ETV Bharat / bharat

India Or Bharat In Books : NCERT ਦੀਆਂ ਕਿਤਾਬਾਂ ਵਿੱਚ ਹੁਣ INDIA ਦੀ ਥਾਂ ਲਿਖਿਆ ਜਾਵੇਗਾ ਭਾਰਤ, ਪੈਨਲ ਨੇ ਦਿੱਤੀ ਮੰਨਜ਼ੂਰੀ

author img

By ETV Bharat Punjabi Team

Published : Oct 25, 2023, 4:36 PM IST

ਹੁਣ NCERT ਦੀਆਂ ਕਿਤਾਬਾਂ ਵਿੱਚ ਵਿਦਿਆਰਥੀਆਂ ਨੂੰ ਇੰਡਿਆ (INDIA) ਦੀ ਬਜਾਏ ਭਾਰਤ ਸ਼ਬਦ ਪੜ੍ਹਾਇਆ ਜਾਵੇਗਾ। ਇਸ ਸਬੰਧੀ NCERT ਪੈਨਲ ਨੇ ਨਾਮ ਬਦਲਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ।

India Or Bharat In Books
India Or Bharat In Books

ਨਵੀਂ ਦਿੱਲੀ: ਹੁਣ NCERT ਦੀਆਂ ਕਿਤਾਬਾਂ ਵਿੱਚ ਇੱਕ ਨਵਾਂ ਬਦਲਾਅ ਹੋਣ ਜਾ ਰਿਹਾ ਹੈ। ਇਸ ਸਬੰਧੀ ਹੁਣ ਵਿਦਿਆਰਥੀਆਂ ਨੂੰ ਕਿਤਾਬਾਂ ਵਿੱਚ INDIA ਦੀ ਬਜਾਏ ਭਾਰਤ ਸ਼ਬਦ ਪੜ੍ਹਾਇਆ ਜਾਵੇਗਾ। ਇਸ ਸਬੰਧ ਵਿੱਚ, NCERT ਪੈਨਲ ਨੇ NCERT ਪਾਠ ਪੁਸਤਕਾਂ ਵਿੱਚ ਭਾਰਤ ਦਾ ਨਾਮ ਸ਼ਾਮਲ ਕਰਨ ਦੇ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ ਹੈ।

ਇਹ ਬਦਲਾਅ ਹੋਣਗੇ, ਮਿਲੀ ਮੰਨਜ਼ੂਰੀ: ਇਸ ਸਬੰਧੀ ਕਮੇਟੀ ਦੇ ਪ੍ਰਧਾਨ ਸੀਆਈ ਇਸਾਕ ਨੇ ਦੱਸਿਆ ਕਿ ਐਨਸੀਈਆਰਟੀ ਕਮੇਟੀ ਨੇ ਸਕੂਲੀ ਪਾਠ ਪੁਸਤਕਾਂ ਵਿੱਚ ‘ਇੰਡਿਆ’ ਦੀ ਥਾਂ ‘ਭਾਰਤ’ ਲਿਖਣ ਦੀ ਸਿਫ਼ਾਰਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਐਨਸੀਈਆਰਟੀ ਕਮੇਟੀ ਨੇ ਪਾਠ ਪੁਸਤਕਾਂ ਵਿੱਚ ‘ਪੁਰਾਤਨ ਇਤਿਹਾਸ’ ਦੀ ਥਾਂ ‘ਕਲਾਸੀਕਲ ਹਿਸਟਰੀ’ ਨੂੰ ਸ਼ਾਮਲ ਕਰਨ ਦੀ ਸਿਫ਼ਾਰਸ਼ ਕੀਤੀ ਹੈ ਅਤੇ ਨਾਲ ਹੀ ਐਨਸੀਈਆਰਟੀ ਕਮੇਟੀ ਨੇ ਸਾਰੇ ਵਿਸ਼ਿਆਂ ਦੇ ਪਾਠਕ੍ਰਮ ਵਿੱਚ ਭਾਰਤੀ ਗਿਆਨ ਪ੍ਰਣਾਲੀ (ਆਈ.ਕੇ.ਐਸ.) ਲਾਗੂ ਕਰਨ ਦੀ ਸਿਫ਼ਾਰਸ਼ ਕੀਤੀ ਹੈ।

ਕਮੇਟੀ ਦੇ ਚੇਅਰਮੈਨ ਸੀਆਈ ਇਸਾਕ ਨੇ ਕਿਹਾ ਕਿ ਐਨਸੀਈਆਰਟੀ ਪੈਨਲ ਨੇ ਸਾਰੇ ਵਿਸ਼ਿਆਂ ਦੇ ਪਾਠਕ੍ਰਮ ਵਿੱਚ ਭਾਰਤੀ ਗਿਆਨ ਪ੍ਰਣਾਲੀ ਨੂੰ ਸ਼ਾਮਲ ਕਰਨ ਦੀ ਸਿਫਾਰਸ਼ ਕੀਤੀ ਹੈ। ਇਸ ਨਾਲ ਹੁਣ NCERT ਦੀਆਂ ਕਿਤਾਬਾਂ ਲਈ ਨਵਾਂ ਸੈੱਟ ਜਾਰੀ ਕੀਤਾ ਜਾਵੇਗਾ। ਇਸ ਨਾਲ ਹੁਣ ਬੱਚੇ ਨਵੀਆਂ ਕਿਤਾਬਾਂ ਵਿੱਚ ਇੰਡਿਆ ਦੀ ਬਜਾਏ ਭਾਰਤ (India Or Bharat) ਪੜ੍ਹਣਗੇ।

  • #UPDATE | "NCERT panel has recommended replacing 'India' with 'Bharat' in school textbooks, " says Committee chairman C I Issac to ANI

    — ANI (@ANI) October 25, 2023 " class="align-text-top noRightClick twitterSection" data=" ">

India Vs Bharat ਮਾਮਲਾ ਕਦੋਂ ਭੱਖ਼ਿਆ: ਜ਼ਿਕਰਯੋਗ ਹੈ ਕਿ ਇੰਡਿਆ ਬਨਾਮ ਭਾਰਤ 'ਤੇ ਚਰਚਾ ਉਦੋਂ ਸ਼ੁਰੂ ਹੋਈ, ਜਦੋਂ ਕੇਂਦਰ ਸਰਕਾਰ ਨੇ ਜੀ-20 ਡਿਨਰ ਦਾ ਸੱਦਾ ਪੱਤਰ President Of India ਦੀ ਬਜਾਏ President Of Bharat ਦੇ ਨਾਮ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਭੇਜਿਆ ਗਿਆ। ਇਸ ਤੋਂ ਬਾਅਦ ਸਿਆਸੀ ਵਿਵਾਦ ਸ਼ੁਰੂ ਹੋ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਰਤ ਮੰਡਪਮ ਵਿੱਚ ਜੀ-20 ਨੇਤਾਵਾਂ ਦੇ ਸੰਮੇਲਨ ਦੀ ਨੇਮ ਪਲੇਟ ਵਿੱਚ ਵੀ ਭਾਰਤ ਨੂੰ ਪ੍ਰਦਰਸ਼ਿਤ ਕੀਤਾ ਗਿਆ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.