ETV Bharat / bharat

Monu Manesar Arrested : ਨਾਸਿਰ ਅਤੇ ਜੁਨੈਦ ਕਤਲ ਕਾਂਡ ਮਾਮਲੇ ਵਿੱਚ ਹਰਿਆਣਾ ਪੁਲਿਸ ਨੇ ਮੋਨੂੰ ਮਾਨੇਸਰ ਨੂੰ ਹਿਰਾਸਤ 'ਚ ਲਿਆ

author img

By ETV Bharat Punjabi Team

Published : Sep 12, 2023, 4:15 PM IST

Updated : Sep 12, 2023, 5:07 PM IST

Monu Manesar Arrested: ਰਾਜਸਥਾਨ ਦੇ ਨਾਸਿਰ ਅਤੇ ਜੁਨੈਦ ਕਤਲ ਕਾਂਡ ਮਾਮਲੇ ਵਿੱਚ ਹਰਿਆਣਾ ਪੁਲਿਸ ਨੇ ਮੋਨੂੰ ਮਾਨੇਸਰ ਨੂੰ ਹਿਰਾਸਤ ਵਿੱਚ ਲਿਆ ਹੈ। ਹਰਿਆਣਾ ਪੁਲਿਸ ਵਲੋਂ ਉਸ ਨੂੰ ਰਾਜਸਥਾਨ ਪੁਲਿਸ ਨੂੰ ਸੌਂਪਣ ਦੀ ਤਿਆਰੀ (Nasir Junaid Murder Case) ਕੀਤੀ ਜਾ ਰਹੀ ਹੈ।

Nasir Junaid Murder Case, Monu Manesar
Nasir Junaid Murder Case

CCTV 'ਚ ਨਜ਼ਰ ਆ ਰਿਹਾ ਮੋਨੂੰ ਮਾਨੇਸਰ



ਹਰਿਆਣਾ:
ਹਰਿਆਣਾ ਪੁਲਿਸ ਨੇ ਮੋਨੂੰ ਮਾਨੇਸਰ ਨੂੰ ਹਿਰਾਸਤ ਵਿੱਚ ਲਿਆ ਹੈ। ਬੋਲੇਰੋ ਅਤੇ ਕ੍ਰੇਟਾ ਗੱਡੀ ਵਿੱਚ ਆਏ ਪੁਲਿਸਕਰਮੀਆਂ ਵਲੋਂ ਮੋਨੂੰ ਨੂੰ ਉਸ ਸਮੇਂ ਹਿਰਾਸਤ ਵਿੱਚ ਲਿਆ ਗਿਆ, ਜਦੋਂ ਮੋਨੂੰ ਮਾਨੇਸਰ ਮਾਰਕੀਟ ਜਾ ਰਿਹਾ ਸੀ। ਹਰਿਆਣਾ ਪੁਲਿਸ ਹੁਣ ਮੋਨੂੰ ਨੂੰ ਹਿਰਾਸਤ ਵਿੱਚ ਲੈਣ ਤੋਂ ਬਾਅਦ ਰਾਜਸਥਾਨ ਪੁਲਿਸ ਨੂੰ ਸੌਂਪਣ ਦੀ ਤਿਆਰੀ ਕਰ ਰਹੀ ਹੈ। ਦੱਸ ਦਈਏ ਕਿ ਰਾਜਸਥਾਨ ਦੇ ਨਾਸਿਰ ਅਤੇ ਜੁਨੈਦ ਕਤਲ ਮਾਮਲੇ ਵਿੱਚ ਮੋਨੂੰ ਮਾਨੇਸਰ ਨੂੰ ਰਾਜਸਥਾਨ ਪੁਲਿਸ ਲੰਮੇ ਸਮੇਂ ਤੋਂ ਭਾਲ ਰਹੀ ਸੀ। ਨੂੰਹ ਹਿੰਸਾ ਵਿੱਚ ਵੀ ਮੋਨੂੰ ਮਾਨੇਸਰ (Monu Manesar Arrested) ਉੱਤੇ ਹਿੰਸਾ ਦਾ ਇਲਜ਼ਾਮ ਹੈ। ਗੁਰੂਗ੍ਰਾਮ ਸੈਕਟਰ-9 ਸੀਆਈਏ ਨੇ ਮਾਨੇਸਰ ਤੋਂ ਹਿਰਾਸਤ ਵਿੱਚ ਲਿਆ।

ਕੌਣ ਹੈ ਮੋਨੂੰ ਮਾਨੇਸਰ: ਮੋਹਿਤ ਯਾਦਵ ਉਰਫ਼ ਮੋਨੂੰ ਮਾਨੇਸਰ ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਵਿੱਚ ਹੋਏ ਰਾਜਸਥਾਨ ਦੇ ਨਾਸਿਰ ਅਤੇ ਜੁਨੈਦ ਕਤਲਕਾਂਡ ਦਾ ਮੁੱਖ ਮੁਲਜ਼ਮ ਹੈ। ਨਾਸਿਰ ਅਤੇ ਜੁਨੈਦ ਕਤਲਕਾਂਡ ਤੋਂ ਬਾਅਦ ਮੋਨੂੰ ਫ਼ਰਾਰ ਚੱਲ ਰਿਹਾ ਸੀ। ਇਸ ਵਿਚਾਲੇ ਉਸ ਬਾਰੇ ਕਈ ਤਰ੍ਹਾਂ ਦੀਆਂ ਖ਼ਬਰਾਂ ਆਈਆਂ। ਮੋਨੂੰ ਮਾਨੇਸਰ ਗਾਂ ਰੱਖਿਅਕ ਦੇ ਨਾਮ ਉੱਤੇ ਹਥਿਆਰਾਂ ਦਾ ਪ੍ਰਦਰਸ਼ਨ ਵੀ (Nuh Violence) ਕਰਦਾ ਰਹਿੰਦਾ ਹੈ। ਮੋਨੂੰ ਦੇ ਇੰਸਟਾਗ੍ਰਾਮ ਉੱਤੇ ਵੀ ਖ਼ਤਰਨਾਕ ਆਟੋਮੈਟਿਕ ਹਥਿਆਰਾਂ ਨਾਲ ਬਹੁਤ ਸਾਰੀਆਂ ਫੋਟੋਆਂ ਮੌਜੂਦ ਹਨ।



ਨੂੰਹ ਹਿੰਸਾ ਵਿੱਚ ਵੀ ਮੋਨੂੰ ਮੁਲਜ਼ਮ: 31 ਜੁਲਾਈ ਨੂੰ ਨੂੰਹ ਵਿੱਚ ਬਜਰੰਗ ਦਲ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਬ੍ਰਿਜ ਮੰਡਲ ਯਾਤਰਾ ਤੋਂ ਇੱਕ ਦਿਨ ਪਹਿਲਾਂ ਯਾਨੀ 30 ਜੁਲਾਈ ਨੂੰ ਮੋਨੂੰ ਮਾਨੇਸਰ ਨੇ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਪੋਸਟ ਸਾਂਝੀ ਕੀਤੀ ਸੀ। ਵੀਡੀਓ ਵਿੱਚ ਮੋਨੂੰ ਮਾਨੇਸਰ ਨੇ ਅਪਣੇ ਦਲ ਦੇ (Nasir Junaid Murder Case) ਲੋਕਾਂ ਦੀ ਵੱਡੀ ਗਿਣਤੀ ਇੱਕਠੀ ਕਰਕੇ ਸ਼ੋਭਾਯਾਤਰਾ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਨੂੰਹ ਹਿੰਸਾ ਵਿੱਚ ਵੀ ਪੁਲਿਸ ਵਲੋਂ ਮੋਨੂੰ ਮਾਨੇਸਰ ਨੂੰ ਮੁਲਜ਼ਮ ਬਣਾਇਆ ਗਿਆ ਹੈ।

Last Updated : Sep 12, 2023, 5:07 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.