ETV Bharat / bharat

ਹਾਈਕੋਰਟ ਨੇ ਸੁਮੇਧ ਸੈਣੀ ਦੀ ਜ਼ਮਾਨਤ ਪਟੀਸ਼ਨ 'ਤੇ ਫੈਸਲਾ ਰੱਖਿਆ ਰਾਖਵਾਂ

author img

By

Published : Sep 9, 2021, 7:12 AM IST

Updated : Sep 9, 2021, 6:05 PM IST

ਪਨਬਸ ਅਤੇ ਪੀਆਰਟੀਸੀ ਵਲੋਂ ਕੀਤਾ ਜਾਵੇਗਾ ਚੱਕਾ ਜਾਮ
ਪਨਬਸ ਅਤੇ ਪੀਆਰਟੀਸੀ ਵਲੋਂ ਕੀਤਾ ਜਾਵੇਗਾ ਚੱਕਾ ਜਾਮ

18:01 September 09

ਹਾਈਕੋਰਟ ਨੇ ਸੁਮੇਧ ਸੈਣੀ ਦੀ ਜ਼ਮਾਨਤ ਪਟੀਸ਼ਨ 'ਤੇ ਫੈਸਲਾ ਰੱਖਿਆ ਰਾਖਵਾਂ, ਭਲਕੇ ਹੋਵੇਗਾ ਫੈਸਲਾ

ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੀ ਜ਼ਮਾਨਤ ਪਟੀਸ਼ਨ 'ਤੇ ਅੱਜ ਸੁਣਵਾਈ ਤੋਂ ਬਾਅਦ ਅਦਾਲਤ ਨੇ ਫੈਸਲਾ ਰਾਖਵਾਂ ਰੱਖ ਲਿਆ। ਸੁਮੇਧ ਸੈਣੀ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਤੋਂ ਰਾਹਤ ਮਿਲੇਗੀ ਜਾਂ ਨਹੀਂ, ਇਸ ਸਬੰਧੀ ਹਾਈਕੋਰਟ ਭਲਕੇ ਫੈਸਲਾ ਸੁਣਾਏਗੀ। ਕੋਰਟ ਵੱਲੋਂ ਸੈਣੀ ਨੂੰ ਆਪਣੇ ਸੇਵਾ ਕੈਰੀਅਰ ਦੌਰਾਨ ਕਿਸੇ ਵੀ ਮਾਮਲੇ ਵਿੱਚ ਗ੍ਰਿਫਤਾਰੀ ਜਾਂ ਪੁੱਛਗਿੱਛ ਕਰਨ ਲਈ 7 ਦਿਨਾਂ ਦੇ ਨੋਟਿਸ ਸਬੰਧੀ ਰਾਹਤ ਮਿਲੀ ਹੈ। ਸੈਣੀ ਲਈ ਇਹ ਰਾਹਤ ਜਾਰੀ ਰਹੇਗੀ ਜਾਂ ਨਹੀਂ ਇਸ ਸਬੰਧੀ ਫੈਸਲਾ ਵੀ ਭਲਕੇ ਹੋ ਹੋਵੇਗਾ।

16:23 September 09

ਰੇਲਵੇ ਲਾਈਨਾਂ 'ਤੇ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਬਠਿੰਡਾ ਅਦਾਲਤ ਨੇ ਸੁਣਾਈ ਸਜ਼ਾ

ਸਾਲ 2014 ਵਿੱਚ ਕੇਂਦਰ ਸਰਕਾਰ ਵੱਲੋਂ  ਤੇਲ ਦੀਆਂ ਵਧਾਈਆਂ ਗਈਆਂ ਕੀਮਤਾਂ ਦੇ ਖਿਲਾਫ਼ ਰੇਲਵੇ ਲਾਈਨਾਂ 'ਤੇ ਬੈਠ ਕੇ ਪ੍ਰਦਰਸ਼ਨ ਕਰਨ ਵਾਲੇ ਸਾਬਕਾ ਵਿਧਾਇਕ ਹਰਮੰਦਰ ਸਿੰਘ ਜੱਸੀ   ਮੋਹਨ ਲਾਲ ਝੁੰਬਾ  ਮੌਜੂਦਾ ਚੇਅਰਮੈਨ ਮਾਰਕੀਟ ਕਮੇਟੀ  ਅਤੇ ਦੋ ਮੌਜੂਦਾ  ਕਾਂਗਰਸੀ  ਕੌਂਸਲਰਾਂ ਸਣੇ 17 ਲੋਕਾਂ ਨੂੰ ਬਠਿੰਡਾ ਦੀ ਮਾਣਯੋਗ ਅਦਾਲਤ ਨੇ ਪ੍ਰਤੀ ਵਿਅਕਤੀ  ਇੱਕ ਹਜ਼ਾਰ ਰੁਪਏ ਜੁਰਮਾਨਾ ਅਤੇ ਇੱਕ ਸਾਲ ਦੀ ਨੇਕ ਚਲਣੀ ਦੀ ਸਜ਼ਾ ਸੁਣਾਈ। 

16:13 September 09

ਮੋਦੀ ਦੇ ਇਸ਼ਾਰੇ 'ਤੇ ਪੰਜਾਬ ਦੇ ਕਿਸਾਨਾਂ ਨੂੰ ਪਰੇਸ਼ਾਨ ਕਰ ਰਹੇ ਕੈਪਟਨ- ਭਰਤ ਚੱਢਾ

ਆਮ ਆਦਮੀ ਪਾਰਟੀ ਦੇ ਨੇਤਾ, ਐਡਵੋਕੇਟ ਭਰਤ ਚੱਢਾ ਨੇ ਪੰਜਾਬ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਇਸ ਦੌਰਾਨ ਭਰਤ ਚੱਢਾ ਨੇ ਪੰਜਾਬ ਸਰਕਾਰ 'ਤੇ ਕਈ ਦੋਸ਼ ਲਾਏ ਹਨ।  

ਪੰਜਾਬ ਸਰਕਾਰ ਨੇ ਭਾਰਤਮਾਲਾ ਪ੍ਰਾਜੈਕਟ ਅਧੀਨ ਕਿਸਾਨਾਂ ਨੂੰ ਮੁਆਵਜ਼ਾ ਦੇਣ ਵਿੱਚ ਘੁਟਾਲਾ ਕੀਤਾ ਹੈ।

ਪੰਜਾਬ ਸਰਕਾਰ ਵੱਲੋਂ ਕੁਲੈਕਟਰ ਰੇਟ ਘਟਾਉਣ ਕਾਰਨ ਪੰਜਾਬ ਦੇ ਕਿਸਾਨਾਂ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ।

ਸੂਬਾ ਸਰਕਾਰ ਜ਼ਬਰਨ ਕਿਸਾਨਾਂ ਕੋਲੋਂ ਉਨ੍ਹਾਂ ਦੀ ਜ਼ਮੀਨ ਖੋਹਣ ਦੀ ਕੋਸ਼ਿਸ਼ ਕਰ ਰਹੀ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ਼ਾਰੇ 'ਤੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਕਿਸਾਨਾਂ ਨੂੰ ਪਰੇਸ਼ਾਨ ਕਰ ਰਹੇ ਹਨ।  

15:47 September 09

ਪੰਜਾਬ ਦੀ ਬਰਾਬਰੀ ਨਹੀਂ ਕਰ ਸਕਦੇ ਮਨੋਹਰ ਲਾਲ - ਰਾਜ ਕੁਮਾਰ ਵੇਰਕਾ

ਪੰਜਾਬ ਕਾਂਗਰਸ ਦੇ ਵਿਧਾਇਕ ਰਾਜਕੁਮਾਰ ਵੇਰਕਾ ਨੇ ਕਿਸਾਨੀ ਮੁੱਦਿਆਂ ਨੂੰ ਲੈ ਕੇ ਬਿਆਨ ਦਿੱਤਾ ਹੈ। ਵੇਰਕਾ ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਸੋਚਦੇ ਹਨ ਕਿ ਉਹ ਪੰਜਾਬ ਦੀ ਬਰਾਬਰੀ ਕਰ ਲੈਣਗੇ, ਪਰ ਉਹ ਅਜਿਹਾ ਕਦੇ ਵੀ ਨਹੀਂ ਕਰ ਸਕਦੇ, ਕਿਉਂਕਿ ਉਹ ਕਿਸਾਨ ਵਿਰੋਧੀ ਹਨ ਤੇ ਪੰਜਾਬ ਕਿਸਾਨ ਪੱਖੀ ਹੈ।

13:03 September 09

  • ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਬੈਠਕ
  • ਸੁਖਬੀਰ ਬਾਦਲ ਦੀ ਅਗਵਾਈ 'ਚ ਹੋ ਰਹੀ ਬੈਠਕ
  • ਕੋਰ ਕਮੇਟੀ ਬੈਠਕ 'ਚ ਸਮੁੱਚੀ ਲੀਡਰਸ਼ਿਪ ਮੌਜੂਦ
  • ਚੰਡੀਗੜ੍ਹ ਅਕਾਲੀ ਦਲ ਦੇ ਦਫ਼ਤਰ 'ਚ ਹੋ ਰਹੀ ਬੈਠਕ
  • ਚੋਣਾਂ ਨੂੰ ਲੈਕੇ ਉਲੀਕੀ ਜਾ ਸਕਦੀ ਰਣਨੀਤੀ

11:32 September 09

  • ਬੰਬੇ ਹਾਈਕੋਰਟ ਦਾ ਕੰਗਨਾ ਰਣੌਤ ਨੂੰ ਝਟਕਾ
  • ਸੁਸ਼ਾਂਤ ਰਾਜਪੂਤ ਦੀ ਮੌਤ ਨਾਲ ਜੁੜਿਆ ਮਾਮਲਾ
  • ਜਾਵੇਦ ਅਖਤਰ ਵਲੋਂ ਕੰਗਨਾ 'ਤੇ ਪਾਇਆ ਸੀ ਮਾਣਹਾਨੀ ਕੇਸ
  • ਕੰਗਨਾ ਵਲੋਂ ਮਾਣਹਾਨੀ ਕੇਸ ਰੱਦ ਕਰਨ ਦੀ ਪਾਈ ਸੀ ਪਟੀਸ਼ਨ
  • ਬੰਬੇ ਹਾਈਕੋਰਟ ਨੇ ਪਟੀਸ਼ਨ ਖਾਰਜ ਕਰਨ ਤੋਂ ਕੀਤੀ ਨਾਂਹ

09:33 September 09

  • ਹਰਿਆਣਾ ਸਰਕਾਰ ਦਾ ਵੱਡਾ ਫੈਸਲਾ
  • ਕਿਸਾਨਾਂ ਦੇ ਧਰਨੇ ਨੂੰ ਦੇਖਦਿਆਂ ਕੀਤਾ ਫੈਸਲਾ
  • ਕਰਨਾਲ 'ਚ ਮੋਬਾਇਲ ਅਤੇ ਇੰਟਰਨੈਟ ਸੇਵਾ ਠੱਪ
  • ਅੱਜ ਰਾਤ 11:59 ਤੱਕ ਕੀਤੀ ਸੇਵਾ ਠੱਪ
  • ਮੋਬਾਇਲ, ਇੰਟਰਨੈਟ ਅਤੇ ਐੱਸ.ਐੱਮ.ਐੱਮ ਸੇਵਾ ਹੋਵੇਗੀ ਪ੍ਰਭਾਵਿਤ
  • ਸੂਚਨਾ ਦੇ ਗਲਤ ਪ੍ਰਸਾਰ ਨੂੰ ਰੋਕਣ ਦਾ ਦਿੱਤਾ ਹਵਾਲਾ

08:21 September 09

  • ਚੋਰਾਂ ਵਲੋਂ ਹਸਪਤਾਲ ਨੂੰ ਬਣਾਇਆ ਨਿਸ਼ਾਨਾ
  • ਜੈਤੋਂ ਸਿਵਲ ਹਸਪਤਾਲ 'ਚ ਚੋਰਾਂ ਨੇ ਕੀਤਾ ਹੱਥ ਸਾਫ਼
  • 50 ਵਾਇਲ ਵੈਕਸੀਨ ਕੀਤੀਆਂ ਚੋਰੀ
  • 50 ਵਾਇਲ 'ਚ ਹੁੰਦੀਆਂ ਕਰੀਬ 500 ਡੋਜ਼
  • ਐੱਸ.ਐੱਮ.ਓ ਨੇ ਦਿੱਤੀ ਜਾਣਕਾਰੀ
  • ਪੁਲਿਸ ਕੋਲ ਚੋਰੀ ਸਬੰਧੀ ਸ਼ਿਕਾਇਤ ਦਰਜ
  • ਪੁਲਿਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ

07:34 September 09

  • ਪਨਬਸ ਅਤੇ ਪੀਆਰਟੀਸੀ ਵਲੋਂ ਕੀਤਾ ਜਾਵੇਗਾ ਚੱਕਾ ਜਾਮ
  • ਚਾਰ ਘੰਟਿਆਂ ਲਈ ਠੇਕਾ ਮੁਲਾਜ਼ਮ ਕਰਨਗੇ ਚੱਕਾ ਜਾਮ
  • ਬੱਸ ਅੱਡੇ ਵੀ ਰੱਖੇ ਜਾਣਗੇ ਬੰਦ
  • ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕਰ ਰਹੇ ਸੰਘਰਸ਼
  • ਬੀਤੇ ਕੱਲ੍ਹ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨਾਲ ਹੋਈ ਸੀ ਮੀਟਿੰਗ
  • ਠੇਕਾ ਮੁਲਾਜ਼ਮਾਂ ਅਤੇ ਪ੍ਰਮੁੱਖ ਸਕੱਤਰ ਵਿਚਾਲੇ ਨਹੀਂ ਬਣੀ ਸੀ ਕੋਈ ਸਹਿਮਤੀ
  • 10 ਸਤੰਬਰ ਨੂੰ ਸਿਸਵਾਂ ਫਾਰਮ ਹਾਊਸ ਦਾ ਕਰਨਗੇ ਘਿਰਾਓ

07:09 September 09

ਕੋਰੋਨਾ ਤੋਂ ਬਾਅਦ ਵਾਇਰਲ ਬੁਖ਼ਾਰ ਅਤੇ ਡੇਂਗੂ ਦਾ ਕਹਿਰ

  • ਕੋਰੋਨਾ ਤੋਂ ਬਾਅਦ ਵਾਇਰਲ ਬੁਖ਼ਾਰ ਅਤੇ ਡੇਂਗੂ ਦਾ ਕਹਿਰ
  • ਯੂ.ਪੀ 'ਚ ਵਾਇਰਲ ਬੁਖ਼ਾਰ ਅਤੇ ਡੇਂਗੂ ਦਾ ਕਹਿਰ ਜਾਰੀ
  • ਸਿਹਤ ਵਿਭਾਗ ਵਲੋਂ ਘਰ-ਘਰ ਜਾਂਚ ਅਭਿਆਨ ਸ਼ੁਰੂ
  • ਤੇਜ਼ੀ ਨਾਲ ਕਈ ਮਾਮਲੇ ਆ ਰਹੇ ਸਾਹਮਣੇ
  • ਮੁਰਾਦਾਬਾਦ ਦੇ ਮੈਡੀਕਲ ਅਫ਼ਸਰ ਡਾ. ਐਸ.ਪੀ ਗਰਗ ਨੇ ਸਾਂਝੀ ਕੀਤੀ ਜਾਣਕਾਰੀ
Last Updated :Sep 9, 2021, 6:05 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.