ETV Bharat / bharat

ਆਈ.ਟੀ ਦੀਆਂ ਕੰਪਨੀਆਂ ਦੇ ਕਰਮਚਾਰੀਆਂ ਵਾਂਗ, ਖੇਤੀਬਾੜੀ ਨਾਲ ਚੌਖੀ ਕਮਾਈ ਕਰ ਸਕਦੇ ਹੋ, ਜਾਣੋ ਕਿਵੇਂ

author img

By

Published : May 19, 2021, 1:09 PM IST

ਨਾਰਿਅਲ ਦੇ ਦਰੱਖਤਾਂ 'ਤੇ ਆਸਾਨੀ ਨਾਲ ਚੜ੍ਹਣ ਵਾਲੇ ਇਨ੍ਹਾਂ ਦੋ ਵਿਅਕਤੀਆਂ ਦਾ ਨਾਂਅ ਵਿੱਟਲ ਗੌੜਾ ਅਤੇ ਅਨੁਸ਼ ਹੈ। ਇਨ੍ਹਾਂ ਦੋਨਾਂ ਨੇ ਸਾਬਿਤ ਕੀਤਾ ਹੈ ਕਿ ਖੇਤੀਬਾੜੀ ਕਾਰਜਾਂ ਤੋਂ ਵੀ ਅਸੀਂ ਤਰੱਕੀ ਕਰ ਸਕਦੇ ਹੈ ਅਤੇ ਆਈ.ਟੀ ਖੇਤਰ ਦੀਆਂ ਕੰਪਨੀਆਂ ਦੇ ਵੱਡੇ ਕਰਮਚਾਰੀਆਂ ਵਾਂਗ ਪੈਸਾ ਕਮਾ ਸਕਦੇ ਹਾਂ। ਕੋਕੋਨਟ ਪਲੈਕਿੰਗ ਨਾਲ ਇਹ ਦੋ ਵਿਅਕਤੀ ਪ੍ਰਤੀ ਮਹੀਨਾ ਲਗਭਗ 60 ਤੋਂ 80 ਹਜ਼ਾਰ ਰੁਪਏ ਕਮਾਉਂਦੇ ਹਨ।

ਫ਼ੋਟੋ
ਫ਼ੋਟੋ

ਕਰਨਾਟਕ: ਨਾਰਿਅਲ ਦੇ ਦਰੱਖਤਾਂ 'ਤੇ ਆਸਾਨੀ ਨਾਲ ਚੜ੍ਹਣ ਵਾਲੇ ਇਨ੍ਹਾਂ ਦੋ ਵਿਅਕਤੀਆਂ ਦਾ ਨਾਂਅ ਵਿੱਟਲ ਗੌੜਾ ਅਤੇ ਅਨੁਸ਼ ਹੈ। ਇਨ੍ਹਾਂ ਦੋਨਾਂ ਨੇ ਸਾਬਿਤ ਕੀਤਾ ਹੈ ਕਿ ਖੇਤੀਬਾੜੀ ਕਾਰਜਾਂ ਤੋਂ ਵੀ ਅਸੀਂ ਤਰੱਕੀ ਕਰ ਸਕਦੇ ਹੈ ਅਤੇ ਆਈ.ਟੀ ਖੇਤਰ ਦੀਆਂ ਕੰਪਨੀਆਂ ਦੇ ਵੱਡੇ ਕਰਮਚਾਰੀਆਂ ਵਾਂਗ ਪੈਸਾ ਕਮਾ ਸਕਦੇ ਹਾਂ। ਕੋਕੋਨਟ ਪਲੈਕਿੰਗ ਨਾਲ ਇਹ ਦੋ ਵਿਅਕਤੀ ਪ੍ਰਤੀ ਮਹੀਨਾ ਲਗਭਗ 60 ਤੋਂ 80 ਹਜ਼ਾਰ ਰੁਪਏ ਕਮਾਉਂਦੇ ਹਨ।

ਵੇਖੋ ਵੀਡੀਓ

ਵਿੱਟਲ ਗੌੜਾ ਸੁਲੀਆ ਤਾਲੁਕ ਦੇ ਮੁਰਲਿਆਦਾ ਕਦੀਰਾ (Murulyada Kadeera) ਪਿੰਡ ਅਤੇ ਅਨੁਸ਼ ਮੰਗਲੁਰੂ ਨੂੰ ਸੁਰਤਕਲ ਦਾ ਵਾਸੀ ਹੈ। ਇਹ ਦੋਨੋ ਵਿਅਕਤੀ ਇੱਕ ਸਾਧਨ ਦੀ ਮਦਦ ਨਾਲ ਨਾਰਿਅਲ ਦੇ ਦਰੱਖਤ 'ਤੇ ਚੜ੍ਹ ਜਾਂਦੇ ਹਨ ਅਤੇ ਆਸਾਨੀ ਨਾਲ ਨਾਰੀਅਲ ਨੂੰ ਤੋੜਦੇ ਹੈ। ਇਹ ਹਰ ਰੋਜ਼ 60 ਤੋਂ 80 ਰੁੱਖ ਉੱਤੇ ਚੜ੍ਹ ਕੇ ਨਾਰੀਅਲ ਤੋੜਦੇ ਹਨ।

ਖੇਤੀਬਾੜੀ ਵਿਗਿਆਨ ਕੇਂਦਰ ਵੱਲੋਂ ਆਯੋਜਿਤ ਇੱਕ ਸਿਖਲਾਈ ਪ੍ਰੋਗਰਾਮ 'ਟੈਂਗੀਨਾ ਮਾਰਾ ਸਨੇਹੀ' (Tengina Mara Snehi, ਜਿਸਦਾ ਅਰਥ ਹੈ 'ਫਰੈਡਲੀ ਕੋਕੋਨਟ ਟ੍ਰੀ, ਨਾਰੀਅਲ ਅਤੇ ਉਸ ਦੇ ਰੁੱਖਾਂ ਤੋਂ ਹੋਰ ਲਾਭ ਦੀ ਜਾਣਕਾਰੀ') ਨੇ ਵਿੱਟਲ ਅਤੇ ਅਨੁਸ਼ ਦੀ ਜੀਵਨ ਸ਼ੈਲੀ ਨੂੰ ਬਦਲ ਦਿੱਤਾ ਹੈ। ਇਸ ਸਿਖਲਾਈ ਵਿੱਚ ਵਿਭਾਗ ਨੇ ਨਾਰਿਅਲ ਦੇ ਦਰੱਖਤਾਂ ਉੱਤੇ ਚੜ੍ਹਨ ਅਤੇ ਪਲੈਕਿੰਗ ਕਰਨ ਦੇ ਲਈ ਉਪਕਰਣਾਂ ਦਾ ਪ੍ਰਬੰਧ ਕਰਨ ਸਿਖਾਇਆ ਹੈ। ਇਹ ਦੋ, ਜਿਨ੍ਹਾਂ ਨੂੰ ਪਹਿਲਾਂ ਤੋਂ ਹੀ ਨਾਰਿਅਲ ਦੀ ਪਲੈਕਿੰਗ ਦੇ ਬਾਰੇ ਵਿੱਚ ਗਿਆਨ ਹੈ, ਸਿਖਲਾਈ ਪ੍ਰਾਪਤ ਕਰਨ ਦੇ ਬਾਅਦ ਬਹੁਤ ਗਿਆਨਵਾਨ ਹੋ ਗਏ ਹਨ।

ਕੇਵੀਕੇ ਖੇਤੀ ਵਿਗਿਆਨਕ ਟੀ.ਜੇ ਰਮੇਸ਼ ਨੇ ਕਿਹਾ ਕਿ ਇਸ ਕੇਂਦਰ ਵਿੱਚ ਨਾਰਿਅਲ ਦੇ ਦਰੱਖਤਾਂ 'ਤੇ ਚੜ੍ਹਨ ਦੇ ਲਈ 200 ਤੋਂ ਵੱਧ ਨੌਜਵਾਨਾਂ ਨੂੰ ਸਿਖਲਾਈ ਦਿੱਤੀ ਗਈ ਸੀ। ਦੱਖਣ ਵਿੱਚ ਨਾਰਿਅਲ ਪਲਕਰ ਦੀ ਘਾਟ ਦਾ ਸਾਹਮਣਾ ਕਰਨ ਤੋਂ ਬਾਅਦ, ਅਸੀਂ ਨੌਜਵਾਨਾਂ ਨੂੰ ਨਾਰਿਅਲ ਨੂੰ ਆਸਾਨੀ ਨਾਲ ਤੋੜਨ ਲਈ ਸਿਖਲਾਈ ਦੇਣ ਦੀ ਪ੍ਰਬੰਧ ਕੀਤੀ। ਇਸ ਨਾਲ ਨੌਜਵਾਨ ਜੋ ਬੇਰੁਜ਼ਗਾਰੀ ਦੀ ਸਮਸਿਆ ਦਾ ਸਾਹਮਣਾ ਕਰ ਰਹੇ ਸੀ ਉਹ ਹੁਣ ਨਾਰੀਅਲ ਦੇ ਦਰਖ਼ਤ ਖੁਦ ਨੂੰ ਰੁਜ਼ਗਾਰ ਦੇ ਰਹੇ ਹਨ।

ਕੇਵੀਕੇ ਕੇਂਦਰ ਵਿੱਚ ਜਿਨ੍ਹਾਂ ਨੇ ਸਿਖਲਾਈ ਪ੍ਰਪਾਤ ਕੀਤੀ ਉਨ੍ਹਾਂ ਨੇ ਆਪਣੇ ਸ਼ੁਰੂਆਤੀ ਦਿਨਾਂ ਵਿੱਚ ਹੀ 40-50 ਦਰਖਤ ਉੱਤੇ ਚੜ੍ਹਣਾ ਸ਼ੁਰੂ ਕਰ ਦਿੱਤਾ। ਕੁਝ ਮਹੀਨਿਆਂ ਦੇ ਬਾਅਦ ਉਨ੍ਹਾਂ ਨੇ ਇਕ ਦਿਨ ਵਿੱਚ ਲਗਭਗ 80 ਰੁੱਖਾਂ ਉੱਤੇ ਚੜ੍ਹਣਾ ਸ਼ੁਰੂ ਕਰ ਦਿੱਤਾ। ਵਿੱਟਲ ਅਤੇ ਅਨੁਸ਼ ਇੱਕ ਨਾਰੀਅਲ ਦੇ ਰੁੱਖ ਉੱਤੇ ਚੜ੍ਹਣ ਦੇ ਲਈ 35 ਰੁਪਏ ਲੈਂਦੇ ਹਨ। ਵਿੱਟਲ ਕਹਿੰਦੇ ਹਨ ਜੋ ਲੋਕ ਬੇਰੁਜ਼ਗਾਰੀ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਉਹ ਪੈਸੇ ਕਮਾਉਣ ਦੇ ਲਈ ਇਸ ਕੰਮ ਵਿੱਚ ਸ਼ਾਮਲ ਹੋ ਕੇ ਆਪਣਾ ਜੀਵਨ ਬੇਹਤਰ ਬਣਾ ਸਕਦੇ ਹਨ।

ਨਾਰੀਅਲ ਤੋੜਣ ਵਾਲਾ ਵਿੱਟਲ ਗੌਡਾ ਨੇ ਕਿਹਾ ਕਿ ਸ਼ੁਰੂਆਤੀ ਦਿਨਾਂ ਵਿੱਚ ਮੈਂ 50-60 ਰੁੱਖਾਂ ਉੱਤੇ ਹੀ ਚੜ੍ਹ ਪਾਉਂਦਾ ਸੀ ਪਰ ਹੁਣ ਹਰ ਰੋਜ਼ ਕਰੀਬ 80 ਦਰਖਤ ਉੱਤੇ ਚੜ੍ਹਦਾ ਹਾਂ ਮੈਂ ਆਪਣੇ ਪਿੰਡ ਤੋਂ ਲਗਭਗ 20 ਕਿਲੋਮੀਟਰ ਦੂਰ ਨਾਰੀਅਲ ਤੋੜਣ ਜਾਂਦਾ ਹੈ। ਇਹ ਕੰਮ ਸ਼ੁਰੂ ਕਰਨ ਨਾਲ ਮੇਰੀ ਵਿੱਤੀ ਸਥਿਤੀ ਵੀ ਬਹੁਤ ਸਥਿਰ ਹੋ ਗਈ ਹੈ।

ਵਿੱਟਲ ਗੌਡਾ 25 ਖੇਤਾਂ ਵਿੱਚ ਨਾਰੀਅਲ ਪਲਕਰ ਦੇ ਰੂਪ ਵਿੱਚ ਕੰਮ ਕਰਦਾ ਹੈ। ਜੇਕਰ ਉਨ੍ਹਾਂ ਨੇ ਨਾਰੀਅਲ ਤੋੜਣ ਦੇ ਲਈ ਜਿਆਦਾ ਲੋਕਾਂ ਦੀ ਜ਼ਰੂਰਤ ਹੋਵੇਗੀ ਤਾਂ ਉਹ ਕੇਂਦਰ ਤੋਂ ਸਿਖਿਅਤ ਮਜ਼ਦੂਰਾਂ ਨੂੰ ਲਿਆਉਣਗੇ।

ਨਾਰੀਅਲ ਪਲਕਰ ਅਨੁਸ਼ ਨੇ ਕਿਹਾ ਕਿ ਉਹ 20-25 ਖੇਤਾਂ ਵਿੱਚ ਨਾਰੀਅਲ ਤੋੜਣ ਵਿੱਚ ਸ਼ਾਮਲ ਹਾਂ ਜੇਕਰ ਤੋੜਣ ਦੇ ਲਈ ਜਿਆਦਾ ਲੋਕਾਂ ਦੀ ਜ਼ਰੂਰਤ ਹੋਵੇਗੀ ਤਾਂ ਕੇਵੀਕੇ ਕੇਂਦਰ ਤੋਂ ਸਿਖਲਾਈ ਪ੍ਰਪਾਤ ਹੋਰ ਲੋਕਾਂ ਦੀ ਵਿਵਸਥਾ ਕਰੂਗਾ ਜੋ ਕਹਿ ਰਹੇ ਸੀ ਜੋ ਜੌਬ ਨਹੀਂ ਹੋਣ ਤੋਂ ਨਾਲ ਨਾਰੀਅਲ ਦੀ ਪਲਕਿੰਗ ਵਿੱਚ ਸ਼ਾਮਲ ਹੋ ਸਕਦੇ ਹੈ ਅਤੇ ਪੈਸੇ ਕਮਾ ਸਕਦੇ ਹੈ। ਕੇਵੀਕੇ ਤੋਂ ਸਿਖਲਾਈ ਪ੍ਰਪਾਤ ਕਰਨ ਦੇ ਬਾਅਦ ਮੈਂ ਨਾਰੀਅਲ ਤੋੜਣ ਵਿੱਚ ਤੇਜ਼ ਹੋ ਗਿਆ ਹਾਂ ਇਸ ਕੰਮ ਨਾਲ ਮੇਰਾ ਜੀਵਨ ਵਿਵਸਥਿਤ ਹੋ ਗਿਆ ਹੈ।

ਨਾਰੀਅਲ ਦੇ ਦਰਖਤ ਉੱਤੇ ਚੜ੍ਹਣ ਦੀ ਸਿਖਲਾਈ ਵਿੱਚ ਲਗਭਗ 200 ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ। ਦੱਖਣ ਕੰਨੜ ਜ਼ਿਲ੍ਹੇ ਦੇ ਵੱਖ-ਵੱਖ ਹਿਸਿਆਂ ਤੋਂ ਵੱਡੀ ਗਿਣਤੀ ਵਿੱਚ ਔਰਤਾਂ ਵੀ ਕੇਂਦਰ ਤੋਂ ਸਿਖਲਾਈ ਪ੍ਰਪਾਤ ਕਰ ਰਹੀਆਂ ਹਨ। ਕੇਵੀਕੇ ਤੋਂ ਸਿਖਿਅਤ ਲੋਕ ਹੋਰ ਬੇਰੁਜ਼ਗਾਰ ਵਿਅਕਤੀਆਂ ਨੂੰ ਧਨ ਕਮਾਉਣ ਦੇ ਲਈ ਸਿਖਲਾਈ ਪ੍ਰਪਾਤ ਕਰਨ ਦਾ ਸੁਝਾਅ ਦੇ ਰਹੇ ਹਨ।

ਬਾਗਵਾਨੀ ਵਿਗਿਆਨਕ ਡਾ. ਰਸ਼ਿਮ ਨੇ ਕਿਹਾ ਕਿ ਪੰਜ ਦਿਨਾਂ ਦੀ ਟਾਂਗੂ ਸਨੇਹ ਸਿਖਲਾਈ ਵਰਕਸ਼ਾਪ ਵਿੱਚ ਨਾਰੀਅਲ ਦੀ ਖੇਤੀ, ਬਿਮਾਰੀ ਉੱਤੇ ਨਿਯੰਤਰ, ਨਾਰੀਅਲ ਦੇ ਵਿਕਸਿਤ ਹੋਣ ਉੱਤੇ ਖਪਤਕਾਰਾਂ ਨੂੰ ਕਿਵੇਂ ਹਟਾਏ ਇਸ ਬਾਰੇ ਵਿੱਚ ਦਸਿਆ ਜਾਂਦਾ ਹੈ ਜਿਲ੍ਹਿਆਂ ਦੇ ਵੱਖ-ਵੱਖ ਹਿੱਸਿਆਂ ਦੀ ਔਰਤਾਂ ਵੀ ਇਸ ਕਾਰਜਸ਼ਾਲਾਂ ਵਿੱਚ ਸ਼ਾਮਲ ਹੋਈ।

ਇਹ ਦੋ ਨਾਰੀਅਲ ਤੋੜਣ ਵਾਲੇ ਉਨ੍ਹਾਂ ਲੋਕਾਂ ਲਈ ਸਭ ਤੋਂ ਚੰਗੀ ਉਦਾਰਣ ਹੈ ਜੋ ਘਰ ਵਿੱਚ ਬੈਠੇ ਹਨ ਅਤੇ ਕਹਿੰਦੇ ਹਨ ਕਿ ਬੇਰੁਜ਼ਗਾਰ ਹਾਂ ਵਿੱਟਲ ਅਤੇ ਅਨੁਸ਼ ਨੇ ਸਾਬਿਤ ਕੀਤਾ ਹੈ ਕਿ ਇਹ ਜ਼ਰੂਰੀ ਨਹੀਂ ਕਿ ਐਮਐਨਸੀ ਮੁਲਾਜ਼ਮ ਨੂੰ ਹੀ ਚੰਗੀ ਤਨਖਾਹ ਮਿਲ ਸਕਦੀ ਹੈ ਖੇਤਾਂ ਵਿੱਚ ਕੰਮ ਕਰਨ ਵਾਲੇ ਸ਼ਖਤ ਮਿਹਨਤ ਨਾਲ ਜਿਆਦਾ ਧਨ ਕਮਾਉਣ ਦੇ ਯੋਗ ਹੋ ਸਕਦੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.