ETV Bharat / bharat

Karva Chauth 2023: ਅੱਜ ਹੈ ਕਰਵਾ ਚੌਥ, ਜਾਣੋ ਇਨ੍ਹਾਂ 30 ਸ਼ਹਿਰਾਂ 'ਚ ਕਿਹੜੇ ਸਮੇਂ ਨਿਕਲੇਗਾ ਚੰਦ

author img

By ETV Bharat Punjabi Team

Published : Nov 1, 2023, 4:18 PM IST

Karva Chauth: ਅੱਜ ਕਰਵਾ ਚੌਥ ਦਾ ਤਿਓਹਾਰ ਮਨਾਇਆ ਜਾ ਰਿਹਾ ਹੈ। ਅੱਜ ਦਾ ਦਿਨ ਵਿਆਹਿਆ ਔਰਤਾਂ ਲਈ ਖਾਸ ਹੁੰਦਾ ਹੈ। ਇਸ ਦਿਨ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਲਈ ਵਰਤ ਰੱਖਦੀਆਂ ਹਨ। ਕਰਵਾ ਚੌਥ ਵਾਲੇ ਦਿਨ ਔਰਤਾਂ ਨੂੰ ਚੰਦ ਦੇ ਨਿਕਲਣ ਦਾ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਵੱਖ-ਵੱਖ ਸ਼ਹਿਰਾਂ 'ਚ ਚੰਦ ਨਿਕਲਣ ਦਾ ਸਮਾਂ ਅਲੱਗ-ਅਲੱਗ ਹੁੰਦਾ ਹੈ।

Karva Chauth 2023
Karva Chauth 2023

ਹੈਦਰਾਬਾਦ: ਅੱਜ ਕਰਵਾ ਚੌਥ ਦਾ ਤਿਓਹਾਰ ਮਨਾਇਆ ਜਾ ਰਿਹਾ ਹੈ। ਅੱਜ ਦੇ ਦਿਨ ਵਿਆਹਿਆ ਔਰਤਾਂ ਨੇ ਆਪਣੇ ਪਤੀ ਦੀ ਲੰਬੀ ਉਮਰ ਲਈ ਵਰਤ ਰੱਖਿਆ ਹੋਇਆ ਹੈ। ਇਸ ਦਿਨ ਚੰਦ ਨਿਕਲਣ ਤੋਂ ਬਾਅਦ ਚੰਦਰਮਾਂ ਨੂੰ ਅਰਘ ਦਿੱਤਾ ਜਾਂਦਾ ਹੈ। ਅੱਜ ਸ਼ਾਮ 7:00 ਵਜੇ ਤੋਂ ਰਾਤ 9:00 ਵਜੇ ਦੇ ਵਿਚਕਾਰ ਚੰਦ ਨਜ਼ਰ ਆ ਜਾਵੇਗਾ। ਫਿਰ ਚੰਦਰਮਾਂ ਦੀ ਪੂਜਾ ਕਰਨ ਤੋਂ ਬਾਅਦ ਹੀ ਵਰਤ ਪੂਰਾ ਕੀਤਾ ਜਾਂਦਾ ਹੈ। ਕਰਵਾ ਚੌਥ ਦੇ ਦਿਨ ਸਾਰੀਆਂ ਵਿਆਹਿਆ ਔਰਤਾਂ ਚੰਦ ਦੇ ਨਿਕਲਣ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੀਆਂ ਹਨ। ਚੰਦ ਦੇ ਨਿਕਲਣ ਦਾ ਸਮਾਂ ਵੱਖ-ਵੱਖ ਸ਼ਹਿਰਾਂ 'ਚ ਅਲੱਗ ਹੁੰਦਾ ਹੈ।

ਕਰਵਾ ਚੌਥ ਦੇ ਦਿਨ ਚੰਦ ਨਿਕਲਣ ਦਾ ਸਮਾਂ:

ਅਹਿਮਦਾਬਾਦ8:50 ਮਿੰਟ
ਆਗਰਾ8:17 ਮਿੰਟ
ਇੰਦੋਰ8:38 ਮਿੰਟ
ਕਾਨਪੁਰ8:15 ਮਿੰਟ
ਗੰਗਾਨਗਰ8:26 ਮਿੰਟ
ਗਾਜੀਆਬਾਦ8:26 ਮਿੰਟ
ਗੁਰੂਗ੍ਰਾਮ8:16 ਮਿੰਟ
ਚੰਡੀਗੜ੍ਹ8:10 ਮਿੰਟ
ਚੇਨਈ8:43 ਮਿੰਟ
ਜੰਮੂ8:12 ਮਿੰਟ
ਜੈਪੁਰ8:26 ਮਿੰਟ
ਜੋਧਪੁਰ8:29 ਮਿੰਟ
ਦਿੱਲੀ8:16 ਮਿੰਟ
ਦਹਿਰਾਦੂਨ8:07 ਮਿੰਟ
ਨੋਇਡਾ8:15 ਮਿੰਟ
ਪਟਨਾ7:51 ਮਿੰਟ
ਪਟਿਆਲਾ8:13 ਮਿੰਟ
ਪ੍ਰਯਾਗਰਾਜ 8:05 ਮਿੰਟ
ਫਰੀਦਾਬਾਦ8:15 ਮਿੰਟ
ਬਰੇਲੀ8:08 ਮਿੰਟ
ਬੰਗਲੋਰ8:55 ਮਿੰਟ
ਮਥੁਰਾ8:16 ਮਿੰਟ
ਮੁੰਬਈਰਾਤ 9:01 ਮਿੰਟ
ਮੇਰਠ8:12 ਮਿੰਟ
ਲਖਨਊ 8:06 ਮਿੰਟ
ਲੁਧਿਆਣਾ8:15 ਮਿੰਟ
ਸ਼ਿਮਲਾ8:09 ਮਿੰਟ
ਸਹਾਰਨਪੁਰ8:11 ਮਿੰਟ
ਸੋਨੀਪਤ8:18 ਮਿੰਟ
ਹਰੀਦੁਆਰ8:08 ਮਿੰਟ

ਪੰਡਿਤ ਦਾ ਕਹਿਣਾ ਹੈ ਕਿ ਜੇਕਰ ਵਰਤ ਵਾਲੇ ਦਿਨ ਮੌਸਮ ਖਰਾਬ ਹੋਵੇ ਅਤੇ ਚੰਦਰਮਾਂ ਨਜ਼ਰ ਨਾ ਆਵੇ, ਤਾਂ ਸ਼ਹਿਰ ਦੇ ਹਿਸਾਬ ਨਾਲ ਚੰਦ ਨਿਕਲਣ ਦੇ ਦਿੱਤੇ ਸਮੇਂ 'ਤੇ ਪੂਰਬ-ਉੱਤਰ ਦਿਸ਼ਾ 'ਚ ਚੰਦਰਮਾਂ ਨੂੰ ਅਰਘਿਆ ਦੇ ਕੇ ਵਰਤ ਪੂਰਾ ਕੀਤਾ ਜਾ ਸਕਦਾ ਹੈ। ਅੱਜ ਬੁੱਧਵਾਰ ਅਤੇ ਚਤੁਰਥੀ ਦਾ ਵੀ ਸੰਯੋਗ ਹੈ। ਇਸ ਤਰੀਕ ਅਤੇ ਵਾਰ ਦੋਹਾਂ ਦਾ ਦੇਵਤਾ ਭਗਵਾਨ ਗਣੇਸ਼ ਹੈ। ਇਨ੍ਹਾਂ ਸ਼ੁਭ ਸੰਯੋਗਾਂ ਅਤੇ ਗ੍ਰਹਿਆਂ ਦੀਆਂ ਸਥਿਤੀਆਂ ਕਾਰਨ ਅੱਜ ਦੇ ਦਿਨ ਵਰਤ ਰੱਖਣ ਦਾ ਲਾਭ ਹੋਰ ਮਿਲੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.