ETV Bharat / bharat

Operation Ganga: ਪੋਲੈਂਡ, ਰੋਮਾਨੀਆ ਅਤੇ ਸਲੋਵਾਕੀਆ ਤੋਂ ਦਿੱਲੀ ਪਹੁੰਚੇ 629 ਭਾਰਤੀ

author img

By

Published : Mar 5, 2022, 10:59 AM IST

ਰੂਸ ਅਤੇ ਯੂਕਰੇਨ ਵਿਚਾਲੇ 10 ਦਿਨਾਂ ਤੋਂ ਜੰਗ ਚੱਲ ਰਹੀ ਹੈ। ਇਸ ਜੰਗ ਦੇ ਕਾਰਨ ਕਈ ਭਾਰਤੀ ਵਿਦਿਆਰਥੀ ਯੂਕਰੇਨ ਚ ਅਤੇ ਵੱਖ ਵੱਖ ਬਾਰਡਰਾਂ ’ਤੇ ਫਸੇ ਹੋਏ ਹਨ। ਜਿਨ੍ਹਾਂ ਨੂੰ ਲਗਾਤਾਰ ਬਾਹਰ ਕੱਢਿਆ ਜਾ ਰਿਹਾ ਹੈ। ਆਈਏਐਫ ਦੇ ਤਿੰਨ ਸੀ-17 ਜਹਾਜ਼ ਸ਼ਨੀਵਾਰ ਨੂੰ ਚੱਲ ਰਹੇ 'ਆਪ੍ਰੇਸ਼ਨ ਗੰਗਾ' ਦੇ ਤਹਿਤ ਯੂਕਰੇਨ ਦੇ ਗੁਆਂਢੀ ਦੇਸ਼ਾਂ ਰੋਮਾਨੀਆ, ਸਲੋਵਾਕੀਆ ਅਤੇ ਪੋਲੈਂਡ ਤੋਂ 629 ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਇਆ।

ਦਿੱਲੀ ਪਹੁੰਚੇ 629 ਭਾਰਤੀ
ਦਿੱਲੀ ਪਹੁੰਚੇ 629 ਭਾਰਤੀ

ਨਵੀਂ ਦਿੱਲੀ: ਭਾਰਤੀ ਹਵਾਈ ਸੈਨਾ ਨੇ ਸ਼ਨੀਵਾਰ ਨੂੰ ਚੱਲ ਰਹੇ 'ਆਪਰੇਸ਼ਨ ਗੰਗਾ' ਦੇ ਹਿੱਸੇ ਵਜੋਂ ਯੂਕਰੇਨ ਦੇ ਗੁਆਂਢੀ ਦੇਸ਼ਾਂ ਰੋਮਾਨੀਆ, ਸਲੋਵਾਕੀਆ ਅਤੇ ਪੋਲੈਂਡ ਤੋਂ ਕੱਢੇ ਗਏ 629 ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਏ ਹਨ।

ਇੱਕ ਅਧਿਕਾਰਤ ਰੀਲੀਜ਼ ਮੁਤਾਬਿਕ "ਆਈਏਐਫ ਦੇ ਤਿੰਨ ਸੀ-17 ਹੈਵੀ-ਲਿਫਟ ਟਰਾਂਸਪੋਰਟ ਜਹਾਜ਼, ਜਿਨ੍ਹਾਂ ਨੇ ਸ਼ੁੱਕਰਵਾਰ ਨੂੰ ਹਿੰਡਨ ਏਅਰਬੇਸ ਤੋਂ ਉਡਾਣ ਭਰੀ ਸੀ, ਜੋ ਯੂਕਰੇਨ ਚ ਫਸੇ ਭਾਰਤੀਆਂ ਦੇ ਨਾਲ ਸ਼ਨੀਵਾਰ ਸਵੇਰੇ ਵਾਪਸ ਬੇਸ 'ਤੇ ਉਤਰੇ,"

  • #OperationGanga
    In the last 24 hours, three #IAF C-17 aircraft returned to Hindan airbase with 629 Indian nationals evacuated from airfields in Poland, Romania and Slovakia.
    They had carried 16.5 tonnes of relief material on the outbound journey.#HarKaamDeshKeNaam

    — Indian Air Force (@IAF_MCC) March 5, 2022 " class="align-text-top noRightClick twitterSection" data=" ">

ਆਈਏਐਫ ਨੇ ਟਵੀਟ ਕੀਤਾ, "ਉਨ੍ਹਾਂ ਨੇ ਬਾਹਰ ਜਾਣ ਦੀ ਯਾਤਰਾ ਦੌਰਾਨ 16.5 ਟਨ ਰਾਹਤ ਸਮੱਗਰੀ ਰੱਖੀ ਸੀ।" ਹੁਣ ਤੱਕ, ਆਈਏਐਫ ਨੇ ਇਨ੍ਹਾਂ ਤਿੰਨਾਂ ਦੇਸ਼ਾਂ ਨੂੰ 26 ਟਨ ਰਾਹਤ ਵਜਨ ਲੈ ਕੇ 2,056 ਯਾਤਰੀਆਂ ਨੂੰ ਵਾਪਸ ਲਿਆਉਣ ਲਈ 10 ਉਡਾਣਾਂ ਉਡਾਈਆਂ ਹਨ।

ਇਸ ਤੋਂ ਪਹਿਲੇ ਦਿਨ ’ਚ ਯੂਕਰੇਨ ਚ ਫਸੇ 229 ਭਾਰਤੀ ਨਾਗਰੀਕਾਂ ਦਾ ਇੱਕ ਹੋਰ ਜੱਥਾ ਇੰਡੀਗੋ ਦੀ ਵਿਸ਼ੇਸ਼ ਉਡਾਣ ’ਚ ਚਲ ਰਹੇ ਆਪਰੇਸ਼ਨ ਗੰਗਾ ਦੇ ਹਿੱਸੇ ਦੇ ਰੂਪ ’ਚ ਰੋਮਾਨੀਆ ਦੇ ਸੁਸੇਵਾ ਤੋਂ ਨਵੀਂ ਦਿੱਲੀ ਪਹੁੰਚਿਆ।

ਕੇਂਦਰੀ ਰਾਜ ਮੰਤਰੀ ਐਲ ਮੁਰੂਗਨ ਨੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਵਿਦਿਆਰਥੀਆਂ ਦਾ ਸਵਾਗਤ ਕੀਤਾ। ਪਹਿਲੇ ਦਿਨ ’ਚ ਵਿਦੇਸ਼ ਰਾਜ ਮੰਤਰੀ ਵੀ ਮੁਰਲੀਧਰਨ ਨੇ ਦੱਸਿਆ ਕਿ ਯੂਕਰੇਨ ਤੋਂ ਹੁਣ ਤੱਕ 11,000 ਤੋਂ ਜਿਆਦਾ ਭਾਰਤੀਆਂ ਨੂੰ ਕੱਢਿਆ ਗਿਆ ਹੈ।

ਸਰਕਾਰ ਨੇ ਭਾਰਤੀ ਨਾਗਰਿਕਾਂ ਨੂੰ ਬਾਹਰ ਕੱਢਣ ਦੀ ਪ੍ਰਕ੍ਰਿਰਿਆ ਅਤੇ ਨਿਗਰਾਨੀ ਦੇ ਲਈ ਯੂਕਰੇਨ ਦੀ ਸਰਹੱਦ ਤੋਂ ਲੱਗੇ ਚਾਰ ਗੁਆਂਢੀ ਦੇਸ਼ਾਂ ’ਚ ਵਿਸ਼ੇਸ਼ ਦੂਤ ਵੀ ਤੈਨਾਤ ਕੀਤੇ ਸੀ। ਵਿਦੇਸ਼ ਮੰਤਰਾਲੇ ਦੇ ਮੁਤਾਬਿਕ 16 ਉਡਾਣਾਂ ਤੈਅ ਸੀ ਜਿਨ੍ਹਾਂ ਚ ਆਪਰੇਸ਼ਨ ਗੰਗਾ ਦੇ ਤਹਿਤ ਭਾਰਤੀ ਹਵਾਈ ਸੈਨਾ ਦੇ ਸੀ-17 ਜਹਾਜ਼ ਸ਼ਾਮਲ ਹਨ।

ਮਾਸਕੋ ਦੁਆਰਾ ਯੂਕਰੇਨ ਦੇ ਵੱਖ ਹੋਏ ਖੇਤਰਾਂ - ਡੋਨੇਟਸਕ ਅਤੇ ਲੁਹਾਨਸਕ - ਨੂੰ ਸੁਤੰਤਰ ਸੰਸਥਾਵਾਂ ਵਜੋਂ ਮਾਨਤਾ ਦੇਣ ਤੋਂ ਤਿੰਨ ਦਿਨ ਬਾਅਦ ਰੂਸੀ ਬਲਾਂ ਨੇ 24 ਫਰਵਰੀ ਨੂੰ ਯੂਕਰੇਨ ਵਿੱਚ ਫੌਜੀ ਕਾਰਵਾਈ ਸ਼ੁਰੂ ਕੀਤੀ।

ਇਹ ਵੀ ਪੜੋ: WAR 10TH DAY UPDATES: ਰੂਸ ਅਤੇ ਯੂਕਰੇਨ ਵਿਚਕਾਰ ਜੰਗ ਜਾਰੀ, ਤੁਰਕੀ ਨੇ ਵਿਚੋਲਗੀ ਦੀ ਕੀਤੀ ਕੋਸ਼ਿਸ਼

ETV Bharat Logo

Copyright © 2024 Ushodaya Enterprises Pvt. Ltd., All Rights Reserved.