ETV Bharat / bharat

ਬਿਨਾਂ ਰਜਿਸਟ੍ਰੇਸ਼ਨ ਚਲਾਏ ਜਾਣ ਵਾਲੇ ਵਾਹਨਾਂ 'ਤੇ ਬੀਮਾ ਦਾਅਵੇ ਤੋਂ ਕੀਤਾ ਜਾ ਸਕਦਾ ਹੈ ਇਨਕਾਰ : SC

author img

By

Published : Oct 1, 2021, 11:12 AM IST

ਵਾਹਨਾਂ 'ਤੇ ਬੀਮਾ ਦਾਅਵੇ ਤੋਂ ਕੀਤਾ ਜਾ ਸਕਦਾ ਹੈ ਇਨਕਾਰ
ਵਾਹਨਾਂ 'ਤੇ ਬੀਮਾ ਦਾਅਵੇ ਤੋਂ ਕੀਤਾ ਜਾ ਸਕਦਾ ਹੈ ਇਨਕਾਰ

ਜਸਟਿਸ ਯੂ ਯੂ ਲਲਿਤ ਦੀ ਪ੍ਰਧਾਨਗੀ ਵਾਲੀ ਸੁਪਰੀਮ ਕੋਰਟ ਦੀ ਸਵਿੰਧਾਨਕ ਬੈਂਚ ਨੇ ਕਿਹਾ ਕਿ ਜੇਕਰ ਪਾਲਿਸੀ ਦੇ ਨਿਯਮਾਂ ਅਤੇ ਸ਼ਰਤਾਂ ਦੀ ਬੁਨਿਆਦੀ ਉਲੰਘਣਾ ਹੁੰਦੀ ਹੈ ਤਾਂ ਬੀਮਾ ਰਕਮ ਦੇ ਦਾਅਵੇ ਨੂੰ ਖਾਰਜ ਕਰ ਦਿੱਤਾ ਜਾਂਦਾ ਹੈ।

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਅਸਥਾਈ ਰਜਿਸਟਰੇਸ਼ਨ ਵਾਲੀ ਕਾਰ ਦੀ ਚੋਰੀ ਦੇ ਦਾਅਵੇ ਨੂੰ ਰੱਦ ਕਰਦਿਆਂ ਵੀਰਵਾਰ ਨੂੰ ਕਿਹਾ ਕਿ ਜੇਕਰ ਕਿਸੇ ਵਾਹਨ ਦੀ ਵੈਧ ਰਜਿਸਟ੍ਰੇਸ਼ਨ ਨਹੀਂ ਹੁੰਦੀ ਤਾਂ ਬੀਮਾ ਦਾਅਵੇ ਤੋਂ ਇਨਕਾਰ ਕੀਤਾ ਜਾ ਸਕਦਾ ਹੈ।

ਜਸਟਿਸ ਯੂ ਯੂ ਲਲਿਤ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਕਿਹਾ ਕਿ ਜੇ ਪਾਲਿਸੀ ਦੇ ਨਿਯਮਾਂ ਅਤੇ ਸ਼ਰਤਾਂ ਦੀ ਬੁਨਿਆਦੀ ਉਲੰਘਣਾ ਹੁੰਦੀ ਹੈ ਤਾਂ ਬੀਮਾ ਰਕਮ ਦੇ ਦਾਅਵੇ ਨੂੰ ਖਾਰਜ ਕਰ ਦਿੱਤਾ ਜਾਂਦਾ ਹੈ।

ਬੈਂਚ ਨੇ ਜਸਟਿਸ ਐਸ ਰਵਿੰਦਰ ਭੱਟ ਤੇ ਬੇਲਾ ਐਮ ਤ੍ਰਿਵੇਦੀ ਦੀ ਬੈਂਚ ਨੇ ਕਿਹਾ, “ਕਾਨੂੰਨ ਬਾਰੇ ਇਸ ਅਦਾਲਤ ਦੀ ਰਾਏ ਕੀ ਮਹੱਤਵਪੂਰਨ ਹੈ, ਕਿ ਜਦੋਂ ਕੋਈ ਬੀਮਾ ਯੋਗ ਘਟਨਾ ਵਾਪਰਦੀ ਹੈ। ਜਿਸ ਨਾਲ ਸੰਭਾਵਤ ਤੌਰ 'ਤੇ ਜ਼ਿੰਮੇਵਾਰੀ ਆਉਂਦੀ ਹੈ, ਤਾਂ ਬੀਮੇ ਦੇ ਇਕਰਾਰਨਾਮੇ ਵਿੱਚ ਸ਼ਾਮਲ ਸ਼ਰਤਾਂ ਦੀ ਕੋਈ ਬੁਨਿਆਦੀ ਉਲੰਘਣਾ ਨਹੀਂ ਹੋਣੀ ਚਾਹੀਦੀ ਹੈ।”

ਯੂਨਾਈਟਿਡ ਇੰਡੀਆ ਇੰਸ਼ੋਰੈਂਸ ਕੰਪਨੀ ਲਿਮਟਿਡ (United India Insurance Co Ltd) ਵੱਲੋਂ ਰਾਸ਼ਟਰੀ ਖਪਤਕਾਰ ਝਗੜੇ ਨਿਵਾਰਣ ਕਮਿਸ਼ਨ ( National Consumer Disputes Redressal Commission) ਦੇ ਆਦੇਸ਼ ਨੂੰ ਚੁਣੌਤੀ ਦੇਣ ਵਾਲੀ ਅਪੀਲ ਦੀ ਸੁਣਵਾਈ ਦੌਰਾਨ ਇਹ ਟਿੱਪਣੀਆਂ ਕੀਤੀਆਂ ਗਈਆਂ ।ਜਿਸ ਨੇ ਬੀਕਾਨੇਰ ਵਿਖੇ ਰਾਜਸਥਾਨ ਰਾਜ ਖਪਤਕਾਰ ਵਿਵਾਦ ਨਿਵਾਰਨ ਕਮਿਸ਼ਨ, ਸਰਕਟ ਬੈਂਚ ਦੇ ਆਦੇਸ਼ ਨੂੰ ਚੁਣੌਤੀ ਦੇਣ ਵਾਲੀ ਕੰਪਨੀ ਦੀ ਸੋਧ ਪਟੀਸ਼ਨ ਨੂੰ ਖਾਰਜ ਕਰ ਦਿੱਤਾ।

ਕੇਸ ਦੇ ਮੁਤਾਬਕ, ਰਾਜਸਥਾਨ ਨਿਵਾਸੀ ਸੁਸ਼ੀਲ ਕੁਮਾਰ ਗੋਦਾਰਾ ਨੇ ਆਪਣੀ ਬੋਲੇਰੋ ਕਾਰ ਲਈ ਬੀਮਾਕਰਤਾ ਤੋਂ ਬੀਮਾ ਪਾਲਿਸੀ ਪੰਜਾਬ ਵਿੱਚ ਹਾਸਲ ਕੀਤੀ। ਹਾਲਾਂਕਿ ਉਹ ਸ਼੍ਰੀ ਗੰਗਾਨਗਰ, ਰਾਜਸਥਾਨ ਦੇ ਵਸਨੀਕ ਸਨ।

ਵਾਹਨ, ਜਿਸ ਦੀ ਬੀਮਾ ਰਕਮ 6.17 ਲੱਖ ਸੀ, ਦੀ ਅਸਥਾਈ ਰਜਿਸਟ੍ਰੇਸ਼ਨ 19 ਜੁਲਾਈ 2011 ਨੂੰ ਸਮਾਪਤ ਹੋ ਗਈ ਸੀ। ਕਿਉਂਕਿ ਸ਼ਿਕਾਇਤਕਰਤਾ ਇੱਕ ਪ੍ਰਾਈਵੇਟ ਠੇਕੇਦਾਰ ਸੀ, ਕਾਰੋਬਾਰੀ ਉਦੇਸ਼ਾਂ ਲਈ ਉਸ ਨੂੰ ਸ਼ਹਿਰ ਤੋਂ ਬਾਹਰ ਜਾਣਾ ਪਿਆ।

28 ਜੁਲਾਈ 2011 ਨੂੰ, ਸ਼ਿਕਾਇਤ ਕਰਤਾ ਵਪਾਰ ਦੇ ਸਿਲਸਿਲੇ 'ਚ ਜੋਧਪੁਰ ਗਿਆ ਤੇ ਰਾਤ ਨੂੰ ਇੱਕ ਗੈਸਟ ਹਾਊਸ ਵਿੱਚ ਠਹਿਰਿਆ। ਇਥੇ ਉਸ ਨੇ ਆਪਣਾ ਵਾਹਨ ਗੈਸਟ ਹਾਊਸ ਦੇ ਬਾਹਰ ਖੜ੍ਹਾ ਕੀਤਾ ਸੀ। ਸਵੇਰੇ ਉਸ ਨੇ ਵੇਖਿਆ ਕਿ ਉਸ ਦੀ ਗੱਡੀ ਚੋਰੀ ਹੋ ਗਈ ਹੈ।

ਉਸ ਨੇ ਜੋਧਪੁਰ ਵਿਖੇ ਭਾਰਤੀ ਦੰਡਾਵਲੀ ਦੀ ਧਾਰਾ 379 (ਚੋਰੀ) ਦੇ ਤਹਿਤ ਅਪਰਾਧ ਕਰਨ ਦੇ ਦੋਸ਼ ਲਗਾਉਂਦੇ ਹੋਏ ਐਫਆਈਆਰ ਦਰਜ ਕੀਤੀ ਸੀ। ਚੋਰੀ ਦੇ ਮਾਮਲੇ ਵਿੱਚ, ਵਾਹਨ ਬਿਨਾਂ ਕਿਸੇ ਵੈਧ ਰਜਿਸਟ੍ਰੇਸ਼ਨ ਦੇ ਚਲਾਇਆ/ਵਰਤਿਆ ਗਿਆ ਸੀ, ਜੋ ਕਿ ਮੋਟਰ ਵਾਹਨ ਐਕਟ, 1988 ਦੀ ਧਾਰਾ 39 ਅਤੇ 192 ਦੀ ਸਪੱਸ਼ਟ ਉਲੰਘਣਾ ਹੈ।

ਬੈਂਚ ਨੇ ਕਿਹਾ "ਇਸ ਦੇ ਨਤੀਜੇ ਵਜੋਂ ਪਾਲਿਸੀ ਦੇ ਨਿਯਮਾਂ ਅਤੇ ਸ਼ਰਤਾਂ ਦੀ ਬੁਨਿਆਦੀ ਉਲੰਘਣਾ ਹੁੰਦੀ ਹੈ, ਜਿਵੇਂ ਕਿ ਇਸ ਅਦਾਲਤ ਰਾਹੀਂ ਨਰਿੰਦਰ ਸਿੰਘ (ਸੁਪਰਾ) ਵਿੱਚ ਆਯੋਜਿਤ ਕੀਤਾ ਗਿਆ ਹੈ, ਜੋ ਬੀਮਾਕਰਤਾ ਨੂੰ ਪਾਲਿਸੀ ਨੂੰ ਰੱਦ ਕਰਨ ਦਾ ਹੱਕਦਾਰ ਬਣਾਉਂਦਾ ਹੈ। ਇਸ ਅਦਾਲਤ ਦਾ ਵਿਚਾਰ ਹੈ ਕਿ ਐਨਸੀਡੀਆਰਸੀ ਦੇ ਆਦੇਸ਼ ਨੂੰ ਬਰਕਰਾਰ ਨਹੀਂ ਰੱਖਿਆ ਜਾ ਸਕਦਾ ਹੈ।”

ਇਹ ਵੀ ਪੜ੍ਹੋ : ਜੰਮੂ ਕਸ਼ਮੀਰ ਦੇ ਸ਼ੋਪੀਆ 'ਚ ਮੁਠਭੇੜ, ਅੱਤਵਾਦੀ ਢੇਰ, ਸਰਚ ਆਪਰੇਸ਼ਨ ਜਾਰੀ

ETV Bharat Logo

Copyright © 2024 Ushodaya Enterprises Pvt. Ltd., All Rights Reserved.