ETV Bharat / bharat

Delta Plus Variant: ਡੈਲਟਾ ਵਾਂਗ, ਡੈਲਟਾ ਪਲੱਸ ਵੈਰੀਐਂਟ ਤੋਂ ਵੀ ਵਧੇਰੇ ਖ਼ਤਰਨਾਕ

author img

By

Published : Jun 27, 2021, 2:33 PM IST

Updated : Jun 27, 2021, 5:08 PM IST

ਡੈਲਟਾ ਪਲੱਸ ਵੇਰੀਐਂਟ ਵੀ ਵਧੇਰੇ ਖ਼ਤਰਨਾਕ
ਡੈਲਟਾ ਪਲੱਸ ਵੇਰੀਐਂਟ ਵੀ ਵਧੇਰੇ ਖ਼ਤਰਨਾਕ

ਜਿਥੇ ਦੇਸ਼ ਵਿੱਚ ਪਹਿਲਾਂ ਡੈਲਟਾ ਆਇਆ ਤੇ ਉਥੇ ਹੀ ਇੱਹ ਨਵਾਂ ਵਿਸ਼ਾਣੂ ਡੈਲਟਾ ਪਲੱਸ ਨਾਮ ਦਾ ਆ ਗਿਆ ਹੈ। ਡੈਲਟਾ ਪਲੱਸ ਵੈਰੀਐਂਟ ਇੱਕ ਵੱਖਰਾ ਵਿਸ਼ਾਣੂ ਹੈ ਇਸ ਨੂੰ ਡੈਲਟਾ ਨਾਲ ਨਹੀਂ ਜੋੜਿਆ ਜਾ ਸਕਦਾ ਹੈ।

ਦਿੱਲੀ: ਕੋਰੋਨਾ ਵਾਇਰਸ ਤੋਂ ਅਜੇ ਨਿਜ਼ਾਤ ਨਹੀਂ ਮਿਲੀ ਸੀ ਕਿ ਹੁਣ ਇੱਕ ਨਵਾਂ ਵਾਇਰਸ ਦੀ ਦੇਸ਼ ਵਿੱਚ ਐਂਟਰੀ ਹੋ ਗਈ ਹੈ, ਉਹ ਹੈ ਡੈਲਟਾ। ਜਿਥੇ ਦੇਸ਼ ਵਿੱਚ ਪਹਿਲਾਂ ਡੈਲਟਾ ਆਇਆ ਤੇ ਉਥੇ ਹੀ ਇੱਹ ਨਵਾਂ ਵਿਸ਼ਾਣੂ ਡੈਲਟਾ ਪਲੱਸ ਨਾਮ ਦਾ ਆ ਗਿਆ ਹੈ। ਇਸ ਸਬੰਧੀ ਜਾਣਕਾਰੀ ਆਈਸੀਐਮਆਰ ਦੇ ਸਾਬਕਾ ਵਿਗਿਆਨੀ ਡਾ. ਰਮਨ ਆਰ ਗੰਗਾਖੇਡਕਰ ਨੇ ਵਿਸ਼ੇਸ਼ ਜਾਣਕਾਰੀ ਦਿੱਤੀ।

Delta Plus Variant: ਡੈਲਟਾ ਵਾਂਗ, ਡੈਲਟਾ ਪਲੱਸ ਵੈਰੀਐਂਟ ਤੋਂ ਵੀ ਵਧੇਰੇ ਖ਼ਤਰਨਾਕ

ਇਹ ਵੀ ਪੜੋ: Delta Plus Variant: ਲੁਧਿਆਣਾ ਤੋਂ ਸਾਹਮਣੇ ਆਇਆ ਪਹਿਲਾ ਕੇਸ

ਕੀ ਹੁੰਦਾ ਹੈ ਡੈਲਟਾ ਪਲੱਸ ਵੇਰੀਐਂਟ ?

ਡਾ. ਰਮਨ ਆਰ ਗੰਗਾਖੇਡਕਰ ਨੇ ਦੱਸਿਆ ਕਿ ਡੈਲਟਾ ਪਲੱਸ ਵੈਰੀਐਂਟ ਇੱਕ ਵੱਖਰਾ ਵਿਸ਼ਾਣੂ ਹੈ ਇਸ ਨੂੰ ਡੈਲਟਾ ਨਾਲ ਨਹੀਂ ਜੋੜਿਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਡੈਲਟਾ ਪਲੱਸ ਵੇਰੀਐਂਟ ਜਿਸ ਨੂੰ AY.1 ਵੀ ਕਿਹਾ ਜਾਂਦਾ ਹੈ। ਡੈਲਟਾ ਪਲੱਸ ਵੇਰੀਐਂਟ ਦਾ ਸਬੰਧ ਪਿਛਲੇ ਸਾਲ ਭਾਰਤ ਵਿੱਚ ਹੀ ਪਹਿਲੀ ਵਾਰ ਪਾਏ ਗਏ ਡੈਲਟਾ ਵੇਰੀਐਂਟ ਨਾਲ ਹੈ। ਸਰਕਾਰ ਨੂੰ ਇਸ ਨੂੰ ਗੰਭੀਰ ਲੈਣ ਦੀ ਲੋੜ ਹੈ।

Delta Plus Variant: ਡੈਲਟਾ ਵਾਂਗ, ਡੈਲਟਾ ਪਲੱਸ ਵੈਰੀਐਂਟ ਤੋਂ ਵੀ ਵਧੇਰੇ ਖ਼ਤਰਨਾਕ

ਡੈਲਟਾ ਪਲੱਸ ਵੇਰੀਐਂਟ ਵਧੇਰੇ ਖ਼ਤਰਨਾਕ ?

ਡਾ. ਰਮਨ ਆਰ ਗੰਗਾਖੇਡਕਰ ਨੇ ਕਿਹਾ ਕਿ ਡੈਲਟਾ ਪਲੱਸ ਵੈਰੀਐਂਟ ਵਧੇਰੇ ਖ਼ਤਰਨਾਕ ਹੈ ਇਹ ਤੇਜ਼ੀ ਨਾਲ ਫੈਸਲਾ ਹੈ ਚੇ ਫੇਫੜਿਆਂ ਦੇ ਸੈਲਾਂ ਨਾਲ ਸੌਖੇ ਢੰਗ ਨਾਲ ਜੁੜ ਜਾਂਦਾ ਹੈ ਜਿਸ ’ਤੇ ਕੋਈ ਥੈਰਿਪੀ ਅਸਰ ਨਹੀਂ ਕਰਦੀ।

ਵਾਇਰਸ ਸਮੇਂ-ਸਮੇਂ ’ਤੇ ਬਦਲਦੇ ਹਨ ਰੂਪ

ਉਹਨਾਂ ਨੇ ਕਿਹਾ ਕਿ ਇਹ ਵਾਇਰਸ ਸਮੇਂ-ਸਮੇਂ ’ਤੇ ਰੂਪ ਬਦਲਦੇ ਹਨ ਜਿਸ ਦਾ ਕੋਈ ਖ਼ਾਸ ਫਰਕ ਨਹੀਂ ਪੈਂਦਾ ਹੈ। ਉਥੇ ਹੀ ਉਹਨਾਂ ਨੇ ਕਿਹਾ ਕਿ ਇਸ ਤੋਂ ਬਚਾਅ ਲਈ ਸਾਵਧਾਨੀ ਬਹੁਤ ਜ਼ਰੂਰੀ ਹੈ।

ਕੋਰੋਨਾ ਦੀ ਦੂਜੀ ਲਹਿਰ ਨਹੀਂ ਹੋਈ ਖ਼ਤਮ

ਡਾ. ਰਮਨ ਆਰ ਗੰਗਾਖੇਡਕਰ ਨੇ ਕਿਹਾ ਕਿ ਕੋਰੋਨਾ ਦੇ ਦੂਜੀ ਲਹਿਰ ’ਤੇ ਬੇਸ਼ੱਕ ਠੱਲ ਪਈ ਹੈ ਪਰ ਇਹ ਖ਼ਤਮ ਨਹੀਂ ਹੋਇਆ ਹੈ ਇਸ ਲਈ ਸਰਕਾਰ ਨੂੰ ਇਸ ਗੰਭੀਰਤਾਂ ਨਾਲ ਲੈਣਾ ਚਾਹੀਦਾ ਹੈ।

ਸਾਵਧਾਨੀ ਬਹੁਤ ਜ਼ਰੂਰੀ

ਡਾ. ਰਮਨ ਆਰ ਗੰਗਾਖੇਡਕਰ ਨੇ ਕਿਹਾ ਇਸ ਤੋਂ ਬਚਾਅ ਲਈ ਸਾਵਧਾਨੀ ਬਹੁਤ ਜ਼ਰੂਰੀ ਹੈ। ਉਹਨਾਂ ਨੇ ਦੱਸਿਆ ਕਿ ਇਸ ਤੋਂ ਬਚਾਅ ਲਈ ਟੀਕਾਕਰਨ ਬਹੁਤ ਜ਼ਰੂਰੀ ਹੈ ਤੇ ਲੋਕਾਂ ਨੂੰ ਇਹ ਚਾਹੀਦਾ ਹੈ ਕਿ ਜੋ ਵੀ ਟੀਕਾ ਮਿਲੇ ਇਸ ਨੂੰ ਲਵਾ ਲੈਣਾ ਚਾਹੀਦਾ ਤੇ ਇਸ ਦੇ ਨਾਲ ਸਾਵਧੀਆਂ ਵੀ ਬਹੁਤ ਜ਼ਰੂਰੀ ਹਨ।

ਵੈਕਸੀਨ ਲੈਣ ਨਾਲ ਮੌਤ ਦਾ ਖ਼ਤਰਾ ਘੱਟ

ਉਥੇ ਹੀ ਡਾ. ਰਮਨ ਆਰ ਗੰਗਾਖੇਡਕਰ ਨੇ ਕਿਹਾ ਵੈਕਸੀਨ ਲੈਣ ਨਾਲ ਮੌਤ ਹੋਣ ਦਾ ਖ਼ਤਰਾ ਘੱਟ ਜਾਂਦਾ ਹੈ ਤੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਜੋ ਵੀ ਵੈਕਸੀਨ ਮਿਲੇ ਲੈ ਲੈਣ।

ਇਹ ਵੀ ਪੜੋ: ਚੰਡੀਗੜ੍ਹ 'ਚ ਕੋਰੋਨਾ ਦੇ ਡੇਲਟਾ ਪਲਸ ਵੈਰੀਅੰਟ ਦਾ ਪਹਿਲਾ ਕੇਸ

Last Updated :Jun 27, 2021, 5:08 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.