ETV Bharat / bharat

Ramlila Maidan: ਦਿੱਲੀ ਦੇ ਰਾਮਲੀਲਾ ਮੈਦਾਨ 'ਚ ਇੱਕ ਵਾਰ ਮੁੜ ਇਕੱਠੇ ਹੋਏ ਕਿਸਾਨ ਅਤੇ ਮਜ਼ਦੂਰ

author img

By

Published : Apr 5, 2023, 2:33 PM IST

ਦਿੱਲੀ ਵਿੱਚ ਸੈਂਟਰ ਆਫ ਇੰਡੀਆ, ਟ੍ਰੇਡ ਯੂਨੀਅਨ ਆਲ ਇੰਡੀਆ, ਕਿਸਾਨ ਅਤੇ ਆਲ ਇੰਡੀਆ ਐਗਰੀਕਲਚਰ ਵਰਕਰਸ ਯੂਨੀਅਨ ਦੁਆਰਾ ਰੈਲੀ ਕੀਤੀ ਜਾ ਰਹੀ ਹੈ। ਇਸ ਰੈਲੀ ਵਿੱਚ ਹਿੱਸਾ ਲੈਣ ਲਈ ਪੂਰੇ ਦੇਸ਼ ਦੇ ਕਿਸਾਨ ਅਤੇ ਮਜ਼ਦੂਰ ਰਾਜਧਾਨੀ ਪਹੁੰਚ ਰਹੇ ਹਨ।

ਦਿੱਲੀ ਦੇ ਰਾਮਲੀਲਾ ਮੈਦਾਨ 'ਚ ਇੱਕ ਵਾਰ ਮੁੜ ਇਕੱਠੇ ਹੋਏ ਕਿਸਾਨ ਅਤੇ ਮਜ਼ਦੂਰ
ਦਿੱਲੀ ਦੇ ਰਾਮਲੀਲਾ ਮੈਦਾਨ 'ਚ ਇੱਕ ਵਾਰ ਮੁੜ ਇਕੱਠੇ ਹੋਏ ਕਿਸਾਨ ਅਤੇ ਮਜ਼ਦੂਰ

ਨਵੀਂ ਦਿੱਲੀ: ਰਾਮਲੀਲਾ ਮੈਦਾਨ ਵਿੱਚ ਮਜ਼ਦੂਰ ਕਿਸਾਨ ਸੰਘਰਸ਼ ਰੈਲੀ ਇੱਕ ਵਾਰ ਫਿਰ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਵੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਇਸੇ ਮੈਦਾਨ ਵਿੱਚ ਰੈਲੀ ਦਾ ਆਯੋਜਨ ਕੀਤਾ ਗਿਆ ਸੀ, ਪਰ ਬੱੁਧਵਾਰ 5 ਅਪ੍ਰੈਲ ਨੂੰ ਰਾਮਲੀਲਾ ਮੈਦਾਨ ਵਿੱਚ ਮਜ਼ਦੂਰ ਕਿਸਾਨ ਸੰਗਠਨ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਕਿਸਾਨ ਮਜ਼ਦੂਰ ਦਿੱਲੀ ਪਹੁੰਚ ਰਹੇ ਹਨ।

ਰੈਲੀ ਨੂੰ ਲੈ ਕੇ ਬਦਲੇ ਕਈ ਰੂਟ: ਉੱਥੇ ਹੀ ਦਿੱਲੀ ਦੇ ਰਾਮਲੀਲਾ ਮੈਦਾਨ ਤੱਕ ਪਹੁੰਚ ਰਹੇ ਕਿਸਾਨਾਂ ਅਤੇ ਮਜ਼ਦੂਰਾਂ ਦੀ ਰੈਲੀ ਨੂੰ ਵੇਖਦੇ ਹੋਏ ਕਈ ਦਿੱਲੀ ਟ੍ਰੈਫ਼ਿਕ ਪੁਲਿਸ ਕਈ ਰੂਟ ਬਦਲੇ ਜਾਣ ਦੀ ਇੱਕ ਐਡਵਾਈਜਰੀ ਜਾਰੀ ਕੀਤੀ ਗਈ ਹੈ। ਜਦਕਿ ਕਈ ਰਸਤੇ ਬੰਦ ਕੀਤੇ ਗਏ ਹਨ। ਦਿੱਲੀ ਟ੍ਰੈਫਿਕ ਪੁਲਿਸ ਦੇ ਅਨੁਸਾਰ ਲੋਕਾਂ ਨੂੰ ਵੀ ਇਹ ਅਪੀਲ ਕੀਤੀ ਗਈ ਹੈ ਕਿ ਜਿਹੜੇ ਲੋਕ ਪਹਾੜਗੰਜ ਚੌਂਕ, ਕੇਜੀ ਮਾਰਗ, ਮਿੰਟੋ ਰੋਡ, ਬਾਰਾਖੰਬਾ ਅਤੇ ਜਨਪਤ ਵੱਲੋਂ ਆ ਰਹੇ ਹਨ ੳੇੁਹ ਇੰਨ੍ਹਾਂ ਰਸਤਿਆਂ ਉੱਤੇ ਜਾਣ ਤੋਂ ਬਚਾਅ ਕਰਨ। ਕਿਉਂਕਿ ਰੈਲੀ ਕਾਰਨ ਜਾਮ ਦੀ ਸਮੱਸਿਆ ਹੋ ਸਕਦੀ ਹੈ। ਇਸ ਦੇ ਨਾਲ ਹੀ ਰਾਮਲੀਲਾ ਮੈਦਾਨ ਦੇ ਆਲੇ-ਦੁਆਲੇ ਭਾਰੀ ਗਿਣਤੀ ਵਿੱਚ ਅਰਧ ਸੈਨਿਕ ਬਲ, ਪੁਲਿਸ ਦੇ ਜਵਾਨ ਅਤੇ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਨੂੰ ਤੈਨਾਤ ਕੀਤਾ ਗਿਆ ਹੈ ਤਾਂ ਜੋ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਪੇਸ਼ ਨਾ ਆਵੇ।

ਕਿਸਾਨ ਮਜਦੂਰਾਂ ਨੇ ਪੀ.ਐਮ. ਨੂੰ ਕੀਤਾ ਸਵਾਲ: ਦੱਸ ਦਈਏ ਕਿ ਇਸ ਪ੍ਰਦਰਸ਼ਨ ਦਾ ਆਯਜੋਨ ਸੈਂਟਰ ਆਫ਼ ਇੰਡੀਅਨ ਟ੍ਰੇਡ, ਯੂਨੀਅਨ ਆਲ ਇੰਡੀਆ ਸਭਾ ਕਿਸਾਨ ਅਤੇ ਆਲ ਇੰਡੀਆ ਐਗਰੀਕਲਚਰ ਵਰਕਰਜ਼ ਯੂਨੀਅਨ ਦੁਆਰਾ ਜਾ ਰਿਹਾ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਸਵਾਲ ਕੀਤਾ ਗਿਆ ਕਿ ਦੋ ਕਰੋੜ ਲੋਕਾਂ ਨੂੰ ਨੌਕਰੀ ਦੇਣਾ ਦਾ ਵਾਅਦਾ ਕੀਤਾ ਸੀ, ਅਸੀਂ ਸਰਕਾਰ ਤੋਂ ਪੁੱਛਣਾ ਚਾਹੁੰਦੇ ਹਾਂ ਕਿ ਉਹ ਨੌਕਰੀਆਂ ਕਿੱਥੇ ਗਈਆਂ ਅਤੇ ਕਿੰਨੇ ਲੋਕਾਂ ਨੂੰ ਨੌਕਰੀ ਦਿੱਤੀ ਗਈ। ਅੱਜ ਦਿਹਾੜੀ ਮਜ਼ਦੂਰਾਂ ਦਾ ਇੱਕ ਵੱਡਾ ਮੁੱਦਾ ਵੀ ਇਸ ਦੇਸ਼ ਵਿੱਚ ਹੈ। ਕਾਬਲੇਜ਼ਿਕਰ ਹੈ ਕਿ ਜਦੋਂ ਕਿਸਾਨਾਂ ਨੇ ਮਹਾਂਪੰਚਾਇਤ ਕੀਤੀ ਸੀ ਉਸ ਸਮੇਂ ਵੀ ਦਿੱਲੀ ਟ੍ਰੈਫ਼ਿਕ ਪੁਲਿਸ ਵੱਲੋਂ ਰਾਮ ਲੀਲਾ ਮੈਦਾਨ ਵੱਲ ਆਉਣ ਵਾਲੇ ਰਸਤਿਆਂ ਦੇ ਰੂਟ ਬਦਲੇ ਗਏ ਸਨ ਅਤੇ ਕੁੱਝ ਬੰਦ ਕਰ ਦਿੱਤੇ ਸਨ ਤਾਂ ਜੋ ਆਮ ਲੋਕਾਂ ਨੂੰ ਕਿਸੇ ਤਰਾਂ੍ਹ ਦੀ ਕੋਈ ਦਿੱਕਤ ਪੇਸ਼ ਨਾ ਆਵੇ।

ਇਹ ਵੀ ਪੜ੍ਹੋ: Poster War Between BJP and AAP: ਭਾਜਪਾ ਨੇ AAP ਦਾ ਨਵਾਂ ਪੋਸਟਰ ਕੀਤਾ ਜਾਰੀ, ਲਿਖਿਆ- 'ਆਪ ਦੇ ਕਰੱਪਟ ਚੋਰ, ਮਚਾਏ ਸ਼ੋਰ'

ETV Bharat Logo

Copyright © 2024 Ushodaya Enterprises Pvt. Ltd., All Rights Reserved.