ETV Bharat / bharat

Manipur Violence: ਪਾਬੰਦੀਆਂ ’ਚ ਅੱਜ ਢਿੱਲ, ਮੁੱਖ ਮੰਤਰੀ ਨੇ ਹਿੰਸਾ ਵਿੱਚ ਬਾਹਰੀ ਤਾਕਤਾਂ ਦੀ ਸ਼ਮੂਲੀਅਤ ਦੇ ਦਿੱਤੇ ਸੰਕੇਤ

author img

By

Published : Jul 2, 2023, 7:21 AM IST

ਐਤਵਾਰ ਨੂੰ ਹਿੰਸਾ ਪ੍ਰਭਾਵਿਤ ਮਣੀਪੁਰ ਦੇ ਕੁਝ ਜ਼ਿਲ੍ਹਿਆਂ ਵਿੱਚ ਪਾਬੰਦੀਆਂ ਵਿੱਚ ਢਿੱਲ ਦਿੱਤੀ ਗਈ। ਇਸ ਤੋਂ ਪਹਿਲਾਂ ਮਣੀਪੁਰ ਦੇ ਮੁੱਖ ਮੰਤਰੀ ਐਨ.ਬੀਰੇਨ ਸਿੰਘ ਹਿੰਸਾ ਵਿੱਚ ਬਾਹਰੀ ਤਾਕਤਾਂ ਜਾਂ ਤੱਤਾਂ ਦੇ ਸ਼ਾਮਲ ਹੋਣ ਦੇ ਸੰਕੇਤ ਦੇ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਹ ਸਾਰਾ ਮਾਮਲਾ ਪਹਿਲਾਂ ਤੋਂ ਯੋਜਨਾਬੱਧ ਜਾਪਦਾ ਹੈ।

Manipur Violence
Manipur Violence

ਇੰਫਾਲ: ਨਸਲੀ ਹਿੰਸਾ ਤੋਂ ਪ੍ਰਭਾਵਿਤ ਮਣੀਪੁਰ ਵਿੱਚ ਐਤਵਾਰ ਨੂੰ ਫੌਜਦਾਰੀ ਜਾਬਤਾ (ਸੀਆਰਪੀਸੀ) ਦੀ ਧਾਰਾ 144 ਦੇ ਤਹਿਤ ਪਾਬੰਦੀਆਂ ਵਿੱਚ ਢਿੱਲ ਦਿੱਤੀ ਗਈ। ਇਹ ਜਾਣਕਾਰੀ ਸ਼ਨੀਵਾਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਾਰੀ ਇੱਕ ਨੋਟੀਫਿਕੇਸ਼ਨ 'ਚ ਦਿੱਤੀ ਗਈ। 3 ਮਈ ਨੂੰ ਬਹੁਗਿਣਤੀ ਮੇਈਟੀ ਅਤੇ ਘੱਟ ਗਿਣਤੀ ਕੁਕੀ ਭਾਈਚਾਰੇ ਦਰਮਿਆਨ ਨਸਲੀ ਝੜਪਾਂ ਸ਼ੁਰੂ ਹੋਣ ਤੋਂ ਬਾਅਦ ਮਣੀਪੁਰ ਦੇ ਕਈ ਹਿੱਸਿਆਂ ਵਿੱਚ ਲੋਕਾਂ ਦੀ ਆਵਾਜਾਈ 'ਤੇ ਪਾਬੰਦੀਆਂ ਲਗਾਈਆਂ ਗਈਆਂ ਸਨ।

ਮੁੱਖ ਮੰਤਰੀ ਨੇ ਹਿੰਸਾ ਵਿੱਚ ਬਾਹਰੀ ਤਾਕਤਾਂ ਦੀ ਸ਼ਮੂਲੀਅਤ ਦੇ ਦਿੱਤੇ ਸੰਕੇਤ: ਇਸ ਦੌਰਾਨ, ਮਣੀਪੁਰ ਦੇ ਮੁੱਖ ਮੰਤਰੀ ਐਨ ਬੀਰੇਨ ਸਿੰਘ ਨੇ ਸ਼ਨੀਵਾਰ ਨੂੰ ਸੰਕੇਤ ਦਿੱਤਾ ਕਿ ਰਾਜ ਵਿੱਚ ਕਈ ਜਾਨਾਂ ਲੈ ਚੁੱਕੇ ਨਸਲੀ ਹਿੰਸਾ ਪਿੱਛੇ ਬਾਹਰੀ ਤਾਕਤਾਂ ਜਾਂ ਤੱਤ ਹੋ ਸਕਦੇ ਹਨ। ਇਹ ਸਾਰਾ ਮਾਮਲਾ ਪਹਿਲਾਂ ਤੋਂ ਯੋਜਨਾਬੱਧ ਜਾਪਦਾ ਹੈ। ਮੁੱਖ ਮੰਤਰੀ ਨੇ ਕਿਹਾ, 'ਮਣੀਪੁਰ ਦੀ ਮਿਆਂਮਾਰ ਨਾਲ ਸਰਹੱਦ ਸਾਂਝੀ ਹੈ। ਚੀਨ ਵੀ ਨੇੜੇ ਹੈ। ਸਾਡੀਆਂ 398 ਕਿਲੋਮੀਟਰ ਸਰਹੱਦਾਂ ਅਸੁਰੱਖਿਅਤ ਹਨ। ਸਾਡੀਆਂ ਸਰਹੱਦਾਂ 'ਤੇ ਸੁਰੱਖਿਆ ਬਲ ਤਾਇਨਾਤ ਹਨ ਪਰ ਇਕ ਮਜ਼ਬੂਤ ​​ਅਤੇ ਵਿਆਪਕ ਸੁਰੱਖਿਆ ਤਾਇਨਾਤੀ ਵੀ ਇੰਨੇ ਵੱਡੇ ਖੇਤਰ ਨੂੰ ਕਵਰ ਨਹੀਂ ਕਰ ਸਕਦੀ। ਹਾਲਾਂਕਿ, ਜੋ ਹੋ ਰਿਹਾ ਹੈ, ਉਸ ਨੂੰ ਦੇਖਦੇ ਹੋਏ, ਅਸੀਂ ਨਾ ਤਾਂ ਇਨਕਾਰ ਕਰ ਸਕਦੇ ਹਾਂ ਅਤੇ ਨਾ ਹੀ ਮਜ਼ਬੂਤੀ ਨਾਲ ਪੁਸ਼ਟੀ ਕਰ ਸਕਦੇ ਹਾਂ। ਇਹ ਪਹਿਲਾਂ ਤੋਂ ਯੋਜਨਾਬੱਧ ਜਾਪਦਾ ਹੈ ਪਰ ਕਾਰਨ ਸਪੱਸ਼ਟ ਨਹੀਂ ਹੈ।

ਪਾਬੰਦੀਆਂ ’ਚ ਅੱਜ ਢਿੱਲ: ਇੰਫਾਲ ਪੱਛਮੀ ਦੇ ਐਡੀਸ਼ਨਲ ਜ਼ਿਲ੍ਹਾ ਮੈਜਿਸਟ੍ਰੇਟ, ਐਨ ਜੌਨਸਨ ਮੇਈਟੀ ਦੁਆਰਾ ਜਾਰੀ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ, 'ਇੰਫਾਲ ਪੱਛਮੀ ਜ਼ਿਲ੍ਹੇ ਦੇ ਸਾਰੇ ਖੇਤਰਾਂ ਵਿੱਚ ਆਮ ਲੋਕਾਂ ਦੇ ਘਰਾਂ ਤੋਂ ਬਾਹਰ ਆਉਣ ਲਈ ਲਗਾਈ ਗਈ ਪਾਬੰਦੀ ਸਵੇਰੇ 5 ਵਜੇ ਤੋਂ ਲਾਗੂ ਹੋਵੇਗੀ। ਐਤਵਾਰ ਯਾਨੀ ਅੱਜ 2 ਜੁਲਾਈ ਨੂੰ ਸਵੇਰੇ 5 ਵਜੇ ਤੋਂ ਸ਼ਾਮ 6 ਵਜੇ ਤੱਕ ਢਿੱਲ ਦਿੱਤੀ ਗਈ ਹੈ। ਨੋਟੀਫਿਕੇਸ਼ਨ ਅਨੁਸਾਰ ਇਹ ਫੈਸਲਾ ਜ਼ਿਲ੍ਹੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਵਿੱਚ ਹੋਏ ਜ਼ਿਕਰਯੋਗ ਸੁਧਾਰ ਦੇ ਮੱਦੇਨਜ਼ਰ ਲਿਆ ਗਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਲੋਕਾਂ ਨੂੰ ਦਵਾਈਆਂ ਅਤੇ ਖਾਣ-ਪੀਣ ਸਮੇਤ ਹੋਰ ਜ਼ਰੂਰੀ ਵਸਤਾਂ ਖਰੀਦਣ ਦੀ ਸਹੂਲਤ ਦੇਣ ਲਈ ਪਾਬੰਦੀ ਵਿਚ ਢਿੱਲ ਦੇਣ ਦੀ ਵੀ ਲੋੜ ਹੈ।

ਤਿਪਰਾ ਮੋਥਾ ਦਾ ਵਫ਼ਦ ਅਮਿਤ ਸ਼ਾਹ ਨੂੰ ਮਿਲਿਆ: ਤ੍ਰਿਪੁਰਾ ਦੀ ਮੁੱਖ ਵਿਰੋਧੀ ਪਾਰਟੀ ਟਿਪਰਾ ਮੋਥਾ ਦੇ ਇੱਕ ਵਫ਼ਦ ਨੇ ਸ਼ਨੀਵਾਰ ਨੂੰ ਨਵੀਂ ਦਿੱਲੀ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਅਤੇ 'ਗ੍ਰੇਟਰ ਟਿਪਰਾਲੈਂਡ' ਦੀ ਆਪਣੀ ਮੰਗ ਦੇ 'ਸੰਵਿਧਾਨਕ ਹੱਲ' ਦੀ ਬੇਨਤੀ ਕੀਤੀ। ਤਿਪਰਾਹਾ ਇੰਡੀਜੀਨਸ ਪ੍ਰੋਗਰੈਸਿਵ ਰੀਜਨਲ ਅਲਾਇੰਸ (ਟਿਪਰਾ ਮੋਥਾ) ਦੇ ਮੁਖੀ ਪ੍ਰਦਯੋਤ ਕਿਸ਼ੋਰ ਮਾਨਿਕਿਆ ਦੇਬਰਮਾ ਨੇ ਕਿਹਾ ਕਿ ਗ੍ਰਹਿ ਮੰਤਰੀ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਕੇਂਦਰ ਸਰਕਾਰ ਸਾਡੀਆਂ ਮੰਗਾਂ 'ਤੇ ਵਿਚਾਰ ਕਰਨ ਦੀ ਪ੍ਰਕਿਰਿਆ ਜਲਦੀ ਸ਼ੁਰੂ ਕਰੇਗੀ।

ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਦੇਬਰਮਾ ਨੇ ਪੱਤਰਕਾਰਾਂ ਨੂੰ ਕਿਹਾ, 'ਸਾਡਾ ਏਜੰਡਾ ਬਿਲਕੁਲ ਸਪੱਸ਼ਟ ਹੈ। ਗ੍ਰੇਟਰ ਟਿੱਪਰਲੈਂਡ ਦੀ ਸਥਾਪਨਾ ਦੀ ਸਾਡੀ ਮੰਗ ਦਾ ਸੰਵਿਧਾਨਕ ਹੱਲ ਹੋਣਾ ਚਾਹੀਦਾ ਹੈ। ਅਸੀਂ ਉਨ੍ਹਾਂ (ਸ਼ਾਹ) ਨੂੰ ਮਿਲੇ ਅਤੇ ਸਪੱਸ਼ਟ ਕੀਤਾ ਕਿ ਅਸੀਂ ਮੂਲ ਨਿਵਾਸੀਆਂ ਦੀਆਂ ਅਸਲ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਦਿਲਚਸਪੀ ਰੱਖਦੇ ਹਾਂ। ਲੋਕਾਂ ਦੇ ਸਬਰ ਦਾ ਬੰਨ੍ਹ ਟੁੱਟ ਰਿਹਾ ਹੈ ਅਤੇ ਸਾਨੂੰ ਜਲਦੀ ਹੱਲ ਦੀ ਲੋੜ ਹੈ।

ਦੇਬਰਮਾ ਮੁਤਾਬਕ ਸ਼ਾਹ ਨੇ ਵਫਦ ਨੂੰ ਦੱਸਿਆ ਕਿ ਇਸ ਸਮੇਂ ਕੇਂਦਰੀ ਗ੍ਰਹਿ ਮੰਤਰਾਲੇ ਦਾ ਪੂਰਾ ਧਿਆਨ ਹਿੰਸਾ ਪ੍ਰਭਾਵਿਤ ਮਣੀਪੁਰ 'ਤੇ ਕੇਂਦਰਿਤ ਹੈ। ਉੱਧਰ, ਟਿਪਰਾ ਮੋਥਾ ਦੇ ਮੁਖੀ ਨੇ ਕਿਹਾ ਕਿ ਗ੍ਰਹਿ ਮੰਤਰੀ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਮੰਗ 'ਤੇ ਪਾਰਟੀ ਨਾਲ ਛੇਤੀ ਹੀ ਗੱਲਬਾਤ ਸ਼ੁਰੂ ਕੀਤੀ ਜਾਵੇਗੀ। (ਏਜੰਸੀਆਂ)

ETV Bharat Logo

Copyright © 2024 Ushodaya Enterprises Pvt. Ltd., All Rights Reserved.