱਸ ਦੇਈਏ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਾਲ ਹੀ 'ਚ ਚੋਣਾਂ ਨੂੰ ਲੈ ਕੇ ਜੰਮੂ-ਕਸ਼ਮੀਰ ਦੇ ਨੇਤਾਵਾਂ ਨਾਲ ਬੈਠਕ ਕੀਤੀ ਸੀ। ਉਦੋਂ ਤੋਂ ਜੰਮੂ-ਕਸ਼ਮੀਰ ਦੇ ਸਿਆਸੀ ਗਲਿਆਰਿਆਂ 'ਚ ਅਟਕਲਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਇਸ ਬੈਠਕ 'ਚ ਸ਼ਾਹ ਨੇ ਪਾਰਟੀ ਨੇਤਾਵਾਂ ਅਤੇ ਵਰਕਰਾਂ ਨੂੰ ਜਨਤਾ ਤੱਕ ਪਹੁੰਚਣ ਅਤੇ ਜ਼ਮੀਨ 'ਤੇ ਕੰਮ ਕਰਨ ਦੇ ਨਿਰਦੇਸ਼ ਦਿੱਤੇ ਹਨ।

ਦੱਸ ਦਈਏ ਜੰਮੂ ਕਸ਼ਮੀਰ ਭਾਵੇਂ ਕੁਦਰਤੀ ਖ਼ਜ਼ਾਨਿਆਂ ਅਤੇ ਨਜ਼ਾਰਿਆਂ ਨਾਲ ਭਰਪੂਰ ਹੋ ਪਰ ਕੋਝੀ ਸਿਆਸਤ ਨੇ ਕਦੇ ਵੀ ਜੰਮੂ-ਕਸ਼ਮੀਰ ਦੇ ਅਸਲ ਨਜ਼ਾਰਿਆਂ ਨੂੰ ਆਮ ਲੋਕਾਂ ਤੱਕ ਨਹੀਂ ਪਹੁੰਚਣ ਦਿੱਤਾ। ਕਦੇ ਲੋਕਾਂ ਨੂੰ ਜੰਮੂ ਵਿੱਚ ਅੱਤਵਾਦ ਨੇ ਜਾਣ ਤੋਂ ਰੋਕਿਆ ਅਤੇ ਕਦੇ ਦੰਗਿਆਂ ਵਿੱਚ ਬੇਕਸੂਰਾਂ ਦੇ ਕੀਤੇ ਗਏ ਕਤਲਾਂ ਨੇ। ਇਸ ਕਤਲੋ ਗਾਰਤ ਨੂੰ ਲੈਕੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਮੂ-ਕਸ਼ਮੀਰ ਨੂੰ ਲੈਕੇ ਹਮੇਸ਼ਾ ਤੋਂ ਵਿਵਾਦ ਚੱਲਦਾ ਰਿਹਾ ਹੈ ਅਤੇ ਕੀਮਤੀ ਜਾਨਾਂ ਜਾਂਦੀਆਂ ਰਹੀਆਂ ਨੇ।

ਇਹ ਵੀ ਪੜ੍ਹੋ: Triple Talaq Case: 'ਅੱਜ ਤੋਂ ਮੈਂ ਆਜ਼ਾਦ ਹਾਂ' ਪਤੀ ਨੇ ਪਤਨੀ ਨੂੰ ਫ਼ੋਨ 'ਤੇ ਕਿਹਾ- 'ਤਲਾਕ..ਤਲਾਕ..ਤਲਾਕ'

ETV Bharat Logo

Copyright © 2024 Ushodaya Enterprises Pvt. Ltd., All Rights Reserved.