ETV Bharat / bharat

Rules Change From July: ਜੁਲਾਈ 'ਚ ਹੋ ਰਹੇ ਇਹ ਵੱਡੇ ਬਦਲਾਅ, ਜੇਬ 'ਤੇ ਪਾਉਂਣਗੇ ਅਸਰ

author img

By

Published : Jun 27, 2023, 12:02 PM IST

Updated : Jun 30, 2023, 10:32 AM IST

ਜੂਨ ਦਾ ਮਹੀਨਾ ਆਪਣੇ ਆਖਰੀ ਪੜਾਅ 'ਤੇ ਹੈ। ਜੁਲਾਈ ਦਾ ਨਵਾਂ ਮਹੀਨਾ ਸ਼ੁਰੂ ਹੁੰਦੇ ਹੀ ਨਵੇਂ ਬਦਲਾਅ ਆ ਜਾਣਗੇ ਜਿਸ ਨਾਲ ਆਮ ਜਨਜੀਵਨ ਪ੍ਰਭਾਵਿਤ ਹੋਵੇਗਾ। ਇੱਥੇ ਕੁਝ ਅਜਿਹੀਆਂ ਹੀ ਹੋਣ ਵਾਲੀਆਂ ਕੁਝ ਤਬਦੀਲੀਆਂ ਬਾਰੇ ਅੱਜ ਜਾਣੂ ਕਰਵਾਉਣ ਜਾ ਰਹੇ ਹਾਂ।

Rules Change From July
Rules Change From July

ਨਵੀਂ ਦਿੱਲੀ: ਜੂਨ ਦਾ ਮਹੀਨਾ ਖ਼ਤਮ ਹੋਣ ਵਿੱਚ ਕੁਝ ਦਿਨ ਹੀ ਬਾਕੀ ਹਨ। ਇਸ ਤੋਂ ਬਾਅਦ ਜੁਲਾਈ ਦਾ ਨਵਾਂ ਮਹੀਨਾ ਸ਼ੁਰੂ ਹੋਵੇਗਾ, ਜੋ ਆਪਣੇ ਨਾਲ ਕਈ ਬਦਲਾਅ ਲੈ ਕੇ ਆਵੇਗਾ। ਇਹ ਬਦਲਾਅ ਰੋਜ਼ਾਨਾ ਜੀਵਨ ਦੇ ਹੋਣਗੇ, ਜਿਨ੍ਹਾਂ ਦਾ ਅਸਰ ਆਮ ਆਦਮੀ 'ਤੇ ਪਵੇਗਾ। ਦੱਸ ਦੇਈਏ ਕਿ ਇਹ ਬਦਲਾਅ ਜੁਲਾਈ ਦੇ ਪਹਿਲੇ ਦਿਨ ਤੋਂ ਲਾਗੂ ਹੋਣਗੇ। ਜਾਣਕਾਰੀ ਮੁਤਾਬਕ ਐਲਪੀਜੀ ਤੋਂ ਲੈ ਕੇ ਸੀਐਨਜੀ, ਪੀਐਨਜੀ ਦੀਆਂ ਕੀਮਤਾਂ ਵਿੱਚ ਬਦਲਾਅ ਹੋਵੇਗਾ। ਇਸ ਦੇ ਨਾਲ ਹੀ, ਇਨਕਮ ਟੈਕਸ ਭਰਨ ਦੀ ਆਖਰੀ ਮਿਤੀ ਵੀ ਸ਼ਾਮਲ ਹੈ।


Rules Change From July
ਜੁਲਾਈ 'ਚ ਹੋ ਰਹੇ ਇਹ ਵੱਡੇ ਬਦਲਾਅ





ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਬਦਲਾਅ:
ਸਰਕਾਰੀ ਕੰਪਨੀਆਂ ਮਹੀਨੇ ਦੇ ਪਹਿਲੇ ਦਿਨ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਸੋਧ ਕਰਦੀਆਂ ਹਨ। ਕੰਪਨੀਆਂ ਜਾਂ ਤਾਂ ਕੀਮਤਾਂ ਵਧਾਉਂਦੀਆਂ ਹਨ ਜਾਂ ਘਟਾਉਂਦੀਆਂ ਹਨ। ਗੈਸ ਸਿਲੰਡਰ ਦੀ ਕੀਮਤ 'ਚ ਬਦਲਾਅ ਜੁਲਾਈ ਦੀ ਪਹਿਲੀ ਤਰੀਕ ਨੂੰ ਵੀ ਦੇਖਣ ਨੂੰ ਮਿਲੇਗਾ। ਜਾਣਕਾਰੀ ਮੁਤਾਬਕ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ ਅਪ੍ਰੈਲ ਅਤੇ ਮਈ ਮਹੀਨੇ 'ਚ ਘਟਾਈਆਂ ਗਈਆਂ ਸਨ, ਜਦਕਿ 14 ਕਿਲੋਗ੍ਰਾਮ ਵਾਲੇ ਸਿਲੰਡਰਾਂ ਦੀਆਂ ਕੀਮਤਾਂ ਪਹਿਲਾਂ ਵਾਂਗ ਹੀ ਬਰਕਰਾਰ ਹਨ। ਇਸ ਵਾਰ ਅਜਿਹੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਐਲਪੀਜੀ ਸਿਲੰਡਰ ਦੀ ਕੀਮਤ ਘੱਟ ਸਕਦੀ ਹੈ।


Rules Change From July
ਜੁਲਾਈ 'ਚ ਹੋ ਰਹੇ ਇਹ ਵੱਡੇ ਬਦਲਾਅ





ਕ੍ਰੈਡਿਟ ਕਾਰਡ ਦੀ ਵਰਤੋਂ ਕਰਨ 'ਤੇ TDS ਲਾਗੂ ਹੋਵੇਗਾ:
ਹੁਣ ਤੱਕ ਪ੍ਰਾਪਤ ਜਾਣਕਾਰੀ ਅਨੁਸਾਰ ਵਿਦੇਸ਼ਾਂ ਵਿੱਚ ਕ੍ਰੈਡਿਟ ਕਾਰਡ ਦੀ ਵਰਤੋਂ ਕਰਨ 'ਤੇ ਟੀਡੀਐਸ ਇਕੱਠਾ ਕਰਨ ਦੀ ਤਿਆਰੀ ਹੈ। ਇਹ ਟੀਡੀਐਸ 1 ਜੁਲਾਈ ਤੋਂ ਇਕੱਠਾ ਕੀਤਾ ਜਾਵੇਗਾ। ਦੱਸ ਦੇਈਏ ਕਿ 7 ਲੱਖ ਤੋਂ ਜ਼ਿਆਦਾ ਖਰਚ ਕਰਨ 'ਤੇ ਬੈਂਕ 20 ਫੀਸਦੀ ਤੱਕ ਟੀਡੀਐਸ ਲਗਾਉਣਗੇ। ਇਸ ਦੇ ਨਾਲ ਹੀ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸਿੱਖਿਆ ਅਤੇ ਇਲਾਜ ਲਈ ਇਹ ਟੀਡੀਐਸ 5 ਫੀਸਦੀ ਹੋਵੇਗਾ।



Rules Change From July
ਜੁਲਾਈ 'ਚ ਹੋ ਰਹੇ ਇਹ ਵੱਡੇ ਬਦਲਾਅ





ਸੀਐਨਜੀ ਅਤੇ ਪੀਐਨਜੀ ਗੈਸ ਦੀਆਂ ਕੀਮਤਾਂ ਵਿੱਚ ਬਦਲਾਅ:
ਗੈਸ ਸਿਲੰਡਰ ਦੀਆਂ ਕੀਮਤਾਂ ਦੀ ਤਰ੍ਹਾਂ ਸੀਐਨਜੀ ਅਤੇ ਪੀਐਨਜੀ ਗੈਸ ਦੀਆਂ ਕੀਮਤਾਂ ਵੀ ਵੱਖ-ਵੱਖ ਹੁੰਦੀਆਂ ਹਨ। ਇਹ ਕੀਮਤਾਂ ਹਰ ਮਹੀਨੇ ਬਦਲਦੀਆਂ ਹਨ। ਕੰਪਨੀਆਂ ਰਾਸ਼ਟਰੀ ਰਾਜਧਾਨੀ ਨਵੀਂ ਦਿੱਲੀ ਅਤੇ ਮਾਇਆਨਗਰੀ ਮੁੰਬਈ ਵਿੱਚ ਗੈਸ ਦੀਆਂ ਕੀਮਤਾਂ ਨੂੰ ਅਪਡੇਟ ਕਰਦੀਆਂ ਹਨ।


Rules Change From July
ਜੁਲਾਈ 'ਚ ਹੋ ਰਹੇ ਇਹ ਵੱਡੇ ਬਦਲਾਅ



ਇਨਕਮ ਟੈਕਸ ਭਰਨ ਦੀ ਆਖਰੀ ਮਿਤੀ:
ਹਰ ਕਮਾਉਣ ਵਾਲਾ ਟੈਕਸਦਾਤਾ ਇਨਕਮ ਟੈਕਸ ਫਾਈਲ ਕਰਦਾ ਹੈ। ਇਨਕਮ ਟੈਕਸ ਭਰਨ ਦੀ ਆਖਰੀ ਤਰੀਕ ਜੁਲਾਈ ਦੇ ਨਵੇਂ ਮਹੀਨੇ ਹੈ। ਅਜਿਹੀ ਸਥਿਤੀ ਵਿੱਚ, ਸਾਰੇ ਟੈਕਸਦਾਤਾਵਾਂ ਨੂੰ 31 ਜੁਲਾਈ ਤੱਕ ITR ਫਾਈਲ ਕਰਨਾ ਹੋਵੇਗਾ।

Last Updated :Jun 30, 2023, 10:32 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.