ETV Bharat / bharat

ਮੁੰਬਈ ਪੁਲਿਸ ਨੂੰ ਮਿਲੀ ਇਹ ਧਮਕੀ, ਮਚਿਆ ਹੜਕੰਪ

author img

By

Published : Aug 7, 2021, 12:29 PM IST

ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ (Amitabh Bachchan) ਦੇ ਬੰਗਲੇ ਅਤੇ ਤਿੰਨ ਰੇਲਵੇ ਸਟੇਸ਼ਨਾਂ ਨੂੰ ਬੰਬ ਨਾਲ (bomb blast) ਉਡਾਉਣ ਦੀਆਂ ਧਮਕੀਆਂ ਮਿਲੀ। ਇਸ ਤੋਂ ਬਾਅਦ ਮੁੰਬਈ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਤਲਾਸ਼ੀ ਮੁਹਿੰਮ ਚਲਾਈ।

ਮੁੰਬਈ ਪੁਲਿਸ ਨੂੰ ਮਿਲੀ ਇਹ ਧਮਕੀ, ਮਚਿਆ ਹੜਕੰਪ
ਮੁੰਬਈ ਪੁਲਿਸ ਨੂੰ ਮਿਲੀ ਇਹ ਧਮਕੀ, ਮਚਿਆ ਹੜਕੰਪ

ਮੁੰਬਈ: ਮਾਇਆਨਗਰੀ ਮੁੰਬਈ ਦੇ ਤਿੰਨ ਪ੍ਰਮੁਖ ਰੇਲਵੇ ਸਟੇਸ਼ਨਾਂ (Railway Station) ਅਤੇ ਅਦਾਕਾਰ ਅਮਿਤਾਭ ਬੱਚਨ (Amitabh Bachchan) ਦੇ ਬੰਗਲੇ ਚ ਬੰਬ ਰੱਖੇ ਜਾਣ ਦੀ ਸੂਚਨਾ ਮਿਲਣ ਤੋਂ ਬਾਅਦ ਇਨ੍ਹਾਂ ਸਥਾਨਾਂ ’ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਪੁਲਿਸ ਨੂੰ ਇਨ੍ਹਾਂ ਸਥਾਨਾਂ ਤੇ ਬੰਬ ਰੱਖੇ ਜਾਣ ਨੂੰ ਲੈ ਕੇ ਇੱਕ ਕਾਲ ਆਇਆ ਸੀ ਜਿਸ ਤੋਂ ਬਾਅਦ ਇੱਥੇ ਸੁਰੱਖਿਆ ਵਧਾ ਦਿੱਤੀ ਗਈ। ਇੱਕ ਅਧਿਕਾਰੀ ਨੇ ਦੱਸਿਆ ਕਿ ਹਾਲਾਂਕਿ ਅਜੇ ਤੱਕ ਜਾਂਚ ਦੇ ਦੌਰਾਨ ਕੁਝ ਵੀ ਸ਼ੱਕੀ ਚੀਜ਼ ਨਹੀਂ ਪਾਈ ਗਈ ਹੈ।

ਮੁੰਬਈ ਪੁਲਿਸ ਦੇ ਮੁੱਖ ਕੰਟਰੋਲ ਰੂਮ (police control room) ਨੂੰ ਸ਼ੁੱਕਰਵਾਰ ਰਾਤ ਨੂੰ ਇੱਕ ਕਾਲ ਆਈ ਜਿਸ ਵਿੱਚ ਕਾਲ ਕਰਨ ਵਾਲੇ ਨੇ ਦੱਸਿਆ ਕਿ ਬੰਬ ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ (ਸੀਐਸਐਮਟੀ), ਭਾਏਖਲਾ, ਦਾਦਰ ਰੇਲਵੇ ਸਟੇਸ਼ਨ ਅਤੇ ਅਭਿਨੇਤਾ ਅਮਿਤਾਭ ਬੱਚਨ ਦੇ ਜੁਹੂ ਸਥਿਤ ਬੰਗਲੇ ਵਿੱਚ ਲਗਾਏ ਗਏ ਹਨ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਾਲ ਮਿਲਣ ਤੋਂ ਬਾਅਦ, ਰੇਲਵੇ ਪੁਲਿਸ, ਰੇਲਵੇ ਸੁਰੱਖਿਆ ਬਲ ਦੇ ਨਾਲ ਬੰਬ ਨਿਰੋਧਕ ਦਸਤੇ, ਕੁੱਤੇ ਦੇ ਦਸਤੇ ਅਤੇ ਸਥਾਨਕ ਪੁਲਿਸ ਨਾਲ ਇਨ੍ਹਾਂ ਸਥਾਨਾਂ ’ਤੇ ਪਹੁੰਚੇ ਅਤੇ ਤਲਾਸ਼ੀ ਮੁਹਿੰਮ ਚਲਾਈ।

ਇਹ ਵੀ ਪੜੋ: Viral Video: ਪੁਲਿਸ ਮੁਲਾਜ਼ਮ ਦੇ ਸ਼ਾਨਦਾਰ ਡਾਂਸ ਨੇ ਇੰਟਰਨੈਟ 'ਤੇ ਮਚਾਈ ਧਮਾਲ

ਉਨ੍ਹਾਂ ਨੇ ਦੱਸਿਆ ਕਿ ਅਜੇ ਤੱਕ ਇਨ੍ਹਾਂ ਸਥਾਨਾਂ ਤੇ ਕੁਝ ਵੀ ਸ਼ੱਕੀ ਨਹੀਂ ਪਾਇਆ ਗਿਆ ਹੈ ਪਰ ਇੱਥੇ ਭਾਰੀ ਗਿਣਤੀ ਚ ਪੁਲਿਸਕਰਮੀ ਨੂੰ ਤੈਨਾਤ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.