ETV Bharat / bharat

ਜਦੋਂ ਕਈ ਸਾਲ ਵਿਆਹ ਲਈ ਕੁੜੀ ਨਾ ਮਿਲੀ, ਤਾਂ ਨੌਜਵਾਨ ਨੇ ਕਿੰਨਰ ਨਾਲ ਕਰਾਇਆ ਵਿਆਹ !

author img

By

Published : Apr 17, 2023, 1:16 PM IST

Man Married To Transgender in Hamirpur
Man Married To Transgender in Hamirpur

ਉੱਤਰ ਪ੍ਰਦੇਸ਼ ਦੇ ਹਮੀਰਪੁਰ ਦਾ ਇੱਕ ਵਿਅਕਤੀ 20 ਸਾਲਾਂ ਤੋਂ ਆਪਣੇ ਵਿਆਹ ਨੂੰ ਲੈ ਕੇ ਬਹੁਤ ਚਿੰਤਤ ਸੀ। ਜਦੋਂ ਗੱਲ ਨਾ ਬਣੀ ਤਾਂ ਉਸ ਨੇ ਇਕ ਕਿੰਨਰ ਨਾਲ ਵਿਆਹ ਕਰਵਾ ਲਿਆ। ਇਹ ਵਿਆਹ ਪੂਰੇ ਇਲਾਕੇ 'ਚ ਚਰਚਾ ਦਾ ਵਿਸ਼ਾ ਬਣ ਚੁੱਕਾ ਹੈ।

ਜਦੋਂ ਕਈ ਸਾਲ ਵਿਆਹ ਲਈ ਕੁੜੀ ਨਾ ਮਿਲੀ, ਤਾਂ ਨੌਜਵਾਨ ਨੇ ਕਿੰਨਰ ਨਾਲ ਕਰਾਇਆ ਵਿਆਹ

ਹਮੀਰਪੁਰ/ਉੱਤਰ ਪ੍ਰਦੇਸ਼ : ਜ਼ਿਲ੍ਹੇ ਦੇ ਸਰਲਾ ਇਲਾਕੇ ਵਿੱਚ ਇੱਕ ਅਜੀਬ ਘਟਨਾ ਵਾਪਰੀ ਹੈ। ਇਸ ਪਿੰਡ ਦੇ ਇੱਕ 48 ਸਾਲਾ ਵਿਅਕਤੀ ਨੇ ਆਪਣੇ ਵਿਆਹ ਲਈ 20 ਸਾਲ ਤੱਕ ਕੋਸ਼ਿਸ਼ ਕੀਤੀ। ਜਦੋਂ ਵਿਆਹ ਨਹੀਂ ਹੋ ਪਾਇਆ ਤਾਂ, ਆਖਿਰ ਉਸ ਨੇ ਇਕ ਕਿੰਨਰ ਦੀ ਮੰਗ ਭਰ ਕੇ ਉਸ ਨੂੰ ਹੀ ਅਪਣਾ ਜੀਵਨ ਸਾਥੀ ਬਣਾ ਲਿਆ। ਮੌਕੇ ਉੱਤੇ ਮੌਜੂਦ ਪੰਡਿਤ ਨੇ ਦੋਹਾਂ ਦਾ ਰੀਤੀ-ਰਿਵਾਜ਼ਾ ਨਾਲ ਵਿਆਹ ਕਰਵਾਇਆ। ਉਸ ਤੋਂ ਬਾਅਦ ਸ਼ਾਮ ਨੂੰ ਲੋਕਾਂ ਜੰਮ ਕੇ ਵਿਆਹ ਦੀ ਪਾਰਟੀ ਵਿੱਚ ਡੀਜੀ ਉੱਤੇ ਖੂਬ ਠੂਮਕੇ ਲਾਏ। ਇਹ ਵਿਆਹ ਪੂਰੇ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ।

ਇਹ ਵੀ ਪੜ੍ਹੋ: Bathinda Military Station Firing Update: ਮਿਲਟਰੀ ਸਟੇਸ਼ਨ ਫਾਇਰਿੰਗ ਮਾਮਲੇ ਵਿੱਚ ਵੱਡਾ ਖੁਲਾਸਾ, ਇੱਕ ਜਵਾਨ ਗ੍ਰਿਫ਼ਤਾਰ

ਵਿਆਹ ਲਈ ਨਹੀਂ ਮਿਲੀ ਕੁੜੀ, ਫਿਰ ਕਿੰਨਰ ਨੂੰ ਬਣਾਇਆ ਜੀਵਨ ਸਾਥੀ: ਪਿੰਡ ਤੋਲਾ ਖੰਗਰਾਂ ਦੇ ਵਸਨੀਕ ਨੱਥੂਰਾਮ ਸਿੰਘ ਦੇ ਦੋ ਪੁੱਤਰ ਹਨ। ਇਨ੍ਹਾਂ ਵਿੱਚੋਂ ਵੱਡਾ ਲੜਕਾ ਵਿਆਹਿਆ ਹੈ, ਜਦਕਿ 48 ਸਾਲਾ ਛੋਟਾ ਪੁੱਤਰ ਛਤਰਪਾਲ ਸਿੰਘ ਅਣਵਿਆਹਿਆ ਹੈ। ਛਤਰਪਾਲ ਨੇ ਆਪਣੇ ਵਿਆਹ ਲਈ ਬਹੁਤ ਕੋਸ਼ਿਸ਼ ਕੀਤੀ, ਪਰ ਸਫਲਤਾ ਨਹੀਂ ਮਿਲੀ। ਥੱਕੇ-ਹਾਰੇ ਛਤਰਪਾਲ ਨੇ ਸ਼ਨੀਵਾਰ ਦੁਪਹਿਰ ਪਿੰਡ ਦੇ ਸਤੀ ਮਾਤਾ ਮੰਦਿਰ ਨੇੜੇ ਇਲਾਕੇ ਦੀ ਕਿੰਨਰ ਬਿੱਲੋ ਰਾਣੀ ਦੀ ਮੰਗ ਨੂੰ ਸਿੰਦੂਰ ਨਾਲ ਭਰ ਦਿੱਤਾ। ਕੋਲ ਬੈਠੇ ਪੁਜਾਰੀ ਪੰਡਿਤ ਓਮਪ੍ਰਕਾਸ਼ ਨੇ ਵਿਆਹ ਲਈ ਮੰਤਰ ਜਾਪ ਪੜ੍ਹੇ ਅਤੇ ਵਿਆਹ ਕਰਵਾ ਦਿੱਤਾ। ਇਸ ਦੌਰਾਨ ਇਹ ਵਿਆਹ ਦੇਖਣ ਲਈ ਆਸ ਪਾਸ ਦੇ ਲੋਕਾਂ ਦੀ ਭੀੜ ਲੱਗ ਗਈ। ਮੰਗ ਭਰਨ ਤੋਂ ਬਾਅਦ ਛਤਰਪਾਲ ਅਤੇ ਬਿੱਲੋ ਰਾਣੀ ਨੇ ਮਿੱਟੀ ਦੇ ਥੰਮ੍ਹ ਦੇ ਚੱਕਰ ਵੀ ਲਾਏ।

ਵਿਆਹ ਬਣਿਆ ਚਰਚਾ ਦਾ ਵਿਸ਼ਾ: ਇਸ ਅਨੋਖੇ ਵਿਆਹ ਦੀ ਚਰਚਾ ਪਲਾਂ ਵਿੱਚ ਪਿੰਡ 'ਚ ਜੰਗਲ ਦੀ ਅੱਗ ਵਾਂਗ ਫੈਲ ਗਈ। ਕੁਝ ਹੀ ਦੇਰ ਵਿਚ ਇਕੱਠ ਵਧ ਗਿਆ। ਲੋਕਾਂ ਨੇ ਛਤਰਪਾਲ ਅਤੇ ਕਿੰਨਰ ਬਿੱਲੋ ਰਾਣੀ ਨੂੰ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਬਿੱਲੋ ਰਾਣੀ ਨੇ ਪੁਜਾਰੀ ਦੇ ਚਰਨ ਛੂਹ ਕੇ ਅਸ਼ੀਰਵਾਦ ਲਿਆ। ਸ਼ਾਮ ਨੂੰ ਛਤਰਪਾਲ ਦੇ ਘਰ ਦਾਵਤ ਸੀ। ਇਸ ਵਿੱਚ ਉਨ੍ਹਾਂ ਦੇ ਰਿਸ਼ਤੇਦਾਰਾਂ ਤੋਂ ਇਲਾਵਾ ਪਿੰਡ ਵਾਸੀਆਂ ਨੇ ਵੀ ਸ਼ਮੂਲੀਅਤ ਕੀਤੀ। ਡੀਜੇ ਦੀ ਧੁਨ 'ਤੇ ਸਾਰਿਆਂ ਨੇ ਖੂਬ ਡਾਂਸ ਵੀ ਕੀਤਾ।

ਇਹ ਵੀ ਪੜ੍ਹੋ: ਜ਼ਿੰਦਗੀ ਵਿੱਚ ਰੋਜ਼ਾਨਾ ਲੈਣ ਵਾਲੇ ਛੋਟੇ-ਛੋਟੇ ਫ਼ੈਸਲੇ ਤੁਹਾਡੇ 'ਚ ਪੈਦਾ ਕਰ ਸਕਦੇ ਨੇ ਤਣਾਅ, ਜਾਣੋ ਇਸ ਤੋਂ ਕਿਵੇਂ ਕਰਨਾ ਹੈ ਬਚਾਅ

ETV Bharat Logo

Copyright © 2024 Ushodaya Enterprises Pvt. Ltd., All Rights Reserved.