ETV Bharat / bharat

ਸ਼ਹੀਦੀ ਦਿਹਾੜਾ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ

author img

By

Published : Dec 27, 2021, 6:25 AM IST

ਦੋਵੇਂ ਸਾਹਿਬਜ਼ਾਦੇ (Chhote Sahibzada) ਗਰਜ ਕੇ ਜੁਆਬ ਦਿੰਦੇ, "ਅਸੀਂ ਅਕਾਲ ਪੁਰਖ ਅਤੇ ਆਪਣੇ ਗੁਰੂ ਪਿਤਾ ਜੀ ਦੇ ਅੱਗੇ ਹੀ ਸਿਰ ਝੁਕਾਉਂਦੇ ਹਾਂ। ਕਿਸੀ ਹੋਰ ਨੂੰ ਸਲਾਮ ਨਹੀਂ ਕਰਦੇ। ਸਾਡੀ ਲੜਾਈ ਇਨਸਾਫ਼ ਲਈ, ਧਰਮ ਅਤੇ ਜ਼ੁਲਮ ਦੇ ਖਿਲਾਫ਼ ਹੈ।

ਸ਼ਹੀਦੀ ਦਿਹਾੜਾ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ
ਸ਼ਹੀਦੀ ਦਿਹਾੜਾ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ

ਚੰਡੀਗੜ੍ਹ: ਸ੍ਰੀ ਅਨੰਦਪੁਰ ਸਾਹਿਬ ਛੱਡਣ ਵੇਲੇ ਸਰਸਾ ਨਦੀ ਪਾਰ ਕਰਦੇ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪੂਰਾ ਪਰਿਵਾਰ ਵਿਛੜ ਗਿਆ। ਮਾਤਾ ਗੁਜਰੀ ਜੀ ਅਤੇ ਦੋ ਛੋਟੇ ਪੋਤੇ ਸਾਹਿਬਜ਼ਾਦੇ ਜੋਰਾਵਰ ਸਿੰਘ ਅਤੇ ਫ਼ਤਿਹ ਸਿੰਘ ਦੇ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ ਦੋ ਵੱਡੇ ਸਾਹਿਬਜ਼ਾਦਿਆਂ ਨਾਲੋਂ ਅਲੱਗ ਹੋ ਗਏ।

ਸਰਸਾ ਨਦੀ ਪਾਰ ਕਰਦੇ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਤੇ ਦੁਸ਼ਮਣਾਂ ਦੀ ਸੈਨਾ ਨੇ ਚਮਕੌਰ ਦੀ ਗੜੀ ਦੇ ਇਸ ਭਿਆਨਕ ਯੁੱਧ 'ਚ ਗੁਰੂ ਜੀ ਦੇ ਦੋ ਵੱਡੇ ਸਾਹਿਬਜ਼ਾਦਿਆਂ ਨੇ ਸ਼ਹਾਦਤ ਪ੍ਰਾਪਤ ਕਰ ਲਈ। ਸਾਹਿਬਜ਼ਾਦਾ ਅਜੀਤ ਸਿੰਘ 17 ਸਾਲ ਦੇ ਅਤੇ ਜੁਝਾਰ ਸਿੰਘ 15 ਸਾਲਾਂ ਦੀ ਉਮਰ ਵਿੱਚ ਗੁਰੂ ਜੀ ਨੇ ਆਪਣੇ ਹੱਥਾਂ ਨਾਲ ਸ਼ਸਤਰ ਸਜਾ ਕੇ ਧਰਮਯੁੱਧ ਭੂਮੀ ਵਿੱਚ ਭੇਜਿਆ ਸੀ।

ਸਰਸਾ ਨਦੀ 'ਤੇ ਵਿਛੜੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਜੋਰਾਵਰ ਸਿੰਘ ਜੀ ਦੀ 7 ਸਾਲ ਅਤੇ ਸਾਹਿਬਜ਼ਾਦਾ ਫ਼ਤਿਹ ਸਿੰਘ ਦੀ ਉਮਰ 5 ਸਾਲ ਦੀ ਉਮਰ ਵਿੱਚ ਗ੍ਰਿਫ਼ਤਾਰ ਕਰ ਲਏ ਗਏ।

ਉਹਨਾਂ ਨੂੰ ਸਰਹਿੰਦ ਦੇ ਨਵਾਬ ਵਜ਼ੀਰ ਖਾਂ ਦੇ ਸਾਹਮਣੇ ਪੇਸ਼ ਕਰ ਮਾਤਾ ਗੁਜਰੀ ਜੀ ਦੇ ਨਾਲ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ ਅਤੇ ਫਿਰ ਕਈ ਦਿਨ ਤੱਕ ਨਵਾਬ ਅਤੇ ਕਾਜੀ ਉਹਨਾਂ ਨੂੰ ਦਰਬਾਰ ਵਿੱਚ ਬੁਲਾ ਕੇ ਧਰਮ ਪਰਿਵਰਤਨ ਦੇ ਲਈ ਕਈ ਪ੍ਰਕਾਰ ਦੇ ਲਾਲਚ ਅਤੇ ਧਮਕੀਆਂ ਦਿੰਦੇ ਰਹੇ।

ਦੋਵੇਂ ਸਾਹਿਬਜ਼ਾਦੇ (Chhote Sahibzada) ਗਰਜ ਕੇ ਜੁਆਬ ਦਿੰਦੇ, "ਅਸੀਂ ਅਕਾਲ ਪੁਰਖ ਅਤੇ ਆਪਣੇ ਗੁਰੂ ਪਿਤਾ ਜੀ ਦੇ ਅੱਗੇ ਹੀ ਸਿਰ ਝੁਕਾਉਂਦੇ ਹਾਂ। ਕਿਸੀ ਹੋਰ ਨੂੰ ਸਲਾਮ ਨਹੀਂ ਕਰਦੇ। ਸਾਡੀ ਲੜਾਈ ਇਨਸਾਫ਼ ਲਈ, ਧਰਮ ਅਤੇ ਜ਼ੁਲਮ ਦੇ ਖਿਲਾਫ਼ ਹੈ।

ਅਸੀਂ ਤੁਹਾਡੇ ਇਸ ਜ਼ੁਲਮ ਖਿਲਾਫ਼ ਹਾਂ। ਅਸੀਂ ਤਹਾਡੇ ਇਸ ਜ਼ੁਲਮ ਦੇ ਖਿਲਾਫ਼ ਜਾਨ ਦੇ ਸਕਦੇ ਹਾਂ ਪਰ ਝੁਕਦੇ ਨਹੀਂ।" ਅੰਤ ਵਜ਼ੀਰ ਖਾਂ ਨੇ ਉਹਨਾਂ ਨੂੰ ਜ਼ਿੰਦਾ ਨੀਹਾਂ ਵਿੱਚ ਚਿਣਵਾ ਦਿੱਤਾ।

ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਬਆਦ ਬਹੁਤ ਹੀ ਸਹਿਣਸ਼ੀਲਤਾ ਨਾਲ ਪ੍ਰਮਾਤਮਾ ਦਾ ਸ਼ੁਕਰੀਆ ਅਦਾ ਕਰਦੇ ਹੋਏ ਮਾਤਾ ਗੁਜਰੀ ਜੀ ਨੇ ਅਰਦਾਸ ਕੀਤੀ ਅਤੇ ਆਪਣੇ ਪ੍ਰਾਣ ਤਿਆਗ ਦਿੱਤੇ।

ਮਿਤੀ 27 ਦਸੰਬਰ, ਪੋਹ ਦਾ ਮਹੀਨਾ 1761 ਨੂੰ ਗੁਰੂ ਜੀ ਨੇ ਪ੍ਰੇਮੀ ਸਿੱਖਾਂ ਦੁਆਰਾ ਮਾਤਾ ਗੁਜਰੀ ਜੀ ਅਤੇ ਦੋਨਾਂ ਛੋਟੇ ਸਾਹਿਬਜ਼ਾਦਿਆਂ ਦਾ ਸਤਿਕਾਰਸਹਿਤ ਅੰਤਿਮ ਸਸਕਾਰ ਕਰ ਦਿੱਤਾ ਗਿਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.