ETV Bharat / bharat

Odisha train accident: ਹਾਦਸੇ ਤੋਂ 51 ਘੰਟੇ ਬਾਅਦ ਸ਼ੁਰੂ ਹੋਈ ਰੇਲ ਸੇਵਾ, ਰੇਲ ਮੰਤਰੀ ਨੇ ਹੱਥ ਜੋੜ ਕੀਤਾ ਰਵਾਨਾ

author img

By

Published : Jun 5, 2023, 8:45 AM IST

Balasore Train Accident
Balasore Train Accident

ਓਡੀਸ਼ਾ ਦੇ ਬਾਲਾਸੋਰ ਵਿੱਚ ਹੋਏ ਭਿਆਨਕ ਰੇਲ ਹਾਦਸੇ ਦੇ 51 ਘੰਟਿਆਂ ਬਾਅਦ ਪਹਿਲੀ ਰੇਲਗੱਡੀ ਰਵਾਨਾ ਹੋਈ। ਵਿਸ਼ਾਖਾਪਟਨਮ ਬੰਦਰਗਾਹ ਤੋਂ ਰਾਊਰਕੇਲਾ ਸਟੀਲ ਪਲਾਂਟ ਤੱਕ ਪਹਿਲੀ ਮਾਲ ਗੱਡੀ ਇੱਥੋਂ ਲੰਘੀ।

ਨਵੀਂ ਦਿੱਲੀ: ਓਡੀਸ਼ਾ ਦੇ ਬਾਲਾਸੋਰ 'ਚ ਹਾਦਸਾਗ੍ਰਸਤ ਸੈਕਸ਼ਨ ਤੋਂ ਭਿਆਨਕ ਹਾਦਸੇ ਦੇ 51 ਘੰਟੇ ਬਾਅਦ ਐਤਵਾਰ ਰਾਤ ਕਰੀਬ 10.40 ਵਜੇ ਪਹਿਲੀ ਟਰੇਨ ਰਵਾਨਾ ਹੋਈ। ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਉਸ ਮਾਲ ਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਮਾਲ ਗੱਡੀ ਵਿਸ਼ਾਖਾਪਟਨਮ ਬੰਦਰਗਾਹ ਤੋਂ ਰੁੜਕੇਲਾ ਸਟੀਲ ਪਲਾਂਟ ਜਾ ਰਹੀ ਸੀ ਅਤੇ ਉਸੇ ਟ੍ਰੈਕ 'ਤੇ ਚੱਲੀ ਜਿੱਥੇ ਸ਼ੁੱਕਰਵਾਰ ਨੂੰ ਰੇਲ ਹਾਦਸਾ ਹੋਇਆ ਸੀ। ਅਸ਼ਵਿਨੀ ਵੈਸ਼ਨਵ ਨੇ ਟਵੀਟ ਕੀਤਾ, 'ਖਰਾਬ ਹੋਈ ਡਾਊਨ ਲਾਈਨ ਪੂਰੀ ਤਰ੍ਹਾਂ ਨਾਲ ਬਹਾਲ ਹੋ ਗਈ ਹੈ। ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਹੱਥ ਜੋੜ ਕੇ ਟਰੇਨ ਨੂੰ ਸੁਰੱਖਿਅਤ ਰਵਾਨਾ ਕੀਤਾ।

ਸ਼ੁੱਕਰਵਾਰ ਸ਼ਾਮ ਨੂੰ ਵਾਪਰਿਆ ਸੀ ਹਾਦਸਾ: ਗੌਰਤਲਬ ਹੈ ਕਿ ਕੋਰੋਮੰਡਲ ਐਕਸਪ੍ਰੈਸ ਸ਼ੁੱਕਰਵਾਰ ਸ਼ਾਮ ਕਰੀਬ 7 ਵਜੇ ਬਾਲਾਸੋਰ ਦੇ ਬਹਾਨਾਗਾ ਬਾਜ਼ਾਰ ਰੇਲਵੇ ਸਟੇਸ਼ਨ ਦੇ ਕੋਲ ਮੇਨ ਲਾਈਨ ਦੀ ਬਜਾਏ ਲੂਪ ਲਾਈਨ ਵਿੱਚ ਦਾਖਲ ਹੋਣ ਤੋਂ ਬਾਅਦ ਉੱਥੇ ਖੜ੍ਹੀ ਇੱਕ ਮਾਲ ਗੱਡੀ ਨਾਲ ਟਕਰਾ ਗਈ। ਬੇਂਗਲੁਰੂ-ਹਾਵੜਾ ਸੁਪਰਫਾਸਟ ਐਕਸਪ੍ਰੈਸ ਵੀ ਇਸ ਹਾਦਸੇ ਦੀ ਲਪੇਟ 'ਚ ਆ ਗਈ। ਇਸ ਹਾਦਸੇ 'ਚ ਘੱਟੋ-ਘੱਟ 275 ਲੋਕਾਂ ਦੀ ਮੌਤ ਹੋ ਗਈ ਹੈ।

ਜਦੋਂ ਰੇਲ ਮੰਤਰੀ ਨੇ ਹਾਦਸੇ ਤੋਂ ਪ੍ਰਭਾਵਿਤ ਸੈਕਸ਼ਨ ਨੂੰ ਬਹਾਲ ਕਰਨ ਦਾ ਐਲਾਨ ਕੀਤਾ ਤਾਂ ਉਨ੍ਹਾਂ ਭਾਵੁਕ ਹੋ ਕੇ ਕਿਹਾ, 'ਸਾਡਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਸਾਰੇ ਲਾਪਤਾ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਜਲਦੀ ਤੋਂ ਜਲਦੀ ਲੱਭ ਲਿਆ ਜਾਵੇ। ਸਾਡੀ ਜ਼ਿੰਮੇਵਾਰੀ ਅਜੇ ਖਤਮ ਨਹੀਂ ਹੋਈ। ਹੁਣ ਤੱਕ 200 ਦੇ ਕਰੀਬ ਲਾਸ਼ਾਂ ਲਾਵਾਰਿਸ ਪਈਆਂ ਹਨ।

ਵਿਰੋਧੀਆਂ ਨੇ ਰੇਲ ਮੰਤਰੀ ਦਾ ਮੰਗਿਆ ਅਤਸੀਫ਼ਾ: ਇਸ ਘਟਨਾ ਨੂੰ ਲੈ ਕੇ ਵਿਰੋਧੀ ਧਿਰ ਨੇ ਸਰਕਾਰ 'ਤੇ ਵੱਡਾ ਹਮਲਾ ਕੀਤਾ ਹੈ। ਸਰਕਾਰ ’ਤੇ ਦੋਸ਼ ਲਾਉਂਦਿਆਂ ਵਿਰੋਧੀ ਧਿਰ ਨੇ ਕਿਹਾ ਕਿ ਜੇਕਰ ਸਮੇਂ ਸਿਰ ਕਾਰਵਾਈ ਕੀਤੀ ਜਾਂਦੀ ਤਾਂ ਇਹ ਹਾਦਸਾ ਟਲ ਸਕਦਾ ਸੀ। ਵਿਰੋਧੀ ਧਿਰ ਨੇ ਰੇਲ ਮੰਤਰੀ ਦੇ ਤੁਰੰਤ ਅਸਤੀਫੇ ਦੀ ਮੰਗ ਕੀਤੀ ਹੈ। (ਪੀਟੀਆਈ ਭਾਸ਼ਾ)

ETV Bharat Logo

Copyright © 2024 Ushodaya Enterprises Pvt. Ltd., All Rights Reserved.