ETV Bharat / bharat

ਵਿਦੇਸ਼ ਦੌਰੇ 'ਤੇ ਜਾ ਰਹੀ ਜੈਕਲੀਨ ਫਰਨਾਂਡੀਜ਼ ਨੂੰ ਈਡੀ ਨੇ ਭੇਜਿਆ ਸੰਮਨ

author img

By

Published : Dec 6, 2021, 10:07 PM IST

JACQUELINE FERNANDEZ SUMMONED BY ED IN DELHI ON DECEMBER 8
JACQUELINE FERNANDEZ SUMMONED BY ED IN DELHI ON DECEMBER 8

ਈਡੀ ਨੇ ਬੀਤੀ ਰਾਤ ਮੁੰਬਈ ਏਅਰਪੋਰਟ 'ਤੇ ਜੈਕਲੀਨ ਨੂੰ ਮੁੰਬਈ ਤੋਂ ਯੂਏਈ ਜਾਣ ਤੋਂ ਰੋਕ ਦਿੱਤਾ(At the Mumbai airport, Jacqueline was stopped from leaving Mumbai for the UAE) ਸੀ। ਇਸ ਤੋਂ ਬਾਅਦ ਈਡੀ ਨੇ ਸੋਮਵਾਰ ਨੂੰ ਅਦਾਕਾਰਾ ਨੂੰ ਸੰਮਨ ਜਾਰੀ ਕਰ ਕੇ ਦਿੱਲੀ ਸਥਿਤ ਈਡੀ ਦਫ਼ਤਰ 'ਚ ਪੇਸ਼ ਹੋਣ ਲਈ ਕਿਹਾ ਹੈ।

ਹੈਦਰਾਬਾਦ: ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼(Bollywood actress Jacqueline Fernandez) ਇੱਕ ਵਾਰ ਫਿਰ ਮੁਸੀਬਤ ਵਿੱਚ ਫਸਦੀ ਨਜ਼ਰ ਆ ਰਹੀ ਹੈ। ਦਰਅਸਲ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਮਨੀ ਲਾਂਡਰਿੰਗ ਮਾਮਲੇ ਵਿੱਚ ਸੋਮਵਾਰ ਨੂੰ ਜੈਕਲੀਨ ਨੂੰ ਸੰਮਨ ਜਾਰੀ ਕੀਤਾ ਹੈ।

ਈਡੀ ਨੇ ਜੈਕਲੀਨ ਨੂੰ 8 ਦਸੰਬਰ ਨੂੰ ਦਿੱਲੀ 'ਚ ਈਡੀ ਦੇ ਦਫ਼ਤਰ 'ਚ ਪੇਸ਼ ਹੋਣ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ ਈਡੀ ਨੇ ਸੁਕੇਸ਼ ਚੰਦਰਸ਼ੇਖਰ ਅਤੇ ਉਨ੍ਹਾਂ ਦੀ ਅਭਿਨੇਤਰੀ ਪਤਨੀ ਲੀਨਾ ਮਾਰੀਆ ਪਾਲ ਦੇ ਖਿਲਾਫ 200 ਕਰੋੜ ਰੁਪਏ ਤੋਂ ਜ਼ਿਆਦਾ ਦੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਸਬੰਧ 'ਚ ਜੈਕਲੀਨ ਨੂੰ ਇਕ ਵਾਰ ਫਿਰ ਸੰਮਨ ਜਾਰੀ ਕੀਤਾ ਹੈ।

ਈਡੀ ਨੇ ਬੀਤੀ ਰਾਤ ਮੁੰਬਈ ਏਅਰਪੋਰਟ 'ਤੇ ਜੈਕਲੀਨ ਨੂੰ ਮੁੰਬਈ ਤੋਂ ਯੂਏਈ ਜਾਣ ਤੋਂ ਰੋਕ ਦਿੱਤਾ ਸੀ। ਇਸ ਤੋਂ ਬਾਅਦ ਈਡੀ ਨੇ ਸੋਮਵਾਰ ਨੂੰ ਅਦਾਕਾਰਾ ਨੂੰ ਸੰਮਨ ਜਾਰੀ ਕਰਕੇ 8 ਦਸੰਬਰ ਨੂੰ ਦਿੱਲੀ ਸਥਿਤ ਈਡੀ ਦਫ਼ਤਰ 'ਚ ਪੇਸ਼ ਹੋਣ ਲਈ ਕਿਹਾ ਹੈ।

ਤੁਹਾਨੂੰ ਦੱਸ ਦੇਈਏ ਕਿ ਸਲਮਾਨ ਖਾਨ ਦੀ ਫਰੈਂਚਾਇਜ਼ੀ ਦਾ ਦਾ-ਬੈਂਗ ਟੂਰ 10(Salman Khan's franchise Da-Bang Tour 10) ਦਸੰਬਰ ਤੋਂ ਸੰਯੁਕਤ ਅਰਬ ਅਮੀਰਾਤ (UAE) ਤੋਂ ਸ਼ੁਰੂ ਹੋ ਰਿਹਾ ਹੈ। ਮਨੀ ਲਾਂਡਰਿੰਗ ਮਾਮਲੇ ਨਾਲ ਜੁੜੀ ਅਦਾਕਾਰਾ ਜੈਕਲੀਨ ਫਰਨਾਂਡੀਜ਼ ਨੂੰ ਦੌਰੇ ਤੋਂ ਬਾਹਰ ਕਰ ਦਿੱਤਾ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸਲਮਾਨ ਖਾਨ ਦੀ ਫਿਲਮ 'ਜੈ ਹੋ' ਦੀ ਮੁੱਖ ਅਦਾਕਾਰਾ ਜੈਕਲੀਨ ਦੀ ਥਾਂ ਡੇਜ਼ੀ ਸ਼ਾਹ ਨੂੰ ਚੁਣਿਆ ਗਿਆ ਹੈ।

ਏਜੰਸੀ ਨੇ ਸ਼ਨੀਵਾਰ ਨੂੰ ਮਨੀ ਲਾਂਡਰਿੰਗ ਰੋਕੂ ਕਾਨੂੰਨ(Money Laundering Prevention Act) (ਪੀਐਮਐਲਏ) ਦੀ ਵਿਸ਼ੇਸ਼ ਅਦਾਲਤ ਦੇ ਸਾਹਮਣੇ ਇਸ ਮਾਮਲੇ ਵਿੱਚ ਚਾਰਜਸ਼ੀਟ ਦਾਇਰ ਕੀਤੀ ਅਤੇ ਚੰਦਰਸ਼ੇਖਰ, ਉਸਦੀ ਪਤਨੀ ਅਤੇ ਛੇ ਹੋਰਾਂ ਦੇ ਨਾਮ ਦਰਜ ਕੀਤੇ। ਚਾਰਜਸ਼ੀਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਚੰਦਰਸ਼ੇਖਰ ਨੇ ਅਭਿਨੇਤਰੀ ਨੂੰ ਕਈ ਮਹਿੰਗੇ ਤੋਹਫ਼ੇ ਦਿੱਤੇ ਸਨ। ਚੰਦਰਸ਼ੇਖਰ 'ਤੇ ਫੋਰਟਿਸ ਹੈਲਥਕੇਅਰ ਦੇ ਸਾਬਕਾ ਪ੍ਰਮੋਟਰ ਸ਼ਿਵਿੰਦਰ ਮੋਹਨ ਸਿੰਘ ਦੀ ਪਤਨੀ ਅਦਿਤੀ ਸਿੰਘ ਵਰਗੇ ਕੁਝ ਪ੍ਰਭਾਵਸ਼ਾਲੀ ਲੋਕਾਂ ਨੂੰ ਧੋਖਾ ਦੇਣ ਦਾ ਵੀ ਦੋਸ਼ ਹੈ।

ਇਹ ਵੀ ਪੜ੍ਹੋ:Vickat Wedding: ਕੈਟਰੀਨਾ ਦੀ ਭੈਣ ਨਤਾਸ਼ਾ ਪਹੁੰਚੀ ਰਾਜਸਥਾਨ, ਮਹਿਮਾਨਾਂ ਦਾ ਆਉਣਾ ਹੋਇਆ ਸ਼ੁਰੂ

ETV Bharat Logo

Copyright © 2024 Ushodaya Enterprises Pvt. Ltd., All Rights Reserved.