ETV Bharat / bharat

ਪਾਕਿਸਤਾਨ ਨੇ ਪੋਰਬੰਦਰ ਤੋਂ 10 ਕਿਸ਼ਤੀਆਂ ਸਮੇਤ 60 ਮਛੇਰਿਆਂ ਨੂੰ ਕੀਤਾ ਅਗਵਾ

author img

By

Published : Feb 9, 2022, 11:01 AM IST

ਪਾਕਿਸਤਾਨ ਨੇ ਗੁਜਰਾਤ ਦੇ ਪੋਰਬੰਦਰ ਖੇਤਰ ਵਿੱਚ ਅਰਬ ਸਾਗਰ ਤੋਂ 10 ਕਿਸ਼ਤੀਆਂ ਸਮੇਤ 60 ਮਛੇਰਿਆਂ ਨੂੰ ਅਗਵਾ ਕਰ ਲਿਆ ਹੈ। ਪੜ੍ਹੋ ਪੂਰੀ ਖ਼ਬਰ...

Pakistan captures 60 Indian fishermen including 10 boats off Gujarat coast
Pakistan captures 60 Indian fishermen including 10 boats off Gujarat coast

ਪੋਰਬੰਦਰ: ਪਾਕਿਸਤਾਨ ਨੇ ਪੋਰਬੰਦਰ ਇਲਾਕੇ ਵਿੱਚ ਅਰਬ ਸਾਗਰ ਤੋਂ 10 ਕਿਸ਼ਤੀਆਂ ਸਮੇਤ 60 ਮਛੇਰਿਆਂ ਨੂੰ ਅਗਵਾ ਕਰ ਲਿਆ ਹੈ। ਪਾਕਿਸਤਾਨ ਦੀ ਸਮੁੰਦਰੀ ਸੁਰੱਖਿਆ ਏਜੰਸੀ ਨੇ 24 ਘੰਟਿਆਂ ਵਿੱਚ ਕੁੱਲ 13 ਕਿਸ਼ਤੀਆਂ ਨੂੰ ਅਗਵਾ ਕੀਤਾ ਹੈ।

ਮੱਛੀਆਂ ਫੜਨ ਵਾਲੀਆਂ 3 ਕਿਸ਼ਤੀਆਂ ਅਤੇ 18 ਮਛੇਰਿਆਂ ਨੂੰ ਮੰਗਲਵਾਰ ਨੂੰ ਪਾਕਿਸਤਾਨ ਲਿਜਾਇਆ ਗਿਆ। ਫ਼ਿਲਹਾਲ ਸਮੁੰਦਰ ਵਿੱਚੋਂ ਕੁੱਲ 10 ਕਿਸ਼ਤੀਆਂ ਸਮੇਤ 60 ਮਛੇਰਿਆਂ ਨੂੰ ਬੰਧਕ ਬਣਾ ਲਿਆ ਗਿਆ ਹੈ। ਜ਼ਿਆਦਾਤਰ ਕਿਸ਼ਤੀਆਂ ਓਖਾ ਅਤੇ ਪੋਰਬੰਦਰ ਖੇਤਰ ਤੋਂ ਜ਼ਬਤ ਕੀਤੀਆਂ ਗਈਆਂ ਹਨ।

ਸ੍ਰੀਲੰਕਾ ਦੀ ਜਲ ਸੈਨਾ ਨੇ 16 ਭਾਰਤੀ ਮਛੇਰਿਆਂ ਨੂੰ ਗ੍ਰਿਫਤਾਰ ਕੀਤਾ

ਦੂਜੇ ਪਾਸੇ, ਜਿੱਥੇ ਸ੍ਰੀਲੰਕਾ ਭਾਰਤ ਨੂੰ ਭਰੋਸਾ ਦਿਵਾਉਂਦਾ ਰਿਹਾ ਹੈ ਕਿ ਉਹ ਭਾਰਤੀ ਮਛੇਰਿਆਂ ਨੂੰ ਤੰਗ ਨਹੀਂ ਕਰੇਗਾ, ਉੱਥੇ ਹੀ ਤਾਮਿਲਨਾਡੂ ਦੀ 'ਕਿਊ' ਸ਼ਾਖਾ ਦੀ ਪੁਲਿਸ ਨੇ ਕਿਹਾ ਹੈ ਕਿ ਰਾਮੇਸ਼ਵਰਮ ਤੋਂ 16 ਭਾਰਤੀ ਮਛੇਰਿਆਂ ਨੂੰ ਸ੍ਰੀਲੰਕਾਈ ਜਲ ਸੈਨਾ ਨੇ ਡੇਫਟ ਟਾਪੂ 'ਤੇ ਗ੍ਰਿਫ਼ਤਾਰ ਕੀਤਾ ਹੈ। ਤਾਮਿਲਨਾਡੂ ਦੀ 'ਕਿਊ' ਸ਼ਾਖਾ ਦੀ ਪੁਲਿਸ ਦੇ ਬਿਆਨ ਅਨੁਸਾਰ 16 ਮਛੇਰਿਆਂ ਅਤੇ ਤਿੰਨ ਕਿਸ਼ਤੀਆਂ ਨੂੰ ਸ਼੍ਰੀਲੰਕਾਈ ਜਲ ਸੈਨਾ ਨੇ ਸਵੇਰੇ 2 ਵਜੇ ਹਿਰਾਸਤ 'ਚ ਲਿਆ। ਘਟਨਾ 8 ਫ਼ਰਵਰੀ ਦੀ ਦੱਸੀ ਜਾ ਰਹੀ ਹੈ। 'ਕਿਊ' ਸ਼ਾਖਾ ਦੇ ਅਨੁਸਾਰ, ਸ਼੍ਰੀਲੰਕਾਈ ਨੇਵੀ ਨੇ ਮਛੇਰਿਆਂ ਨੂੰ ਤਾਮਿਲਨਾਡੂ ਦੇ ਰਾਮੇਸ਼ਵਰਮ ਡੇਫਟ ਆਈਲੈਂਡ ਜਾਂ ਉੱਤਰੀ ਸ਼੍ਰੀਲੰਕਾ ਦੇ ਨੇਦੁਨਥੀਵੂ ਤੋਂ ਗ੍ਰਿਫ਼ਤਾਰ ਕੀਤਾ ਹੈ।

ਪੁਲਿਸ ਸੂਤਰਾਂ ਅਨੁਸਾਰ ਸ੍ਰੀਲੰਕਾ ਦੀ ਜਲ ਸੈਨਾ ਨੇ ਭਾਰਤੀ ਮਛੇਰਿਆਂ 'ਤੇ ਅੰਤਰਰਾਸ਼ਟਰੀ ਸਮੁੰਦਰੀ ਸੀਮਾ ਰੇਖਾ (ਆਈ.ਐਮ.ਬੀ.ਐਲ.) ਪਾਰ ਕਰਨ ਦਾ ਦੋਸ਼ ਲਗਾਇਆ ਹੈ। ਦਸੰਬਰ 2021 ਵਿਚ ਸ੍ਰੀਲੰਕਾ ਦੀ ਜਲ ਸੈਨਾ ਨੇ ਤਾਮਿਲਨਾਡੂ ਤੋਂ 63 ਭਾਰਤੀ ਮਛੇਰਿਆਂ ਨੂੰ ਗ੍ਰਿਫ਼ਤਾਰ ਕਰਕੇ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਸੀ ਅਤੇ ਇਨ੍ਹਾਂ ਵਿਚੋਂ 53 ਮਛੇਰੇ ਸ੍ਰੀਲੰਕਾ ਤੋਂ ਰਿਹਾਅ ਹੋਣ ਤੋਂ ਬਾਅਦ ਵੀ ਉਹ ਸਰਕਾਰ ਦੇ ਆਈਸੋਲੇਸ਼ਨ ਸੈਂਟਰ ਵਿੱਚ ਹੈ।

ਇਹ ਵੀ ਪੜ੍ਹੋ: ਕਰਨਾਟਕ ਹਿਜਾਬ ਵਿਵਾਦ: ਜਾਣੋ ਕੀ ਹੈ ਮਾਮਲਾ, ਹਾਈ ਕੋਰਟ 'ਚ ਅੱਜ ਫਿਰ ਹੋਵੇਗੀ ਸੁਣਵਾਈ

ETV Bharat Logo

Copyright © 2024 Ushodaya Enterprises Pvt. Ltd., All Rights Reserved.