ETV Bharat / bharat

ਕਾਰਗਿਲ ਵਿਜੇ ਦਿਵਸ : ਈਟੀਵੀ ਭਾਰਤ ਦਾ ਕਾਰਗਿਲ ਦੇ ਸ਼ਹੀਦਾਂ ਨੂੰ ਸਲਾਮ

author img

By

Published : Jul 26, 2021, 6:31 AM IST

ਅੱਜ ਕਾਰਗਿਲ ਵਿਜੇ ਦਿਵਸ ਦੀ 22ਵੀਂ ਵਰ੍ਹੇਗੰਢ ਹੈ। ਇਸ ਮੌਕੇ ਪੂਰਾ ਦੇਸ਼ ਸ਼ਹੀਦਾਂ ਦੀ ਸ਼ਹਾਦਤ ਨੂੰ ਸਲਾਮ ਕਰ ਰਿਹਾ ਹੈ। 22 ਸਾਲ ਪਹਿਲਾਂ ਅੱਜ ਦੇ ਦਿਨ 26 ਜੁਲਾਈ, ਸੰਨ 1999 ਨੂੰ ਭਾਰਤ ਨੇ ਕਾਰਗਿਲ ਜੰਗ ਵਿੱਚ ਜਿੱਤ ਹਾਸਲ ਕੀਤੀ ਸੀ।

ਕਾਰਗਿਲ ਵਿਜੇ ਦਿਵਸ
ਕਾਰਗਿਲ ਵਿਜੇ ਦਿਵਸ

ਹੈਦਰਾਬਾਦ : 26 ਜੁਲਾਈ 1999 ਨੂੰ ਅੱਜ ਦੇ ਹੀ ਦਿਨ ਭਾਰਤ ਨੇ ਕਾਰਗਿਲ ਜੰਗ ਵਿੱਚ ਜਿੱਤ ਹਾਸਲ ਕੀਤੀ ਸੀ। ਇਸ ਦਿਨ ਨੂੰ ਹਰ ਸਾਲ ਕਾਰਗਿਲ ਵਿਜੇ ਦਿਵਸ ਵੱਜੋਂ ਮਨਾਇਆ ਜਾਂਦਾ ਹੈ। ਪਾਕਿਸਤਾਨ ਨੇ ਇਸ ਜੰਗ ਦੀ ਸ਼ੁਰੂਆਤ 3 ਮਈ 1999 ਨੂੰ ਕਰ ਦਿੱਤੀ ਸੀ। ਲਗਭਗ 2 ਮਹੀਨਆਂ ਤੱਕ ਚੱਲੇ ਇਸ ਕਾਰਗਿਲ ਦੇ ਜੰਗ ਵਿੱਚ ਭਾਰਤੀ ਫੌਜ ਦੇ ਹੌਂਸਲੇ ਅਤੇ ਬਹਾਦਰੀ ਦਾ ਅਜਿਹਾ ਉਦਾਹਰਣ ਹੈ ਜਿਸ ਤੇ ਦੇਸ਼ ਵਾਸੀਆਂ ਨੂੰ ਮਾਣ ਹੈ।

ਕਾਰਗਿਲ ਜੰਗ
ਕਾਰਗਿਲ ਜੰਗ

ਲਗਭਗ 18 ਹਜ਼ਾਰ ਫ਼ੁੱਟ ਦੀ ਉੱਚਾਈ ਤੇ ਕਾਰਗਿਲ ਵਿਖੇ ਇਸ ਜੰਗ 'ਚ ਦੇਸ਼ ਨੇ 527 ਤੋਂ ਜ਼ਿਆਦਾ ਬਹਾਦਰ ਸੈਨਿਕਾਂ ਨੂੰ ਖੋਹ ਦਿਤਾ ਸੀ, ਉਥੇ ਹੀ 1300 ਤੋਂ ਵੱਧ ਜਖ਼ਮੀ ਹੋਏ ਸਨ। ਪਾਕਿਸਤਾਨ ਨੇ ਕਾਰਗਿਲ ਦੀ ਉੱਚੀਆਂ ਪਹਾੜੀਆਂ ਉੱਤੇ 5,000 ਫੌਜੀਆਂ ਨਾਲ ਦਖ਼ਲਅੰਦਾਜੀ ਕਰ ਕੇ ਕਬਜ਼ਾ ਜਮਾ ਲਿਆ ਸੀ। ਇਸ ਗੱਲ ਦੀ ਜਾਣਕਾਰੀ ਜਦੋਂ ਭਾਰਤ ਸਰਕਾਰ ਨੂੰ ਮਿਲੀ ਤਾਂ ਭਾਰਤੀ ਫੌਜ ਨੇ ਪਾਕਿ ਫੌਜ ਨੂੰ ਭਜਾਉਣ ਲਈ ਆਪ੍ਰੇਸ਼ਨ ਵਿਜੇ ਚਲਾਇਆ।

ਭਾਰਤੀ ਹਵਾਈ ਫੌਜ ਨੇ ਪਾਕਿਸਤਾਨ ਖਿਲਾਫ ਮਿਗ-27 ਅਤੇ ਮਿਗ-29 ਦੀ ਵੀ ਵਰਤੋਂ ਕੀਤੀ। ਇਸ ਤੋਂ ਬਾਅਦ ਜਿਥੇ ਵੀ ਪਾਕਿਸਤਾਨ ਨੇ ਕਬਜ਼ਾ ਕੀਤਾ ਸੀ ਉਥੇ ਬੰਬ ਸੁੱਟੇ। ਇਸ ਤੋਂ ਇਲਾਵਾ ਮਿਗ-29 ਦੀ ਮਦਦ ਨਾਲ ਪਾਕਿਸਤਾਨ ਦੇ ਕਈ ਠਿਕਾਣਿਆਂ ਉੱਤੇ ਆਰ-77 ਮਿਸਾਇਲਾਂ ਨਾਲ ਹਮਲਾ ਕੀਤਾ।

ਕਾਰਗਿਲ ਦੇ ਸ਼ਹੀਦਾਂ ਨੂੰ ਸਲਾਮ
ਕਾਰਗਿਲ ਦੇ ਸ਼ਹੀਦਾਂ ਨੂੰ ਸਲਾਮ

ਇਸ ਜੰਗ ਵਿੱਚ ਵੱਡੀ ਗਿਣਤੀ ਵਿੱਚ ਰਾਕੇਟ ਅਤੇ ਬੰਬਾਂ ਦੀ ਵਰਤੋਂ ਕੀਤੀ ਗਈ। ਇਸ ਦੌਰਾਨ ਲਗਭਗ 2 ਲੱਖ 50 ਹਜ਼ਾਰ ਗੋਲੇ ਸੁੱਟੇ। ਉਥੇ ਹੀ 5,000 ਬੰਬਾਂ ਨੂੰ ਸੁੱਟਣ ਲਈ 300 ਤੋਂ ਜ਼ਿਆਦਾ ਮੋਰਟਾਰ, ਤੋਪਾਂ ਅਤੇ ਰਾਕੇਟ ਲਾਂਚਰ ਦੀ ਵਰਤੋਂ ਕੀਤੀ ਗਈ।

ਇਸ ਦੋ ਮਹੀਨਿਆਂ ਦੀ ਜੰਗ ਵਿੱਚ ਭਾਰਤੀ ਫੌਜ ਨੇ ਅਜਿਹੀ ਬਹਾਦਰੀ ਵਿਖਾਈ ਜਿਸ ਉੱਤੇ ਅੱਜ ਵੀ ਪੂਰਾ ਦੇਸ਼ ਮਾਣ ਮਹਿਸੂਸ ਕਰਦਾ ਹੈ।

ਇਹ ਵੀ ਪੜ੍ਹੋ : ਕਾਰਗਿਲ ਵਿਜੇ ਦਿਵਸ: 26 ਸਾਲ ਦੀ ਉਮਰ 'ਚ ਦੇਸ਼ ਲਈ ਕੁਰਬਾਨੀ ਦੇਣ ਵਾਲੇ ਸ਼ਹੀਦ ਦਲਜੀਤ ਸਿੰਘ

ETV Bharat Logo

Copyright © 2024 Ushodaya Enterprises Pvt. Ltd., All Rights Reserved.